Food Inflation Rises Retail Inflation Central Government cuts Import duty on lentils Agri Cess on Palm Oil
Food Inflation Bites: ਪ੍ਰਚੂਨ ਮਹਿੰਗਾਈ ਦਰ 6 ਫੀਸਦੀ ਨੂੰ ਪਾਰ ਕਰ ਗਈ ਹੈ। ਖਾਣ-ਪੀਣ ਦੀ ਮਹਿੰਗਾਈ ਕਾਰਨ ਜਿੱਥੇ ਆਮ ਲੋਕਾਂ ਦੀ ਜੇਬ ਢਿੱਲੀ ਹੋ ਰਹੀ ਹੈ, ਉੱਥੇ ਹੀ ਇਸ ਨੇ ਸਰਕਾਰ ਦੀ ਮੁਸੀਬਤ ਵੀ ਵਧਾ ਦਿੱਤੀ ਹੈ। ਖੁਰਾਕੀ ਮਹਿੰਗਾਈ 'ਤੇ ਕਾਬੂ ਪਾਉਣ ਲਈ ਸਰਕਾਰ ਨੇ ਆਸਟ੍ਰੇਲੀਆ ਤੇ ਕੈਨੇਡਾ ਤੋਂ ਆਉਣ ਵਾਲੀ ਦਾਲ 'ਤੇ ਦਰਾਮਦ ਡਿਊਟੀ ਘਟਾ ਕੇ ਜ਼ੀਰੋ ਕਰ ਦਿੱਤੀ ਹੈ, ਜਦਕਿ ਅਮਰੀਕਾ ਤੋਂ ਆਉਣ ਵਾਲੀ ਦਾਲ 'ਤੇ ਦਰਾਮਦ ਡਿਊਟੀ 30 ਫੀਸਦੀ ਘਟਾ ਕੇ 22 ਫੀਸਦੀ ਕਰ ਦਿੱਤੀ ਹੈ।
ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਫਿਰ ਤੋਂ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਥੋਕ ਬਾਜ਼ਾਰ 'ਚ ਸਰ੍ਹੋਂ ਦੇ ਤੇਲ ਦੀ ਕੀਮਤ ਫਿਰ 175 ਰੁਪਏ ਪ੍ਰਤੀ ਕਿਲੋ ਦੇ ਪਾਰ ਪਹੁੰਚ ਗਈ ਹੈ। ਗਲੋਬਲ ਕਾਰਨਾਂ ਤੇ ਇੰਡੋਨੇਸ਼ੀਆ ਦੀ ਪਾਮ ਆਇਲ ਨਿਰਯਾਤ ਨੀਤੀ 'ਚ ਬਦਲਾਅ ਤੇ ਦੱਖਣੀ ਅਮਰੀਕਾ 'ਚ ਸੋਇਆਬੀਨ ਦੀ ਫਸਲ ਨੂੰ ਲੈ ਕੇ ਚਿੰਤਾਵਾਂ ਕਾਰਨ ਕੀਮਤਾਂ ਫਿਰ ਤੋਂ ਵਧਣੀਆਂ ਸ਼ੁਰੂ ਹੋ ਗਈਆਂ ਹਨ।
ਸਰਕਾਰ ਨੇ ਕੱਚੇ ਪਾਮ ਤੇਲ 'ਤੇ ਖੇਤੀ-ਸੈੱਸ ਘਟਾਉਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਘਰੇਲੂ ਖਾਣ ਵਾਲੇ ਤੇਲ ਮਿੱਲਾਂ ਨੂੰ ਮਦਦ ਮਿਲੇਗੀ ਤੇ ਖਾਣਾ ਪਕਾਉਣ ਵਾਲੇ ਤੇਲ ਦੀਆਂ ਕੀਮਤਾਂ ਵੀ ਕੰਟਰੋਲ 'ਚ ਰਹਿਣਗੀਆਂ। ਵਿੱਤ ਮੰਤਰਾਲੇ ਨੇ ਖੇਤੀਬਾੜੀ ਬੁਨਿਆਦੀ ਢਾਂਚਾ ਵਿਕਾਸ ਸੈੱਸ ਨੂੰ 7.5 ਫੀਸਦੀ ਤੋਂ ਘਟਾ ਕੇ ਪੰਜ ਫੀਸਦੀ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਕੱਚੇ ਪਾਮ ਤੇਲ ਦੀ ਦਰਾਮਦ 'ਤੇ ਪ੍ਰਭਾਵੀ ਡਿਊਟੀ 8.25 ਫੀਸਦੀ ਤੋਂ ਘਟਾ ਕੇ 5.5 ਫੀਸਦੀ ਕਰ ਦਿੱਤੀ ਗਈ ਹੈ। ਖੁਰਾਕ ਸਪਲਾਈ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਕੱਚੇ ਪਾਮ ਤੇਲ 'ਤੇ ਖੇਤੀ ਸੈੱਸ 'ਚ ਕਟੌਤੀ ਨਾਲ ਖਪਤਕਾਰਾਂ ਨੂੰ ਰਾਹਤ ਮਿਲੇਗੀ ਤੇ ਘਰੇਲੂ ਪੱਧਰ 'ਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ 'ਚ ਮਦਦ ਮਿਲੇਗੀ।
ਖੁਰਾਕ ਮੰਤਰਾਲੇ ਨੇ ਕਿਹਾ, 'ਖੇਤੀ ਸੈੱਸ 'ਚ ਕਟੌਤੀ ਤੋਂ ਬਾਅਦ ਕੱਚੇ ਪਾਮ ਆਇਲ ਅਤੇ ਰਿਫਾਇੰਡ ਪਾਮ ਆਇਲ 'ਚ ਦਰਾਮਦ ਡਿਊਟੀ ਦਾ ਅੰਤਰ ਵਧ ਕੇ 8.25 ਫੀਸਦੀ ਹੋ ਗਿਆ ਹੈ। ਇਸ ਪਾੜੇ ਨੂੰ ਚੌੜਾ ਕਰਨ ਨਾਲ ਘਰੇਲੂ ਰਿਫਾਇੰਡ ਤੇਲ ਉਦਯੋਗ ਨੂੰ ਕੱਚੇ ਪਾਮ ਤੇਲ ਦੀ ਦਰਾਮਦ ਤੋਂ ਲਾਭ ਹੋਵੇਗਾ। ਇਸ ਦੇ ਨਾਲ ਹੀ ਸਰਕਾਰ ਨੇ ਕੱਚੇ ਪਾਮ ਤੇਲ, ਕੱਚੇ ਸੋਇਆਬੀਨ ਤੇਲ ਤੇ ਕੱਚੇ ਸੂਰਜਮੁਖੀ ਤੇਲ 'ਤੇ ਮੂਲ ਦਰਾਮਦ ਡਿਊਟੀ ਸਤੰਬਰ 2022 ਤੱਕ ਜ਼ੀਰੋ ਫੀਸਦੀ ਕਰਨ ਦਾ ਐਲਾਨ ਵੀ ਕੀਤਾ ਹੈ।
ਇਹ ਵੀ ਪੜ੍ਹੋ: Punjab Election: ਡੇਰਾ ਸਿਰਸਾ ਚੋਣਾਂ ਤੋਂ ਦੋ ਦਿਨ ਪਹਿਲਾਂ ਕਰੇਗਾ ਸਿਆਸੀ ਧਮਾਕਾ, ਸਭ ਦੀਆਂ ਨਜ਼ਰਾਂ 18 ਫਰਵਰੀ 'ਤੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin