Gratuity: 1 ਸਾਲ ਬਾਅਦ ਮਿਲੇਗੀ ਗ੍ਰੈਚੁਟੀ ਜੇ ਨਵਾਂ ਲੇਬਰ ਕੋਡ ਹੋਇਆ ਲਾਗੂ, ਜਾਣੋ ਕਿਵੇਂ ਕਰਦੇ ਹਨ ਕੈਲਕੁਲੇਟ?
ਗ੍ਰੈਚੁਟੀ ਪ੍ਰਾਪਤ ਕਰਨ ਲਈ ਮੁਲਾਜ਼ਮਾਂ ਨੂੰ ਘੱਟੋ-ਘੱਟ 5 ਸਾਲ ਲਗਾਤਾਰ ਕੰਮ ਕਰਨਾ ਜ਼ਰੂਰੀ ਹੈ, ਪਰ ਜੇਕਰ ਇਹ ਲੇਬਰ ਕੋਡ ਲਾਗੂ ਹੋ ਜਾਂਦਾ ਹੈ ਤਾਂ ਹੁਣ ਸਿਰਫ਼ 1 ਸਾਲ ਕੰਮ ਕਰਨ ਤੋਂ ਬਾਅਦ ਤੁਹਾਨੂੰ ਗ੍ਰੈਚੁਟੀ ਦੀ ਸਹੂਲਤ ਦਾ ਲਾਭ ਮਿਲੇਗਾ। .
Gratuity New Rules: ਭਾਰਤ ਸਰਕਾਰ ਦੇਸ਼ 'ਚ ਜਲਦੀ ਹੀ ਇੱਕ ਨਵਾਂ ਲੇਬਰ ਕੋਡ ਲਿਆਉਣ ਦੀ ਤਿਆਰੀ ਕਰ ਰਹੀ ਹੈ। ਜੇਕਰ ਨਵਾਂ ਲੇਬਰ ਕੋਡ ਲਾਗੂ ਹੋ ਜਾਂਦਾ ਹੈ ਤਾਂ ਮੁਲਾਜ਼ਮਾਂ ਨੂੰ ਮਿਲਣ ਵਾਲੀਆਂ ਛੁੱਟੀਆਂ, ਤਨਖਾਹ, ਪ੍ਰੋਵੀਡੈਂਟ ਫੰਡ ਆਦਿ ਕਈ ਚੀਜ਼ਾਂ ਦੇ ਨਿਯਮਾਂ 'ਚ ਵੱਡੇ ਬਦਲਾਅ ਕੀਤੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਗ੍ਰੈਚੁਟੀ ਪ੍ਰਾਪਤ ਕਰਨ ਲਈ ਮੁਲਾਜ਼ਮਾਂ ਨੂੰ ਘੱਟੋ-ਘੱਟ 5 ਸਾਲ ਲਗਾਤਾਰ ਕੰਮ ਕਰਨਾ ਜ਼ਰੂਰੀ ਹੈ, ਪਰ ਜੇਕਰ ਇਹ ਲੇਬਰ ਕੋਡ ਲਾਗੂ ਹੋ ਜਾਂਦਾ ਹੈ ਤਾਂ ਹੁਣ ਸਿਰਫ਼ 1 ਸਾਲ ਕੰਮ ਕਰਨ ਤੋਂ ਬਾਅਦ ਤੁਹਾਨੂੰ ਗ੍ਰੈਚੁਟੀ ਦੀ ਸਹੂਲਤ ਦਾ ਲਾਭ ਮਿਲੇਗਾ। .
ਬਦਲ ਸਕਦੇ ਹਨ ਗ੍ਰੈਚੁਟੀ ਨਿਯਮ
ਦੱਸ ਦੇਈਏ ਕਿ ਨਵੇਂ ਲੇਬਰ ਕੋਡ ਦੇ ਲਾਗੂ ਹੋਣ ਤੋਂ ਬਾਅਦ ਮੁਲਾਜ਼ਮਾਂ ਨੂੰ ਰਿਟਾਇਰਮੈਂਟ ਫੰਡ ਦੀ ਰਕਮ ਵੱਧ ਸਕਦੀ ਹੈ। ਇਸ ਦੇ ਨਾਲ ਹੀ ਮੁਲਾਜ਼ਮਾਂ ਨੂੰ ਮਿਲਣ ਵਾਲੀ ਗ੍ਰੈਚੁਟੀ ਦੀ ਰਕਮ ਵੀ ਵਧੇਗੀ। ਪੇਮੈਂਟ ਆਫ਼ ਗ੍ਰੈਚੁਟੀ ਐਕਟ 1972 ਦੇ ਨਿਯਮਾਂ ਦੇ ਅਨੁਸਾਰ, ਜੋ ਕਿ ਮੌਜੂਦਾ ਸਮੇਂ 'ਚ ਸਾਰੇ ਮੁਲਾਜ਼ਮਾਂ 'ਤੇ ਲਾਗੂ ਹੈ, ਜੇਕਰ ਕਿਸੇ ਕੰਪਨੀ 'ਚ 10 ਤੋਂ ਵੱਧ ਮੁਲਾਜ਼ਮ ਟੈਕਸ ਕਰਦੇ ਹਨ, ਤਾਂ ਕੰਪਨੀ ਲਗਾਤਾਰ 5 ਸਾਲਾਂ ਤੱਕ ਕੰਮ ਕਰਨ ਵਾਲੇ ਲੋਕਾਂ ਨੂੰ ਗ੍ਰੈਚੁਟੀ ਦਾ ਲਾਭ ਦਿੰਦੀ ਹੈ।
ਪਰ ਹੁਣ ਸਰਕਾਰ ਨਿਯਮਾਂ ਨੂੰ ਬਦਲਣ ਦੀ ਯੋਜਨਾ ਬਣਾ ਰਹੀ ਹੈ ਅਤੇ ਹੁਣ ਸਿਰਫ਼ 1 ਸਾਲ ਲਗਾਤਾਰ ਕੰਮ ਕਰਨ ਤੋਂ ਬਾਅਦ ਵੀ ਠੇਕਾ ਆਧਾਰਿਤ ਮੁਲਾਜ਼ਮਾਂ ਨੂੰ ਗ੍ਰੈਚੁਟੀ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ। ਧਿਆਨ ਰਹੇ ਕਿ ਇਹ ਨਿਯਮ ਸਿਰਫ਼ ਠੇਕਾ ਆਧਾਰਿਤ ਮੁਲਾਜ਼ਮਾਂ 'ਤੇ ਹੀ ਲਾਗੂ ਹੋਵੇਗਾ। ਇਸ ਦੇ ਨਾਲ ਹੀ ਸਥਾਈ ਕਰਮਚਾਰੀਆਂ ਲਈ ਗ੍ਰੈਚੁਟੀ ਦੀ ਸੀਮਾ 5 ਸਾਲ ਹੋਵੇਗੀ। ਸਰਕਾਰ ਠੇਕਾ ਆਧਾਰਿਤ ਕਾਮਿਆਂ ਲਈ ਨਿਯਮਾਂ ਨੂੰ ਸੌਖਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਜਾਣੋ ਗ੍ਰੈਚੁਟੀ ਕੀ ਹੈ?
ਹਰ ਕਰਮਚਾਰੀ ਦੀ ਤਨਖਾਹ ਦਾ ਇੱਕ ਹਿੱਸਾ ਗ੍ਰੈਚੁਟੀ ਅਤੇ ਕਰਮਚਾਰੀ ਭਵਿੱਖ ਨਿਧੀ ਸੰਗਠਨ ਲਈ ਕੱਟਿਆ ਜਾਂਦਾ ਹੈ। ਗ੍ਰੈਚੁਟੀ ਲਈ ਇੱਕ ਛੋਟਾ ਹਿੱਸਾ ਕਰਮਚਾਰੀ ਨੂੰ ਅਤੇ ਵੱਡਾ ਹਿੱਸਾ ਮਾਲਕ ਨੂੰ ਦੇਣਾ ਪੈਂਦਾ ਹੈ। ਜਦੋਂ ਕਰਮਚਾਰੀ ਕਿਸੇ ਕੰਪਨੀ 'ਚ 5 ਸਾਲਾਂ ਤੱਕ ਲਗਾਤਾਰ ਕੰਮ ਕਰਦਾ ਹੈ ਤਾਂ ਉਹ ਇਹ ਗ੍ਰੈਚੁਟੀ ਲੈਣ ਦਾ ਹੱਕਦਾਰ ਬਣ ਜਾਂਦਾ ਹੈ। ਜਦੋਂ ਕਰਮਚਾਰੀ ਰਿਟਾਇਰ ਹੁੰਦਾ ਹੈ ਜਾਂ ਕੰਪਨੀ ਛੱਡਦਾ ਹੈ ਤਾਂ ਇਹ ਗ੍ਰੈਚੁਟੀ ਦੀ ਰਕਮ ਕੰਪਨੀ ਦੇ ਕਰਮਚਾਰੀ ਨੂੰ ਦੇਣੀ ਪੈਂਦੀ ਹੈ।
ਇਸ ਤਰ੍ਹਾਂ ਕੀਤੀ ਜਾਂਦੀ ਹੈ ਗ੍ਰੈਚੁਟੀ ਦੀ ਕੈਲਕੁਲੇਸ਼ਨ
ਇਸ ਦਾ ਕੈਲਕੁਲੇਸ਼ਨ ਆਖਰੀ ਤਨਖਾਹ × (15/26) × ਕੰਪਨੀ 'ਚ ਕਿੰਨਾ ਕੰਮ ਕੀਤਾ ਗਿਆ ਹੈ, ਇਸ ਫਾਰਮੂਲੇ 'ਤੇ ਕੀਤੀ ਜਾਂਦੀ ਹੈ। ਉਦਾਹਰਣ ਲਈ ਜੇਕਰ ਤੁਸੀਂ ਕਿਸੇ ਕੰਪਨੀ 'ਚ 20 ਸਾਲਾਂ ਤੋਂ ਕੰਮ ਕੀਤਾ ਹੈ ਅਤੇ ਤੁਹਾਡੀ ਆਖਰੀ ਤਨਖਾਹ 75,000 ਰੁਪਏ ਹੈ ਤਾਂ ਤੁਹਾਡੀ ਗ੍ਰੈਚੁਟੀ ਦੀ ਕੈਲਕੁਲੇਸ਼ਨ ਕੀਤੀ ਜਾਵੇਗੀ। ਗ੍ਰੈਚੁਟੀ = (75000) x (20) x (15/26) 8,65,385 ਰੁਪਏ 'ਚ ਮਿਲੇਗੀ। ਕੰਪਨੀ ਤੁਹਾਨੂੰ ਇਹ ਰਕਮ ਰਿਟਾਇਰਮੈਂਟ ਜਾਂ ਨੌਕਰੀ ਛੱਡਣ ਤੋਂ ਬਾਅਦ ਦੇਵੇਗੀ। ਜ਼ਿਕਰਯੋਗ ਹੈ ਕਿ ਕੰਪਨੀ 20 ਲੱਖ ਰੁਪਏ ਤੋਂ ਵੱਧ ਦੀ ਗ੍ਰੈਚੁਟੀ ਰਾਸ਼ੀ ਨਹੀਂ ਦਿੰਦੀ ਹੈ।