(Source: ECI/ABP News/ABP Majha)
Gold Price Today: ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ ਚੜ੍ਹਨੀਆਂ ਸ਼ੁਰੂ, ਫਿਰ ਖਰੀਦਣ ਦਾ ਸੁਨਹਿਰੀ ਮੌਕਾ, ਜਾਣੋ ਅੱਜ ਦੇ ਰੇਟ
Gold Price Today: ਭਾਵੇਂ ਭਾਰਤੀ ਸਰਾਫਾ ਬਾਜ਼ਾਰਾਂ ਵਿੱਚ ਸੋਨੇ ਦੀਆਂ ਕੀਮਤਾਂ ਚੜ੍ਹ ਰਹੀਆਂ ਹਨ ਪਰ ਅਜੇ ਵੀ ਸੋਨਾ ਖਰੀਦਣ ਦਾ ਸੁਨਹਿਰੀ ਮੌਕਾ ਹੈ। ਸੋਨੇ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਵੀ ਇਹ ਉੱਚ ਪੱਧਰੀ ਦਰਾਂ ਤੋਂ ਕਾਫੀ ਹੇਠਾਂ ਹੈ।
Gold Price Today: ਭਾਵੇਂ ਭਾਰਤੀ ਸਰਾਫਾ ਬਾਜ਼ਾਰਾਂ ਵਿੱਚ ਸੋਨੇ ਦੀਆਂ ਕੀਮਤਾਂ ਚੜ੍ਹ ਰਹੀਆਂ ਹਨ ਪਰ ਅਜੇ ਵੀ ਸੋਨਾ ਖਰੀਦਣ ਦਾ ਸੁਨਹਿਰੀ ਮੌਕਾ ਹੈ। ਸੋਨੇ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਵੀ ਇਹ ਉੱਚ ਪੱਧਰੀ ਦਰਾਂ ਤੋਂ ਕਾਫੀ ਹੇਠਾਂ ਹੈ। ਇਸ ਕਾਰਨ ਤੁਸੀਂ ਸੁਨਹਿਰੀ ਮੌਕੇ ਦਾ ਫਾਇਦਾ ਉਠਾ ਸਕਦੇ ਹੋ।
ਅੱਜ-ਕੱਲ੍ਹ ਬਾਜ਼ਾਰਾਂ ਵਿੱਚ ਗਾਹਕਾਂ ਦੀ ਭੀੜ ਘੱਟ ਹੁੰਦੀ ਹੈ, ਇਸ ਲਈ ਤੁਸੀਂ ਸੋਨਾ ਦੀ ਖਰੀਦਦਾਰੀ ਕਰਕੇ ਲਾਭ ਉਠਾ ਸਕਦੇ ਹੋ। ਸਰਾਫਾ ਬਾਜ਼ਾਰ ਦੇ ਮਾਹਰਾਂ ਮੁਤਾਬਕ ਜੇਕਰ ਤੁਸੀਂ ਜਲਦੀ ਸੋਨਾ ਨਹੀਂ ਖਰੀਦਿਆ ਤਾਂ ਆਉਣ ਵਾਲੇ ਦਿਨਾਂ 'ਚ ਭਾਅ ਚੜ੍ਹ ਸਕਦਾ ਹੈ।
ਪਿਛਲੇ 24 ਘੰਟਿਆਂ 'ਚ ਸੋਨੇ ਦੀ ਕੀਮਤ 'ਚ 380 ਰੁਪਏ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ 12 ਅਕਤੂਬਰ, 2023 ਨੂੰ ਭਾਰਤ ਵਿੱਚ 24 ਕੈਰੇਟ ਸੋਨੇ ਦੀ ਕੀਮਤ 57,860 ਰੁਪਏ 'ਤੇ ਟ੍ਰੈਂਡ ਕਰਦੀ ਦੇਖੀ ਗਈ, ਜਦੋਂਕਿ 22 ਕੈਰੇਟ ਸੋਨੇ ਦੀ ਕੀਮਤ 53,000 ਰੁਪਏ ਪ੍ਰਤੀ 10 ਗ੍ਰਾਮ 'ਤੇ ਦੇਖੀ ਗਈ। ਖਰੀਦਣ ਤੋਂ ਪਹਿਲਾਂ ਜਾਣ ਲਵੋ ਵੱਖ-ਵੱਖ ਸ਼ਹਿਰਾਂ ਵਿੱਚ ਸੋਨੇ ਦਾ ਭਾਅ।
ਇਨ੍ਹਾਂ ਮਹਾਨਗਰਾਂ ਵਿੱਚ ਸੋਨੇ ਦੇ ਨਵੀਨਤਮ ਰੇਟ
ਤਿਉਹਾਰੀ ਸੀਜ਼ਨ 'ਚ ਸੋਨੇ ਦੀ ਕੀਮਤ 'ਚ ਹੋਰ ਵਾਧਾ ਹੋ ਸਕਦਾ ਹੈ, ਕਿਉਂਕਿ ਇਸ ਦੀ ਕੀਮਤ ਬਹੁਤ ਜ਼ਿਆਦਾ ਹੇਠਾਂ ਜਾ ਰਹੀ ਹੈ। ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ 'ਚ 24 ਕੈਰੇਟ ਸੋਨੇ ਦੀ ਕੀਮਤ 58,530 ਰੁਪਏ 'ਤੇ ਚੱਲ ਰਹੀ ਹੈ, ਜਦਕਿ 22 ਕੈਰੇਟ ਸੋਨੇ ਦੀ ਕੀਮਤ 53,650 ਰੁਪਏ ਪ੍ਰਤੀ 10 ਗ੍ਰਾਮ 'ਤੇ ਚੱਲ ਰਹੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ 'ਚ 24 ਕੈਰੇਟ ਸੋਨੇ ਦਾ ਰੇਟ 58,680 ਰੁਪਏ 'ਤੇ ਚੱਲ ਰਿਹਾ ਹੈ, ਜਦਕਿ 22 ਕੈਰੇਟ ਸੋਨਾ 53,800 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਹੈ। ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ 24 ਕੈਰੇਟ ਦੀ ਕੀਮਤ 58,530 ਰੁਪਏ ਪ੍ਰਤੀ ਦਸ ਗ੍ਰਾਮ ਹੈ, ਜਦਕਿ 22 ਕੈਰੇਟ ਦੀ ਕੀਮਤ 53,650 ਰੁਪਏ ਪ੍ਰਤੀ ਤੋਲਾ ਹੈ।
ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ 'ਚ 24 ਕੈਰੇਟ ਸੋਨਾ 58,530 ਰੁਪਏ ਪ੍ਰਤੀ ਤੋਲਾ 'ਤੇ ਵਿਕ ਰਿਹਾ ਹੈ, ਜਦਕਿ 22 ਕੈਰੇਟ ਸੋਨਾ 53,650 ਰੁਪਏ ਪ੍ਰਤੀ ਤੋਲਾ 'ਤੇ ਵਿਕ ਰਿਹਾ ਹੈ। ਰਾਜਧਾਨੀ ਚੇਨਈ 'ਚ 24 ਕੈਰੇਟ ਸੋਨੇ ਦੀ ਕੀਮਤ 56,410 ਰੁਪਏ, ਜਦਕਿ 22 ਕੈਰੇਟ ਸੋਨਾ 53,720 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਚੱਲ ਰਿਹਾ ਹੈ। ਬਾਜ਼ਾਰ 'ਚ ਚਾਂਦੀ ਦਾ ਭਾਅ 69,500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਇਹ ਵੀ ਪੜ੍ਹੋ: Sidhu Moosewala: ਮੂਸੇਵਾਲਾ ਕਤਲ ਕਾਂਡ 'ਚ ਸਭ ਤੋਂ ਵੱਡਾ ਖੁਲਾਸਾ, ਕਬੱਡੀ ਕੱਪ ਕਰਕੇ ਹੋਇਆ ਕਤਲ
ਸੋਨੇ ਦੇ ਰੇਟ ਨੂੰ ਤੁਰੰਤ ਜਾਣੋ
ਤੁਸੀਂ ਆਪਣੇ ਘਰ ਬੈਠੇ ਹੀ ਦੇਸ਼ ਦੇ ਸਰਾਫਾ ਬਾਜ਼ਾਰਾਂ ਵਿੱਚ ਸੋਨੇ ਦੀਆਂ ਕੀਮਤਾਂ ਨੂੰ ਜਾਣ ਸਕਦੇ ਹੋ। ਕੇਂਦਰ ਸਰਕਾਰ ਦੁਆਰਾ ਐਲਾਨੀਆਂ ਛੁੱਟੀਆਂ ਤੋਂ ਇਲਾਵਾ, IBJA ਦੁਆਰਾ ਸ਼ਨੀਵਾਰ ਤੇ ਐਤਵਾਰ ਨੂੰ ਬਾਜ਼ਾਰ ਵਿੱਚ ਦਰਾਂ ਜਾਰੀ ਕੀਤੀਆਂ ਜਾਂਦੀਆਂ ਹਨ। 22 ਕੈਰੇਟ ਤੇ 18 ਕੈਰੇਟ ਸੋਨੇ ਦੇ ਗਹਿਣਿਆਂ ਦੇ ਰਿਟੇਲ ਰੇਟ ਜਾਣਨ ਲਈ, ਤੁਹਾਨੂੰ 8955664433 'ਤੇ ਮਿਸਡ ਕਾਲ ਕਰਨੀ ਪਵੇਗੀ।
ਇਹ ਵੀ ਪੜ੍ਹੋ: Punjab News: ਰਾਜਾ ਵੜਿੰਗ, ਸੁਖਬੀਰ ਬਾਦਲ ਤੇ ਜਾਖੜ ਨਾਲ ਸੀਐਮ ਭਗਵੰਤ ਮਾਨ ਦੀ ਬਹਿਸ ਲਈ ਨਹੀਂ ਮਿਲੇਗਾ ਟੈਗੋਰ ਥੀਏਟਰ