Gold-Silver price Today: 12,000 ਰੁਪਏ ਸਸਤਾ ਹੋਣ ਮਗਰੋਂ ਚੜ੍ਹਨ ਲੱਗਾ ਸੋਨੇ ਦਾ ਭਾਅ, ਇੱਕਦਮ ਵਧੀ ਮੰਗ ਦਾ ਅਸਰ
ਵਾਇਦਾ ਕਾਰੋਬਾਰ ’ਚ ਬੁੱਧਵਾਰ ਨੂੰ ਸੋਨਾ 140 ਫ਼ੀਸਦੀ ਤੇਜ਼ੀ ਨਾਲ 44,953 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ।
ਨਵੀਂ ਦਿੱਲੀ: ਪਿਛਲੇ ਸੱਤ ਮਹੀਨਿਆਂ ’ਚ ਲਗਪਗ 12,000 ਰੁਪਏ ਪ੍ਰਤੀ 10 ਗ੍ਰਾਮ (ਤੋਲ਼ਾ) ਸਸਤੇ ਹੋ ਚੁੱਕੇ ਸੋਨੇ ਦੀ ਕੀਮਤ (Gold Price) ਵਿੱਚ ਕੱਲ੍ਹ ਉਛਾਲ ਆਇਆ। ਪੂਰੀ ਦੁਨੀਆ ਦੇ ਰੁਖ਼ ਨੂੰ ਵੇਖਦਿਆਂ ਸੋਨੇ ਦੀਆਂ ਕੀਮਤਾਂ ’ਚ ਤੇਜ਼ੀ ਵੇਖਣ ਨੂੰ ਮਿਲੀ ਹੈ। ਡਾਲਰ ਦੇ ਮੁਕਾਬਲੇ ਰੁਪਏ ਦੀ ਵਟਾਂਦਰਾ ਦਰ ’ਚ ਗਿਰਾਵਟ ਤੇ ਵਿਸ਼ਵ ਪੱਧਰ ਉੱਤੇ ਕੀਮਤੀ ਧਾਤਾਂ ਦੀਆਂ ਕੀਮਤਾਂ ’ਚ ਮਜ਼ਬੂਤੀ ਦੇ ਸਮਰਥਨ ਕਾਰਣ ਦਿੱਲੀ ਦੇ ਸਰਾਫ਼ਾ ਬਾਜ਼ਾਰ ਵਿੱਚ ਸੋਨੇ ਦੀ ਕੀਮਤ 60 ਰੁਪਏ ਵਧ ਕੇ 44,519 ਰੁਪਏ ਪ੍ਰਤੀ 10 ਗ੍ਰਾਮ ਹੋ ਗਈ।
ਇਸ ਦੇ ਉਲਟ ਚਾਂਦੀ ਦਾ ਭਾਅ (Silver Price) ਪ੍ਰਤੀ ਕਿਲੋਗ੍ਰਾਮ 200 ਰੁਪਏ ਘਟ ਕੇ 66,536 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਆ ਗਿਆ। ਉੱਧਰ ਕੌਮਾਂਤਰੀ ਬਾਜ਼ਾਰ ’ਚ ਸੋਨੇ ਦਾ ਭਾਅ 1,735 ਡਾਲਰ ਪ੍ਰਤੀ ਔਂਸ ਹੋ ਗਿਆ, ਜਦ ਕਿ ਚਾਂਦੀ ਦਾ ਭਾਅ 26 ਡਾਲਰ ਪ੍ਰਤੀ ਔਂਸ ਉੱਤੇ ਲਗਪਗ ਸਥਿਰ ਰਿਹਾ।
‘ਇੰਡੀਆ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ ਲਿਮਿਟੇਡ’ (IBJA) ਅਨੁਸਾਰ ਸੋਨੇ ਦੀ ਪ੍ਰਤੀ ਗ੍ਰਾਮ ਕੀਮਤ (ਬਿਨਾ GST ਚਾਰਜ) ਕੁਝ ਇਸ ਪ੍ਰਕਾਰ ਹੈ:
24 ਕੈਰੇਟ- 4,479
22 ਕੈਰੇਟ- 4,327
18 ਕੈਰੇਟ- 3,583
14 ਕੈਰੇਟ- 2,979
ਉੱਧਰ ਹਾਜ਼ਰ ਮੰਗ ਕਾਰਣ ਸੋਨਾ ਵਾਇਦਾ ਕੀਮਤਾਂ ’ਚ ਵੀ ਤੇਜ਼ੀ ਆਈ ਹੈ। ਮਜ਼ਬੂਤ ਹਾਜ਼ਰ ਮੰਗ ਕਾਰਨ ਸਟੋਰੀਆਂ ਨੇ ਤਾਜ਼ਾ ਸੌਦਿਆਂ ਦੀ ਲਿਵਾਲੀ ਕੀਤੀ, ਜਿਸ ਨਾਲ ਵਾਇਦਾ ਕਾਰੋਬਾਰ ’ਚ ਬੁੱਧਵਾਰ ਨੂੰ ਸੋਨਾ 140 ਫ਼ੀਸਦੀ ਤੇਜ਼ੀ ਨਾਲ 44,953 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ।
ਇਹ ਵੀ ਪੜ੍ਹੋ: Breaking News: ਮੁਕਤਸਰ ਨੇੜੇ ਭਿਆਨਕ ਸੜਕ ਹਾਦਸਾ, ਪਰਿਵਾਰ ਦੇ ਚਾਰ ਜੀਆਂ ਦੀ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904