Google Protest: ਗੂਗਲ ਦੇ ਦਫਤਰ 'ਚ ਵੱਡਾ ਪ੍ਰਦਰਸ਼ਨ, ਕਰਮਚਾਰੀਆਂ ਨੇ 8 ਘੰਟੇ ਦਫਤਰ 'ਤੇ ਕੀਤਾ ਕਬਜ਼ਾ, ਤਨਖਾਹ ਜਾਂ ਛੁੱਟੀਆਂ ਨਹੀਂ ਸਗੋਂ ਇਹ ਨਿਕਲੀ ਵਜ੍ਹਾ
Google Protest: ਗੂਗਲ ਦੇ ਦਫਤਰ 'ਚ ਵੱਡਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਕਰਮਚਾਰੀਆਂ ਨੇ 8 ਘੰਟੇ ਦਫਤਰ 'ਤੇ ਕਬਜ਼ਾ ਕਰਕੇ ਰੱਖਿਆ। ਤੁਸੀਂ ਸੋਚ ਰਹੇ ਹੋਣ ਇਸ ਪਿੱਛੇ ਤਨਖਾਹ ਜਾਂ ਛੁੱਟੀਆਂ ਵਜ੍ਹਾ ਹੋਣੀ, ਪਰ ਅਜਿਹਾ ਕੁੱਝ ਨਹੀਂ ਸਗੋਂ ਅਜੀਬ ਵਜ੍ਹਾ
Google Cloud Office: ਦੁਨੀਆ ਦੀ ਮਸ਼ਹੂਰ ਆਈਟੀ ਕੰਪਨੀ ਗੂਗਲ 'ਚ ਇਕ ਅਜੀਬ ਘਟਨਾ ਵਾਪਰੀ ਹੈ। ਗੂਗਲ ਦੇ ਕਰਮਚਾਰੀਆਂ ਨੇ ਨਾ ਸਿਰਫ ਜ਼ਬਰਦਸਤ ਪ੍ਰਦਰਸ਼ਨ ਕੀਤਾ ਸਗੋਂ ਕਰੀਬ 8 ਘੰਟੇ ਤੱਕ ਦਫਤਰ 'ਤੇ ਕਬਜ਼ਾ ਵੀ ਕੀਤਾ। ਤੁਸੀਂ ਵੀ ਸੋਚ ਰਹੇ ਹੋਣੇ ਕਿ ਸ਼ਾਇਦ ਅਜਿਹਾ ਤਾਂ ਹੋਇਆ ਕਰਮਚਾਰੀ ਆਪਣੀ ਤਨਖਾਹ, ਵਾਧੇ, ਕੰਮਕਾਜੀ ਮਾਹੌਲ, ਸਹੂਲਤਾਂ ਅਤੇ ਛੁੱਟੀਆਂ ਆਦਿ ਦੀ ਮੰਗ ਕਰ ਰਹੇ ਹੋਣੇ ਪਰ ਜੇਕਰ ਤੁਸੀਂ ਅਜਿਹਾ ਸੋਚ ਰਹੇ ਹੋ ਤਾਂ ਤੁਸੀਂ ਗਲਤ ਹੋ। ਇਹ ਮੁਲਾਜ਼ਮ ਮੈਨੇਜਮੈਂਟ ਤੋਂ ਅਜੀਬ ਮੰਗਾਂ ਕਰ ਰਹੇ ਸਨ। ਉਹ ਚਾਹੁੰਦੇ ਸਨ ਕਿ ਗੂਗਲ ਇਜ਼ਰਾਈਲੀ ਸਰਕਾਰ ਨਾਲ ਕੰਮ ਕਰਨਾ ਬੰਦ ਕਰ ਦੇਵੇ (Google should stop working with the Israeli government)। ਸਿਆਸੀ ਮੰਗਾਂ ਨੂੰ ਲੈ ਕੇ ਕਿਸੇ ਕੰਪਨੀ ਦੇ ਮੁਲਾਜ਼ਮਾਂ ਵੱਲੋਂ ਸ਼ਾਇਦ ਇਹ ਪਹਿਲਾ ਵੱਡਾ ਪ੍ਰਦਰਸ਼ਨ ਹੋਵੇਗਾ। ਹਾਲਾਂਕਿ ਬਾਅਦ ਵਿੱਚ ਇਨ੍ਹਾਂ ਮੁਲਾਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਆਓ ਜਾਣਦੇ ਹਾਂ ਇਹ ਪੂਰਾ ਮਾਮਲਾ ਹੈ ਕੀ?
ਗੂਗਲ ਕਲਾਊਡ ਦੇ ਸੀਈਓ ਥਾਮਸ ਕੁਰੀਅਨ ਦੇ ਦਫ਼ਤਰ ਦਾ ਘਿਰਾਓ ਕੀਤਾ
ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਕਰਮਚਾਰੀਆਂ ਨੇ ਗੂਗਲ ਕਲਾਊਡ ਦੇ ਸੀਈਓ ਥਾਮਸ ਕੁਰੀਅਨ ਦੇ ਦਫ਼ਤਰ ਦਾ ਘਿਰਾਓ ਕੀਤਾ ਸੀ। ਉਹ 8 ਘੰਟੇ ਤੱਕ ਉੱਥੇ ਰਹੇ ਅਤੇ ਇਜ਼ਰਾਈਲ ਸਰਕਾਰ ਨਾਲ ਸੰਬੰਧ ਤੋੜਨ ਦੀ ਮੰਗ ਕਰਦੇ ਰਹੇ। ਇਸ ਪ੍ਰਦਰਸ਼ਨ ਵਿੱਚ ਕਈ ਮੁਲਾਜ਼ਮ ਸ਼ਾਮਿਲ ਹੋਏ। ਕੰਪਨੀ ਦੇ ਕੈਲੀਫੋਰਨੀਆ ਅਤੇ ਨਿਊਯਾਰਕ ਦੇ ਦਫਤਰਾਂ ਵਿੱਚ ਅਜਿਹੇ ਪ੍ਰਦਰਸ਼ਨ ਹੋਏ ਹਨ।
Google employees arrested for forcibly occupying California office of Google Cloud CEO Thomas Kurian for over 8 in hours in anti-Israel protest.
— Abhijit Majumder (@abhijitmajumder) April 17, 2024
They want #Google to drop its $1.2 billion contract with #Israel govt for Project Nimbus, a cloud-computing project.
These Leftist… pic.twitter.com/OLysAu4zgB
ਜਦੋਂ ਅੱਠ ਘੰਟੇ ਬਾਅਦ ਵੀ ਉਨ੍ਹਾਂ ਨੇ ਧਰਨਾ ਨਾ ਛੱਡਿਆ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੀ ਮੰਗ ਸੀ ਕਿ ਇਜ਼ਰਾਈਲ ਸਰਕਾਰ ਨੂੰ ਗੂਗਲ ਦੀ ਕਲਾਉਡ ਕੰਪਿਊਟਿੰਗ ਸਹੂਲਤ ਦੀ ਵਰਤੋਂ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਇਸ ਘਟਨਾ ਦਾ ਇੱਕ ਵੀਡੀਓ ਵੀ ਇੰਟਰਨੈੱਟ 'ਤੇ ਵਾਇਰਲ ਹੋਇਆ ਹੈ। ਇਸ 'ਚ ਕਈ ਕਰਮਚਾਰੀ ਗੂਗਲ ਦਫਤਰ ਦੇ ਅੰਦਰ ਬੈਠੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਪੁਲਿਸ ਆ ਕੇ ਸਾਰਿਆਂ ਨੂੰ ਗ੍ਰਿਫਤਾਰ ਕਰ ਕੇ ਲੈ ਜਾਂਦੀ ਹੈ।
ਉਹ ਇਜ਼ਰਾਈਲ ਅਤੇ ਫੌਜ ਨਾਲ ਸੰਬੰਧ ਤੋੜਨ ਦੀ ਮੰਗ ਕਰ ਰਹੇ ਸਨ
ਡੇਲੀ ਵਾਇਰ ਦੀ ਰਿਪੋਰਟ ਦੇ ਅਨੁਸਾਰ, ਕਰਮਚਾਰੀਆਂ ਨੇ 2021 ਵਿੱਚ ਬਿਲੀਅਨ ਡਾਲਰ ਦੇ ਕੰਟਰੈਕਟ ਪ੍ਰੋਜੈਕਟ ਨਿੰਬਸ ਦਾ ਵਿਰੋਧ ਕੀਤਾ। ਮਾਮਲਾ ਉਸ ਸਮੇਂ ਗੰਭੀਰ ਹੋ ਗਿਆ ਜਦੋਂ ਮੰਗਲਵਾਰ ਨੂੰ ਉਨ੍ਹਾਂ ਨੇ ਥਾਮਸ ਕੁਰੀਅਨ ਦੇ ਦਫਤਰ 'ਤੇ ਕਬਜ਼ਾ ਕਰ ਲਿਆ ਅਤੇ ਆਪਣਾ ਧਰਨਾ ਲਾਈਵ ਚਲਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਮੰਗ ਸੀ ਕਿ ਕੰਪਨੀ ਨੂੰ ਇਜ਼ਰਾਇਲੀ ਸਰਕਾਰ ਅਤੇ ਫੌਜ ਨਾਲ ਆਪਣੇ ਸੰਬੰਧ ਖਤਮ ਕਰਨੇ ਚਾਹੀਦੇ ਹਨ।
ਕੰਪਨੀ ਨੇ ਇਨ੍ਹਾਂ ਕਰਮਚਾਰੀਆਂ ਨੂੰ administrative leave 'ਤੇ ਭੇਜ ਦਿੱਤਾ ਹੈ
ਜਾਣਕਾਰੀ ਅਨੁਸਾਰ ਦੇਰ ਸ਼ਾਮ ਕੰਪਨੀ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ administrative leave 'ਤੇ ਭੇਜਿਆ ਜਾ ਰਿਹਾ ਹੈ। ਇਸ ਲਈ ਉਨ੍ਹਾਂ ਨੂੰ ਦਫ਼ਤਰ ਖਾਲੀ ਕਰਨਾ ਪਵੇਗਾ। ਪਰ, ਉਹ ਹਿੱਲਣ ਲਈ ਤਿਆਰ ਨਹੀਂ ਸੀ। ਇਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ। ਇਮਾਨ ਹਾਸੀਮ, ਇੱਕ ਵਿਰੋਧ ਕਰਨ ਵਾਲੇ ਸਾਫਟਵੇਅਰ ਇੰਜੀਨੀਅਰ, ਨੇ ਏਬੀਸੀ 7 ਨਿਊਜ਼ ਨੂੰ ਦੱਸਿਆ "ਮੈਂ ਆਪਣੀ ਨੌਕਰੀ ਗੁਆਉਣਾ ਨਹੀਂ ਚਾਹੁੰਦਾ, ਪਰ ਪ੍ਰੋਜੈਕਟ ਨਿੰਬਸ ਦਾ ਵਿਰੋਧ ਕੀਤੇ ਬਿਨਾਂ ਕੰਮ ਕਰਨਾ ਅਸੰਭਵ ਹੈ"। ਉਨ੍ਹਾਂ ਦਾਅਵਾ ਕੀਤਾ ਕਿ ਇਸ ਪ੍ਰਾਜੈਕਟ ਖ਼ਿਲਾਫ਼ ਕਈ ਮੁਲਾਜ਼ਮ ਨੌਕਰੀ ਛੱਡ ਚੁੱਕੇ ਹਨ।