Gold Rate Today: ਸੋਨੇ ਦੀਆਂ ਕੀਮਤਾਂ ਇਤਿਹਾਸਕ ਸਿਖਰ 'ਤੇ ਪਹੁੰਚ ਗਈਆਂ ਹਨ। ਇਸ ਦੀਆਂ ਕੀਮਤਾਂ ਹੁਣ ਫਿਊਚਰਜ਼ ਮਾਰਕੀਟ 'ਚ 50,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਛੂਹਣ ਜਾ ਰਹੀਆਂ ਹਨ। ਅੱਜ ਸੋਨੇ ਦੀ ਕੀਮਤ 50,000 ਰੁਪਏ ਦੇ ਬਹੁਤ ਨੇੜੇ ਪਹੁੰਚ ਗਈ ਹੈ ਤੇ ਕਿਹਾ ਜਾ ਰਿਹਾ ਹੈ ਕਿ ਅੱਜ ਸੋਨਾ 50 ਹਜ਼ਾਰ ਰੁਪਏ ਦੀ ਕੀਮਤ ਨੂੰ ਛੂਹ ਜਾਵੇਗਾ।
ਫਿਊਚਰਜ਼ ਮਾਰਕੀਟ 'ਚ ਸੋਨੇ ਦੀਆਂ ਕੀਮਤਾਂ:
ਜੇਕਰ ਅਸੀਂ ਫਿਊਚਰਜ਼ ਮਾਰਕੀਟ 'ਚ ਸੋਨੇ ਦੀ ਕੀਮਤ 'ਤੇ ਨਜ਼ਰ ਮਾਰੀਏ ਤਾਂ ਅੱਜ 5 ਅਗਸਤ, 2020 ਦੇ ਕਾਰੋਬਾਰ ਲਈ ਸੋਨੇ ਦਾ ਭਾਅ ਮੁੱਲ 0.88% ਦੇ ਵਾਧੇ ਨਾਲ 49,962 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ ਤੇ ਗੋਲਡ ਮਿੰਨੀ 'ਚ ਵੀ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।
ਚਾਂਦੀ 'ਚ ਵੀ ਰਿਕਾਰਡ ਉਚਾਈ:
ਕੱਲ੍ਹ ਤੋਂ ਚਾਂਦੀ ਦੀ ਕੀਮਤ ਵੀ ਰਿਕਾਰਡ ਉੱਚੀ ਨਜ਼ਰ ਆ ਰਹੀ ਹੈ ਤੇ ਚਾਂਦੀ ਇਕ ਇਤਿਹਾਸਕ ਰਫਤਾਰ ਨਾਲ ਕਾਰੋਬਾਰ ਕਰ ਰਹੀ ਹੈ। ਜੇ ਚਾਂਦੀ ਦੇ ਫਿਊਚਰਜ਼ ਕਾਰੋਬਾਰ ਨੂੰ ਵੇਖਿਆ ਜਾਵੇ ਤਾਂ ਇਸ ਦਾ 4 ਸਤੰਬਰ, 2020 ਦਾ ਭਾਅ 5.59 ਪ੍ਰਤੀਸ਼ਤ ਦੇ ਵਾਧੇ ਨਾਲ 60,550 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ ਤੇ ਚਾਂਦੀ ਦੇ ਮਿਨੀ 'ਚ ਵੀ ਤੇਜ਼ੀ ਦਰਜ ਕੀਤੀ ਜਾ ਰਹੀ ਹੈ।
ਮੋਬਾਈਲ 'ਚ ਗੇਮ ਖੇਡਣ 'ਤੇ ਮਾਂ ਨੇ ਝਿੜਕਿਆ, ਤਾਂ ਗੁੱਸੇ 'ਚ ਆ ਕੇ ਬੱਚੇ ਨੇ ਕੀਤਾ ਸੁਸਾਈਡ
ਚਾਂਦੀ ਮਿੰਨੀ ਦੀ ਕੀਮਤ:
ਜੇ ਤੁਸੀਂ ਚਾਂਦੀ ਮਿੰਨੀ ਦੀ ਕੀਮਤ 'ਤੇ ਨਜ਼ਰ ਮਾਰੋ ਤਾਂ ਇਹ 31 ਅਗਸਤ 2020 ਦੇ ਫਿਊਚਰਜ਼ ਕਾਰੋਬਾਰ ਲਈ 60625 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਹੈ ਤੇ ਇਹ 5.66% ਦੇ ਉਛਾਲ ਨਾਲ ਵਪਾਰ ਕਰ ਰਿਹਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Gold Rate Today: ਸੋਨੇ ਦੀ ਕੀਮਤ ਪਹੁੰਚੀ ਇਤਿਹਾਸਕ ਉਚਾਈ 'ਤੇ, 50 ਹਜ਼ਾਰ ਰੁਪਏ ਤੋਲਾ
ਏਬੀਪੀ ਸਾਂਝਾ
Updated at:
22 Jul 2020 10:11 AM (IST)
ਸੋਨੇ ਦੀਆਂ ਕੀਮਤਾਂ ਇਤਿਹਾਸਕ ਸਿਖਰ 'ਤੇ ਪਹੁੰਚ ਗਈਆਂ ਹਨ। ਇਸ ਦੀਆਂ ਕੀਮਤਾਂ ਹੁਣ ਫਿਊਚਰਜ਼ ਮਾਰਕੀਟ 'ਚ 50,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਛੂਹਣ ਜਾ ਰਹੀਆਂ ਹਨ। ਅੱਜ ਸੋਨੇ ਦੀ ਕੀਮਤ 50,000 ਰੁਪਏ ਦੇ ਬਹੁਤ ਨੇੜੇ ਪਹੁੰਚ ਗਈ ਹੈ ਤੇ ਕਿਹਾ ਜਾ ਰਿਹਾ ਹੈ ਕਿ ਅੱਜ ਸੋਨਾ 50 ਹਜ਼ਾਰ ਰੁਪਏ ਦੀ ਕੀਮਤ ਨੂੰ ਛੂਹ ਜਾਵੇਗਾ।
- - - - - - - - - Advertisement - - - - - - - - -