ਕੋਰੋਨਾ ਕਾਰਨ ਆਰਥਿਕ ਗਤੀਵਿਧੀਆਂ ਦੀ ਰਫਤਾਰ ਬਹੁਤ ਘੱਟ ਗਈ ਹੈ। ਵੱਡੀ ਗਿਣਤੀ 'ਚ ਲੋਕ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ ਅਤੇ ਉਨ੍ਹਾਂ ਦੀ ਆਮਦਨੀ ਘੱਟ ਗਈ ਹੈ। ਆਰਥਿਕ ਅਨਿਸ਼ਚਿਤਤਾ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਸ ਲਈ ਲੋਕਾਂ ਨੇ ਖਰਚਿਆਂ 'ਚ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਇਕ ਸਰਵੇਖਣ ਵਿੱਚ 10 ਵਿੱਚੋਂ ਨੌਂ ਲੋਕਾਂ ਨੇ ਆਰਥਿਕ ਅਨਿਸ਼ਚਿਤਤਾ ਬਾਰੇ ਚਿੰਤਾ ਜ਼ਾਹਰ ਕੀਤੀ ਹੈ।ਬ੍ਰਿਟੇਨ ਦੇ ਸਟੈਂਡਰਡ ਚਾਰਟਰਡ ਬੈਂਕ ਦੁਆਰਾ ਕੀਤੇ ਇੱਕ ਵਿਸ਼ਵਵਿਆਪੀ ਸਰਵੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ 90% ਭਾਰਤੀਆਂ ਨੂੰ ਮਹਾਂਮਾਰੀ ਦੇ ਕਾਰਨ ਅਲਰਟ ਕਰ ਦਿੱਤਾ ਗਿਆ ਹੈ।

ਸਰਵੇ ਵਿੱਚ ਹਿੱਸਾ ਲੈਣ ਵਾਲੇ 76 ਫੀਸਦੀ ਭਾਰਤੀਆਂ ਦਾ ਮੰਨਣਾ ਹੈ ਕਿ ਮਹਾਂਮਾਰੀ ਨੇ ਉਨ੍ਹਾਂ ਨੂੰ ਆਪਣੇ ਖਰਚਿਆਂ ਬਾਰੇ ਸੋਚਣ ਲਈ ਮਜਬੂਰ ਕੀਤਾ ਹੈ। ਉਥੇ ਹੀ ਵਿਸ਼ਵ ਪੱਧਰ 'ਤੇ ਅਜਿਹਾ ਸੋਚਣ ਵਾਲੇ ਲੋਕਾਂ ਦੀ ਗਿਣਤੀ 62 ਪ੍ਰਤੀਸ਼ਤ ਹੈ। ਜਿਨ੍ਹਾਂ 'ਤੇ ਸਰਵੇਖਣ ਕੀਤਾ ਗਿਆ ਹੈ ਉਨ੍ਹਾਂ 'ਚੋਂ 80 ਪ੍ਰਤੀਸ਼ਤ ਜਾਂ ਤਾਂ ਬਜਟ ਬਣਾਉਣ ਦੇ ਉਪਕਰਣਾਂ ਦੀ ਵਰਤੋਂ ਕਰ ਰਹੇ ਹਨ ਜਾਂ ਉਹ ਉਪਾਅ ਕਰ ਰਹੇ ਹਨ ਜੋ ਇਕ ਸੀਮਾ ਦੇ ਬਾਅਦ ਉਨ੍ਹਾਂ ਦੇ ਕਾਰਡਾਂ 'ਤੇ ਖਰਚਿਆਂ ਨੂੰ ਰੋਕਣਗੇ। ਸਰਵੇਖਣ ਅਨੁਸਾਰ ਭਾਰਤੀ ਵਧੇਰੇ ਡਿਜੀਟਲ ਤਰੀਕੇ ਨਾਲ ਖਰਚ ਕਰਨਾ ਚਾਹੁੰਦੇ ਹਨ। 78 ਫੀਸਦੀ ਭਾਰਤੀ ''ਆਨਲਾਈਨ" ਖਰੀਦਦਾਰੀ ਨੂੰ ਤਰਜੀਹ ਦਿੰਦੇ ਹਨ ਜਦਕਿ ਵਿਸ਼ਵਵਿਆਪੀ ਔਸਤ ਲਗਭਗ 75 ਪ੍ਰਤੀਸ਼ਤ ਹੈ।


ਸਰਵੇਖਣ 'ਚ 64 ਪ੍ਰਤੀਸ਼ਤ ਭਾਰਤੀਆਂ ਨੇ ਕਿਹਾ ਕਿ ਉਨ੍ਹਾਂ ਨੇ ਮਹਾਂਮਾਰੀ ਤੋਂ ਪਹਿਲਾਂ ਦੇ ਮੁਕਾਬਲੇ ਯਾਤਰਾ ਅਤੇ ਛੁੱਟੀਆਂ ਦੇ ਖਰਚਿਆਂ ਨੂੰ ਘਟਾ ਦਿੱਤਾ ਹੈ। ਇਹ ਗਲੋਬਲ ਪੱਧਰ 'ਤੇ 64 ਪ੍ਰਤੀਸ਼ਤ ਹੈ। 56 ਫ਼ੀਸਦੀ ਭਾਰਤੀਆਂ ਨੇ ਕਿਹਾ ਕਿ ਉਨ੍ਹਾਂ ਨੇ ਕੱਪੜਿਆਂ 'ਤੇ ਘੱਟ ਖਰਚ ਕੀਤਾ। ਉਥੇ ਹੀ ਇਹ ਗਲੋਬਲ 'ਤੇ 56 ਪ੍ਰਤੀਸ਼ਤ ਹੈ। ਸਰਵੇਖਣ ਅਨੁਸਾਰ ਇਹ ਰੁਝਾਨ ਭਾਰਤ ਵਿੱਚ ਜਾਰੀ ਰਹੇਗਾ। 41 ਫੀਸਦੀ ਭਾਰਤੀਆਂ ਨੇ ਕਿਹਾ ਕਿ ਉਹ ਯਾਤਰਾ ਅਤੇ ਛੁੱਟੀਆਂ 'ਤੇ ਘੱਟ ਖਰਚ ਕਰਨਗੇ।