Gold in Gift Under Taxable Rule: ਭਾਰਤ ਵਿੱਚ ਲੋਕਾਂ ਦੀ ਖਾਸ ਕਰਕੇ ਔਰਤਾਂ ਦੀ ਸੋਨੇ ਵਿੱਚ ਕਾਫ਼ੀ ਦਿਲਚਸਪੀ ਹੈ ਤੇ ਲੋਕ ਵਿਆਹ ਵਿੱਚ ਤੋਹਫ਼ੇ ਵਜੋਂ ਸੋਨਾ ਲੈਣਾ ਪਸੰਦ ਕਰਦੇ ਹਨ। ਹਾਲਾਂਕਿ, ਕੀ ਤੁਸੀਂ ਜਾਣਦੇ ਹੋ ਕਿ ਤੋਹਫ਼ੇ ਵਿੱਚ ਦਿੱਤਾ ਗਿਆ ਸੋਨਾ ਟੈਕਸ ਦੇ ਦਾਇਰੇ ਵਿੱਚ ਆ ਸਕਦਾ ਹੈ? ਇੱਕ ਨਿਸ਼ਚਿਤ ਸੀਮਾ ਹੈ, ਜਿਸ ਤੋਂ ਉੱਪਰ ਸੋਨਾ ਤੋਹਫ਼ਾ ਦੇਣਾ ਤੁਹਾਡੇ ਲਈ ਟੈਕਸ ਦੇਣਦਾਰੀ ਬਣ ਸਕਦਾ ਹੈ।

ਤੋਹਫ਼ੇ 'ਚ ਮਿਲੇ ਸੋਨੇ 'ਤੇ  ਕਿਵੇਂ ਲੱਗਦਾ ਟੈਕਸ
ਮੰਨ ਲਓ ਕਿ ਤੁਹਾਨੂੰ ਕਿਸੇ ਦੋਸਤ ਜਾਂ ਦੂਰ ਦੇ ਰਿਸ਼ਤੇਦਾਰ ਤੋਂ ਤੋਹਫ਼ੇ ਵਜੋਂ ਸੋਨਾ ਜਾਂ ਗਹਿਣੇ ਮਿਲੇ ਹਨ ਤੇ ਉਸ ਸੋਨੇ ਜਾਂ ਗਹਿਣਿਆਂ ਦੀ ਕੀਮਤ 50,000 ਰੁਪਏ ਤੋਂ ਵੱਧ ਹੈ ਤਾਂ ਇਸ 'ਤੇ ਟੈਕਸ ਦੇਣਾ ਹੋਵੇਗਾ। ਇਹ ਦੂਜੇ ਸਰੋਤ ਕਾਲਮ ਤੋਂ ਆਮਦਨ ਵਿੱਚ ਦਰਜ ਕੀਤਾ ਗਿਆ ਹੈ। ਇੱਥੇ ਅਸੀਂ ਤੋਹਫ਼ੇ ਵਿੱਚ ਮਿਲੇ ਸੋਨੇ ਦੀ ਗੱਲ ਕਰ ਰਹੇ ਹਾਂ ਤਾਂ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਸੋਨੇ ਦੇ ਰੂਪ ਵਿੱਚ ਹੋਣ ਵਾਲੇ ਸਾਰੇ ਤੋਹਫ਼ੇ ਟੈਕਸ ਦੇ ਦਾਇਰੇ ਵਿੱਚ ਨਹੀਂ ਆਉਂਦੇ। ਇੱਥੇ ਤੁਸੀਂ ਉਨ੍ਹਾਂ ਬਾਰੇ ਜਾਣ ਸਕਦੇ ਹੋ।

ਤੋਹਫ਼ੇ ਵਜੋਂ ਮਿਲੇ ਸੋਨੇ 'ਤੇ ਕਿਵੇਂ ਬਣਦਾ ਟੈਕਸ
ਤੁਹਾਡੇ ਪਰਿਵਾਰਕ ਮੈਂਬਰਾਂ ਦੁਆਰਾ ਤੋਹਫ਼ੇ ਵਜੋਂ ਪ੍ਰਾਪਤ ਕੀਤਾ ਗਿਆ ਸੋਨਾ ਟੈਕਸ ਦੇ ਅਧੀਨ ਨਹੀਂ ਹੈ। ਜੇਕਰ ਪਿਤਾ ਧੀ ਨੂੰ ਉਸ ਦੇ ਵਿਆਹ ਵਿੱਚ ਸੋਨਾ ਤੋਹਫ਼ੇ ਵਿੱਚ ਦਿੰਦਾ ਹੈ ਤਾਂ ਇਸ 'ਤੇ ਕੋਈ ਟੈਕਸ ਦੇਣਦਾਰੀ ਨਹੀਂ ਹੋਵੇਗੀ। ਜੇਕਰ ਤੁਸੀਂ ਬੱਚਿਆਂ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸੋਨੇ ਦੇ ਗਹਿਣੇ ਗਿਫਟ ਕਰਦੇ ਹੋ ਤਾਂ ਇਸ 'ਤੇ ਕੋਈ ਟੈਕਸ ਨਹੀਂ ਲੱਗਦਾ ਹੈ। ਇਸ ਕਿਸਮ ਦੇ ਤੋਹਫ਼ੇ ਵਿੱਚ ਸੋਨੇ ਦੀ ਮਾਤਰਾ ਦੀ ਕੋਈ ਸੀਮਾ ਨਹੀਂ ਹੈ।

ਵਿਰਾਸਤ ਵਿੱਚ ਮਿਲਿਆ ਸੋਨਾ ਵੀ ਟੈਕਸ ਮੁਕਤ
ਵਿਰਾਸਤ ਵਿਚ ਮਿਲੇ ਸੋਨੇ 'ਤੇ ਕੋਈ ਟੈਕਸ ਦੇਣਦਾਰੀ ਨਹੀਂ ਹੈ। ਜਿਵੇਂ ਮਾਂ ਵੱਲੋਂ ਨੂੰਹ ਅਤੇ ਨੂੰਹ ਵੱਲੋਂ ਆਪਣੇ ਬੱਚਿਆਂ ਨੂੰ ਦਿੱਤਾ ਗਿਆ ਸੋਨਾ ਟੈਕਸ ਮੁਕਤ ਹੈ ਅਤੇ ਜਿਸ ਨੂੰ ਇਹ ਮਿਲਦਾ ਹੈ ਉਸ ਨੂੰ ਕਿਸੇ ਕਿਸਮ ਦਾ ਟੈਕਸ ਦੇਣ ਦੀ ਲੋੜ ਨਹੀਂ ਹੁੰਦੀ।



ਇਹ ਵੀ ਪੜ੍ਹੋ : Coronavirus : ਘਰ ਪਰਤਣ ਲੱਗੇ ਦਿਹਾੜੀਦਾਰ ਮਜ਼ਦੂਰ, ਲੌਕਡਾਊਨ ਦਾ ਡਰ ਸਤਾਉਣ ਲੱਗਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490