ਸੋਨਾ ਚਾਂਦੀ ਦੀਆਂ ਕੀਮਤਾਂ 'ਚ ਹੋਇਆ ਇਜ਼ਾਫਾ, ਜਾਣੋ ਤਾਜ਼ਾ ਰੇਟ
ਇਸ ਤੋਂ ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 47,093 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।
Gold Silver Rate Today: ਕੌਮਾਂਤਰੀ ਬਾਜ਼ਾਰ 'ਚ ਬਹੁਮੁੱਲੀਆਂ ਧਾਤੂਆਂ 'ਚ ਗਿਰਾਵਟ ਵਿੱਚ ਦਿੱਲੀ ਸਰਾਫਾ ਬਾਜ਼ਾਰ 'ਚ ਮੰਗਲਵਾਰ ਨੂੰ ਸੋਨੇ ਦੇ ਭਾਅ 'ਚ 40 ਰੁਪਏ ਦਾ ਵਾਧਾ ਹੋਇਆ। ਦਿੱਲੀ 'ਚ ਹੁਣ 10 ਗ੍ਰਾਮ ਸੋਨੇ ਦੀ ਕੀਮਤ 49 ਹਜ਼ਾਰ, 140 ਰੁਪਏ ਹੋ ਗਈ ਹੈ। ਉੱਥੇ ਹੀ ਇੱਕ ਕਿੱਲੋ ਚਾਂਦੀ ਦੀ ਕੀਮਤ ਹੁਣ 68 ਹਜ਼ਾਰ, 710 ਰੁਪਏ ਹੋ ਗਈ ਹੈ।
ਸੋਨਾ 47,093 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ
ਇਸ ਤੋਂ ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 47,093 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਵੀ 97 ਰੁਪਏ ਦੀ ਗਿਰਾਵਟ ਨਾਲ 66,856 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ। ਪਿਛਲੇ ਕਾਰੋਬਾਰੀ ਸੈਸ਼ਨ 'ਚ ਚਾਂਦੀ ਦਾ ਭਾਅ 66, 953 ਰੁਪਏ ਪ੍ਰਤੀ ਕਿੱਲੋ ਸੀ। ਅੰਤਰ-ਰਾਸ਼ਟਰੀ ਬਜ਼ਾਰ 'ਚ ਸੋਨਾ ਗਿਰਾਵਟ ਦੇ ਨਾਲ 1,805 ਡਾਲਰ ਪ੍ਰਤੀ ਔਂਸ ਰਹਿ ਗਿਆ ਜਦਕਿ ਚਾਂਦੀ 25.39 ਡਾਲਰ ਪ੍ਰਤੀ ਔਂਸ 'ਤੇ ਰਹੀ।
ਜਵੈਲਰਸ ਲਈ ਰਾਹਤ ਭਰੀ ਖ਼ਬਰ
ਜਵੈਲਰਸ ਲਈ ਇਕ ਵੱਡੀ ਰਾਹਤ ਭਰੀ ਖ਼ਬਰ ਹੈ। ਕਰਨਾਟਕ ਅਥਾਰਿਟੀ ਫਾਰ ਐਡਵਾਂਸ ਰੂਲਿੰਗ ਨੇ ਮੰਨਿਆ ਹੈ ਕਿ ਸੋਨੇ ਦੇ ਪੁਰਾਣੇ ਗਹਿਣਿਆਂ ਦੀ ਫਿਰ ਤੋਂ ਵਿਕਰੀ ਦੇ ਮਾਮਲਿਆਂ 'ਚ ਜਵੈਲਰਸ ਨੂੰ ਇਸ ਤਰ੍ਹਾਂ ਦੇ ਲਾਭ ਤੇ ਹੀ ਜੀਐਸਟੀ ਦਾ ਭੁਗਤਾਨ ਕਰਨਾ ਹੋਵੇਗਾ।
ਇਹ ਫੈਸਲਾ ਆਧਾ ਗੋਲਡ ਪ੍ਰਾਈਵੇਟ ਲਿਮਿਟਡ ਵੱਲੋਂ ਦਾਇਰ ਅਰਜ਼ੀ ਦੇ ਸੰਦਰਭ 'ਚ ਲਿਆ ਗਿਆ ਹੈ। ਜਿਸ ਚ ਇਹ ਸਪਸ਼ਟ ਕਰਨ ਦੀ ਮੰਗ ਕੀਤੀ ਗਈ ਸੀ ਕਿ ਕੀ ਸੀਜੀਐਸਟੀ ਦੇ ਨਿਯਮ 32 (5) ਦੇ ਤਹਿਤ ਨਿਰਧਾਰਤ ਵਿਕਰੀ ਮੁੱਲ ਤੇ ਖਰੀਦ ਮੁੱਲ ਦੇ ਵਿਚ ਦੇ ਅੰਤਰ 'ਤੇ ਹੀ ਮਾਲ ਤੇ ਸੇਵਾ ਕਰ (GST) ਕੀਤਾ ਜਾਣਾ ਹੈ।