(Source: ECI/ABP News)
Gold and Silver Prices: ਸੋਨਾ ਰਿਕਾਰਡ ਪੱਧਰ ਤੋਂ 10,000 ਰੁਪਏ ਸਸਤਾ, ਜਾਣੋ ਅੱਜ ਦੀ ਕੀਮਤ
Gold and Silver Prices: ਸੋਨਾ ਰਿਕਾਰਡ ਪੱਧਰ ਤੋਂ 10,000 ਰੁਪਏ ਸਸਤਾ, ਜਾਣੋ ਅੱਜ ਦੀ ਕੀਮਤ
![Gold and Silver Prices: ਸੋਨਾ ਰਿਕਾਰਡ ਪੱਧਰ ਤੋਂ 10,000 ਰੁਪਏ ਸਸਤਾ, ਜਾਣੋ ਅੱਜ ਦੀ ਕੀਮਤ Gold rate today falls, down ₹10,000 from record highs, silver rises Gold and Silver Prices: ਸੋਨਾ ਰਿਕਾਰਡ ਪੱਧਰ ਤੋਂ 10,000 ਰੁਪਏ ਸਸਤਾ, ਜਾਣੋ ਅੱਜ ਦੀ ਕੀਮਤ](https://feeds.abplive.com/onecms/images/uploaded-images/2021/09/22/e61ea9139f80f756b2f506aa960f904f_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਅੱਜ ਵੀ ਸੋਨੇ ਦੀ ਕੀਮਤ 'ਚ ਗਿਰਾਵਟ ਜਾਰੀ ਹੈ। ਜੇ ਤੁਸੀਂ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਸ ਨੂੰ ਖਰੀਦਣ ਦਾ ਇਹ ਬਿਹਤਰ ਸਮਾਂ ਹੋ ਸਕਦਾ ਹੈ। ਇਸ ਸਮੇਂ ਸੋਨਾ ਪਿਛਲੇ 6 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ, ਜੋ ਪਿਛਲੇ ਸਾਲ 7 ਅਗਸਤ 2020 ਨੂੰ 56,191 ਰੁਪਏ ਦੇ ਰਿਕਾਰਡ ਉੱਚੇ ਪੱਧਰ ਤੋਂ 10,000 ਰੁਪਏ ਹੇਠਾਂ ਹੈ। ਪਿਛਲੀ ਸਮੇਂ ਵਿੱਚ ਸੋਨਾ ਲਗਾਤਾਰ ਹੇਠਾਂ ਹੀ ਜਾ ਰਿਹਾ ਹੈ।
ਐਮਸੀਐਕਸ 'ਤੇ ਸੋਨਾ ਵਾਅਦਾ ਮਾਮੂਲੀ ਤੌਰ 'ਤੇ ਘੱਟ ਕੇ 46,633 ਪ੍ਰਤੀ 10 ਗ੍ਰਾਮ 'ਤੇ ਰਿਹਾ, ਜਦਕਿ ਚਾਂਦੀ ਦੀ ਕੀਮਤ 0.7% ਵਧੀ। ਪਿਛਲੇ ਸਾਲ 'ਚ ਇਸ ਦਿਨ ਸੋਨਾ 0.7 ਫ਼ੀਸਦੀ ਤੇ ਚਾਂਦੀ 1.2 ਫੀਸਦੀ ਵਧਿਆ ਸੀ। ਪਿਛਲੇ ਸਾਲ 52,200 ਰੁਪਏ ਦੇ ਰਿਕਾਰਡ ਉੱਚੇ ਪੱਧਰ 'ਤੇ ਪਹੁੰਚਣ ਤੋਂ ਬਾਅਦ ਇਸ ਸਾਲ ਭਾਰਤ 'ਚ ਸੋਨੇ ਦੀਆਂ ਕੀਮਤਾਂ ਅਸਥਿਰ ਰਹੀਆਂ।
ਗਲੋਬਲ ਬਾਜ਼ਾਰਾਂ 'ਚ ਯੂਐਸ ਫੈਡ ਨੀਤੀ ਫ਼ੈਸਲੇ ਤੋਂ ਪਹਿਲਾਂ ਸੋਨੇ ਦੀਆਂ ਦਰਾਂ ਅੱਜ ਸਥਿਰ ਸਨ। ਚਾਈਨਾ ਐਵਰਗ੍ਰਾਂਡੇ ਦੇ ਕਰਜ਼ੇ ਦੇ ਸੰਕਟ ਕਾਰਨ ਪੈਦਾ ਹੋਈਆਂ ਅਨਿਸ਼ਚਿਤਤਾਵਾਂ ਨੇ ਵੀ ਸੋਨੇ ਦੀਆਂ ਕੀਮਤਾਂ ਨੂੰ ਅਸਥਿਰ ਕੀਤਾ ਹੈ। ਸਪਾਟ ਸੋਨਾ 1,775.63 ਡਾਲਰ ਪ੍ਰਤੀ ਔਂਸ 'ਤੇ ਰਿਹਾ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸੋਨਾ ਹਾਲ ਹੀ ਦੇ ਹੇਠਲੇ ਪੱਧਰ ਤੋਂ ਉੱਚਾ ਹੋਇਆ ਹੈ, ਪਰ ਫੈਡਰਲ ਰਿਜ਼ਰਵ ਦੀ ਬੈਠਕ ਤੋਂ ਪਹਿਲਾਂ ਇਕ ਮਜ਼ਬੂਤ ਅਮਰੀਕੀ ਡਾਲਰ ਕੀਮਤਾਂ 'ਤੇ ਦਬਾਅ ਬਣਾਉਣਾ ਜਾਰੀ ਰੱਖ ਸਕਦਾ ਹੈ।
ਚਾਂਦੀ ਦੀ ਕੀਮਤਾਂ ਵੀ ਡਿੱਗੀਆਂ
ਨਵੀਂ ਦਿੱਲੀ ਅਤੇ ਮੁੰਬਈ ਵਿੱਚ 22 ਕੈਰੇਟ ਸੋਨਾ 46,650 ਰੁਪਏ ਅਤੇ 45,330 ਰੁਪਏ ਪ੍ਰਤੀ ਦਸ ਗ੍ਰਾਮ ਵਿਕ ਰਿਹਾ ਸੀ। ਇਸ ਦੇ ਨਾਲ ਹੀ ਚੇਨਈ ਵਿੱਚ ਇਸ ਕੀਮਤੀ ਪੀਲੀ ਧਾਤ ਦੀ ਕੀਮਤ 43,740 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ। ਦਿੱਲੀ ਵਿੱਚ 24 ਗ੍ਰਾਮ ਸੋਨਾ 10 ਗ੍ਰਾਮ 49,800 ਰੁਪਏ ਅਤੇ ਮੁੰਬਈ ਵਿੱਚ 46,330 ਰੁਪਏ ਵਿੱਚ ਵਿਕ ਰਿਹਾ ਹੈ। ਚੇਨਈ ਵਿੱਚ ਅੱਜ ਸਵੇਰੇ ਸੋਨਾ 47,720 ਰੁਪਏ ਵਿੱਚ ਵਿਕ ਰਿਹਾ ਹੈ। ਕੋਲਕਾਤਾ ਦੀ ਕੀਮਤ 48,250 ਰੁਪਏ ਹੈ।
ਇਸ ਤੋਂ ਪਹਿਲਾਂ ਵੀ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਲਗਾਤਾਰ ਗਿਰਾਵਟ ਆਈ
ਪਿਛਲੇ ਸੈਸ਼ਨ 'ਚ ਸੋਨਾ 1.7 ਫੀਸਦੀ ਡਿੱਗ ਕੇ 807 ਰੁਪਏ 'ਤੇ ਆ ਗਿਆ ਸੀ। ਪਿਛਲੇ ਤਿੰਨ ਦਿਨਾਂ ਵਿੱਚ ਇਸਦੀ ਕੀਮਤ 1,200 ਰੁਪਏ ਪ੍ਰਤੀ 10 ਗ੍ਰਾਮ ਘੱਟ ਗਈ ਹੈ। ਪਿਛਲੇ ਸੈਸ਼ਨ 'ਚ ਚਾਂਦੀ 3.5 ਫੀਸਦੀ ਡਿੱਗ ਕੇ 2,150 ਰੁਪਏ' ਤੇ ਆ ਗਈ ਸੀ। ਵਿਸ਼ਵ ਬਾਜ਼ਾਰ 'ਚ ਸੋਨੇ ਦੀ ਕੀਮਤ 'ਚ ਗਿਰਾਵਟ ਦੇ ਬਾਅਦ ਸਪੌਟ ਗੋਲਡ ਦੀ ਕੀਮਤ 1,754.86 ਡਾਲਰ ਪ੍ਰਤੀ ਔਂਸ ਸੀ।
ਇਹ ਵੀ ਪੜ੍ਹੋ: Ganja Smuggling: ਕੋਲੇ ਦੀ ਆੜ 'ਚ ਗਾਂਜੇ ਦਾ ਕਾਰੋਬਾਰ! 2000 ਕਿਲੋ ਦੀ ਖੇਪ ਫੜੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)