ਸੋਨੇ ਦੀਆਂ ਕੀਮਤਾਂ 'ਚ ਅਚਾਨਕ ਤੇਜ਼ੀ, 4 ਮਹੀਨਿਆਂ ਦੇ ਉੱਚੇ ਪੱਧਰ 'ਤੇ ਪਹੁੰਚਿਆ ਭਾਅ
ਅੰਤਰ ਰਾਸ਼ਟਰੀ ਬਜ਼ਾਰਾਂ 'ਚ ਕ੍ਰਿਪਟੋਕਰੰਸੀ 'ਚ ਗਿਰਾਵਟ ਤੋਂ ਬਾਅਦ ਸੋਨਾ 4 ਮਹੀਨੇ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਇੰਟਰਨੈਸ਼ਨਲ ਮਾਰਕਿਟ 'ਚ ਵੀ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ।
ਨਵੀਂ ਦਿੱਲੀ: ਪੌਜ਼ੇਟਿਵ ਗਲੋਬਲ ਸੰਕੇਤਾਂ ਨੂੰ ਦੇਖਦਿਆਂ ਅੱਜ ਭਾਰਤੀ ਬਜ਼ਾਰਾਂ 'ਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਆਈ। ਐਮਸੀਐਕਸ 'ਤੇ ਸੋਨਾ 0.24 ਫੀਸਦ ਦੀ ਤੇਜ਼ੀ ਦੇ ਨਾਲ ਚਾਰ ਮਹੀਨਿਆਂ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। MCX 'ਤੇ ਅੱਜ 10 ਗ੍ਰਾਮ ਗੋਲਡ ਦਾ ਰੇਟ 48, 519 ਰੁਪਏ ਹੈ। ਉੱਥੇ ਹੀ ਚਾਂਦੀ 0.5 ਫੀਸਦ ਉਛਾਲ ਨਾਲ 71, 440 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਪਿਛਲੇ ਸੈਸ਼ਨ 'ਚ ਸੋਨੇ 'ਚ 022 ਫੀਸਦ ਦੀ ਗਿਰਾਵਟ ਆਈ ਸੀ ਜਦਕਿ ਚਾਂਦੀ 'ਚ 1.7 ਫੀਸਦ ਦੀ ਗਿਰਾਵਟ ਆਈ ਸੀ।
ਅੰਤਰ ਰਾਸ਼ਟਰੀ ਬਜ਼ਾਰਾਂ 'ਚ ਕ੍ਰਿਪਟੋਕਰੰਸੀ 'ਚ ਗਿਰਾਵਟ ਤੋਂ ਬਾਅਦ ਸੋਨਾ 4 ਮਹੀਨੇ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਇੰਟਰਨੈਸ਼ਨਲ ਮਾਰਕਿਟ 'ਚ ਵੀ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਇੱਥੇ ਹਾਜ਼ਰ ਸੋਨਾ 0.2 ਫੀਸਦ ਵਧ ਕੇ 1,883.21 ਡਾਲਰ ਪ੍ਰਤੀ ਔਂਸ ਹੋ ਗਿਆ ਹੈ। ਉੱਥੇ ਹੀ ਹੋਰ ਕੀਮਤੀ ਧਾਤੂਆਂ 'ਚ ਚਾਂਦੀ 0.4 ਫੀਸਦ ਵਧ ਕੇ 27.64 ਡਾਲਰ ਜਦਕਿ ਪਲੈਟੀਨਮ 0.6 ਫੀਸਦ ਵਧ ਕੇ 1,173.03 ਡਾਲਰ ਹੋ ਗਿਆ ਹੈ।
ਸਸਤੇ 'ਚ ਸੋਨਾ ਖਰੀਦਣ ਦਾ ਮੌਕਾ
(Sovereign Gold Bond Scheme FY21) ਦੀ ਦੂਜੀ ਕਿਸ਼ਤ ਲਈ 4,842 ਰੁਪਏ ਪ੍ਰਤੀ ਗ੍ਰਾਮ ਮੁੱਲ ਤੈਅ ਕੀਤਾ ਗਿਆ ਹੈ ਤੇ ਇਹ 24 ਮਈ ਤੋਂ 28 ਮਈ ਤਕ ਖੁੱਲ੍ਹੇਗਾ। ਦੱਸ ਦੇਈਏ ਕਿ ਪਹਿਲੀ ਕਿਸ਼ਤ ਲਈ ਸਬਸਕ੍ਰਿਸ਼ਨ ਮੁੱਲ 4.777 ਰੁਪਏ ਪ੍ਰਤੀ ਗ੍ਰਾਮ ਤੈਅ ਕੀਤਾ ਗਿਆ ਸੀ। ਗੋਲਡ ਬੌਂਡ ਨੂੰ ਆਨਲਾਈਨ ਖਰੀਦਣ 'ਤੇ ਪ੍ਰਤੀ ਗ੍ਰਾਮ 50 ਰੁਪਏ ਦੀ ਛੋਟ ਮਿਲੇਗੀ।
ਇਨੀਂ ਦਿਨੀਂ ਸੋਨੇ 'ਚ ਨਿਵੇਸ਼ ਕਰਨ ਦਾ ਚੰਗਾ ਮੌਕਾ
ਸੋਨਾ ਨਿਵੇਸ਼ ਲਈ ਇਕ ਸੁਰੱਖਿਅਤ ਆਇਟਮ ਹੈ। ਕਿਸੇ ਵੀ ਸੰਕਟ ਦੇ ਸਮੇਂ ਨਿਵੇਸ਼ਕ ਸੋਨੇ ਵੱਲ ਜ਼ਿਆਦਾ ਤਵੱਜੋਂ ਦਿੰਦੇ ਹਨ। ਨਿਵੇਸ਼ਕ ਸੁਰੱਖਿਅਤ ਨਿਵੇਸ਼ ਲਈ ਸੋਨੇ ਵੱਲ ਜਾ ਰਹੇ ਹਨ। ਜੋ ਆਉਣ ਵਾਲੇ ਮਹੀਨਿਆਂ 'ਚ ਇਸ ਦੀਆਂ ਕੀਮਤਾਂ 'ਚ ਤੇਜ਼ੀ ਦਾ ਕਾਰਨ ਬਣੇਗਾ।
ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?