(Source: ECI/ABP News/ABP Majha)
Aadhaar Card Update: ਆਪਣਾ ਆਧਾਰ ਕਾਰਡ ਤੁਰੰਤ ਕਰਵਾ ਲਓ ਅਪਡੇਟ, ਨਹੀਂ ਤਾਂ ਅਦਾ ਕਰਨੀ ਪਏਗੀ ਫੀਸ, UIDAI ਨੇ ਫਿਰ ਵਧਾਈ ਸਮਾਂ ਸੀਮਾ
ਜੇਕਰ ਤੁਸੀਂ ਆਪਣਾ Aadhaar Card ਅਪਡੇਟ ਕਰਨ ਬਾਰੇ ਸੋਚ ਰਹੇ ਹੋ ਤਾਂ ਇਹ ਕੰਮ ਫਟਾਫਟ ਕਰ ਲਓ ਜੀ ਹਾਂ ਇੱਕ ਵਾਰ ਫਿਰ ਤੋਂ ਮੁਫਤ ਵਿੱਚ ਅਪਡੇਟ ਕਰਨ ਦੀ ਆਪਣੀ ਪਿਛਲੀ ਸਮਾਂ ਸੀਮਾ 14 ਦਸੰਬਰ, 2024 ਤੱਕ ਵਧਾ ਦਿੱਤੀ ਹੈ।
Aadhaar Card Update: ਕੀ ਤੁਸੀਂ ਇੱਕ ਨਵੇਂ ਸ਼ਹਿਰ ਵਿੱਚ ਜਾ ਰਹੇ ਹੋ ਜਾਂ ਤੁਸੀਂ ਹਾਲ ਹੀ ਵਿੱਚ ਆਪਣਾ ਪਤਾ ਬਦਲਿਆ ਹੈ? ਜੇਕਰ ਹਾਂ ਤਾਂ ਆਪਣੇ ਆਧਾਰ ਦੇ ਮੁਤਾਬਕ ਆਪਣਾ ਨਵਾਂ ਪਤਾ ਅਪਡੇਟ ਕਰਨਾ ਨਾ ਭੁੱਲੋ। ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਨਾਗਰਿਕਾਂ ਨੂੰ ਉਨ੍ਹਾਂ ਦੇ ਆਧਾਰ ਕਾਰਡ ਦੀ ਜਾਣਕਾਰੀ ਦੀ ਸਮੀਖਿਆ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ। ਖਾਸ ਤੌਰ 'ਤੇ ਉਹ ਲੋਕ ਜਿਨ੍ਹਾਂ ਨੇ 10 ਸਾਲਾਂ ਤੋਂ ਆਪਣੇ ਆਧਾਰ ਕਾਰਡ ਨੂੰ ਅਪਡੇਟ ਨਹੀਂ ਕੀਤਾ (Aadhaar card not updated) ਹੈ। ਇਸਦੇ ਲਈ, UIDAI ਨੇ ਤੁਹਾਡੇ ਆਧਾਰ ਕਾਰਡ ਨੂੰ ਮੁਫਤ ਵਿੱਚ ਅਪਡੇਟ ਕਰਨ ਦੀ ਆਪਣੀ ਪਿਛਲੀ ਸਮਾਂ ਸੀਮਾ 14 ਦਸੰਬਰ, 2024 ਤੱਕ ਵਧਾ ਦਿੱਤੀ ਹੈ।
ਆਧਾਰ ਨਾਮਾਂਕਣ ਅਤੇ ਅੱਪਡੇਟ ਰੈਗੂਲੇਸ਼ਨਜ਼, 2016 ਦੇ ਅਨੁਸਾਰ, “ਇੱਕ ਆਧਾਰ ਨੰਬਰ ਧਾਰਕ ਨੂੰ ਆਧਾਰ ਨੰਬਰ ਜਾਰੀ ਕਰਨ ਦੀ ਮਿਤੀ ਤੋਂ ਹਰ 10 ਸਾਲ ਪੂਰੇ ਹੋਣ 'ਤੇ ਪਛਾਣ ਦੇ ਸਬੂਤ ਵਜੋਂ ਦਸਤਾਵੇਜ਼ ਜਾਂ ਜਾਣਕਾਰੀ ਨੂੰ ਯਾਨੀਕਿ ਪਛਾਣ ਦੇ ਨਾਲ-ਨਾਲ ਆਪਣੇ ਪਤਾ ਨੂੰ ਵੀ ਘੱਟੋ-ਘੱਟ ਇੱਕ ਵਾਰ ਅਪਡੇਟ ਜ਼ਰੂਰ ਕਰੋ।
UIDAI ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਕੀਤਾ, "UIDAI ਨੇ ਲੱਖਾਂ ਆਧਾਰ ਨੰਬਰ ਧਾਰਕਾਂ ਦੀ ਸਹੂਲਤ ਲਈ ਮੁਫਤ ਆਨਲਾਈਨ ਦਸਤਾਵੇਜ਼ ਅਪਲੋਡ ਕਰਨ ਦੀ ਸਹੂਲਤ ਨੂੰ 14 ਦਸੰਬਰ 2024 ਤੱਕ ਵਧਾ ਦਿੱਤਾ ਹੈ।
ਇਹ ਮੁਫਤ ਸੇਵਾ ਸਿਰਫ myAadhaar ਪੋਰਟਲ 'ਤੇ ਉਪਲਬਧ ਹੈ। UIDAI ਲੋਕਾਂ ਨੂੰ ਆਪਣੇ ਆਧਾਰ ਦਸਤਾਵੇਜ਼ਾਂ ਨੂੰ ਅਪਡੇਟ ਰੱਖਣ ਲਈ ਲਗਾਤਾਰ ਉਤਸ਼ਾਹਿਤ ਕਰ ਰਿਹਾ ਹੈ।"
ਆਧਾਰ ਇੱਕ ਵਿਲੱਖਣ ਨੰਬਰ ਹੈ ਅਤੇ ਕਿਸੇ ਵੀ ਨਾਗਰਿਕ ਕੋਲ ਡੁਪਲੀਕੇਟ ਨੰਬਰ ਨਹੀਂ ਹੋ ਸਕਦਾ ਕਿਉਂਕਿ ਇਹ ਉਹਨਾਂ ਦੇ ਬਾਇਓਮੈਟ੍ਰਿਕਸ ਨਾਲ ਜੁੜਿਆ ਹੋਇਆ ਹੈ। ਇਸ ਦੀ ਬਾਇਓਮੈਟ੍ਰਿਕਸ ਪ੍ਰਕਿਰਿਆ ਫਰਜ਼ੀ ਪਛਾਣ ਦੀ ਪਛਾਣ ਕਰਨ 'ਚ ਮਦਦ ਕਰਦੀ ਹੈ।
ਪੀਆਈਬੀ ਵੱਲੋਂ 10 ਨਵੰਬਰ, 2022 ਨੂੰ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਸੀ, “ਜਿਨ੍ਹਾਂ ਨਾਗਰਿਕਾਂ ਨੇ 10 ਸਾਲ ਪਹਿਲਾਂ ਆਪਣਾ ਆਧਾਰ ਜਾਰੀ ਕੀਤਾ ਸੀ ਅਤੇ ਇਸ ਵਿਚਕਾਰ ਕਦੇ ਵੀ ਇਸ ਨੂੰ ਅਪਡੇਟ ਨਹੀਂ ਕੀਤਾ, ਅਜਿਹੇ ਆਧਾਰ ਨੰਬਰ ਧਾਰਕਾਂ ਨੂੰ ਆਪਣੇ ਦਸਤਾਵੇਜ਼ਾਂ ਨੂੰ ਅਪਡੇਟ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।''
UIDAI ਨੇ ਪਹਿਲਾਂ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਲੋਕਾਂ ਨੂੰ ਆਪਣੇ ਦਸਤਾਵੇਜ਼ ਆਪਣੇ ਕੋਲ ਰੱਖਣ ਦੀ ਅਪੀਲ ਕੀਤੀ ਸੀ। ਹਾਲ ਹੀ ਵਿੱਚ ਜਾਰੀ ਗਜ਼ਟ ਨੋਟੀਫਿਕੇਸ਼ਨ ਵਿੱਚ ਇਹ ਵੀ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਨਾਗਰਿਕਾਂ ਨੂੰ ਹਰ 10 ਸਾਲ ਪੂਰੇ ਹੋਣ 'ਤੇ ਅਜਿਹਾ ਕਰਦੇ ਰਹਿਣਾ ਹੋਵੇਗਾ। ਆਧਾਰ ਵਿੱਚ ਦਸਤਾਵੇਜ਼ਾਂ ਨੂੰ ਅੱਪਡੇਟ ਰੱਖਣ ਨਾਲ ਰਹਿਣ-ਸਹਿਣ ਅਤੇ ਬਿਹਤਰ ਸੇਵਾਵਾਂ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ।
ਆਧਾਰ ਅਪਡੇਟ ਕਰਨ ਲਈ ਦਸਤਾਵੇਜ਼ ਜਮ੍ਹਾ ਕਰਨ ਦੀ ਕੀ ਫੀਸ ਹੈ?
ਆਧਾਰ ਕੇਂਦਰ 'ਤੇ ਦਸਤਾਵੇਜ਼ਾਂ ਨੂੰ ਮੁਫ਼ਤ ਅਪਡੇਟ ਕੀਤਾ ਜਾ ਸਕਦਾ ਹੈ। ਹਾਲਾਂਕਿ, ਜੇਕਰ ਕੋਈ ਮੁਫਤ ਅਪਡੇਟ ਦੀ ਆਖਰੀ ਮਿਤੀ ਖਤਮ ਹੋਣ ਤੋਂ ਬਾਅਦ ਅਪਡੇਟ ਕਰਦਾ ਹੈ, ਤਾਂ ਲਾਗੂ ਫੀਸ 50 ਰੁਪਏ ਹੋਵੇਗੀ।
ਆਧਾਰ ਨੂੰ ਕਿਵੇਂ ਅਪਡੇਟ ਕਰਨਾ ਹੈ
ਕਦਮ 1: ਆਧਾਰ ਨੂੰ ਅਪਡੇਟ ਕਰਨ ਲਈ, ਪਹਿਲਾਂ myAadhaar ਪੋਰਟਲ 'ਤੇ ਜਾਓ।
ਕਦਮ 2: 'ਲੌਗਇਨ' ਬਟਨ 'ਤੇ ਕਲਿੱਕ ਕਰੋ ਅਤੇ ਆਪਣਾ ਆਧਾਰ ਨੰਬਰ, ਕੈਪਚਾ ਕੋਡ ਜਮ੍ਹਾਂ ਕਰੋ ਅਤੇ ਫਿਰ 'ਓਟੀਪੀ ਭੇਜੋ' ਬਟਨ 'ਤੇ ਕਲਿੱਕ ਕਰੋ। OTP ਨੰਬਰ ਭਰਨ ਤੋਂ ਬਾਅਦ, 'ਲੌਗਇਨ' ਬਟਨ 'ਤੇ ਕਲਿੱਕ ਕਰੋ।
ਕਦਮ 3: 'ਦਸਤਾਵੇਜ਼ ਅੱਪਡੇਟ' ਬਟਨ 'ਤੇ ਕਲਿੱਕ ਕਰੋ।
ਕਦਮ 4: ਦਿਸ਼ਾ-ਨਿਰਦੇਸ਼ ਪੜ੍ਹੋ ਅਤੇ 'ਅੱਗੇ' ਬਟਨ 'ਤੇ ਕਲਿੱਕ ਕਰੋ।
ਕਦਮ 5: 'ਮੈਂ ਪੁਸ਼ਟੀ ਕਰਦਾ ਹਾਂ ਕਿ ਉਪਰੋਕਤ ਵੇਰਵੇ ਸਹੀ ਹਨ' ਬਾਕਸ 'ਤੇ ਨਿਸ਼ਾਨ ਲਗਾਓ ਅਤੇ ਫਿਰ 'ਅੱਗੇ' 'ਤੇ ਕਲਿੱਕ ਕਰੋ।
ਕਦਮ 6: 'ਪਛਾਣ ਦਾ ਸਬੂਤ' ਅਤੇ 'ਪਤੇ ਦਾ ਸਬੂਤ' ਦਸਤਾਵੇਜ਼ ਅਪਲੋਡ ਕਰੋ। ਇਸ ਤੋਂ ਬਾਅਦ 'ਸਬਮਿਟ' 'ਤੇ ਕਲਿੱਕ ਕਰੋ।
ਇੱਕ 'ਸੇਵਾ ਬੇਨਤੀ ਨੰਬਰ (SRN)' ਤੁਹਾਡੀ ਈਮੇਲ 'ਤੇ ਭੇਜਿਆ ਜਾਵੇਗਾ। ਤੁਸੀਂ SRN ਤੋਂ ਆਪਣੇ ਦਸਤਾਵੇਜ਼ ਅਪਡੇਟ ਦੀ ਸਥਿਤੀ ਨੂੰ ਟਰੈਕ ਕਰ ਸਕਦੇ ਹੋ।
#UIDAI extends free online document upload facility till 14th December 2024; to benefit millions of Aadhaar Number Holders. This free service is available only on #myAadhaar portal. UIDAI has been encouraging people to keep documents updated in their #Aadhaar. pic.twitter.com/ThB14rWG0h
— Aadhaar (@UIDAI) September 14, 2024