Gold vs Silver : ਅਗਲੇ 5 ਸਾਲਾਂ ’ਚ ਸੋਨਾ ਜਾਂ ਚਾਂਦੀ, ਕਿਸ ’ਚ ਮਿਲੇਗਾ ਵੱਧ ਮੁਨਾਫ਼ਾ? ਜਾਣੋ ਮਾਹਿਰਾਂ ਦਾ ਅੰਦਾਜ਼ਾ
Gold vs Silver : ਜੇਕਰ ਤੁਸੀਂ ਆਉਣ ਵਾਲੇ ਕੁਝ ਸਾਲਾਂ ਲਈ ਨਿਵੇਸ਼ (Investment) ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਸੋਨਾ ਅਤੇ ਚਾਂਦੀ ਦੋਵੇਂ ਚੰਗੇ ਵਿਕਲਪ ਹੋ ਸਕਦੇ ਹਨ ਪਰ ਸਵਾਲ ਇਹ ਹੈ ਕਿ ਅਗਲੇ 5 ਸਾਲਾਂ ਵਿੱਚ ਕਿਸ
Gold vs Silver : ਜੇਕਰ ਤੁਸੀਂ ਆਉਣ ਵਾਲੇ ਕੁਝ ਸਾਲਾਂ ਲਈ ਨਿਵੇਸ਼ (Investment) ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਸੋਨਾ ਅਤੇ ਚਾਂਦੀ ਦੋਵੇਂ ਚੰਗੇ ਵਿਕਲਪ ਹੋ ਸਕਦੇ ਹਨ ਪਰ ਸਵਾਲ ਇਹ ਹੈ ਕਿ ਅਗਲੇ 5 ਸਾਲਾਂ ਵਿੱਚ ਕਿਸ ਧਾਤੂ ਤੋਂ ਵੱਧ ਰਿਟਰਨ ਮਿਲ ਸਕਦਾ ਹੈ? ਕੀ ਸੋਨੇ ਵਿੱਚ ਪੈਸਾ ਲਗਾਉਣਾ ਫਾਇਦੇਮੰਦ ਰਹੇਗਾ ਜਾਂ ਚਾਂਦੀ ਨਿਵੇਸ਼ਕਾਂ ਨੂੰ ਵੱਧ ਕਮਾਈ ਦਾ ਮੌਕਾ ਦੇ ਸਕਦੀ ਹੈ?
ਪਿਛਲੇ ਕੁਝ ਸਮੇਂ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਾਫ਼ੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਅਜਿਹੇ ਵਿੱਚ ਨਿਵੇਸ਼ਕਾਂ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਦੀ ਮੰਗ ਕਿਵੇਂ ਰਹਿ ਸਕਦੀ ਹੈ ਅਤੇ ਕਿਸ ਵਿੱਚ ਜ਼ਿਆਦਾ ਰਿਟਰਨ ਮਿਲਣ ਦੀ ਸੰਭਾਵਨਾ ਹੈ।
5 ਸਾਲਾਂ ਵਿੱਚ ਕਿੰਨੀ ਮਹਿੰਗੀ ਹੋ ਸਕਦੀ ਹੈ ਸੋਨਾ-ਚਾਂਦੀ?
5 ਨਵੰਬਰ 2026 ਨੂੰ MCX ’ਤੇ ਦਸੰਬਰ ਡਿਲੀਵਰੀ ਵਾਲੇ ਸੋਨੇ ਦੀ ਕੀਮਤ ਲਗਭਗ 1,44,865 ਰੁਪਏ ਪ੍ਰਤੀ 10 ਗ੍ਰਾਮ ਸੀ। ਉੱਥੇ ਹੀ ਚਾਂਦੀ ਦਾ ਭਾਅ ਲਗਭਗ 1,88,720 ਰੁਪਏ ਪ੍ਰਤੀ ਕਿਲੋ ਸੀ। ਹੁਣ ਗੱਲ ਕਰੀਏ ਨਵੰਬਰ 2031 ਦੀ। ਇੱਕ ਮੀਡੀਆ ਰਿਪੋਰਟ ਵਿੱਚ ਆਨੰਦ ਰਾਠੀ ਸ਼ੇਅਰਜ਼ ਐਂਡ ਸਟਾਕ ਬ੍ਰੋਕਰਜ਼ ਦੀ ਰਿਸਰਚ ਐਨਾਲਿਸਟ ਵੇਦਿਕਾ ਨਾਰਵੇਕਰ ਦੇ ਅੰਦਾਜ਼ੇ ਮੁਤਾਬਕ, ਅਗਲੇ ਪੰਜ ਸਾਲਾਂ ਵਿੱਚ ਸੋਨੇ ਦੀ ਕੀਮਤ 2.60 ਲੱਖ ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ। ਜਦਕਿ ਚਾਂਦੀ ਦਾ ਭਾਅ 3.50 ਲੱਖ ਰੁਪਏ ਪ੍ਰਤੀ ਕਿਲੋ ਤੱਕ ਜਾਣ ਦੀ ਸੰਭਾਵਨਾ ਹੈ।
ਇਸ ਅੰਦਾਜ਼ੇ ਮੁਤਾਬਕ ਅਗਲੇ ਪੰਜ ਸਾਲਾਂ ਵਿੱਚ ਸੋਨੇ ਤੋਂ ਲਗਭਗ 79.5 ਫ਼ੀਸਦੀ ਅਤੇ ਚਾਂਦੀ ਤੋਂ ਕਰੀਬ 85.5 ਫ਼ੀਸਦੀ ਰਿਟਰਨ ਮਿਲ ਸਕਦਾ ਹੈ। ਯਾਨੀ ਇਸ ਅਨੁਮਾਨ ਵਿੱਚ ਚਾਂਦੀ ਸੋਨੇ ਤੋਂ ਅੱਗੇ ਨਜ਼ਰ ਆ ਰਹੀ ਹੈ। ਹਾਲਾਂਕਿ ਇਹ ਸਿਰਫ਼ ਮਾਹਿਰਾਂ ਦਾ ਅੰਦਾਜ਼ਾ ਹੈ, ਇਸ ਦੀ ਕੋਈ ਗਾਰੰਟੀ ਨਹੀਂ ਹੈ।
ਦੂਜੇ ਮਾਹਿਰਾਂ ਦੀ ਕੀ ਹੈ ਰਾਏ?
ਇਸ ਮਾਮਲੇ ਵਿੱਚ ਵੈਂਚੁਰਾ ਦੇ ਹੈੱਡ ਆਫ ਕਮੋਡਿਟੀਜ਼ ਐਂਡ CRM ਐੱਨ.ਐੱਸ. ਰਾਮਾਸਵਾਮੀ ਦਾ ਅੰਦਾਜ਼ਾ ਕੁਝ ਵੱਖਰਾ ਹੈ। ਉਨ੍ਹਾਂ ਮੁਤਾਬਕ ਨਵੰਬਰ 2031 ਤੱਕ ਸੋਨੇ ਦੀ ਕੀਮਤ ਲਗਭਗ 2 ਲੱਖ ਰੁਪਏ ਪ੍ਰਤੀ 10 ਗ੍ਰਾਮ ਹੋ ਸਕਦੀ ਹੈ। ਜਦਕਿ ਚਾਂਦੀ ਦਾ ਭਾਅ 4 ਲੱਖ ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਸਕਦਾ ਹੈ। ਇਸ ਅਨੁਮਾਨ ਮੁਤਾਬਕ ਵੀ ਚਾਂਦੀ ਵਿੱਚ ਸੋਨੇ ਦੇ ਮੁਕਾਬਲੇ ਵੱਧ ਰਿਟਰਨ ਮਿਲਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ।
ਚਾਂਦੀ ਦੀ ਕੀਮਤ ਵਧਣ ਦੀ ਕੀ ਹੈ ਵਜ੍ਹਾ?
ਚਾਂਦੀ ਦੀ ਵਰਤੋਂ ਸਿਰਫ਼ ਗਹਿਣੇ ਬਣਾਉਣ ਜਾਂ ਨਿਵੇਸ਼ ਤੱਕ ਹੀ ਸੀਮਤ ਨਹੀਂ ਹੈ। ਇਸ ਦੀ ਵਰਤੋਂ ਕਈ ਵੱਡੀਆਂ ਇੰਡਸਟਰੀਆਂ ਵਿੱਚ ਵੀ ਹੁੰਦੀ ਹੈ। ਸੋਲਰ ਪੈਨਲ, ਇਲੈਕਟ੍ਰਿਕ ਵਾਹਨ (EV), ਇਲੈਕਟ੍ਰੋਨਿਕਸ ਅਤੇ ਡਾਟਾ ਸੈਂਟਰ ਵਰਗੇ ਖੇਤਰਾਂ ਵਿੱਚ ਚਾਂਦੀ ਦੀ ਕਾਫ਼ੀ ਲੋੜ ਪੈਂਦੀ ਹੈ। ਆਉਣ ਵਾਲੇ ਸਾਲਾਂ ਵਿੱਚ ਇਨ੍ਹਾਂ ਖੇਤਰਾਂ ਦੇ ਵਧਣ ਨਾਲ ਚਾਂਦੀ ਦੀ ਮੰਗ ਵਿੱਚ ਵੀ ਵਾਧਾ ਹੋ ਸਕਦਾ ਹੈ, ਜਿਸ ਦਾ ਅਸਰ ਇਸ ਦੀਆਂ ਕੀਮਤਾਂ ’ਤੇ ਪੈ ਸਕਦਾ ਹੈ।
ਚਾਂਦੀ ਵਿੱਚ ਨਿਵੇਸ਼ ਕਰਨ ਦਾ ਕੀ ਹੈ ਖ਼ਤਰਾ?
ਚਾਂਦੀ ਦੀਆਂ ਕੀਮਤਾਂ ਵਿੱਚ ਸੋਨੇ ਦੇ ਮੁਕਾਬਲੇ ਜ਼ਿਆਦਾ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਦਾ ਹੈ। ਇਸ ਦਾ ਕਾਰਨ ਇਹ ਹੈ ਕਿ ਚਾਂਦੀ ਦੀ ਕੀਮਤ ਸਿਰਫ਼ ਨਿਵੇਸ਼ ਹੀ ਨਹੀਂ, ਸਗੋਂ ਉਦਯੋਗਿਕ ਮੰਗ ’ਤੇ ਵੀ ਨਿਰਭਰ ਕਰਦੀ ਹੈ। ਕੋਟਕ ਨਿਓ ਦੀ ਇੱਕ ਰਿਪੋਰਟ ਮੁਤਾਬਕ, ਜਨਵਰੀ 2026 ਦੇ ਸਿਖਰਲੇ ਪੱਧਰ ਤੋਂ ਸੋਨੇ ਦੀ ਕੀਮਤ ਵਿੱਚ ਲਗਭਗ 21 ਫ਼ੀਸਦੀ ਦੀ ਗਿਰਾਵਟ ਆਈ ਸੀ, ਜਦਕਿ ਚਾਂਦੀ ਦੀ ਕੀਮਤ ਕਰੀਬ 46 ਫ਼ੀਸਦੀ ਡਿੱਗ ਗਈ ਸੀ।
ਇਸ ਦਾ ਮਤਲਬ ਹੈ ਕਿ ਬਾਜ਼ਾਰ ਵਿੱਚ ਤੇਜ਼ੀ ਆਉਣ ’ਤੇ ਚਾਂਦੀ ਦੀ ਕੀਮਤ ਸੋਨੇ ਨਾਲੋਂ ਤੇਜ਼ੀ ਨਾਲ ਵਧ ਸਕਦੀ ਹੈ, ਪਰ ਬਾਜ਼ਾਰ ਡਿੱਗਣ ਸਮੇਂ ਨਿਵੇਸ਼ਕਾਂ ਨੂੰ ਇਸ ਵਿੱਚ ਵੱਧ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ।
ਟ੍ਰੈਂਡਿੰਗ ਟੌਪਿਕ


















