Gold Becomes Cheaper: ਮੰਗਲਵਾਰ ਨੂੰ ਸੋਨਾ ਹੋਇਆ ਸਸਤਾ, ਚਾਂਦੀ ਦੀ ਚਮਕ ਵੀ ਹੋਈ ਫੀਕੀ, ਜਾਣੋ 20 ਮਈ ਦੇ ਤਾਜ਼ਾ ਰੇਟ
ਜਿਹੜੇ ਲੋਕ ਸੋਨਾ-ਚਾਂਦੀ ਖਰੀਦਣ ਬਾਰੇ ਸੋਚ ਰਹੇ ਸਨ ਤਾਂ ਉਨ੍ਹਾਂ ਲਈ ਹੁਣ ਸੁਨਹਿਰੀ ਮੌਕਾ ਹੈ। ਜੀ ਹਾਂ ਸੋਮਵਾਰ ਨੂੰ ਸੋਨੇ ਦੀ ਕੀਮਤ 'ਚ ਉਛਾਲ ਆਉਣ ਦੇ ਬਾਅਦ ਮੰਗਲਵਾਰ ਨੂੰ ਇਸ 'ਚ ਥੋੜ੍ਹੀ ਕਮੀ ਆਈ ਹੈ। ਲੋਕੀਂ ਵਿਆਹ-ਸ਼ਾਂਦੀ ਲਈ ਸੋਨਾ ਖਰੀਦ...

Gold Becomes Cheaper: ਪਿਛਲੇ ਹਫ਼ਤੇ ਤੋਂ ਹੀ ਸੋਨੇ ਦੀ ਕੀਮਤ ਵਿੱਚ ਲਗਭਗ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੋਨਾ ਹਮੇਸ਼ਾ ਤੋਂ ਨਿਵੇਸ਼ਕਾਂ ਦੀ ਪਹਿਲੀ ਪਸੰਦ ਰਿਹਾ ਹੈ ਅਤੇ ਇਹਨੂੰ ਸਭ ਤੋਂ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ। ਅੰਤਰਰਾਸ਼ਟਰੀ ਵਪਾਰਕ ਤਣਾਅ ਵਿੱਚ ਘਟਾਅ ਆਉਣ ਕਾਰਨ ਸੋਨੇ ਦੀ ਕੀਮਤ 'ਚ ਖਰੀਦਦਾਰਾਂ ਨੂੰ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ। ਸੋਮਵਾਰ ਨੂੰ ਸੋਨੇ ਦੀ ਕੀਮਤ 'ਚ ਉਛਾਲ ਆਉਣ ਦੇ ਬਾਅਦ ਮੰਗਲਵਾਰ ਨੂੰ ਇਸ ਵਿੱਚ ਥੋੜ੍ਹੀ ਕਮੀ ਆਈ ਹੈ।
ਮੁੰਬਈ ਵਿੱਚ 22 ਕੈਰਟ ਸੋਨਾ ₹87,100 ਪ੍ਰਤੀ 10 ਗ੍ਰਾਮ ਵਿਕ ਰਿਹਾ ਹੈ, ਜਦਕਿ 24 ਕੈਰਟ ਸੋਨਾ ₹95,020 'ਤੇ ਵਪਾਰ ਕਰ ਰਿਹਾ ਹੈ। ਹਾਲਾਂਕਿ ਚਾਂਦੀ ਦੀ ਕੀਮਤ ਸ਼ੁਰੂਆਤੀ ਕਾਰੋਬਾਰ ਵਿੱਚ ₹1000 ਘਟ ਗਈ ਹੈ ਅਤੇ ਇਹ ਮੁੰਬਈ ਵਿੱਚ ₹97,000 ਪ੍ਰਤੀ ਕਿਲੋ 'ਤੇ ਵਿਕ ਰਹੀ ਹੈ।
ਐਮਸੀਐਕਸ 'ਤੇ ਸੋਨਾ ਪ੍ਰਤੀ 10 ਗ੍ਰਾਮ 0.19 ਫੀਸਦੀ ਮਹਿੰਗਾ ਹੋ ਕੇ ₹93,117 'ਤੇ ਵਿਕ ਰਿਹਾ ਹੈ, ਜਦਕਿ ਚਾਂਦੀ 0.26 ਫੀਸਦੀ ਘਟ ਕੇ ₹95,250 ਪ੍ਰਤੀ ਕਿਲੋ ਦੇ ਹਿਸਾਬ ਨਾਲ ਵਪਾਰ ਕਰ ਰਹੀ ਹੈ। 22 ਕੈਰਟ ਸੋਨਾ ਅੱਜ ਪ੍ਰਤੀ 10 ਗ੍ਰਾਮ ₹87,560 ਦੀ ਦਰ 'ਤੇ ਵਿਕ ਰਿਹਾ ਹੈ। ਗੁੱਡ ਰਿਟਰਨਜ਼ ਵੈੱਬਸਾਈਟ ਮੁਤਾਬਕ 24 ਕੈਰਟ ਸੋਨੇ ਦਾ ਭਾਵ ਵਧ ਕੇ ₹95,520 ਹੋ ਗਿਆ ਹੈ। ਚਾਂਦੀ ਦੀ ਕੀਮਤ ਵੀ ਉੱਤੇ ਚੜ੍ਹੀ ਹੈ ਅਤੇ ਇਹ ₹98,100 ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ।
ਤੁਹਾਡੇ ਸ਼ਹਿਰ ਦੇ ਰੇਟ
ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 24 ਕੈਰਟ ਸੋਨਾ ₹95,670 ਪ੍ਰਤੀ 10 ਗ੍ਰਾਮ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਮੁੰਬਈ ਵਿੱਚ 22 ਕੈਰਟ ਸੋਨਾ ₹87,560 'ਤੇ ਕਾਰੋਬਾਰ ਕਰ ਰਿਹਾ ਹੈ, ਜਦਕਿ ਕੋਲਕਾਤਾ, ਬੈਂਗਲੁਰੂ, ਚੇਨਈ ਅਤੇ ਹੈਦਰਾਬਾਦ ਵਿੱਚ ਵੀ ਇਹੀ ਭਾਵ ਚੱਲ ਰਿਹਾ ਹੈ।
ਦਿੱਲੀ ਵਿੱਚ 22 ਕੈਰਟ ਸੋਨਾ ₹87,710 ਪ੍ਰਤੀ 10 ਗ੍ਰਾਮ ਮਿਲ ਰਿਹਾ ਹੈ।
ਜੇ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ, ਮੁੰਬਈ ਅਤੇ ਕੋਲਕਾਤਾ ਵਿੱਚ ਇਹ ₹98,100 ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ। ਜਦਕਿ, ਚੇਨਈ ਅਤੇ ਹੈਦਰਾਬਾਦ ਵਿੱਚ ਚਾਂਦੀ ₹1,09,100 ਪ੍ਰਤੀ ਕਿਲੋ ਦੀ ਦਰ 'ਤੇ ਵਿਕ ਰਹੀ ਹੈ।
ਇੱਕ ਦਿਨ ਪਹਿਲਾਂ ਸੋਮਵਾਰ ਨੂੰ ਚਾਂਦੀ ਮੁੰਬਈ ਵਿੱਚ ₹1,000 ਸਸਤੀ ਹੋ ਕੇ ₹97,000 ਪ੍ਰਤੀ ਕਿਲੋ 'ਤੇ ਵਿਕੀ ਸੀ। ਪਿਛਲੇ ਹਫ਼ਤੇ ਸੋਨੇ ਦੀ ਕੀਮਤ ਵਿੱਚ ਲਗਭਗ 4 ਫੀਸਦੀ ਦੀ ਕਮੀ ਦੇਖਣ ਨੂੰ ਮਿਲੀ ਸੀ।
ਨਵੰਬਰ 2024 ਤੋਂ ਬਾਅਦ ਇਹ ਸੋਨੇ ਦੀ ਸਭ ਤੋਂ ਵੱਡੀ ਕਮੀ ਸੀ, ਜਦੋਂ ਸੋਨਾ $3,180 ਪ੍ਰਤੀ ਔਂਸ ਤੋਂ ਵੀ ਹੇਠਾਂ ਚਲਾ ਗਿਆ ਸੀ। 23 ਅਪ੍ਰੈਲ ਨੂੰ ਸੋਨੇ ਨੇ $3,500 ਪ੍ਰਤੀ ਔਂਸ ਦੀ ਹੱਦ ਪਾਰ ਕੀਤੀ ਸੀ, ਪਰ ਉਸ ਤੋਂ ਬਾਅਦ ਇਸ ਦੀ ਕੀਮਤ ਵਿੱਚ ਲਗਾਤਾਰ ਗਿਰਾਵਟ ਆਈ ਹੈ। ਇਸਦਾ ਮਤਲਬ ਇਹ ਹੈ ਕਿ ਸੋਨੇ ਵਿੱਚ ਲਗਭਗ $300 ਪ੍ਰਤੀ ਔਂਸ ਦੀ ਕਮੀ ਆਈ ਹੈ। ਸੋਨੇ ਦੀ ਇਸ ਫੀਕੀ ਚਮਕ ਦੀ ਵਜ੍ਹਾ ਨਿਵੇਸ਼ਕਾਂ ਦੀ ਇਸ ਵੱਲ ਘੱਟ ਰਹੀ ਦਿਲਚਸਪੀ ਨੂੰ ਮੰਨਿਆ ਜਾ ਰਿਹਾ ਹੈ।






















