Rs 75 Coin: ਇਸ ਦਿਨ ਜਾਰੀ ਹੋਵੇਗਾ 75 ਰੁਪਏ ਦਾ ਸਿੱਕਾ, ਵਿੱਤ ਮੰਤਰਾਲੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ
Finance Ministry Notification: ਸੰਸਦ ਭਵਨ ਦੇ ਉਦਘਾਟਨ ਦੇ ਮੌਕੇ 'ਤੇ ਵਿੱਤ ਮੰਤਰਾਲੇ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਸਿੱਕੇ 'ਤੇ ਸੰਸਦ ਕੰਪਲੈਕਸ ਤੇ ਨਵੀਂ ਸੰਸਦ ਭਵਨ ਦੀ ਤਸਵੀਰ ਹੋਵੇਗੀ।
New Parliament Building Inauguration: ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਮਈ ਨੂੰ ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ। ਇਸ ਮੌਕੇ 75 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ ਜਾਵੇਗਾ। ਸੰਸਦ ਭਵਨ ਦੇ ਉਦਘਾਟਨ ਦੇ ਮੌਕੇ 'ਤੇ ਵਿੱਤ ਮੰਤਰਾਲੇ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਸਿੱਕੇ 'ਤੇ ਸੰਸਦ ਕੰਪਲੈਕਸ ਅਤੇ ਨਵੀਂ ਸੰਸਦ ਭਵਨ ਦੀ ਤਸਵੀਰ ਹੋਵੇਗੀ। ਵਿੱਤ ਮੰਤਰਾਲੇ ਦੇ ਬਿਆਨ ਮੁਤਾਬਕ 75 ਰੁਪਏ ਦਾ ਸਿੱਕਾ 44 ਮਿਲੀਮੀਟਰ ਵਿਆਸ ਵਾਲਾ ਗੋਲਾਕਾਰ ਹੋਵੇਗਾ।
ਚਾਰ ਧਾਤਾਂ ਨਾਲ ਮਿਲੇ ਕੇ ਬਣੇਗਾ ਸਿੱਕਾ
ਸਿੱਕਾ ਚਾਰ ਧਾਤਾਂ ਨਾਲ ਮਿਲ ਕੇ ਤਿਆਰ ਕੀਤਾ ਹੋਵੇਗਾ। ਇਸ ਵਿਚ 50 ਫੀਸਦੀ ਚਾਂਦੀ, 40 ਫੀਸਦੀ ਤਾਂਬਾ, 5 ਫੀਸਦੀ ਨਿਕਲ ਅਤੇ 5 ਫੀਸਦੀ ਜ਼ਿੰਕ ਹੋਵੇਗਾ। ਸੰਸਦ ਕੰਪਲੈਕਸ ਦੀ ਤਸਵੀਰ ਦੇ ਹੇਠਾਂ ਸਾਲ 2023 ਲਿਖਿਆ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨਗੇ। ਉਦਘਾਟਨੀ ਸਮਾਰੋਹ ਵਿੱਚ ਘੱਟੋ-ਘੱਟ 25 ਪਾਰਟੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ। 20 ਵਿਰੋਧੀ ਪਾਰਟੀਆਂ ਨੇ ਪ੍ਰੋਗਰਾਮ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ।
ਸਮਾਗਮ ਵਿੱਚ ਇਹ ਪਾਰਟੀਆਂ ਹੋਣਗੀਆਂ ਸ਼ਾਮਲ
ਸੱਤਾਧਾਰੀ ਐਨਡੀਏ ਦੇ 18 ਮੈਂਬਰਾਂ ਤੋਂ ਇਲਾਵਾ ਭਾਜਪਾ ਸਮੇਤ ਸੱਤ ਗ਼ੈਰ-ਐਨਡੀਏ ਪਾਰਟੀਆਂ ਇਸ ਸਮਾਗਮ ਵਿੱਚ ਸ਼ਾਮਲ ਹੋਣਗੀਆਂ। ਦੱਸ ਦੇਈਏ ਕਿ ਬਸਪਾ, ਸ਼੍ਰੋਮਣੀ ਅਕਾਲੀ ਦਲ, ਜਨਤਾ ਦਲ (ਸੈਕੂਲਰ), ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ), ਵਾਈਐਸਆਰ ਕਾਂਗਰਸ, ਬੀਜੇਡੀ ਅਤੇ ਟੀਡੀਪੀ ਅਜਿਹੀਆਂ ਗੈਰ-ਐਨਡੀਏ ਪਾਰਟੀਆਂ ਹਨ, ਜਿਨ੍ਹਾਂ ਦੇ ਇਸ ਸਮਾਗਮ ਵਿੱਚ ਹਾਜ਼ਰ ਹੋਣ ਦੀ ਉਮੀਦ ਹੈ।
ਵਿਰੋਧੀ ਪਾਰਟੀਆਂ ਨੇ ਪੀਐਮ ਮੋਦੀ 'ਤੇ ਸਾਧਿਆ ਨਿਸ਼ਾਨਾ
ਵਿਰੋਧੀ ਪਾਰਟੀਆਂ ਨੇ ਨਵੇਂ ਸੰਸਦ ਭਵਨ ਦੇ ਉਦਘਾਟਨ ਲਈ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਹੰਕਾਰ ਨੇ ਸੰਸਦੀ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਟਵੀਟ ਕਰਕੇ ਦੋਸ਼ ਲਾਇਆ ਕਿ ਮੋਦੀ ਜੀ, ਸੰਸਦ ਲੋਕਾਂ ਦੁਆਰਾ ਸਥਾਪਿਤ ਲੋਕਤੰਤਰ ਦਾ ਮੰਦਰ ਹੈ। ਰਾਸ਼ਟਰਪਤੀ ਦਾ ਦਫ਼ਤਰ ਸੰਸਦ ਦਾ ਪਹਿਲਾ ਹਿੱਸਾ ਹੁੰਦਾ ਹੈ। ਤੁਹਾਡੀ ਸਰਕਾਰ ਦੇ ਹੰਕਾਰ ਨੇ ਸੰਸਦੀ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ ਹੈ।
ਇਸ ਤਰ੍ਹਾਂ ਹੋਵੇਗਾ 75 ਰੁਪਏ ਦਾ ਸਿੱਕਾ
ਸੰਸਦ ਭਵਨ ਦੇ ਉਦਘਾਟਨ ਮੌਕੇ ਜਾਰੀ ਕੀਤਾ ਜਾਣ ਵਾਲਾ 75 ਰੁਪਏ ਦਾ ਸਿੱਕਾ 35 ਗ੍ਰਾਮ ਦਾ ਹੋਵੇਗਾ। ਇਸ ਵਿੱਚ 50% ਚਾਂਦੀ, 40% ਤਾਂਬਾ, 5% ਜ਼ਿੰਕ ਅਤੇ 5% ਨਿਕਲ ਹੋਵੇਗਾ। ਇਸ ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਸਿੱਕੇ ਦੇ ਇੱਕ ਪਾਸੇ ਅਸ਼ੋਕਾ ਪਿੱਲਰ ਬਣੇਗਾ ਅਤੇ ਹੇਠਲੇ ਪਾਸੇ 75 ਰੁਪਏ ਲਿਖਿਆ ਹੋਵੇਗਾ।