ਵੱਡੀ ਖਬਰ! ਦੇਸ਼ ਦੇ 13 ਏਅਰਪੋਰਟ ਪ੍ਰਾਈਵੇਟ ਹੱਥਾਂ 'ਚ ਜਾਣਗੇ, 31 ਮਾਰਚ ਤੱਕ ਬੋਲੀ ਦੀ ਪ੍ਰਕਿਰਿਆ ਪੂਰੀ ਕਰਨਾ ਚਾਹੁੰਦੀ ਮੋਦੀ ਸਰਕਾਰ
ਕੁਸ਼ੀਨਗਰ ਤੇ ਗਯਾ ਹਵਾਈ ਅੱਡੇ ਨੂੰ ਵਾਰਾਣਸੀ ਨਾਲ, ਕਾਂਗੜਾ ਨਾਲ ਅੰਮ੍ਰਿਤਸਰ, ਜਬਲਪੁਰ ਨੂੰ ਇੰਦੌਰ ਨਾਲ, ਜਲਗਾਓਂ ਨੂੰ ਰਾਏਪੁਰ ਨਾਲ ਤੇ ਤ੍ਰਿਚੀ ਨੂੰ ਤਿਰੂਪਤੀ ਹਵਾਈ ਅੱਡੇ ਨਾਲ ਜੋੜਿਆ ਜਾਵੇਗਾ।
ਨਵੀਂ ਦਿੱਲੀ: ਕੇਂਦਰ ਸਰਕਾਰ ਸਰਕਾਰੀ ਮਾਲਕੀ ਵਾਲੀ ਏਅਰਪੋਰਟ ਅਥਾਰਟੀ ਆਫ਼ ਇੰਡੀਆ (AAI) ਦੁਆਰਾ ਸੰਚਾਲਿਤ 13 ਹਵਾਈ ਅੱਡਿਆਂ ਨੂੰ ਮਾਰਚ 2021 ਤੱਕ ਨਿੱਜੀ ਹੱਥਾਂ ਵਿੱਚ ਸੌਂਪਣਾ ਚਾਹੁੰਦੀ ਹੈ। ਏਏਆਈ ਦੇ ਪ੍ਰਧਾਨ ਸੰਜੀਵ ਕੁਮਾਰ ਨੇ ਕਿਹਾ ਕਿ ਅਸੀਂ ਹਵਾਬਾਜ਼ੀ ਮੰਤਰਾਲੇ ਨੂੰ 13 ਹਵਾਈ ਅੱਡਿਆਂ ਦੀ ਸੂਚੀ ਭੇਜੀ ਹੈ, ਜਿਨ੍ਹਾਂ ਦੀ ਜਨਤਕ ਨਿੱਜੀ ਭਾਈਵਾਲੀ (PPP) ਮਾਡਲ 'ਤੇ ਬੋਲੀ ਲਗਾਈ ਜਾਣੀ ਹੈ। ਇਨ੍ਹਾਂ ਹਵਾਈ ਅੱਡਿਆਂ ਲਈ ਬੋਲੀ ਦੀ ਪ੍ਰਕਿਰਿਆ ਇਸ ਵਿੱਤੀ ਸਾਲ ਦੇ ਅੰਤ ਤੱਕ ਪੂਰੀ ਕਰਨ ਦੀ ਯੋਜਨਾ ਹੈ।
ਬੋਲੀ ਲਈ ਅਪਣਾਏ ਜਾਣ ਵਾਲੇ ਪ੍ਰਤੀ ਯਾਤਰੀ ਮਾਡਲ ਦੀ ਆਮਦਨ
ਬੋਲੀ ਲਈ ਅਪਣਾਏ ਜਾਣ ਵਾਲੇ ਮਾਡਲ ਪ੍ਰਤੀ ਯਾਤਰੀ ਮਾਡਲ ਦੀ ਆਮਦਨ ਹੋਵੇਗੀ। ਇਹ ਮਾਡਲ ਹਾਲ ਹੀ ਵਿੱਚ ਵਰਤਿਆ ਗਿਆ ਹੈ ਤੇ ਸਫਲ ਰਿਹਾ ਹੈ। ਜੇਵਰ ਹਵਾਈ ਅੱਡੇ (ਗ੍ਰੇਟਰ ਨੋਇਡਾ ਵਿੱਚ) ਦੀ ਵੀ ਇਸੇ ਮਾਡਲ 'ਤੇ ਬੋਲੀ ਕੀਤੀ ਗਈ ਸੀ।
ਇਨ੍ਹਾਂ ਦਾ ਨਿੱਜੀਕਰਨ ਕੀਤਾ ਜਾਵੇਗਾ
AAI ਨੇ 6 ਪ੍ਰਮੁੱਖ ਹਵਾਈ ਅੱਡਿਆਂ- ਭੁਵਨੇਸ਼ਵਰ, ਵਾਰਾਣਸੀ, ਅੰਮ੍ਰਿਤਸਰ, ਤ੍ਰਿਚੀ, ਇੰਦੌਰ, ਰਾਏਪੁਰ ਅਤੇ ਸੱਤ ਛੋਟੇ ਹਵਾਈ ਅੱਡਿਆਂ- ਝਾਰਸੁਗੁੜਾ, ਗਯਾ, ਕੁਸ਼ੀਨਗਰ, ਕਾਂਗੜਾ, ਤਿਰੂਪਤੀ, ਜਬਲਪੁਰ ਤੇ ਜਲਗਾਓਂ ਦੇ ਨਿੱਜੀਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵੱਡੇ ਨਿਵੇਸ਼ਕਾਂ ਨੂੰ ਲੁਭਾਉਣ ਲਈ ਇਨ੍ਹਾਂ ਛੋਟੇ ਹਵਾਈ ਅੱਡਿਆਂ ਨੂੰ ਵੱਡੇ ਹਵਾਈ ਅੱਡਿਆਂ ਨਾਲ ਜੋੜਿਆ ਜਾਵੇਗਾ।
AAI ਦੀ ਯੋਜਨਾ ਅਨੁਸਾਰ ਝਾਰਸੁਗੁਡਾ ਹਵਾਈ ਅੱਡੇ ਨੂੰ ਭੁਵਨੇਸ਼ਵਰ ਨਾਲ ਜੋੜਿਆ ਜਾਵੇਗਾ। ਕੁਸ਼ੀਨਗਰ ਤੇ ਗਯਾ ਹਵਾਈ ਅੱਡੇ ਨੂੰ ਵਾਰਾਣਸੀ ਨਾਲ, ਕਾਂਗੜਾ ਨਾਲ ਅੰਮ੍ਰਿਤਸਰ, ਜਬਲਪੁਰ ਨੂੰ ਇੰਦੌਰ ਨਾਲ, ਜਲਗਾਓਂ ਨੂੰ ਰਾਏਪੁਰ ਨਾਲ ਤੇ ਤ੍ਰਿਚੀ ਨੂੰ ਤਿਰੂਪਤੀ ਹਵਾਈ ਅੱਡੇ ਨਾਲ ਜੋੜਿਆ ਜਾਵੇਗਾ।
ਆਉਣ ਵਾਲੇ 4 ਸਾਲਾਂ ਵਿੱਚ 25 ਹਵਾਈ ਅੱਡਿਆਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਯੋਜਨਾ
ਰਾਸ਼ਟਰੀ ਮੁਦਰੀਕਰਨ ਯੋਜਨਾ (NMP) ਯੋਜਨਾ ਦੇ ਤਹਿਤ, ਸਰਕਾਰ ਅਗਲੇ 4 ਸਾਲਾਂ ਵਿੱਚ 25 ਹਵਾਈ ਅੱਡਿਆਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣਾ ਚਾਹੁੰਦੀ ਹੈ। ਕੇਂਦਰ ਸਰਕਾਰ ਨੂੰ ਉਮੀਦ ਹੈ ਕਿ ਉਹ ਹਵਾਈ ਅੱਡੇ ਦੀ ਨਿਲਾਮੀ ਤੋਂ ਵੱਡੀ ਰਕਮ ਇਕੱਠੀ ਕਰ ਸਕਦੀ ਹੈ। ਦਿੱਲੀ, ਮੁੰਬਈ, ਬੰਗਲੌਰ ਤੇ ਹੈਦਰਾਬਾਦ ਦੇ ਹਵਾਈ ਅੱਡਿਆਂ ਨੂੰ 2005-06 ਵਿੱਚ ਪ੍ਰਾਈਵੇਟ ਆਪਰੇਟਰਾਂ ਨੂੰ ਸੌਂਪ ਦਿੱਤਾ ਗਿਆ ਸੀ।
ਅਡਾਨੀ ਗਰੁੱਪ ਦੇਸ਼ ਦਾ ਸਭ ਤੋਂ ਵੱਡਾ ਏਅਰਪੋਰਟ ਆਪਰੇਟਰ
ਅਡਾਨੀ ਗਰੁੱਪ ਦੇਸ਼ ਦਾ ਸਭ ਤੋਂ ਵੱਡਾ ਏਅਰਪੋਰਟ ਆਪਰੇਟਰ ਹੈ। ਉਸ ਕੋਲ ਦੇਸ਼ ਦੇ 7 ਹਵਾਈ ਅੱਡਿਆਂ ਦੀ ਕਮਾਂਡ ਹੈ। ਅਡਾਨੀ ਕੋਲ ਮੁੰਬਈ ਹਵਾਈ ਅੱਡੇ ਤੋਂ ਇਲਾਵਾ 6 ਹੋਰ ਵੱਡੇ ਹਵਾਈ ਅੱਡੇ ਹਨ, ਜਿਨ੍ਹਾਂ ਵਿੱਚ ਅਹਿਮਦਾਬਾਦ, ਲਖਨਊ, ਜੈਪੁਰ, ਮੰਗਲੁਰੂ, ਗੁਹਾਟੀ ਤੇ ਤਿਰੂਵਨੰਤਪੁਰਮ ਹਵਾਈ ਅੱਡੇ ਸ਼ਾਮਲ ਹਨ। ਇਨ੍ਹਾਂ ਦਾ ਪ੍ਰਬੰਧ ਅਡਾਨੀ ਗਰੁੱਪ ਕੋਲ ਹੈ। 2019 ਵਿੱਚ ਬੋਲੀ ਜਿੱਤਣ ਤੋਂ ਬਾਅਦ, ਗਰੁੱਪ ਕੋਲ ਅਗਲੇ 50 ਸਾਲਾਂ ਲਈ ਇਨ੍ਹਾਂ ਹਵਾਈ ਅੱਡਿਆਂ ਨੂੰ ਚਲਾਉਣ ਦੀ ਜ਼ਿੰਮੇਵਾਰੀ ਹੈ।
ਇਹ ਵੀ ਪੜ੍ਹੋ: ਗੁਆਂਢੀ ਮੁਲਕ ਦੇ ਅਜੀਬੋ-ਗਰੀਬ ਕਾਨੂੰਨ, ਜਾਣ ਕੇ ਹੋ ਜੋਵੇਗੇ ਹੈਰਾਨ, 18 ਸਾਲ ਦੀ ਉਮਰ ਹੋਣ 'ਤੇ ਵਿਆਹ ਲਾਜ਼ਮੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: