ਪੜਚੋਲ ਕਰੋ

Gold Price: ਸੋਨੇ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, 180,000 ਰੁਪਏ ਤੋਲਾ ਤੱਕ ਪਹੁੰਚਣਗੇ ਰੇਟ!

Gold Price: ਸੋਨੇ ਦੀ ਚਮਕ ਨੇ ਪੂਰੀ ਦੁਨੀਆ ਦੀਆਂ ਅੱਖਾਂ ਚੁੰਧਿਆ ਦਿੱਤੀਆਂ ਹਨ। ਸਾਲ 2025 ਵਿੱਚ ਸੋਨੇ ਦੀਆਂ ਕੀਮਤਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਵਰਲਡ ਗੋਲਡ ਕੌਂਸਲ ਅਨੁਸਾਰ ਇਸ ਸਾਲ ਸਤੰਬਰ ਤੱਕ ਸੋਨੇ ਨੇ 57% ਤੱਕ ਰਿਟਰਨ ਦਿੱਤੀ...

Gold Price: ਸੋਨੇ ਦੀ ਚਮਕ ਨੇ ਪੂਰੀ ਦੁਨੀਆ ਦੀਆਂ ਅੱਖਾਂ ਚੁੰਧਿਆ ਦਿੱਤੀਆਂ ਹਨ। ਸਾਲ 2025 ਵਿੱਚ ਸੋਨੇ ਦੀਆਂ ਕੀਮਤਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਵਰਲਡ ਗੋਲਡ ਕੌਂਸਲ ਅਨੁਸਾਰ ਇਸ ਸਾਲ ਸਤੰਬਰ ਤੱਕ ਸੋਨੇ ਨੇ 57% ਤੱਕ ਰਿਟਰਨ ਦਿੱਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਉੱਚੀਆਂ ਕੀਮਤਾਂ ਦੇ ਬਾਵਜੂਦ ਸੁਰੱਖਿਅਤ ਨਿਵੇਸ਼ ਵਜੋਂ ਸੋਨੇ ਦੀ ਮੰਗ ਲਗਾਤਾਰ ਮਜ਼ਬੂਤ ​​ਬਣੀ ਹੋਈ ਹੈ, ਕਿਉਂਕਿ ਵਿਸ਼ਵ ਬਾਜ਼ਾਰ ਵਿੱਚ ਆਰਥਿਕ ਜੋਖਮ ਵਧ ਰਹੇ ਹਨ। 

ਸੋਨੇ ਦੇ ਮਾਹਿਰਾਂ ਅਨੁਸਾਰ ਅਮਰੀਕਾ ਵਿੱਚ ਵਿਆਜ ਦਰਾਂ ਜਿੰਨੀਆਂ ਹੋਰ ਘਟਣਗੀਆਂ, ਸੋਨੇ ਦਾ ਰੇਟ ਓਨਾ ਹੀ ਵਧੇਗਾ। ਮੌਜੂਦਾ ਹਾਲਾਤ ਸੋਨੇ ਦੇ ਭਾਅ ਵਿੱਚ ਹੋਰ ਵਾਧੇ ਦਾ ਸੰਕੇਤ ਦੇ ਰਹੇ ਹਨ। 8 ਅਕਤੂਬਰ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨਾ ਪਹਿਲੀ ਵਾਰ $4,059 ਪ੍ਰਤੀ ਔਂਸ (COMEX) 'ਤੇ ਵੇਚਿਆ ਗਿਆ। 9 ਅਕਤੂਬਰ ਨੂੰ ਭਾਰਤ ਵਿੱਚ ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨਾ 1,23,000 ਰੁਪਏ ਪ੍ਰਤੀ 10 ਗ੍ਰਾਮ ਤੋਂ ਵੱਧ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ। 

ਕੀ ਸੋਨੇ ਦਾ ਰੇਟ ਹੋਰ ਵਧੇਗਾ?

ਅਮਿਤ ਖਰੇ, ਏਵੀਪੀ (ਕਮੋਡਿਟੀ ਰਿਸਰਚ), ਜੀਸੀਐਲ ਬ੍ਰੋਕਿੰਗ ਦਾ ਮੰਨਣਾ ਹੈ ਕਿ ਅਗਲੀ ਦੀਵਾਲੀ ਤੱਕ ਸੋਨੇ ਦਾ ਭਾਅ 180,000 ਰੁਪਏ ਤੋਲਾ ਹੋ ਸਕਦਾ ਹੈ। ਇਸ ਦੇ ਨਾਲ ਹੀ ਵੰਦਨਾ ਭਾਰਤੀ, ਖੋਜ ਮੁਖੀ, ਕਮੋਡਿਟੀ, ਐਸਐਮਸੀ ਗਲੋਬਲ ਸਿਕਿਓਰਿਟੀਜ਼, ਡਾ. ਰੇਨੀਸ਼ਾ ਚੈਨਾਨੀ, ਖੋਜ ਮੁਖੀ, ਔਗਮੌਂਟ ਗੋਲਡ, ਸੁਗੰਧਾ ਸਚਦੇਵਾ, ਸੰਸਥਾਪਕ, ਐਸਐਸ ਵੈਲਥਸਟ੍ਰੀਟ ਦਾ ਮੰਨਣਾ ਹੈ ਕਿ ਅਗਲੇ ਸਾਲ ਸੋਨਾ 150,000 ਰੁਪਏ ਪ੍ਰਤੀ ਤੋਲਾ ਤੱਕ ਪਹੁੰਚ ਸਕਦਾ ਹੈ। 

ਕੀ ਸੋਨੇ ਦਾ ਰੇਟ ਹੋਰ ਵਧੇਗਾ?
ਵਿਸ਼ੇਸ਼ ਮਾਹਿਰ ਤੇ ਪ੍ਰਮੁੱਖ ਗਲੋਬਲ ਬੈਂਕ ਸੋਨੇ ਦੀ ਕੀਮਤ 'ਤੇ ਉਤਸ਼ਾਹਿਤ ਹਨ। ਗੋਲਡਮੈਨ ਸਾਕਸ ਦਾ ਅਨੁਮਾਨ ਹੈ ਕਿ 2025 ਦੇ ਅੰਤ ਤੱਕ ਸੋਨਾ $4,525 ਪ੍ਰਤੀ ਔਂਸ ਤੱਕ ਪਹੁੰਚ ਜਾਵੇਗਾ। ਉਮੀਦ ਹੈ ਕਿ ਸੋਨਾ 2026 ਵਿੱਚ ਨਵੇਂ ਉੱਚੇ ਪੱਧਰ 'ਤੇ ਪਹੁੰਚ ਜਾਵੇਗਾ। ਗੋਲਡਮੈਨ ਦਾ ਅਨੁਮਾਨ ਹੈ ਕਿ 2026 ਵਿੱਚ ਸੋਨਾ $4,900 ਪ੍ਰਤੀ ਔਂਸ ਤੱਕ ਪਹੁੰਚ ਜਾਵੇਗਾ। ਇਸ ਦੌਰਾਨ ਡਿਊਸ਼ ਬੈਂਕ $4,300 ਦੀ ਉਮੀਦ ਕਰਦਾ ਹੈ। UBS ਨੇ ਵੀ $4,200 ਪ੍ਰਤੀ ਔਂਸ ਦੀ ਭਵਿੱਖਬਾਣੀ ਕੀਤੀ ਹੈ।

ਅਮਿਤ ਖਰੇ, ਏਵੀਪੀ (ਕਮੋਡਿਟੀ ਰਿਸਰਚ), ਜੀਸੀਐਲ ਬ੍ਰੋਕਿੰਗ ਦਾ ਮੰਨਣਾ ਹੈ ਕਿ ਅਗਲੀ ਦੀਵਾਲੀ ਤੱਕ ਸੋਨੇ ਦਾ ਭਾਅ 180,000 ਰੁਪਏ ਤੋਲਾ ਹੋ ਸਕਦਾ ਹੈ। ਇਸ ਦੇ ਨਾਲ ਹੀ ਵੰਦਨਾ ਭਾਰਤੀ, ਖੋਜ ਮੁਖੀ, ਕਮੋਡਿਟੀ, ਐਸਐਮਸੀ ਗਲੋਬਲ ਸਿਕਿਓਰਿਟੀਜ਼, ਡਾ. ਰੇਨੀਸ਼ਾ ਚੈਨਾਨੀ, ਖੋਜ ਮੁਖੀ, ਔਗਮੌਂਟ ਗੋਲਡ, ਸੁਗੰਧਾ ਸਚਦੇਵਾ, ਸੰਸਥਾਪਕ, ਐਸਐਸ ਵੈਲਥਸਟ੍ਰੀਟ ਦਾ ਮੰਨਣਾ ਹੈ ਕਿ ਅਗਲੇ ਸਾਲ ਸੋਨਾ 150,000 ਰੁਪਏ ਪ੍ਰਤੀ ਤੋਲਾ ਤੱਕ ਪਹੁੰਚ ਸਕਦਾ ਹੈ। 

ਸੋਨਾ ਕਿਉਂ ਵੱਧ ਰਿਹਾ?

1. ਜੰਗ ਤੇ ਭੂ-ਰਾਜਨੀਤਕ ਤਣਾਅ
2. ਡਾਲਰ ਦੀ ਕਮਜ਼ੋਰੀ
3. ਟਰੰਪ ਟੈਰਿਫਾਂ 'ਤੇ ਅਨਿਸ਼ਚਿਤਤਾ
4. ਫੈਡਰਲ ਰਿਜ਼ਰਵ ਦਰ ਵਿੱਚ ਕਟੌਤੀ
5. ਅਮਰੀਕਾ ਵਿੱਚ ਸ਼ੱਟਡਾਊਨ
6. ਮਹਿੰਗਾਈ ਦਾ ਡਰ, ਕਮਜ਼ੋਰ ਰੁਜ਼ਗਾਰ ਅੰਕੜੇ

ਮੀਰਾਏ ਐਸੇਟ ਸ਼ੇਅਰਖਾਨ ਵਿਖੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਕਮੋਡਿਟੀ ਤੇ ਕਰੰਸੀ ਬਿਜ਼ਨੈਸ ਦੇ ਮੁਖੀ ਜਿਗਰ ਪੰਡਿਤ ਕਹਿੰਦੇ ਹਨ ਕਿ ਦੁਨੀਆ ਭਰ ਦੇ ਕੇਂਦਰੀ ਬੈਂਕ ਡਾਲਰ 'ਤੇ ਆਪਣੀ ਨਿਰਭਰਤਾ ਨੂੰ ਘਟਾਉਣ ਲਈ 2022 ਤੋਂ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਸੋਨੇ ਦਾ ਹਿੱਸਾ ਲਗਾਤਾਰ ਵਧਾ ਰਹੇ ਹਨ। ਇਹ ਸੋਨੇ ਦੀਆਂ ਕੀਮਤਾਂ ਨੂੰ ਵੀ ਵਧਾ ਰਿਹਾ ਹੈ। ਅਗਸਤ 2025 ਤੱਕ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ 138 ਟਨ ਸੋਨਾ ਖਰੀਦਿਆ।

ਕੀ ਇਸ ਵੇਲੇ ਸੋਨਾ ਖਰੀਦਣਾ ਚਾਹੀਦਾ?

ਜ਼ਰੂਰ ਖਰੀਦਣਾ ਚਾਹੀਦਾ ਹੈ ਪਰ ਸਾਵਧਾਨੀ ਵੀ ਜ਼ਰੂਰੀ ਹੈ। ਕਮੋਡਿਟੀ ਨਿਊਜ਼ ਸਿਕਿਓਰਿਟੀਜ਼ ਦੇ ਸਹਿ-ਸੰਸਥਾਪਕ ਤੇ ਖੋਜ ਮੁਖੀ ਅੰਕਿਤ ਕਪੂਰ ਕਹਿੰਦੇ ਹਨ, "ਜੇਕਰ ਤੁਸੀਂ ਇੱਕ ਛੋਟੀ ਮਿਆਦ ਦੇ ਟਰੇਡਰ ਹੋ ਤਾਂ ਕੁਝ ਸਾਵਧਾਨੀ ਵਰਤੋ। 50 ਦਿਨਾਂ ਦੀ ਲਗਾਤਾਰ ਰੈਲੀ ਤੋਂ ਬਾਅਦ ਸੀਮਤ ਲਾਭ ਬੁਕਿੰਗ ਹੋ ਸਕਦੀ ਹੈ।" ਜੇਕਰ ਤੁਸੀਂ ਇੱਕ ਲੰਬੇ ਸਮੇਂ ਦੇ ਨਿਵੇਸ਼ਕ ਹੋ ਤਾਂ ਅਗਲੇ 6 ਮਹੀਨਿਆਂ ਤੋਂ 3 ਸਾਲਾਂ ਦੇ ਦ੍ਰਿਸ਼ਟੀਕੋਣ ਨਾਲ, ਹੁਣ ਸੋਨੇ ਦੀ ਹੋਲਡਿੰਗ ਵਧਾਉਣ ਦਾ ਸਮਾਂ ਹੈ।

ਔਗਮੌਂਟ ਗੋਲਡ ਦੀ ਰਿਸਰਚ ਹੈੱਡ ਡਾ. ਰੇਨੀਸ਼ਾ ਚੈਨਾਨੀ ਅਨੁਸਾਰ, ਹੁਣ ਲੰਬੇ ਸਮੇਂ ਲਈ ਸੋਨਾ ਖਰੀਦਿਆ ਜਾ ਸਕਦਾ ਹੈ। ਰਿਕਾਰਡ ਪੱਧਰ 'ਤੇ ਮੁਨਾਫਾ-ਬੁਕਿੰਗ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ 5-10% ਸੁਧਾਰ ਦੀ ਉਮੀਦ ਹੈ। ਹਰ ਗਿਰਾਵਟ ਸੋਨੇ ਵਿੱਚ ਨਿਵੇਸ਼ ਕਰਨ ਦਾ ਇੱਕ ਚੰਗਾ ਮੌਕਾ ਹੋਵੇਗਾ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਪੰਜਾਬੀ ਗਾਇਕ ਸਰਤਾਜ ਦੇ ਨਾਮ 'ਤੇ ਰੱਖਿਆ ਜਾਵੇਗਾ ਸੜਕ ਦਾ ਨਾਮ, ਨੋਟੀਫਿਕੇਸ਼ਨ ਜਾਰੀ
ਪੰਜਾਬੀ ਗਾਇਕ ਸਰਤਾਜ ਦੇ ਨਾਮ 'ਤੇ ਰੱਖਿਆ ਜਾਵੇਗਾ ਸੜਕ ਦਾ ਨਾਮ, ਨੋਟੀਫਿਕੇਸ਼ਨ ਜਾਰੀ
ਕੇਂਦਰ ਦੀ ਭਾਜਪਾ ਨੇ ਟੇਕੇ ਗੋਡੇ ! PU ਸੈਨੇਟ ਭੰਗ ਕਰਨ ਦਾ ਨੋਟਿਫਿਕੇਸ਼ਨ ਕੀਤਾ ਰੱਦ, PU 'ਤੇ ਰਹੇਗਾ ਪੰਜਾਬ ਦਾ ਹੱਕ-ਆਪ
ਕੇਂਦਰ ਦੀ ਭਾਜਪਾ ਨੇ ਟੇਕੇ ਗੋਡੇ ! PU ਸੈਨੇਟ ਭੰਗ ਕਰਨ ਦਾ ਨੋਟਿਫਿਕੇਸ਼ਨ ਕੀਤਾ ਰੱਦ, PU 'ਤੇ ਰਹੇਗਾ ਪੰਜਾਬ ਦਾ ਹੱਕ-ਆਪ
ਹਰਿਆਣਾ ਦੀ ਵੋਟਰ ਸੂਚੀ ਵਿੱਚ ਬ੍ਰਾਜ਼ੀਲੀ ਮਾਡਲ ਦਾ ਨਾਮ, 22 ਵਾਰ ਪਾਈ ਵੋਟ, ਰਾਹੁਲ ਗਾਂਧੀ ਨੇ 'ਵੋਟ ਚੋਰੀ' ਬਾਰੇ ਕੀਤਾ ਵੱਡਾ ਦਾਅਵਾ
ਹਰਿਆਣਾ ਦੀ ਵੋਟਰ ਸੂਚੀ ਵਿੱਚ ਬ੍ਰਾਜ਼ੀਲੀ ਮਾਡਲ ਦਾ ਨਾਮ, 22 ਵਾਰ ਪਾਈ ਵੋਟ, ਰਾਹੁਲ ਗਾਂਧੀ ਨੇ 'ਵੋਟ ਚੋਰੀ' ਬਾਰੇ ਕੀਤਾ ਵੱਡਾ ਦਾਅਵਾ
ਕਾਰਤਿਕ ਪੂਰਨਿਮਾ 'ਤੇ ਕਿੰਨੇ ਵਜੇ ਚੜ੍ਹੇਗਾ ਚੰਦਰਮਾ, ਜਾਣ ਲਓ ਸਹੀ ਸਮਾਂ
ਕਾਰਤਿਕ ਪੂਰਨਿਮਾ 'ਤੇ ਕਿੰਨੇ ਵਜੇ ਚੜ੍ਹੇਗਾ ਚੰਦਰਮਾ, ਜਾਣ ਲਓ ਸਹੀ ਸਮਾਂ
Advertisement

ਵੀਡੀਓਜ਼

DIG ਭੁੱਲਰ ਮਾਮਲੇ ਚ ਵੱਡਾ ਖੁਲਾਸਾ , ਪਟਿਆਲਾ 'ਚ ਵੀ ਮਿਲੀ ਜਾਇਦਾਦ ?
ਦਿਲਜੀਤ ਵੱਲ ਸੁੱਟੀ ਐਨਕ , ਦੋਸਾਂਝਾਵਾਲੇ ਨੇ ਦੇ ਦਿੱਤੀ ਘੈਂਟ ਸਲਾਹ
ਚੰਨੀ ਦਾ ਕੇਂਦਰ ਤੇ ਹਮਲਾ , ਪੰਜਾਬ ਤੋਂ PU ਨੂੰ ਵੱਖ ਕਰਨ ਦੀ ਹੈ ਸਾਜਿਸ਼
ਪਹਿਲੀ ਵਾਰ ਕੋਈ ਟ੍ਰੈਵਲ ਏਜੰਟ ਆਇਆ ਸਾਹਮਣੇ, ਕਹਿੰਦਾ ਮੇਰਾ ਕੋਈ ਕਸੂਰ ਨਹੀਂ
ਪੰਜਾਬ ਕੈਬਨਿਟ ਦੀ ਬਰਨਾਲਾ ਨਗਰ ਕੌਂਸਲ ਨੂੰ,  ਨਗਰ ਨਿਗਮ 'ਚ ਤਬਦੀਲ ਕਰਨ ਲਈ ਹਰੀ ਝੰਡੀ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬੀ ਗਾਇਕ ਸਰਤਾਜ ਦੇ ਨਾਮ 'ਤੇ ਰੱਖਿਆ ਜਾਵੇਗਾ ਸੜਕ ਦਾ ਨਾਮ, ਨੋਟੀਫਿਕੇਸ਼ਨ ਜਾਰੀ
ਪੰਜਾਬੀ ਗਾਇਕ ਸਰਤਾਜ ਦੇ ਨਾਮ 'ਤੇ ਰੱਖਿਆ ਜਾਵੇਗਾ ਸੜਕ ਦਾ ਨਾਮ, ਨੋਟੀਫਿਕੇਸ਼ਨ ਜਾਰੀ
ਕੇਂਦਰ ਦੀ ਭਾਜਪਾ ਨੇ ਟੇਕੇ ਗੋਡੇ ! PU ਸੈਨੇਟ ਭੰਗ ਕਰਨ ਦਾ ਨੋਟਿਫਿਕੇਸ਼ਨ ਕੀਤਾ ਰੱਦ, PU 'ਤੇ ਰਹੇਗਾ ਪੰਜਾਬ ਦਾ ਹੱਕ-ਆਪ
ਕੇਂਦਰ ਦੀ ਭਾਜਪਾ ਨੇ ਟੇਕੇ ਗੋਡੇ ! PU ਸੈਨੇਟ ਭੰਗ ਕਰਨ ਦਾ ਨੋਟਿਫਿਕੇਸ਼ਨ ਕੀਤਾ ਰੱਦ, PU 'ਤੇ ਰਹੇਗਾ ਪੰਜਾਬ ਦਾ ਹੱਕ-ਆਪ
ਹਰਿਆਣਾ ਦੀ ਵੋਟਰ ਸੂਚੀ ਵਿੱਚ ਬ੍ਰਾਜ਼ੀਲੀ ਮਾਡਲ ਦਾ ਨਾਮ, 22 ਵਾਰ ਪਾਈ ਵੋਟ, ਰਾਹੁਲ ਗਾਂਧੀ ਨੇ 'ਵੋਟ ਚੋਰੀ' ਬਾਰੇ ਕੀਤਾ ਵੱਡਾ ਦਾਅਵਾ
ਹਰਿਆਣਾ ਦੀ ਵੋਟਰ ਸੂਚੀ ਵਿੱਚ ਬ੍ਰਾਜ਼ੀਲੀ ਮਾਡਲ ਦਾ ਨਾਮ, 22 ਵਾਰ ਪਾਈ ਵੋਟ, ਰਾਹੁਲ ਗਾਂਧੀ ਨੇ 'ਵੋਟ ਚੋਰੀ' ਬਾਰੇ ਕੀਤਾ ਵੱਡਾ ਦਾਅਵਾ
ਕਾਰਤਿਕ ਪੂਰਨਿਮਾ 'ਤੇ ਕਿੰਨੇ ਵਜੇ ਚੜ੍ਹੇਗਾ ਚੰਦਰਮਾ, ਜਾਣ ਲਓ ਸਹੀ ਸਮਾਂ
ਕਾਰਤਿਕ ਪੂਰਨਿਮਾ 'ਤੇ ਕਿੰਨੇ ਵਜੇ ਚੜ੍ਹੇਗਾ ਚੰਦਰਮਾ, ਜਾਣ ਲਓ ਸਹੀ ਸਮਾਂ
Punjab News: 'ਆਪ' ਤੋਂ ਰਾਜ ਸਭਾ ਮੈਂਬਰ ਦੇ ਪੁੱਤਰ ਦਾ ਭਿਆਨਕ ਐਕਸੀਡੈਂਟ, ਰਾਜਪੁਰਾ GT ਰੋਡ 'ਤੇ ਕਾਰ ਨੇ ਮਾਰੀ ਜ਼ਬਰਦਸਤ ਟੱਕਰ, ਫਿਰ...
'ਆਪ' ਤੋਂ ਰਾਜ ਸਭਾ ਮੈਂਬਰ ਦੇ ਪੁੱਤਰ ਦਾ ਭਿਆਨਕ ਐਕਸੀਡੈਂਟ, ਰਾਜਪੁਰਾ GT ਰੋਡ 'ਤੇ ਕਾਰ ਨੇ ਮਾਰੀ ਜ਼ਬਰਦਸਤ ਟੱਕਰ, ਫਿਰ...
Instagram ਜਾਂ YouTube...., ਕਿਸ ਤੋਂ ਹੁੰਦੀ ਹੈ ਜ਼ਿਆਦਾ ਕਮਾਈ ?
Instagram ਜਾਂ YouTube...., ਕਿਸ ਤੋਂ ਹੁੰਦੀ ਹੈ ਜ਼ਿਆਦਾ ਕਮਾਈ ?
IND vs SA Test Squad: ਵਾਪਸੀ ਦੇ ਲਈ ਤਿਆਰ ਰਿਸ਼ਭ ਪੰਤ, ਸਾਉਥ ਅਫਰੀਕਾ ਦੇ ਖਿਲਾਫ ਟੀਮ ਦਾ ਐਲਾਨ
IND vs SA Test Squad: ਵਾਪਸੀ ਦੇ ਲਈ ਤਿਆਰ ਰਿਸ਼ਭ ਪੰਤ, ਸਾਉਥ ਅਫਰੀਕਾ ਦੇ ਖਿਲਾਫ ਟੀਮ ਦਾ ਐਲਾਨ
ਵਿਜੇ ਜਵੈਲਰ ਡਕੈਤੀ ਦਾ ਖੁੱਲ੍ਹਿਆ ਭੇਤ! ਪੁਲਿਸ ਨੇ ਸੋਨਾ ਬਰਾਮਦ ਕੀਤਾ, ਮੁਲਜ਼ਮ ਗ੍ਰਿਫ਼ਤਾਰ
ਵਿਜੇ ਜਵੈਲਰ ਡਕੈਤੀ ਦਾ ਖੁੱਲ੍ਹਿਆ ਭੇਤ! ਪੁਲਿਸ ਨੇ ਸੋਨਾ ਬਰਾਮਦ ਕੀਤਾ, ਮੁਲਜ਼ਮ ਗ੍ਰਿਫ਼ਤਾਰ
Embed widget