(Source: ECI/ABP News)
ਸੋਨੇ ਦੇ ਭਾਅ 'ਚ ਆਈ ਗਿਰਾਵਟ, ਫਿਰ ਵੀ ਦੀਵਾਲੀ ਤਕ ਕੀਮਤ 80 ਹਜ਼ਾਰ ਰੁਪਏ ਤਕ ਜਾਣ ਦੀ ਸੰਭਾਵਨਾ
ਇਸ ਹਫ਼ਤੇ ਸੋਨੇ ਦੀ ਕੀਮਤ 22 ਕੈਰੇਟ ਲਈ 51,150 ਰੁਪਏ ਪ੍ਰਤੀ ਦਸ ਗ੍ਰਾਮ ਤੇ ਬਣੀ ਹੋਈ ਹੈ। ਪਹਿਲਾਂ ਇਹ ਕੀਮਤ 56,000 ਰੁਪਏ ਤਕ ਪਹੁੰਚ ਗਈ ਸੀ। ਫਿਲਹਾਲ ਵੀ ਕੀਮਤ 50,000 ਤੋਂ ਜ਼ਿਆਦਾ ਹੈ ਜੋ ਆਮ ਲੋਕਾਂ ਦੇ ਹਿਸਾਬ ਨਾਲ ਕਾਫੀ ਜ਼ਿਆਦਾ ਹੈ।
![ਸੋਨੇ ਦੇ ਭਾਅ 'ਚ ਆਈ ਗਿਰਾਵਟ, ਫਿਰ ਵੀ ਦੀਵਾਲੀ ਤਕ ਕੀਮਤ 80 ਹਜ਼ਾਰ ਰੁਪਏ ਤਕ ਜਾਣ ਦੀ ਸੰਭਾਵਨਾ Gold price down ਸੋਨੇ ਦੇ ਭਾਅ 'ਚ ਆਈ ਗਿਰਾਵਟ, ਫਿਰ ਵੀ ਦੀਵਾਲੀ ਤਕ ਕੀਮਤ 80 ਹਜ਼ਾਰ ਰੁਪਏ ਤਕ ਜਾਣ ਦੀ ਸੰਭਾਵਨਾ](https://static.abplive.com/wp-content/uploads/sites/5/2020/02/22205731/gold-bars.jpg?impolicy=abp_cdn&imwidth=1200&height=675)
ਸੋਨੇ ਦੇ ਭਾਅ Gold rate 'ਚ ਲਗਾਤਾਰ ਆ ਰਹੀ ਤੇਜ਼ੀ ਤੋਂ ਬਾਅਦ ਲੋਕਾਂ ਦੇ ਜ਼ਹਿਨ 'ਚ ਸਵਾਲ ਹੈ ਕਿ ਕੀ ਹੁਣ ਕੀਮਤਾਂ 'ਚ ਗਿਰਾਵਟ ਆਵੇਗੀ? ਪਿਛਲੇ ਦਿਨੀਂ ਸੋਨੇ ਦਾ ਰੇਟ 56 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਤਕ ਪਹੁੰਚ ਗਿਆ ਸੀ ਪਰ ਹੁਣ ਕੀਮਤਾਂ 'ਚ ਕੁਝ ਗਿਰਾਵਟ ਆਈ ਹੈ।
ਪਿਛਲੇ ਹਫ਼ਤੇ ਤੋਂ ਸੋਨੇ ਦੀ ਕੀਮਤ 'ਚ ਗਿਰਾਵਟ ਦੇਖੀ ਗਈ ਹੈ। ਪਹਿਲਾਂ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਅਗਸਤ ਦੇ ਅੰਤ ਤਕ ਸੋਨੇ ਦੀ ਕੀਮਤ 60 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਤਕ ਪਹੁੰਚ ਜਾਵੇਗੀ ਪਰ ਇਸ ਹਫ਼ਤੇ ਸੋਨੇ ਦੀ ਕੀਮਤ 'ਚ ਆਈ ਗਿਰਾਵਟ ਨਾਲ ਇਹ ਸੰਭਾਵਨਾ ਸੱਚ ਹੁੰਦੀ ਨਹੀਂ ਜਾਪ ਰਹੀ।
ਇਸ ਹਫ਼ਤੇ ਸੋਨੇ ਦੀ ਕੀਮਤ 22 ਕੈਰੇਟ ਲਈ 51,150 ਰੁਪਏ ਪ੍ਰਤੀ ਦਸ ਗ੍ਰਾਮ ਤੇ ਬਣੀ ਹੋਈ ਹੈ। ਪਹਿਲਾਂ ਇਹ ਕੀਮਤ 56,000 ਰੁਪਏ ਤਕ ਪਹੁੰਚ ਗਈ ਸੀ। ਫਿਲਹਾਲ ਵੀ ਕੀਮਤ 50,000 ਤੋਂ ਜ਼ਿਆਦਾ ਹੈ ਜੋ ਆਮ ਲੋਕਾਂ ਦੇ ਹਿਸਾਬ ਨਾਲ ਕਾਫੀ ਜ਼ਿਆਦਾ ਹੈ।
ਚੰਡੀਗੜ੍ਹ ਤੋਂ ਨਵੀਆਂ ਉਡਾਣਾਂ ਦਾ ਐਲਾਨ, ਹਵਾਈ ਸੰਪਰਕ ਵਧਿਆ
ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਆ ਰਹੀ ਤੇਜ਼ੀ ਦਾ ਕਾਰਨ ਇਸ ਸਮੇਂ ਕੌਮਾਂਤਰੀ ਹਾਲਾਤ ਹਨ। ਅੰਤਰ ਰਾਸ਼ਟਰੀ ਬਜ਼ਾਰਾਂ ਦੀ ਹਲਚਲ ਤੇ ਕੋਰੋਨਾ ਸੰਕਟ ਕਾਰਨ ਬਣੀ ਸਥਿਤੀ ਦੇ ਚੱਲਦਿਆਂ ਸੁਰੱਖਿਅਤ ਇਨਵੈਸਟਮੈਂਟ ਮੰਨੇ ਜਾਣ ਕਾਰਨ ਲੋਕਾਂ ਦਾ ਸੋਨੇ ਪ੍ਰਤੀ ਝੁਕਾਅ ਵਧਿਆ ਹੈ।
ਡਿਮਾਂਡ ਤੇ ਸਪਲਾਈ 'ਚ ਅੰਤਰ ਹੋਣ ਕਾਰਨ ਸੋਨੇ ਦੇ ਭਾਅ 'ਚ ਲਗਾਤਾਰ ਇਜ਼ਾਫਾ ਦੇਖਿਆ ਜਾ ਰਿਹਾ ਹੈ। ਇਹ ਕਿਹਾ ਜਾ ਰਿਹਾ ਕਿ ਦੀਵਾਲੀ ਤਕ ਸੋਨੇ ਦੀ ਕੀਮਤ 80 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤਕ ਜਾ ਸਕਦੀ ਹੈ।
ਰਾਹੁਲ ਗਾਂਧੀ ਨੇ ਮੁੜ ਮੋਦੀ ਵੱਲ ਛੱਡਿਆ ਤੀਰ, 'ਪ੍ਰਧਾਨ ਮੰਤਰੀ ਨੂੰ ਨਹੀਂ ਦੇਸ਼ ਦੀ ਫੌਜ 'ਤੇ ਭਰੋਸਾ' ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)