ਨਵੀਂ ਦਿੱਲੀ: ਜੇਕਰ ਤੁਸੀਂ ਸੋਨਾ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਸ਼ੁੱਕਰਵਾਰ ਨੂੰ ਦਿੱਲੀ ਦੇ ਸਰਾਫਾ ਬਾਜ਼ਾਰ ਵਿਖੇ ਸੋਨਾ 661 ਰੁਪਏ ਦੀ ਗਿਰਾਵਟ ਦੇ ਨਾਲ 46 ਹਜ਼ਾਰ 847 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਸੋਨੇ ਦੀਆਂ ਕੀਮਤਾਂ ਵਿੱਚ ਇਹ ਗਿਰਾਵਟ ਗਲੋਬਲ ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਤੋਂ ਬਾਅਦ ਵੇਖੀ ਗਈ।


 


ਐਚਡੀਐਫਸੀ ਸਿਕਿਉਰਿਟੀਜ਼ ਦੇ ਅਨੁਸਾਰ ਵੀਰਵਾਰ ਨੂੰ ਸੋਨਾ 47 ਹਜ਼ਾਰ 508 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਵੀ 347 ਰੁਪਏ ਦੀ ਗਿਰਾਵਟ ਦੇ ਨਾਲ 67 ਹਜ਼ਾਰ 894 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ, ਜਦੋਂਕਿ ਪਿਛਲੇ ਬੰਦ ਮੁੱਲ 68 ਹਜ਼ਾਰ 241 ਰੁਪਏ ਪ੍ਰਤੀ ਕਿਲੋਗ੍ਰਾਮ ਸੀ। 


ਪਟਾਕਾ ਫੈਕਟਰੀ 'ਚ ਅੱਗ ਲਗਣ ਨਾਲ 11 ਲੋਕਾਂ ਦੀ ਮੌਤ, 36 ਜ਼ਖਮੀ, ਸੀਐਮ ਨੇ 3-3 ਲੱਖ ਮੁਆਵਜ਼ੇ ਦਾ ਕੀਤਾ ਐਲਾਨ


ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨਾ ਘੱਟ ਕੇ 1,815 ਡਾਲਰ ਪ੍ਰਤੀ ਔਂਸ 'ਤੇ ਆ ਗਿਆ, ਜਦਕਿ ਚਾਂਦੀ ਤਕਰੀਬਨ 26.96 ਡਾਲਰ ਪ੍ਰਤੀ ਔਂਸ 'ਤੇ ਟਿਕੀ ਰਹੀ। ਐਚਡੀਐਫਸੀ ਸਿਕਿਉਰਿਟੀਜ਼ ਦੇ ਸੀਨੀਅਰ ਐਨਾਲਿਸਟ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, “ਡਾਲਰ ਦੇ ਸੂਚਕਾਂਕ ਵਿੱਚ ਸੁਧਾਰ ਕਾਰਨ ਸੋਨਾ ਕਮਜ਼ੋਰ ਰਿਹਾ।


 


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ