ਪੜਚੋਲ ਕਰੋ
Advertisement
Gold Silver Price: ਸੋਨਾ ਅਜੇ ਵੀ 9000 ਰੁਪਏ ਸਸਤਾ, 2 ਹਫ਼ਤੇ ਚੜ੍ਹਿਆ ਭਾਅ
ਅੱਜ ਘਰੇਲੂ ਬਜ਼ਾਰ 'ਚ ਸੋਨੇ ਤੇ ਚਾਂਦੀ ਦੀ ਵਾਅਦਾ ਕੀਮਤ 'ਚ ਤੇਜ਼ੀ ਵੇਖਣ ਨੂੰ ਮਿਲੀ। ਐਮਸੀਐਕਸ 'ਤੇ ਸੋਨਾ ਵਾਅਦਾ 0.3 ਫ਼ੀਸਦੀ ਦੀ ਛਾਲ ਮਾਰ ਕੇ ਲਗਪਗ 2 ਹਫ਼ਤੇ ਦੇ ਉੱਚ ਪੱਧਰ 'ਤੇ 47,445 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ।
ਨਵੀਂ ਦਿੱਲੀ: ਅੱਜ ਘਰੇਲੂ ਬਜ਼ਾਰ 'ਚ ਸੋਨੇ ਤੇ ਚਾਂਦੀ ਦੀ ਵਾਅਦਾ ਕੀਮਤ 'ਚ ਤੇਜ਼ੀ ਵੇਖਣ ਨੂੰ ਮਿਲੀ। ਐਮਸੀਐਕਸ 'ਤੇ ਸੋਨਾ ਵਾਅਦਾ 0.3 ਫ਼ੀਸਦੀ ਦੀ ਛਾਲ ਮਾਰ ਕੇ ਲਗਪਗ 2 ਹਫ਼ਤੇ ਦੇ ਉੱਚ ਪੱਧਰ 'ਤੇ 47,445 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਚਾਂਦੀ ਦੀ ਗੱਲ ਕਰੀਏ ਤਾਂ ਚਾਂਦੀ ਵਾਅਦਾ 0.3 ਫ਼ੀਸਦੀ ਦੀ ਤੇਜ਼ੀ ਨਾਲ 70,254 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਕਾਰੋਬਾਰੀ ਸੀਜ਼ਨ 'ਚ ਸੋਨਾ 0.11 ਫ਼ੀਸਦੀ ਤੇ ਚਾਂਦੀ 'ਚ 0.18 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਪੀਲੀ ਧਾਤ ਪਿਛਲੇ ਸਾਲ ਦੇ ਉੱਚ ਪੱਧਰ (56,200 ਰੁਪਏ ਪ੍ਰਤੀ 10 ਗ੍ਰਾਮ) ਤੋਂ ਲਗਪਗ 9,000 ਰੁਪਏ ਹਾਲੇ ਵੀ ਘੱਟ ਹੈ।
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਗਲੋਬਲ ਮਾਰਕੀਟ 'ਚ ਇੰਨੀ ਕੀਮਤ
ਗਲੋਬਲ ਬਾਜ਼ਾਰ 'ਚ ਕਮਜ਼ੋਰ ਅਮਰੀਕੀ ਡਾਲਰ ਕਾਰਨ ਸੋਨਾ 1800 ਡਾਲਰ ਪ੍ਰਤੀ ਔਂਸ ਦੇ ਨੇੜੇ ਪਹੁੰਚ ਗਿਆ। ਸਪਾਟ ਸੋਨੇ ਦੀਆਂ ਕੀਮਤਾਂ ਲਗਭਗ ਦੋ ਹਫ਼ਤੇ ਦੀ ਉੱਚ ਪੱਧਰ 'ਤੇ 1,792.34 ਡਾਲਰ ਪ੍ਰਤੀ ਔਂਸ 'ਤੇ ਰਹੀਆਂ। ਹੋਰ ਕੀਮਤੀ ਧਾਤਾਂ 'ਚ ਚਾਂਦੀ 0.1% ਦੀ ਗਿਰਾਵਟ ਦੇ ਨਾਲ 26.44 ਡਾਲਰ ਪ੍ਰਤੀ ਔਂਸ ਅਤੇ ਪਲੈਟੀਨਮ 0.5% ਦੀ ਤੇਜ਼ੀ ਦੇ ਨਾਲ 1,102.56 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ।
ਇਹ ਵੀ ਪੜ੍ਹੋ: ਤਪਦੀ ਗਰਮੀ 'ਚ ਚਲਾਉਂਦੇ ਹੋ CNG ਕਾਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ
ਡਾਲਰ ਇੰਡੈਕਸ ਪਿਛਲੇ ਹਫ਼ਤੇ ਦੇ ਅੰਤ 'ਚ ਤਿੰਨ ਮਹੀਨੇ ਦੇ ਉੱਚੇ ਪੱਧਰ ਤੋਂ 92.132 'ਤੇ ਆ ਗਿਆ। ਇੱਕ ਸਰਵੇਖਣ ਦੇ ਅੰਕੜਿਆਂ ਅਨੁਸਾਰ ਕੋਰੋਨਾ ਵਾਇਰਸ ਪਾਬੰਦੀਆਂ 'ਚ ਢਿੱਲ ਵਿਚਕਾਰ ਜੂਨ 'ਚ ਯੂਰੋ ਖੇਤਰ ਦੇ ਕਾਰੋਬਾਰਾਂ ਨੇ ਸਭ ਤੋਂ ਤੇਜ਼ੀ ਨਾਲ ਗਤੀਵਿਧੀਆਂ ਦਾ ਵਿਸਥਾਰ ਕੀਤਾ, ਜਿਸ ਨਾਲ ਗਲੋਬਲ ਇਕੁਇਟੀ ਬਜ਼ਾਰ ਰਿਕਾਰਡ ਉੱਚਾਈਆਂ ਦੇ ਨੇੜੇ ਰਹੇ।
ਹੀਰੇ ਦੀ ਬਰਾਮਦ 'ਚ 20 ਫ਼ੀਸਦੀ ਦੇ ਵਾਧੇ ਦੀ ਉਮੀਦ: ਕ੍ਰਿਸਿਲ
ਅਮਰੀਕਾ ਤੇ ਚੀਨ ਦੇ ਬਾਜ਼ਾਰਾਂ 'ਚ ਸੁਧਾਰ ਹੋਣ ਕਾਰਨ ਇਸ ਸਾਲ ਭਾਰਤੀ ਹੀਰਾ ਉਦਯੋਗ ਦੇ ਬਰਾਮਦ 'ਚ 20 ਫ਼ੀਸਦੀ ਦਾ ਵਾਧਾ ਹੋਣ ਦੀ ਉਮੀਦ ਹੈ। ਰੇਟਿੰਗ ਏਜੰਸੀ ਕ੍ਰਿਸਿਲ ਨੇ ਕਿਹਾ ਕਿ ਭਾਰਤ ਤੋਂ ਬਰਾਮਦ ਕੀਤੇ ਗਏ 75% ਪੋਲਿਸ਼ ਹੀਰੇ ਅਮਰੀਕਾ ਤੇ ਚੀਨ 'ਚ ਜਾਂਦੇ ਹਨ।

ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਮਹਾਂਮਾਰੀ ਦੇ ਦਬਾਅ ਤੋਂ ਛੁਟਕਾਰਾ ਪਾਉਣ ਲਈ ਕੋਸ਼ਿਸ਼ ਕਰ ਰਿਹਾ ਭਾਰਤੀ ਹੀਰਾ ਉਦਯੋਗ ਦੂਜੇ ਅੱਧ ਤੋਂ ਤੇਜ਼ੀ ਫੜ ਸਕਦਾ ਹੈ ਅਤੇ 2021 'ਚ ਬਰਾਮਦ 20 ਅਰਬ ਡਾਲਰ ਹੋ ਸਕਦਾ ਹੈ। ਪਿਛਲੇ ਸਾਲ ਬਰਾਮਦ 16.4 ਅਰਬ ਡਾਲਰ ਸੀ, ਜੋ ਕਿ 2019 ਦੇ ਮੁਕਾਬਲੇ 12 ਫ਼ੀਸਦੀ ਘੱਟ ਸੀ। ਹੀਰਾ ਉਦਯੋਗ 'ਚ ਕੰਮ ਕਰ ਰਹੇ ਕਾਮੇ ਕੋਵਿਡ ਦੀ ਲਾਗ ਦੀ ਦੂਸਰੀ ਲਹਿਰ ਗੁਰਰਨ ਤੋਂ ਬਾਅਦ ਵਾਪਸ ਆ ਜਾਣਗੇ, ਜਿਸ ਨਾਲ ਉਤਪਾਦਨ 'ਚ ਵੀ ਤੇਜ਼ੀ ਆਵੇਗੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਪੰਜਾਬ
ਆਈਪੀਐਲ
Advertisement