ਨਵੀਂ ਦਿੱਲੀ: ਕਮਜ਼ੋਰ ਵਿਸ਼ਵ ਸੰਕੇਤਾਂ ਦੌਰਾਨ ਸੋਨਾ-ਚਾਂਦੀ (Gold-Silver) ਦੀਆਂ ਕੀਮਤਾਂ ’ਚ ਅੱਜ ਭਾਰਤੀ ਬਾਜ਼ਾਰ ’ਚ ਗਿਰਾਵਟ ਵੇਖਣ ਨੂੰ ਮਿਲੀ ਹੈ। ਜੇ ਤੁਸੀਂ ਸੋਨਾ ਖ਼ਰੀਦਣ ਦੀ ਯੋਜਨਾ ਉਲੀਕ ਰਹੇ ਹੋ, ਤਾਂ ਇਹ ਤੁਹਾਡੇ ਲਈ ਵਧੀਆ ਮੌਕਾ ਹੈ। ਅੱਜ ਭਾਰਤੀ ਬਾਜ਼ਾਰ ’ਚ ਸੋਨਾ 45,000 ਰੁਪਏ ਪ੍ਰਤੀ ਤੋਲਾ (10 ਗ੍ਰਾਮ) ਦੇ ਪੱਧਰ ਤੋਂ ਵੀ ਹੇਠਾਂ ਚਲਾ ਗਿਆ ਹੈ।



MCX (ਮਲਟੀ ਕਮੌਡਿਟੀ ਐਕਸਚੇਂਜ) ਉੱਤੇ ਸੋਨਾ ਵਾਇਦਾ 0.1 ਫ਼ੀ ਸਦੀ ਹੇਠਾਂ ਜਾ ਕੇ 44,981 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ; ਜਦ ਕਿ ਚਾਂਦੀ 1.4 ਫ਼ੀ ਸਦੀ ਹੇਠਾਂ ਜਾ ਕੇ 66,562 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਚਲੀ ਗਈ।


ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ

 
ਦੇਸ਼ ਦੀ ਰਾਜਧਾਨੀ ਦਿੱਲੀ ’ਚ 24 ਕੈਰੇਟ ਸੋਨੇ ਦਾ ਭਾਅ 58,380 ਰੁਪਏ ਤੋਲਾ ਹੈ। ਇਸ ਤੋਂ ਇਲਾਵਾ ਚੇਨਈ ’ਚ 46,340 ਰੁਪਏ, ਮੁੰਬਈ ’ਚ 44,910 ਰੁਪਏ ਤੇ ਕੋਲਕਾਤਾ ’ਚ 47,210 ਰੁਪਏ ਦੇ ਪੱਧਰ ਉੱਤੇ ਹੈ।


ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ

ਅਮਰੀਕੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ 5.07 ਡਾਲਰ ਦੀ ਗਿਰਾਵਟ ਨਾਲ 1,740.26 ਡਾਲਰ ਪ੍ਰਤੀ ਔਂਸ ਦੇ ਰੇਟ ਉੱਤੇ ਚੱਲ ਰਿਹਾ ਹੈ। ਚਾਂਦੀ ਦਾ ਕਾਰੋਬਾਰ 0.50 ਡਾਲਰ ਦੀ ਗਿਰਾਵਟ ਨਾਲ 25.74 ਡਾਲਰ ਦੇ ਪੱਧਰ ਉੱਤੇ ਹੋ ਰਿਹਾ ਹੈ।

 

ਮਾਹਿਰਾਂ ਅਨੁਸਾਰ ਸੋਨੇ ਦੀ ਕੀਮਤ ਵਿੱਚ ਇੱਕ ਵਾਰ ਫਿਰ ਤੇਜ਼ੀ ਆ ਸਕਦੀ ਹੈ। ਭਾਰਤ ਵਿੱਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਅਨੁਮਾਨ ਹੈ ਕਿ ਸੋਨੇ ਦੀ ਕੀਮਤ ਇਸ ਸਾਲ 63,000 ਰੁਪਏ ਦੇ ਪੱਧਰ ਨੂੰ ਪਾਰ ਕਰ ਜਾਵੇਗੀ।


 


ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ