(Source: ECI/ABP News)
HDFC Bank Hikes FD Rates: ਹੁਣ FD 'ਤੇ ਮਿਲੇਗਾ ਜ਼ਿਆਦਾ ਵਿਆਜ, HDFC ਬੈਂਕ ਨੇ ਵਧਾਈਆਂ ਵਿਆਜ ਦਰਾਂ
HDFC Bank Hikes FD Rates: ਆਪਣੀ ਮਿਹਨਤ ਦੀ ਕਮਾਈ ਨੂੰ ਫਿਕਸਡ ਡਿਪਾਜ਼ਿਟ (Fixd Deposit)ਦੇ ਰੂਪ ਵਿੱਚ ਬੈਂਕ ਵਿੱਚ ਰੱਖਣ ਵਾਲਿਆਂ ਲਈ ਖੁਸ਼ਖਬਰੀ ਹੈ।

HDFC Bank Hikes FD Rates: ਆਪਣੀ ਮਿਹਨਤ ਦੀ ਕਮਾਈ ਨੂੰ ਫਿਕਸਡ ਡਿਪਾਜ਼ਿਟ (Fixed Deposit)ਦੇ ਰੂਪ ਵਿੱਚ ਬੈਂਕ ਵਿੱਚ ਰੱਖਣ ਵਾਲਿਆਂ ਲਈ ਖੁਸ਼ਖਬਰੀ ਹੈ। ਰਿਜ਼ਰਵ ਬੈਂਕ ਵੱਲੋਂ ਰੈਪੋ ਦਰ ਵਧਾਉਣ ਦੇ ਫੈਸਲੇ ਤੋਂ ਬਾਅਦ, HDFC ਬੈਂਕ ਨੇ ਇੱਕ ਹਫ਼ਤੇ ਵਿੱਚ ਦੂਜੀ ਵਾਰ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰਾਂ ਵਧਾਉਣ ਦਾ ਐਲਾਨ ਕੀਤਾ ਹੈ। HDFC ਬੈਂਕ ਨੇ 17 ਜੂਨ, 2022 ਤੋਂ FD ਦਰਾਂ ਵਿੱਚ 25 ਆਧਾਰ ਅੰਕਾਂ ਦਾ ਵਾਧਾ ਕੀਤਾ ਹੈ। ਇਹ ਵਿਆਜ ਦਰਾਂ 2 ਕਰੋੜ ਰੁਪਏ ਤੋਂ ਘੱਟ ਦੀ FD 'ਤੇ ਲਾਗੂ ਹੁੰਦੀਆਂ ਹਨ।
25 ਬੇਸਿਸ ਪੁਆਇੰਟ ਵਧਿਆ FD ਰੇਟ
HDFC ਬੈਂਕ ਦੀ ਵੈੱਬਸਾਈਟ ਮੁਤਾਬਕ 7 ਤੋਂ 29 ਦਿਨਾਂ ਦੀ FD 'ਤੇ ਵਿਆਜ ਦਰ 2.50 ਫੀਸਦੀ ਤੋਂ ਵਧਾ ਕੇ 2.75 ਫੀਸਦੀ ਕੀਤੀ ਜਾਵੇਗੀ। 30 ਦਿਨਾਂ ਤੋਂ 90 ਦਿਨਾਂ ਦੀ FD 'ਤੇ 3 ਫੀਸਦੀ ਦੀ ਬਜਾਏ 3.25 ਫੀਸਦੀ ਵਿਆਜ ਮਿਲੇਗਾ। 91 ਦਿਨਾਂ ਤੋਂ 6 ਮਹੀਨੇ ਦੀ FD 'ਤੇ 3.50 ਫੀਸਦੀ ਦੀ ਬਜਾਏ 3.75 ਫੀਸਦੀ ਵਿਆਜ ਮਿਲੇਗਾ। 1 ਤੋਂ 2 ਸਾਲ ਦੀ ਮਿਆਦ ਵਾਲੀ FD 'ਤੇ 5.10 ਫੀਸਦੀ ਦੀ ਬਜਾਏ 5.35 ਫੀਸਦੀ ਵਿਆਜ ਮਿਲੇਗਾ। 2 ਸਾਲ ਦੇ ਇੱਕ ਦਿਨ ਤੋਂ 3 ਸਾਲ ਦੇ ਕਾਰਜਕਾਲ ਵਾਲੀ FD 'ਤੇ 5.50 ਫੀਸਦੀ ਵਿਆਜ ਮਿਲੇਗਾ, ਜੋ ਪਹਿਲਾਂ 5.40 ਫੀਸਦੀ ਵਿਆਜ ਮਿਲਦਾ ਸੀ। 3 ਸਾਲ 1 ਦਿਨ ਤੋਂ 5 ਸਾਲ ਦੀ ਮਿਆਦ ਵਾਲੀ FD 'ਤੇ 5.70 ਫੀਸਦੀ ਵਿਆਜ ਮਿਲੇਗਾ, ਜੋ ਪਹਿਲਾਂ 5.60 ਫੀਸਦੀ ਵਿਆਜ ਮਿਲਦਾ ਸੀ।
ਦੂਜੇ ਬੈਂਕ ਵੀ ਵਧਾਉਣਗੇ ਐਫਡੀ ਰੇਟ
ਇਸ ਤੋਂ ਪਹਿਲਾਂ 15 ਜੂਨ, 2022 ਨੂੰ, HDFC ਬੈਂਕ ਨੇ ਵਿਆਜ ਦਰਾਂ ਵਿੱਚ 25 ਅਧਾਰ ਅੰਕਾਂ ਦੇ ਵਾਧੇ ਦਾ ਐਲਾਨ ਕੀਤਾ ਸੀ। ਹਾਲਾਂਕਿ, ਆਰਬੀਆਈ ਦੇ ਰੈਪੋ ਰੇਟ ਵਿੱਚ ਵਾਧੇ ਦੇ ਫੈਸਲੇ ਤੋਂ ਬਾਅਦ, ਕਈ ਬੈਂਕਾਂ ਨੇ ਫਿਕਸਡ ਡਿਪਾਜ਼ਿਟ ਵਿੱਚ ਵਾਧਾ ਕੀਤਾ ਹੈ। ਅਤੇ ਮੰਨਿਆ ਜਾ ਰਿਹਾ ਹੈ ਕਿ ਕਈ ਹੋਰ ਬੈਂਕ FD 'ਤੇ ਵਿਆਜ ਦਰਾਂ ਵਧਾ ਸਕਦੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
