ਪੜਚੋਲ ਕਰੋ

Petrol-Diesel Price Today 17 Oct: ਆਊਟ ਆਫ਼ ਕੰਟਰੋਲ ਹੋਈਆਂ ਤੇਲ ਦੀਆਂ ਕੀਮਤਾਂ, ਪੈਟਰੋਲ ਅਤੇ ਡੀਜ਼ਲ ਦੀਆੰ ਕੀਮਤਾਂ 'ਚ ਲਗਾਤਾਰ ਚੌਥੇ ਦਿਨ ਵਾਧਾ

Petrol-Diesel Prices: ਦਿੱਲੀ 'ਚ ਪੈਟਰੋਲ 105.84 ਰੁਪਏ ਪ੍ਰਤੀ ਲੀਟਰ ਦੇ ਰਿਕਾਰਡ ਪੱਧਰ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਡੀਜ਼ਲ 94.22 ਰੁਪਏ ਤੋਂ ਵਧ ਕੇ 94.57 ਰੁਪਏ ਪ੍ਰਤੀ ਲੀਟਰ ਹੋ ਗਿਆ।

Petrol-Diesel Price Today: ਸਰਕਾਰੀ ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਐਤਵਾਰ ਨੂੰ ਫਿਰ ਤੋਂ ਵਾਧਾ ਕੀਤਾ ਗਿਆ ਹੈ। ਅੱਜ ਡੀਜ਼ਲ ਦੀ ਕੀਮਤ 33 ਤੋਂ 37 ਪੈਸੇ ਜਦੋਂ ਕਿ ਪੈਟਰੋਲ ਦੀ ਕੀਮਤ 31 ਤੋਂ 35 ਪੈਸੇ ਵਧ ਗਈ ਹੈ।

ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਕਈ ਸੂਬਿਆਂ 'ਚ ਤੇਲ ਦੀਆਂ ਕੀਮਤਾਂ 100 ਰੁਪਏ ਤੋਂ ਉੱਪਰ ਪਹੁੰਚ ਗਈਆਂ ਹਨ। ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਆਮ ਆਦਮੀ ਦੀ ਆਮਦਨ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਇਹ ਵਧੀਆਂ ਕੀਮਤਾਂ ਨਿੱਤ ਨਵੇਂ ਰਿਕਾਰਡ ਬਣਾ ਰਹੀਆਂ ਹਨ।

ਦਿੱਲੀ ਵਿੱਚ ਪੈਟਰੋਲ ਦੀ ਕੀਮਤ 105.84 ਰੁਪਏ ਹੈ ਜਦੋਂ ਕਿ ਡੀਜ਼ਲ ਦੀ ਕੀਮਤ 94.57 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ਵਿੱਚ ਪੈਟਰੋਲ ਦੀ ਕੀਮਤ 111.77 ਰੁਪਏ ਅਤੇ ਡੀਜ਼ਲ ਦੀ ਕੀਮਤ 102.52 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ ਵਿੱਚ ਪੈਟਰੋਲ ਦੀ ਕੀਮਤ 106.43 ਰੁਪਏ ਅਤੇ ਡੀਜ਼ਲ ਦੀ ਕੀਮਤ 97.68 ਰੁਪਏ ਪ੍ਰਤੀ ਲੀਟਰ ਹੈ। ਇਸ ਦੇ ਨਾਲ ਹੀ ਚੇਨਈ ਵਿੱਚ ਪੈਟਰੋਲ 103.01 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 98.92 ਰੁਪਏ ਪ੍ਰਤੀ ਲੀਟਰ ਹੈ।

ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ

ਸਿਟੀ ਪੈਟਰੋਲ (ਰੁਪਏ/ਲੀਟਰ) ਡੀਜ਼ਲ (ਰੁਪਏ/ਲੀਟਰ)

ਨਵੀਂ ਦਿੱਲੀ 105.84 93.57

ਮੁੰਬਈ 111.77 102.52

ਕੋਲਕਾਤਾ 106.43 97.68

ਚੇਨਈ 103.01 98.92

ਬੰਗਲੁਰੂ 109.53 100.37

ਚੰਡੀਗੜ੍ਹ 101.87 94.29

ਇਨ੍ਹਾਂ ਸੂਬਿਆਂ 'ਚ ਡੀਜ਼ਲ ਦੀ ਕੀਮਤ 100 ਰੁਪਏ ਤੋਂ ਪਾਰ

ਤੇਲ ਦੇ ਰੇਟ ਅਕਤੂਬਰ ਦੇ ਮਹੀਨੇ ਵਿੱਚ ਰਿਕਾਰਡ ਉੱਚੇ ਪੱਧਰ 'ਤੇ ਪਹੁੰਚ ਗਏ ਹਨ ਕਿਉਂਕਿ ਲਗਾਤਾਰ ਤੇਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਜਾ ਰਿਹਾ ਹੈ। 4, 12 ਅਤੇ 13 ਅਕਤੂਬਰ ਨੂੰ ਛੱਡ ਕੇ ਇਸ ਮਹੀਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਮੱਧ ਪ੍ਰਦੇਸ਼, ਰਾਜਸਥਾਨ, ਉੜੀਸਾ, ਆਂਧਰਾ ਪ੍ਰਦੇਸ਼, ਤੇਲੰਗਾਨਾ, ਗੁਜਰਾਤ, ਮਹਾਰਾਸ਼ਟਰ, ਛੱਤੀਸਗੜ੍ਹ, ਬਿਹਾਰ, ਪੰਜਾਬ, ਹਰਿਆਣਾ ਸਮੇਤ ਇੱਕ ਦਰਜਨ ਸੂਬਿਆਂ ਵਿੱਚ ਪੈਟਰੋਲ ਦੀਆਂ ਕੀਮਤਾਂ 100 ਦੇ ਅੰਕੜੇ ਨੂੰ ਪਾਰ ਕਰ ਗਈਆਂ ਹਨ।

ਦੱਸ ਦਈਏ ਕਿ ਸਤੰਬਰ ਤੋਂ ਹੁਣ ਤੱਕ ਡੀਜ਼ਲ ਦੀਆਂ ਕੀਮਤਾਂ ਵਿੱਚ 5.25 ਰੁਪਏ ਪ੍ਰਤੀ ਲੀਟਰ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ 4.25 ਰੁਪਏ ਦਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ 4 ਮਈ ਤੋਂ 17 ਜੁਲਾਈ ਦੇ ਵਿਚਕਾਰ ਪੈਟਰੋਲ ਦੀ ਕੀਮਤ ਵਿੱਚ 11.44 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ। ਇਸ ਸਮੇਂ ਦੌਰਾਨ ਡੀਜ਼ਲ ਦੇ ਰੇਟ ਵਿੱਚ 9.14 ਰੁਪਏ ਦਾ ਵਾਧਾ ਕੀਤਾ ਗਿਆ ਸੀ।

ਇਸ ਤਰ੍ਹਾਂ ਚੈੱਕ ਕਰੋ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ

ਦੱਸ ਦੇਈਏ ਕਿ ਦੇਸ਼ ਵਿੱਚ ਹਰ ਰੋਜ਼ ਸਵੇਰੇ 6 ਵਜੇ ਤੇਲ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਅਤੇ ਤੁਸੀਂ ਇੱਕ ਐਸਐਮਐਸ ਰਾਹੀਂ ਵੀ ਆਪਣੇ ਫੋਨ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਜਾਣ ਸਕਦੇ ਹੋ। ਇਸਦੇ ਲਈ ਤੁਸੀਂ ਇੰਡੀਅਨ ਆਇਲ ਐਸਐਮਐਸ ਸੇਵਾ ਦੇ ਤਹਿਤ ਮੋਬਾਈਲ ਨੰਬਰ 9224992249 ਤੇ ਐਸਐਮਐਸ ਭੇਜ ਸਕਦੇ ਹੋ. ਤੁਹਾਡਾ ਸੁਨੇਹਾ ਕੁਝ ਇਸ ਤਰ੍ਹਾਂ ਹੋਵੇਗਾ - RSP<ਸਪੇਸ> ਪੈਟਰੋਲ ਪੰਪ ਡੀਲਰ ਕੋਡ। ਤੁਸੀਂ ਇੰਡੀਅਨ ਆਈਲ ਦੀ ਸਾਈਟ 'ਤੇ ਜਾ ਕੇ ਆਪਣੇ ਖੇਤਰ ਦੇ ਆਰਐਸਪੀ ਕੋਡ ਨੂੰ ਚੈੱਕ ਕਰ ਸਕਦੇ ਹੋ। ਇਹ ਮੈਸੇਜ ਭੇਜਣ ਤੋਂ ਬਾਅਦ ਤੁਹਾਡੇ ਫੋਨ 'ਤੇ ਤੇਲ ਦੀਆਂ ਨਵੀਆਂ ਕੀਮਤਾਂ ਬਾਰੇ ਮੈਸੇਜ ਆ ਜਾਵੇਗਾ।

ਇੱਥੇ ਵੇਖੋ- https://iocl.com/Products/PetrolDieselPrices.aspx

ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਬਦਲਦੀਆਂ ਹਨ। ਨਵੀਆਂ ਦਰਾਂ ਸਵੇਰੇ 6 ਵਜੇ ਤੋਂ ਲਾਗੂ ਹੋਣਗੀਆਂ। ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਸ਼ਾਮਲ ਕਰਨ ਤੋਂ ਬਾਅਦ ਇਸਦੀ ਕੀਮਤ ਲਗਪਗ ਦੁੱਗਣੀ ਹੋ ਜਾਂਦੀ ਹੈ।

ਇਹ ਵੀ ਪੜ੍ਹੋ: ਜੰਮੂ-ਕਸ਼ਮੀਰ: ਸ੍ਰੀਨਗਰ-ਪੁਲਵਾਮਾ 'ਚ ਅੱਤਵਾਦੀ ਐਕਟਿਵ, ਦੋ ਗੈਰ-ਕਸ਼ਮੀਰੀ ਨਾਗਰਿਕਾਂ ਸਮੇਤ ਦੋ ਹੋਰ ਜਵਾਨ ਸ਼ਹੀਦ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ ਮੁਲਾਜ਼ਮ ਗ੍ਰਿਫਤਾਰ, 2000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ ਮੁਲਾਜ਼ਮ ਗ੍ਰਿਫਤਾਰ, 2000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਇਸ ਪਲਾਨ 'ਚ ਇੱਕ ਸਾਲ ਲਈ ਫ੍ਰੀ ਮਿਲ ਰਿਹੈ Amazon Prime ਦਾ ਸਬਸਕ੍ਰਿਪਸ਼ਨ, ਡਾਟੇ ਦੀ ਵੀ ਕੋਈ ਨਹੀਂ ਟੈਂਸ਼ਨ, ਅੱਜ ਹੀ ਕਰੋ ਰੀਚਾਰਜ
ਇਸ ਪਲਾਨ 'ਚ ਇੱਕ ਸਾਲ ਲਈ ਫ੍ਰੀ ਮਿਲ ਰਿਹੈ Amazon Prime ਦਾ ਸਬਸਕ੍ਰਿਪਸ਼ਨ, ਡਾਟੇ ਦੀ ਵੀ ਕੋਈ ਨਹੀਂ ਟੈਂਸ਼ਨ, ਅੱਜ ਹੀ ਕਰੋ ਰੀਚਾਰਜ
ਦਿੱਲੀ 'ਚ ਕਿੰਨੇ ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ, ਕਦੋਂ ਤੱਕ ਆਉਣਗੇ ਪੂਰੇ ਨਤੀਜੇ? ਇੱਕ ਕਲਿੱਕ 'ਚ ਪੜ੍ਹੋ ਸਾਰੀ ਜਾਣਕਾਰੀ
ਦਿੱਲੀ 'ਚ ਕਿੰਨੇ ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ, ਕਦੋਂ ਤੱਕ ਆਉਣਗੇ ਪੂਰੇ ਨਤੀਜੇ? ਇੱਕ ਕਲਿੱਕ 'ਚ ਪੜ੍ਹੋ ਸਾਰੀ ਜਾਣਕਾਰੀ
ਬਿਨਾਂ ਦੱਸੇ ਕਿਸੇ ਦਾ ਸਟੇਟਸ ਦੇਖਣਾ ਚਾਹੁੰਦੇ ਹੋ..ਤਾਂ ਵਰਤੋਂ ਇਹ ਟ੍ਰਿੱਕ, ਬਸ WhatsApp 'ਚ ਇਹ ਸੈਟਿੰਗ ਕਰੋ ਆਨ!
ਬਿਨਾਂ ਦੱਸੇ ਕਿਸੇ ਦਾ ਸਟੇਟਸ ਦੇਖਣਾ ਚਾਹੁੰਦੇ ਹੋ..ਤਾਂ ਵਰਤੋਂ ਇਹ ਟ੍ਰਿੱਕ, ਬਸ WhatsApp 'ਚ ਇਹ ਸੈਟਿੰਗ ਕਰੋ ਆਨ!
Advertisement
ABP Premium

ਵੀਡੀਓਜ਼

ਜੇ 'ਆਪ' ਹਾਰ ਗਈ ਤਾਂ ਸਿਰਫ਼ ਦਿੱਲੀ  ‘ਚ ਹੀ ਨਹੀਂ ਪੰਜਾਬ ‘ਚ ਵੀ ਪਵੇਗਾ ਅਸਰ ?ਡਿਪੋਰਟ ਕੀਤੇ ਸਿੱਖ ਨੌਜਵਾਨਾਂ ਨਾਲ ਧੱਕਾ! ਅੰਮ੍ਰਿਤਪਾਲ ਸਿੰਘ ਦਾ ਵੱਡਾ ਐਲਾਨਡੱਲੇਵਾਲ ਦੇ ਮਰਨ ਵਰਤ ਦੇ 74 ਦਿਨ ਪੂਰੇ! ਪੰਜਾਬੀਆਂ ਨੂੰ ਕੀਤੀ ਅਪੀਲਡੌਂਕੀ ਲਗਵਾਉਣ ਵਾਲੇ  ਫਰਜ਼ੀ ਏਜੰਟਾਂ 'ਤੇ ਸਖ਼ਤ ਕਾਰਵਾਈ! ਪੰਜਾਬ ਸਰਕਾਰ ਦਾ ਵੱਡਾ ਐਕਸ਼ਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ ਮੁਲਾਜ਼ਮ ਗ੍ਰਿਫਤਾਰ, 2000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ ਮੁਲਾਜ਼ਮ ਗ੍ਰਿਫਤਾਰ, 2000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਇਸ ਪਲਾਨ 'ਚ ਇੱਕ ਸਾਲ ਲਈ ਫ੍ਰੀ ਮਿਲ ਰਿਹੈ Amazon Prime ਦਾ ਸਬਸਕ੍ਰਿਪਸ਼ਨ, ਡਾਟੇ ਦੀ ਵੀ ਕੋਈ ਨਹੀਂ ਟੈਂਸ਼ਨ, ਅੱਜ ਹੀ ਕਰੋ ਰੀਚਾਰਜ
ਇਸ ਪਲਾਨ 'ਚ ਇੱਕ ਸਾਲ ਲਈ ਫ੍ਰੀ ਮਿਲ ਰਿਹੈ Amazon Prime ਦਾ ਸਬਸਕ੍ਰਿਪਸ਼ਨ, ਡਾਟੇ ਦੀ ਵੀ ਕੋਈ ਨਹੀਂ ਟੈਂਸ਼ਨ, ਅੱਜ ਹੀ ਕਰੋ ਰੀਚਾਰਜ
ਦਿੱਲੀ 'ਚ ਕਿੰਨੇ ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ, ਕਦੋਂ ਤੱਕ ਆਉਣਗੇ ਪੂਰੇ ਨਤੀਜੇ? ਇੱਕ ਕਲਿੱਕ 'ਚ ਪੜ੍ਹੋ ਸਾਰੀ ਜਾਣਕਾਰੀ
ਦਿੱਲੀ 'ਚ ਕਿੰਨੇ ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ, ਕਦੋਂ ਤੱਕ ਆਉਣਗੇ ਪੂਰੇ ਨਤੀਜੇ? ਇੱਕ ਕਲਿੱਕ 'ਚ ਪੜ੍ਹੋ ਸਾਰੀ ਜਾਣਕਾਰੀ
ਬਿਨਾਂ ਦੱਸੇ ਕਿਸੇ ਦਾ ਸਟੇਟਸ ਦੇਖਣਾ ਚਾਹੁੰਦੇ ਹੋ..ਤਾਂ ਵਰਤੋਂ ਇਹ ਟ੍ਰਿੱਕ, ਬਸ WhatsApp 'ਚ ਇਹ ਸੈਟਿੰਗ ਕਰੋ ਆਨ!
ਬਿਨਾਂ ਦੱਸੇ ਕਿਸੇ ਦਾ ਸਟੇਟਸ ਦੇਖਣਾ ਚਾਹੁੰਦੇ ਹੋ..ਤਾਂ ਵਰਤੋਂ ਇਹ ਟ੍ਰਿੱਕ, ਬਸ WhatsApp 'ਚ ਇਹ ਸੈਟਿੰਗ ਕਰੋ ਆਨ!
ਪੀਐਮ ਮੋਦੀ 12-13 ਫਰਵਰੀ ਨੂੰ ਕਰਨਗੇ ਅਮਰੀਕਾ ਦਾ ਦੌਰਾ, ਜਾਣੋ ਕਦੋਂ ਹੋਵੇਗੀ Donald Trump ਨਾਲ ਮੁਲਾਕਾਤ
ਪੀਐਮ ਮੋਦੀ 12-13 ਫਰਵਰੀ ਨੂੰ ਕਰਨਗੇ ਅਮਰੀਕਾ ਦਾ ਦੌਰਾ, ਜਾਣੋ ਕਦੋਂ ਹੋਵੇਗੀ Donald Trump ਨਾਲ ਮੁਲਾਕਾਤ
ਰੋਜ਼ਾਨਾ 1 ਕੱਪ ਨਿੰਬੂ ਤੇ ਲੌਂਗ ਵਾਲੀ ਚਾਹ ਪੀਣ ਨਾਲ ਮਿਲਦੇ ਇਹ ਵਾਲਾ ਫਾਇਦੇ...ਜਾਣੋ ਡਾਕਟਰ ਤੋਂ ਇਸ ਬਾਰੇ
ਰੋਜ਼ਾਨਾ 1 ਕੱਪ ਨਿੰਬੂ ਤੇ ਲੌਂਗ ਵਾਲੀ ਚਾਹ ਪੀਣ ਨਾਲ ਮਿਲਦੇ ਇਹ ਵਾਲਾ ਫਾਇਦੇ...ਜਾਣੋ ਡਾਕਟਰ ਤੋਂ ਇਸ ਬਾਰੇ
Punjab News: ਮੁਲਾਜ਼ਮਾਂ ਦੇ ਲਈ ਅਹਿਮ ਖਬਰ! ਹੁਣ ਇਸ ਤਰੀਕ ਨੂੰ ਮਿਲੇਗੀ ਤਨਖਾਹ, ਨਵੇਂ ਆਰਡਰ ਜਾਰੀ
Punjab News: ਮੁਲਾਜ਼ਮਾਂ ਦੇ ਲਈ ਅਹਿਮ ਖਬਰ! ਹੁਣ ਇਸ ਤਰੀਕ ਨੂੰ ਮਿਲੇਗੀ ਤਨਖਾਹ, ਨਵੇਂ ਆਰਡਰ ਜਾਰੀ
ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਡੇਢ ਘੰਟੇ ਤੱਕ ਖੜ੍ਹੀ ਰਹੀ ACB ਦੀ ਟੀਮ, ਵਾਪਸ ਜਾਣ ਤੋਂ ਪਹਿਲਾਂ ਦਿੱਤਾ ਨੋਟਿਸ
ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਡੇਢ ਘੰਟੇ ਤੱਕ ਖੜ੍ਹੀ ਰਹੀ ACB ਦੀ ਟੀਮ, ਵਾਪਸ ਜਾਣ ਤੋਂ ਪਹਿਲਾਂ ਦਿੱਤਾ ਨੋਟਿਸ
Embed widget