Good News: ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ! ਸਰਕਾਰ ਵੱਲੋਂ ਵੱਡਾ ਫੈਸਲਾ; ਹੁਣ ਮੌਜੂਦਾ-ਸੇਵਾਮੁਕਤ ਸਣੇ ਮ੍ਰਿਤਕ ਪੈਨਸ਼ਨਰਾਂ ਦੇ ਪਰਿਵਾਰ ਨੂੰ ਮਿਲੇਗਾ ਲਾਭ
NPS tax benefits extends new unified pension scheme: ਕੇਂਦਰ ਸਰਕਾਰ ਨੇ ਕਰਮਚਾਰੀਆਂ ਦੇ ਹਿੱਤ ਵਿੱਚ ਇੱਕ ਵੱਡਾ ਅਤੇ ਰਾਹਤ ਭਰਿਆ ਫੈਸਲਾ ਲਿਆ ਹੈ। ਹੁਣ ਯੂਨੀਫਾਈਡ ਪੈਨਸ਼ਨ ਸਕੀਮ (UPS) ਦੀ ਚੋਣ ਕਰਨ...

NPS tax benefits extends new unified pension scheme: ਕੇਂਦਰ ਸਰਕਾਰ ਨੇ ਕਰਮਚਾਰੀਆਂ ਦੇ ਹਿੱਤ ਵਿੱਚ ਇੱਕ ਵੱਡਾ ਅਤੇ ਰਾਹਤ ਭਰਿਆ ਫੈਸਲਾ ਲਿਆ ਹੈ। ਹੁਣ ਯੂਨੀਫਾਈਡ ਪੈਨਸ਼ਨ ਸਕੀਮ (UPS) ਦੀ ਚੋਣ ਕਰਨ ਵਾਲੇ ਕਰਮਚਾਰੀਆਂ ਨੂੰ ਵੀ ਉਹੀ ਟੈਕਸ ਲਾਭ ਮਿਲਣਗੇ ਜੋ ਹੁਣ ਤੱਕ ਸਿਰਫ NPS ਦੇ ਤਹਿਤ ਹੀ ਮਿਲਦੇ ਸਨ। ਸਰਕਾਰ ਨੇ ਹੁਣ ਇਸ ਵਿਕਲਪ ਨੂੰ ਚੁਣਨ ਦੀ ਆਖਰੀ ਮਿਤੀ 30 ਜੂਨ ਤੋਂ ਵਧਾ ਕੇ 30 ਸਤੰਬਰ, 2025 ਕਰ ਦਿੱਤੀ ਹੈ। ਇਹ ਵਾਧਾ ਮੌਜੂਦਾ ਕਰਮਚਾਰੀਆਂ ਦੇ ਨਾਲ-ਨਾਲ ਸੇਵਾਮੁਕਤ ਕਰਮਚਾਰੀਆਂ ਅਤੇ ਮ੍ਰਿਤਕ ਪੈਨਸ਼ਨਰਾਂ ਦੇ ਜੀਵਨ ਸਾਥੀ ਨੂੰ ਵੀ ਦਿੱਤਾ ਗਿਆ ਹੈ। ਵਿੱਤ ਮੰਤਰਾਲੇ ਦੇ ਇਸ ਕਦਮ ਨਾਲ ਕੇਂਦਰੀ ਸਰਕਾਰੀ ਕਰਮਚਾਰੀਆਂ ਲਈ ਯੂਨੀਫਾਈਡ ਪੈਨਸ਼ਨ ਸਕੀਮ ਹੋਰ ਵੀ ਬਿਹਤਰ ਹੋ ਜਾਵੇਗੀ।
ਯੋਜਨਾ ਦਾ ਉਦੇਸ਼
ਧਿਆਨ ਦੇਣ ਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ, 1 ਅਪ੍ਰੈਲ, 2025 ਤੋਂ, ਯੂਨੀਫਾਈਡ ਪੈਨਸ਼ਨ ਸਕੀਮ ਨੂੰ ਕੇਂਦਰ ਸਰਕਾਰ ਦੀਆਂ ਸਿਵਲ ਸੇਵਾਵਾਂ ਵਿੱਚ ਸ਼ਾਮਲ ਹੋਣ ਵਾਲਿਆਂ ਲਈ NPS ਦੇ ਤਹਿਤ ਇੱਕ ਵਿਕਲਪ ਵਜੋਂ ਪੇਸ਼ ਕੀਤਾ ਗਿਆ ਸੀ। UPS ਦੇ ਤਹਿਤ, ਕੇਂਦਰ ਸਰਕਾਰ ਕਰਮਚਾਰੀ ਦੀ ਮੂਲ ਤਨਖਾਹ ਅਤੇ ਮਹਿੰਗਾਈ ਭੱਤੇ ਦਾ 18.5% ਯੋਗਦਾਨ ਪਾਉਂਦੀ ਹੈ। ਇਸ ਦੇ ਨਾਲ ਹੀ, ਕਰਮਚਾਰੀ ਨੂੰ 10% ਯੋਗਦਾਨ ਪਾਉਣਾ ਪੈਂਦਾ ਹੈ। ਇਸ ਯੋਜਨਾ ਦਾ ਉਦੇਸ਼ ਸੇਵਾਮੁਕਤੀ ਤੋਂ ਬਾਅਦ ਸਰਕਾਰੀ ਕਰਮਚਾਰੀਆਂ ਨੂੰ ਯਕੀਨੀ ਪੈਨਸ਼ਨ ਦੇਣਾ ਹੈ। ਜਿਸਨੂੰ NPS ਨਾਲੋਂ ਵਧੇਰੇ ਸਥਿਰ ਅਤੇ ਰਵਾਇਤੀ ਲਾਭ ਅਧਾਰਤ ਮੰਨਿਆ ਜਾਂਦਾ ਹੈ।
Government announces that all tax benefits currently available under the National Pension System (#NPS) will also be extended to the newly introduced Unified Pension Scheme (#UPS).
— All India Radio News (@airnewsalerts) July 4, 2025
In a statement, @FinMinIndia says that the inclusion of UPS under the tax framework marks another… pic.twitter.com/CZdL16ksAF
NPS ਤੋਂ UPS ਵਿੱਚ ਸਵਿੱਚ ਦਾ ਮੌਕਾ
ਵਰਤਮਾਨ ਵਿੱਚ, NPS ਦੇ ਅਧੀਨ ਆਉਣ ਵਾਲੇ ਕੇਂਦਰੀ ਕਰਮਚਾਰੀਆਂ ਨੂੰ ਇੱਕ ਵਾਰ ਦਾ ਵਿਕਲਪ ਦਿੱਤਾ ਗਿਆ ਹੈ, ਜਿਸ ਦੇ ਤਹਿਤ ਉਹ UPS ਚੁਣ ਸਕਦੇ ਹਨ। ਹਾਲਾਂਕਿ, ਇਹ ਸਵਿੱਚ ਲਾਜ਼ਮੀ ਨਹੀਂ ਹੈ, ਸਗੋਂ ਸਵੈਇੱਛਤ ਹੈ। ਵਿੱਤ ਮੰਤਰਾਲੇ ਦੇ ਅਨੁਸਾਰ, UPS ਦੀ ਚੋਣ ਕਰਨ ਵਾਲੇ ਕਰਮਚਾਰੀਆਂ ਨੂੰ ਹੁਣ TDS ਛੋਟ ਅਤੇ ਹੋਰ ਸਾਰੇ ਟੈਕਸ ਲਾਭ ਵੀ ਮਿਲਣਗੇ, ਜੋ ਹੁਣ ਤੱਕ ਸਿਰਫ਼ NPS ਦੇ ਅਧੀਨ ਦਿੱਤੇ ਜਾ ਰਹੇ ਸਨ। ਇਹ ਫੈਸਲਾ ਦੋਵਾਂ ਪੈਨਸ਼ਨ ਸਕੀਮਾਂ ਵਿਚਕਾਰ ਸਮਾਨਤਾ ਸਥਾਪਿਤ ਕਰਦਾ ਹੈ।
ਇੱਕ ਵਾਰ ਹੀ ਮਿਲੇਗਾ ਇਹ ਮੌਕਾ
ਕਰਮਚਾਰੀਆਂ ਲਈ ਇਹ ਜਾਣਨਾ ਮਹੱਤਵਪੂਰਨ ਹੈ ਕਿ ਜੇਕਰ ਤੁਸੀਂ NPS ਦੇ ਅਧੀਨ ਹੋ ਅਤੇ UPS ਵਿੱਚ ਬਦਲਣਾ ਚਾਹੁੰਦੇ ਹੋ, ਤਾਂ ਇਹ ਮੌਕਾ ਸਿਰਫ਼ ਇੱਕ ਵਾਰ ਹੀ ਉਪਲਬਧ ਹੋਵੇਗਾ। 30 ਸਤੰਬਰ, 2025 ਤੱਕ ਆਪਣਾ ਵਿਕਲਪ ਚੁਣਨਾ ਲਾਜ਼ਮੀ ਹੈ। UPS ਇੱਕ ਨਿਸ਼ਚਿਤ ਪੈਨਸ਼ਨ ਯੋਜਨਾ ਹੈ, ਜਿਸ ਵਿੱਚ ਸਰਕਾਰ ਵਧੇਰੇ ਯੋਗਦਾਨ ਪਾਉਂਦੀ ਹੈ। ਹੁਣ UPS 'ਤੇ ਵੀ ਉਹੀ ਟੈਕਸ ਛੋਟ ਉਪਲਬਧ ਹੋਵੇਗੀ, ਜੋ NPS ਵਿੱਚ ਉਪਲਬਧ ਹੈ। ਕੇਂਦਰ ਸਰਕਾਰ ਦੇ ਇਸ ਕਦਮ ਨਾਲ ਉਨ੍ਹਾਂ ਕਰਮਚਾਰੀਆਂ ਨੂੰ ਵਿਸ਼ੇਸ਼ ਰਾਹਤ ਮਿਲੀ ਹੈ ਜੋ ਸੇਵਾਮੁਕਤੀ ਤੋਂ ਬਾਅਦ ਵਧੇਰੇ ਸਥਿਰਤਾ ਅਤੇ ਯਕੀਨੀ ਪੈਨਸ਼ਨ ਦੀ ਭਾਲ ਕਰ ਰਹੇ ਹਨ। ਹੁਣ ਕਰਮਚਾਰੀਆਂ ਨੂੰ ਸੋਚ-ਸਮਝ ਕੇ ਫੈਸਲਾ ਲੈਣ ਲਈ ਵਧੇਰੇ ਸਮਾਂ ਅਤੇ ਵਿਕਲਪ ਮਿਲਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















