ਪੜਚੋਲ ਕਰੋ

Dunzo Delivery Company: ਰਿਲਾਇੰਸ ਦੀ ਡੰਜ਼ੋ ਨੂੰ ਖਰੀਦਣ ਦੀ ਤਿਆਰੀ 'ਚ ਫਲਿੱਪਕਾਰਟ

Flipkart: ਰਿਲਾਇੰਸ ਰਿਟੇਲ ਦੀ ਇਸ ਆਨ-ਡਿਮਾਂਡ ਡਿਲੀਵਰੀ ਕੰਪਨੀ ਵਿੱਚ 26 ਫੀਸਦੀ ਹਿੱਸੇਦਾਰੀ ਹੈ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਟਾਟਾ ਅਤੇ ਜ਼ੋਮੈਟੋ ਨੇ ਵੀ ਕੰਪਨੀ ਨੂੰ ਖਰੀਦਣ ਲਈ ਗੱਲਬਾਤ ਕੀਤੀ ਸੀ।

Flipkart: ਵਾਲਮਾਰਟ-ਬੈਕਡ ਈ-ਕਾਮਰਸ ਕਾਰੋਬਾਰੀ ਕੰਪਨੀ ਫਲਿੱਪਕਾਰਟ (Flipkart) ਆਨ-ਡਿਮਾਂਡ ਡਿਲੀਵਰੀ ਕੰਪਨੀ ਡੰਜ਼ੋ (Dunzo) ਨੂੰ ਖਰੀਦਣ ਲਈ ਉਤਸੁਕ ਹੈ। ਪਰ ਇਹ ਸੌਦਾ ਡੰਜ਼ੋ ਦੇ ਗੁੰਝਲਦਾਰ ਮਾਲਕੀ ਢਾਂਚੇ ਨਾਲ ਫਸਿਆ ਹੋਇਆ ਹੈ. ਇਸ ਦੇ ਹੱਲ ਲਈ ਗੱਲਬਾਤ ਚੱਲ ਰਹੀ ਹੈ। ਜੇ ਇਹ ਸਫਲ ਹੁੰਦਾ ਹੈ, ਤਾਂ ਰਿਲਾਇੰਸ ਸਮਰਥਿਤ ਕੰਪਨੀ ਡੰਜ਼ੋ ਫਲਿੱਪਕਾਰਟ ਦੀ ਮਲਕੀਅਤ ਹੋਵੇਗੀ। ਟਾਟਾ ਅਤੇ ਜ਼ੋਮੈਟੋ (Tata and Zomato) ਨੇ ਵੀ ਇਸ ਡਿਲੀਵਰੀ ਕੰਪਨੀ (Delivery Company) ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ।

ਪੈਸੇ ਇਕੱਠੇ ਕਰਨ ਅਤੇ ਸਟਾਫ਼ ਦੀਆਂ ਤਨਖਾਹਾਂ ਦੇਣ ਵਿੱਚ ਮੁਸ਼ਕਲ

ਹਿੰਦੁਸਤਾਨ ਟਾਈਮਜ਼ ਨੇ ਟੈੱਕ ਕਰੰਚ ਦੀ ਰਿਪੋਰਟ ਦੇ ਆਧਾਰ 'ਤੇ ਦਾਅਵਾ ਕੀਤਾ ਹੈ ਕਿ ਡੰਜ਼ੋ ਨੂੰ ਹਾਸਲ ਕਰਨ ਲਈ ਗੱਲਬਾਤ ਲਗਾਤਾਰ ਅੱਗੇ ਵਧ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਫਲਿੱਪਕਾਰਟ ਇਸ ਡੀਲ ਨੂੰ ਲੈ ਕੇ ਗੰਭੀਰ ਹੈ। ਡੰਜ਼ੋ ਲਈ ਪਿਛਲਾ ਸਾਲ ਕੁਝ ਖਾਸ ਨਹੀਂ ਰਿਹਾ। ਉਸ ਨੂੰ ਪੈਸੇ ਇਕੱਠੇ ਕਰਨ ਅਤੇ ਆਪਣੇ ਸਟਾਫ਼ ਦੀਆਂ ਤਨਖਾਹਾਂ ਦੇਣ ਵਿੱਚ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੰਜ਼ੋ ਨੇ ਹੁਣ ਤੱਕ ਮਾਰਕੀਟ ਤੋਂ $500 ਮਿਲੀਅਨ ਇਕੱਠੇ ਕੀਤੇ ਹਨ। ਉਹ ਅੱਗੇ ਹੋਰ ਪੈਸੇ ਲੈਣ ਦੇ ਯੋਗ ਨਹੀਂ ਹੈ। Zepto, Swiggy ਅਤੇ Zomato ਦੇ BlinkIt ਦੁਆਰਾ ਇਸਦਾ ਜ਼ਿਆਦਾਤਰ ਮਾਰਕੀਟ ਸ਼ੇਅਰ ਖੋਹ ਲਿਆ ਗਿਆ ਹੈ।

ਰਿਲਾਇੰਸ ਰਿਟੇਲ ਨੇ 26 ਫੀਸਦੀ ਖਰੀਦੀ ਸੀ ਹਿੱਸੇਦਾਰੀ 

ਰਿਲਾਇੰਸ ਇੰਡਸਟਰੀਜ਼  (Reliance Industries) ਦੀ ਰਿਟੇਲ ਕੰਪਨੀ ਨੇ 2022 'ਚ ਡੰਜ਼ੋ 'ਚ 26 ਫੀਸਦੀ ਹਿੱਸੇਦਾਰੀ 20 ਕਰੋੜ ਡਾਲਰ 'ਚ ਖਰੀਦੀ ਸੀ। ਰਿਪੋਰਟ 'ਚ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਰਿਲਾਇੰਸ ਨੇ ਅਜੇ ਤੱਕ ਇਸ ਸੌਦੇ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਡੰਜ਼ੋ ਨੇ ਇਸ ਸੌਦੇ ਦਾ ਖੰਡਨ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਅਫਵਾਹ ਹੈ। ਆਨ-ਡਿਮਾਂਡ ਡਿਲੀਵਰੀ ਕੰਪਨੀ ਨੇ ਕਿਹਾ ਕਿ ਮਾਰਚ 2024 ਤੱਕ ਸਾਡੀ ਨਕਦੀ ਦੀ ਸਥਿਤੀ ਵਿੱਚ ਸੁਧਾਰ ਹੋਵੇਗਾ। ਅਸੀਂ ਆਪਣਾ ਕਾਰੋਬਾਰ ਵੇਚਣ ਲਈ ਕਿਸੇ ਨਾਲ ਗੱਲਬਾਤ ਨਹੀਂ ਕਰ ਰਹੇ ਹਾਂ।

ਟਾਟਾ ਅਤੇ ਜ਼ੋਮੈਟੋ ਨਾਲ ਵੀ ਹੋ ਚੁੱਕੀ ਹੈ ਗੱਲਬਾਤ

ਹਾਲਾਂਕਿ, ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਡੰਜ਼ੋ ਨੇ ਐਕਵਾਇਰ ਲਈ ਟਾਟਾ ਅਤੇ ਜ਼ੋਮੈਟੋ ਨਾਲ ਵੀ ਗੱਲਬਾਤ ਕੀਤੀ ਹੈ। ਦੇਸ਼ ਦੀ ਸਭ ਤੋਂ ਵੱਡੀ ਰਿਟੇਲ ਚੇਨ ਰਿਲਾਇੰਸ ਰਿਟੇਲ (Reliance Retail) ਦੀ ਕੰਪਨੀ ਵਿੱਚ ਵੱਡੀ ਹਿੱਸੇਦਾਰੀ ਹੈ। ਫਲਿੱਪਕਾਰਟ ਨੇ ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਹੈ ਕਿ ਇਸ ਸੌਦੇ ਵਿੱਚ ਰਿਲਾਇੰਸ ਰਿਟੇਲ ਦੀ ਕੀ ਭੂਮਿਕਾ ਹੋਵੇਗੀ। ਇਸ ਸਬੰਧੀ ਸਥਿਤੀ ਸਪੱਸ਼ਟ ਹੁੰਦੇ ਹੀ ਗੱਲਬਾਤ ਨੂੰ ਅੱਗੇ ਤੋਰਿਆ ਜਾਵੇਗਾ।

ਟਾਪ ਹੈਡਲਾਈਨ

ਅੱਜ ਇਨ੍ਹਾਂ 5 ਸ਼ਹਿਰਾਂ 'ਚ ਬੰਦ ਰਹਿਣਗੇ ਬੈਂਕ, ਜਾਣੋ ਕਿੱਥੇ-ਕਿੱਥੇ ਰਹੇਗੀ ਛੁੱਟੀ; ਚੈੱਕ ਕਰੋ ਪੂਰੀ ਲਿਸਟ
ਅੱਜ ਇਨ੍ਹਾਂ 5 ਸ਼ਹਿਰਾਂ 'ਚ ਬੰਦ ਰਹਿਣਗੇ ਬੈਂਕ, ਜਾਣੋ ਕਿੱਥੇ-ਕਿੱਥੇ ਰਹੇਗੀ ਛੁੱਟੀ; ਚੈੱਕ ਕਰੋ ਪੂਰੀ ਲਿਸਟ
ਵੱਡੀ ਖ਼ਬਰ! ਇਨ੍ਹਾਂ 4 ਸਰਕਾਰੀ ਬੈਂਕਾਂ ‘ਚ ਹਿੱਸੇਦਾਰੀ ਵੇਚਣ ਜਾ ਰਹੀ ਸਰਕਾਰ, ਦੇਖ ਲਓ ਲਿਸਟ
ਵੱਡੀ ਖ਼ਬਰ! ਇਨ੍ਹਾਂ 4 ਸਰਕਾਰੀ ਬੈਂਕਾਂ ‘ਚ ਹਿੱਸੇਦਾਰੀ ਵੇਚਣ ਜਾ ਰਹੀ ਸਰਕਾਰ, ਦੇਖ ਲਓ ਲਿਸਟ
 LPG Cylinder Delivery : ਕੱਲ੍ਹ ਤੋਂ ਬੰਦ ਹੋ ਜਾਵੇਗੀ ਗੈਸ ਸਿਲੰਡਰਾਂ ਦੀ ਡਿਲੀਵਰੀ? LPG ਡੀਲਰਾਂ ਨੇ ਕੀਤਾ ਵੱਡਾ ਐਲਾਨ
 LPG Cylinder Delivery : ਕੱਲ੍ਹ ਤੋਂ ਬੰਦ ਹੋ ਜਾਵੇਗੀ ਗੈਸ ਸਿਲੰਡਰਾਂ ਦੀ ਡਿਲੀਵਰੀ? LPG ਡੀਲਰਾਂ ਨੇ ਕੀਤਾ ਵੱਡਾ ਐਲਾਨ
ITR ਭਰਨ ਵਾਲਿਆਂ ਲਈ ਵੱਡੀ ਖ਼ਬਰ! ਆਖਰੀ ਤਰੀਕ 'ਚ ਹੋਇਆ ਬਦਲਾਅ, ਜਾਣੋ ਕਿਨ੍ਹਾਂ ਨੂੰ ਮਿਲਿਆ ਹੋਰ ਸਮਾਂ  
ITR ਭਰਨ ਵਾਲਿਆਂ ਲਈ ਵੱਡੀ ਖ਼ਬਰ! ਆਖਰੀ ਤਰੀਕ 'ਚ ਹੋਇਆ ਬਦਲਾਅ, ਜਾਣੋ ਕਿਨ੍ਹਾਂ ਨੂੰ ਮਿਲਿਆ ਹੋਰ ਸਮਾਂ  

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ! ਇਨ੍ਹਾਂ 4 ਸਰਕਾਰੀ ਬੈਂਕਾਂ ‘ਚ ਹਿੱਸੇਦਾਰੀ ਵੇਚਣ ਜਾ ਰਹੀ ਸਰਕਾਰ, ਦੇਖ ਲਓ ਲਿਸਟ
ਵੱਡੀ ਖ਼ਬਰ! ਇਨ੍ਹਾਂ 4 ਸਰਕਾਰੀ ਬੈਂਕਾਂ ‘ਚ ਹਿੱਸੇਦਾਰੀ ਵੇਚਣ ਜਾ ਰਹੀ ਸਰਕਾਰ, ਦੇਖ ਲਓ ਲਿਸਟ
ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਰਹੇਗਾ ਸਾਫ, ਤਾਪਮਾਨ 'ਚ ਆਈ ਗਿਰਾਵਟ; 28 ਨੂੰ ਕੁਝ ਥਾਵਾਂ 'ਤੇ ਪੈ ਸਕਦਾ ਮੀਂਹ
ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਰਹੇਗਾ ਸਾਫ, ਤਾਪਮਾਨ 'ਚ ਆਈ ਗਿਰਾਵਟ; 28 ਨੂੰ ਕੁਝ ਥਾਵਾਂ 'ਤੇ ਪੈ ਸਕਦਾ ਮੀਂਹ
ਦਿਵਾਲੀ ਤੋਂ ਪਹਿਲਾਂ ਕਿਸਾਨਾਂ ਲਈ ਖੁਸ਼ਖ਼ਬਰੀ! ਇਸ ਦਿਨ ਆਵੇਗੀ ਪੀਐਮ ਕਿਸਾਨ ਯੋਜਨਾ ਦੀ 24ਵੀਂ ਕਿਸ਼ਤ
ਦਿਵਾਲੀ ਤੋਂ ਪਹਿਲਾਂ ਕਿਸਾਨਾਂ ਲਈ ਖੁਸ਼ਖ਼ਬਰੀ! ਇਸ ਦਿਨ ਆਵੇਗੀ ਪੀਐਮ ਕਿਸਾਨ ਯੋਜਨਾ ਦੀ 24ਵੀਂ ਕਿਸ਼ਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਕਤੂਬਰ 2026
Ludhiana News : ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ, ਨਸ਼ੇ ਦੀ ਓਵਰਡੋਜ਼ ਦਾ ਖਦਸ਼ਾ ! ਪੁਲਿਸ ਨੇ ਦੱਸੀ ਵੱਖਰੀ ਵਜ੍ਹਾ
Ludhiana News : ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ, ਨਸ਼ੇ ਦੀ ਓਵਰਡੋਜ਼ ਦਾ ਖਦਸ਼ਾ ! ਪੁਲਿਸ ਨੇ ਦੱਸੀ ਵੱਖਰੀ ਵਜ੍ਹਾ
Driving Licence ਦੇ ਨਿਯਮਾਂ 'ਚ ਵੱਡੇ ਬਦਲਾਅ ਦੀ ਤਿਆਰੀ! ਹੁਣ ਰੰਗ ਵੀ ਹੋ ਸਕਦੇ ਨੇ ਵੱਖਰੇ, ਪੜ੍ਹੋ ਪੂਰੀ ਖ਼ਬਰ 
Driving Licence ਦੇ ਨਿਯਮਾਂ 'ਚ ਵੱਡੇ ਬਦਲਾਅ ਦੀ ਤਿਆਰੀ! ਹੁਣ ਰੰਗ ਵੀ ਹੋ ਸਕਦੇ ਨੇ ਵੱਖਰੇ, ਪੜ੍ਹੋ ਪੂਰੀ ਖ਼ਬਰ 
Punjab News : ਪੁਲਿਸ ਦਾ ਵੱਡਾ ਅਫ਼ਸਰ ਬਣ ਕੇ ਮਾਰਦਾ ਸੀ ਦਬਕੇ, CCTV ਨੇ ਖੋਲ੍ਹੀ ਪੋਲ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

Embed widget