EPFO ਉਪਭੋਗਤਾਵਾਂ ਨੂੰ ਮਿਲੀ ਹੁਣ ਇਹ ਖਾਸ ਸਹੂਲਤ, ਖਤਮ ਹੋਣਗੀਆਂ ਸਾਰੀਆਂ ਪਰੇਸ਼ਾਨੀਆਂ
Good news for EPFO users- ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਆਪਣੇ ਉਪਭੋਗਤਾਵਾਂ ਨੂੰ ਇਕ ਵਿਸ਼ੇਸ਼ ਸਹੂਲਤ ਪ੍ਰਦਾਨ ਕਰਨ ਦੀ ਯੋਜਨਾ ਬਣਾ ਰਿਹਾ ਹੈ।
Good news for EPFO users- ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਆਪਣੇ ਉਪਭੋਗਤਾਵਾਂ ਨੂੰ ਇਕ ਵਿਸ਼ੇਸ਼ ਸਹੂਲਤ ਪ੍ਰਦਾਨ ਕਰਨ ਦੀ ਯੋਜਨਾ ਬਣਾ ਰਿਹਾ ਹੈ। ਦਰਅਸਲ, ਸ਼ਿਕਾਇਤ ਦਰਜ ਕਰਵਾਉਣ ਦੇ ਇੱਛੁਕ ਜਾਂ ਨਿਵਾਰਣ ਵਿਧੀ ਦਾ ਸਹਾਰਾ ਲੈਣ ਦੇ ਚਾਹਵਾਨ ਗਾਹਕਾਂ ਨੂੰ ਸਿੰਗਲ-ਵਿੰਡੋ ਇੰਟਰਫੇਸ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇੱਕ ਚੌਵੀ ਘੰਟੇ ਚੱਲਣ ਵਾਲੀ ਬਹੁ-ਭਾਸ਼ਾਈ “ਸੰਪਰਕ ਕੇਂਦਰ” ਸਥਾਪਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ।EPFO ਆਪਣੇ ਲਗਭਗ 7 ਕਰੋੜ ਸਰਗਰਮ ਗਾਹਕਾਂ ਲਈ ਇਕ ਏਕੀਕ੍ਰਿਤ ਕਾਲ ਸੈਂਟਰ ਸਥਾਪਤ ਕਰਨ ਦੀ ਤਿਆਰੀ ਕਰ ਰਿਹਾ ਹੈ।
ਦਰਅਸਲ, ਇਹ ਕਦਮ EPFO ਨੇ ਹਾਲ ਹੀ ਦੇ ਮਹੀਨਿਆਂ ਵਿੱਚ ਸ਼ਿਕਾਇਤਾਂ ਦੇ ਨਿਪਟਾਰੇ ਵਿਚ ਦੇਰੀ ਅਤੇ ਕਲੇਮ ਸਟੇਟਮੈਂਟ ਨਾਂ ਮਨਜ਼ੂਰ ਹੋਣ ਦੀ ਵੱਧਦੀ ਗਿਣਤੀ ਨੂੰ ਲੈ ਕੇ ਇਹ ਕਦਮ ਚੁੱਕਿਆ ਹੈ। ਇਸ ਮੁੱਦੇ ਨੂੰ ਲੈ ਕੇ ਕਰਮਚਾਰੀ ਭਵਿੱਖ ਨਿਧੀ ਸੰਗਠਨ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ।
23 ਭਾਸ਼ਾਵਾਂ ਵਿੱਚ ਹੋਵੇਗਾ ਸੰਪਰਕ ਸੈਂਟਰ
EPFO ਨੇ ਇਸ ਸੰਪਰਕ ਕੇਂਦਰ ਦੀ ਸਥਾਪਨਾ ਲਈ ਇੱਕ ਟੈਂਡਰ ਜਾਰੀ ਕੀਤਾ ਹੈ, ਜੋ ਇਕ ਮਜ਼ਬੂਤ ਸਿਸਟਮ ਨਾਲ 24×7 ਅਤੇ 365 ਦਿਨ ਕੰਮ ਕਰੇਗਾ। ਇਸ ਦਾ ਮਕਸਦ ਮਲਟੀ-ਚੈਨਲ (ਹੈਲਪਲਾਈਨ ਨੰਬਰ, ਵੱਖ-ਵੱਖ ਦਫਤਰਾਂ ਦੇ ਲੈਂਡਲਾਈਨ ਫੋਨ, ਰਜਿਸਟ੍ਰੇਸ਼ਨ ਪੋਰਟਲ, ਵਟਸਐਪ, ਸੋਸ਼ਲ ਮੀਡੀਆ, ਫਿਜ਼ੀਕਲ ਡਾਕ ਰਾਹੀਂ ਮਿਲਣ ਵਾਲੀਆਂ ਸ਼ਿਕਾਇਤਾਂ ਨੂੰ ਸੁਣਨਾ ਅਤੇ ਸਮਝਣਾ ਹੈ।
ਈਪੀਐਫਓ ਨੇ ਟੈਂਡਰ ਵਿੱਚ 23 ਭਾਸ਼ਾਵਾਂ ਨੂੰ ਸੂਚੀਬੱਧ ਕੀਤਾ ਹੈ। ਇਨ੍ਹਾਂ ਵਿਚ ਹਿੰਦੀ, ਅੰਗਰੇਜ਼ੀ, ਅਸਾਮੀ, ਬੰਗਾਲੀ, ਬੋਡੋ, ਡੋਗਰੀ, ਗੁਜਰਾਤੀ, ਕੰਨੜ, ਕਸ਼ਮੀਰ, ਕੋਂਕਣੀ, ਮੈਥਿਲੀ, ਮਲਿਆਲਮ ਅਤੇ ਹੋਰ ਭਾਸ਼ਾਵਾਂ ਸ਼ਾਮਲ ਹਨ। ਇਸ ਤੋਂ ਪਹਿਲਾਂ, EPFO ਨੇ ਇੱਕ ਟੋਲ-ਫ੍ਰੀ ਨੰਬਰ (1800118005) ਨਾਲ ਇਕ ਹੈਲਪਲਾਈਨ ਸ਼ੁਰੂ ਕੀਤੀ ਸੀ। ਹਾਲਾਂਕਿ, ਇਹ ਹੈਲਪਲਾਈਨ ਨੰਬਰ ਜ਼ਿਆਦਾਤਰ ਪਹੁੰਚ ਤੋਂ ਬਾਹਰ ਰਹਿੰਦਾ ਸੀ।