ਹੁਣ ਈਪੀਐਫ 'ਤੇ ਵੀ ਲੱਗੇਗਾ ਟੈਕਸ, ਵਿਸਥਾਰ ਨਾਲ ਪੜੋ ਖ਼ਬਰ
ਕੇਂਦਰੀ ਪ੍ਰਤੱਖ ਟੈਕਸ ਬੋਰਡ (CBDT) ਨੇ 31 ਅਗਸਤ, 2021 ਨੂੰ ਈਪੀਐਫ ਦੇ ਵਾਧੂ ਯੋਗਦਾਨ ਤੇ ਵਿਆਜ ਦੇ ਟੈਕਸ ਲਾਉਣ ਸਬੰਧੀ ਨਿਯਮਾਂ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਨਵੀਂ ਦਿੱਲੀ: ਬਜਟ 2021 'ਚ ਐਲਾਨ ਕੀਤਾ ਗਿਆ ਸੀ ਕਿ ਕਰਮਚਾਰੀ ਈਪੀਐਫ਼ ਤੇ ਵੀਪੀਐਫ ਦੇ ਵਿੱਤੀ ਸਾਲ 'ਚ 2.5 ਲੱਖ ਰੁਪਏ ਤੋਂ ਵੱਧ ਦੇ ਯੋਗਦਾਨ 'ਤੇ ਵਿਆਜ਼ ਟੈਕਸਯੋਗ ਹੋਵੇਗਾ।
ਕੇਂਦਰੀ ਪ੍ਰਤੱਖ ਟੈਕਸ ਬੋਰਡ (CBDT) ਨੇ 31 ਅਗਸਤ, 2021 ਨੂੰ ਈਪੀਐਫ ਦੇ ਵਾਧੂ ਯੋਗਦਾਨ ਤੇ ਵਿਆਜ ਦੇ ਟੈਕਸ ਲਾਉਣ ਸਬੰਧੀ ਨਿਯਮਾਂ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੋਟੀਫਿਕੇਸ਼ਨ ਦੇ ਮੁਤਾਬਕ ਟੈਕਸਯੋਗ ਵਿਆਜ ਦੀ ਗਣਨਾ ਦੇ ਉਦੇਸ਼ ਲਈ, ਪ੍ਰੌਵੀਡੈਂਟ ਫੰਡ ਖਾਤੇ ਦੇ ਅੰਦਰ ਵੱਖਰੇ ਖਾਤਿਆਂ ਦੀ ਦੇਖਭਾਲ ਕੀਤੀ ਜਾਵੇਗੀ।
ਕਿਸੇ ਵਿਅਕਤੀ ਵੱਲੋਂ 31 ਮਾਰਚ, 2021 ਤਕ ਕੀਤੇ ਗਏ ਕਿਸੇ ਵੀ ਯੋਗਦਾਨ ਨੂੰ ਗੈਰ-ਟੈਕਸਯੋਗ ਮੰਨਿਆ ਜਾਵੇਗਾ ਇਸ ਤੋਂ ਇਲਾਵਾ ਵਿੱਤੀ ਸਾਲ, 2021-22 ਤੋਂ ਇਨ੍ਹਾਂ ਦੋਵਾਂ ਈਪੀਐਫ ਖਾਤਿਆਂ 'ਤੇ ਵੱਖਰੇ ਤੌਰ 'ਤੇ ਵਿਆਜ ਦੀ ਗਿਣਤੀ ਕੀਤੀ ਜਾਵੇਗੀ।
CBDT ਨੇ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਇਹ ਨਿਯਮ ਪਹਿਲੀ ਅਪ੍ਰੈਲ, 2022 ਤੋਂ ਲਾਗੂ ਹੋਣਗੇ। ਵਿੱਤੀ ਸਾਲ 2021-22 'ਚ ਵਾਧੂ ਯੋਗਦਾਨ ਤੇ ਕਮਾਏ ਗਏ ਵਿਆਜ 'ਤੇ ਟੈਕਸ ਤੁਹਾਡੇ ਵੱਲੋਂ ਭੁਗਤਾਨਯੋਗ ਹੋਵੇਗਾ ਤੇ ਇਸ ਨੂੰ ਅਗਲੇ ਸਾਲ ਦੀ ਆਮਦਨੀ ਟੈਕਸ ਰਿਟਰਨ ਫਾਈਲਿੰਗ 'ਚ ਦੇਣ ਦੀ ਲੋੜ ਹੋਵੇਗੀ।
ਦੱਸ ਦੇਈਏ ਕਿ 2.5 ਲੱਖ ਰੁਪਏ ਦੀ ਸੀਮਾ ਗੈਰ-ਸਰਕਾਰੀ ਕਰਮਚਾਰੀਆਂ ਲਈ ਹੈ। ਸਰਕਾਰੀ ਕਰਮਚਾਰੀਆਂ ਲਈ ਇਹ ਸੀਮਾ 5 ਲੱਖ ਰੁਪਏ ਹੈ। ਜੇਕਰ ਇਕ ਵਿੱਤੀ ਸਾਲ 'ਚ ਈਪੀਐਫ ਤੇ ਵੀਪੀਐਫ 'ਚ ਯੋਗਦਾਨ 5 ਲੱਖ ਰੁਪਏ ਤੋਂ ਵਧ ਜਾਂਦਾ ਹੈ ਤਾਂ ਇਹ ਟੈਕਸਯੋਗ ਹੋਵੇਗਾ।
ਇਹ ਵੀ ਪੜ੍ਹੋ: ਅਮਰੀਕਾ 'ਚ ਉੱਤਰੀ ਕੈਰੋਲੀਨਾ ਹਾਈ ਸਕੂਲ 'ਚ ਵਿਦਿਆਰਥੀ ਨੂੰ ਮਾਰੀ ਗੋਲੀ
Coronavirus Update: ਦੇਸ਼ 'ਚ ਕੋਰੋਨਾ ਸੰਕਟ ਵਧਿਆ, 24 ਘੰਟਿਆਂ 'ਚ 47,000 ਤੋਂ ਵੱਧ ਨਵੇਂ ਕੇਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904