ਪੜਚੋਲ ਕਰੋ
Advertisement
HDFC ਨੇ ਵੀ ਘਟਾਈਆਂ ਵਿਆਜ ਦਰਾਂ, ਹੋਮ ਲੋਨ ਹੋਇਆ ਹੋਰ ਸਸਤਾ
ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਮਗਰੋਂ ਹੁਣ ਨਿੱਜੀ ਖੇਤਰ ਦੇ HDFC Bank ਨੇ ਬੈਂਚਮਾਰਕ ਲੈਂਡਿੰਗ ਰੇਟ 'ਚ 0.05 ਫ਼ੀਸਦੀ ਦੀ ਕਟੌਤੀ ਦਾ ਐਲਾਨ ਕੀਤਾ ਹੈ। ਇਸ ਨਾਲ ਬੈਂਕ ਤੋਂ ਲੋਨ ਲੈਣ ਵਾਲੇ ਪੁਰਾਣੇ ਅਤੇ ਨਵੇਂ ਗਾਹਕਾਂ 'ਤੇ ਈਐੱਮਆਈ ਦਾ ਬੋਝ ਘਟੇਗਾ। ਇਸ ਤੋਂ ਪਹਿਲਾਂ SBI ਨੇ ਵੀ ਐਕਸਟਰਨਲ ਬੈਂਚਮਾਰਕ ਬੇਸਡ ਲੈਂਡਿੰਗ ਰੇਟ 'ਚ 0.25 ਫ਼ੀਸਦੀ ਕਟੌਤੀ ਕੀਤੀ ਸੀ।
ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਮਗਰੋਂ ਹੁਣ ਨਿੱਜੀ ਖੇਤਰ ਦੇ HDFC Bank ਨੇ ਬੈਂਚਮਾਰਕ ਲੈਂਡਿੰਗ ਰੇਟ 'ਚ 0.05 ਫ਼ੀਸਦੀ ਦੀ ਕਟੌਤੀ ਦਾ ਐਲਾਨ ਕੀਤਾ ਹੈ। ਇਸ ਨਾਲ ਬੈਂਕ ਤੋਂ ਲੋਨ ਲੈਣ ਵਾਲੇ ਪੁਰਾਣੇ ਅਤੇ ਨਵੇਂ ਗਾਹਕਾਂ 'ਤੇ ਈਐੱਮਆਈ ਦਾ ਬੋਝ ਘਟੇਗਾ। ਇਸ ਤੋਂ ਪਹਿਲਾਂ SBI ਨੇ ਵੀ ਐਕਸਟਰਨਲ ਬੈਂਚਮਾਰਕ ਬੇਸਡ ਲੈਂਡਿੰਗ ਰੇਟ 'ਚ 0.25 ਫ਼ੀਸਦੀ ਕਟੌਤੀ ਕੀਤੀ ਸੀ।
ਇਸ ਨਾਲ ਬੈਂਕ ਦਾ EBR ਘਟ ਕੇ 7.80 ਫ਼ੀਸਦੀ ਰਹਿ ਗਿਆ। HDFC Bank ਨੇ ਬਿਆਨ ਜਾਰੀ ਕਰ ਕਿਹਾ ਹੈ ਕਿ ਬੈਂਕ ਨੇ ਰਿਹਾਇਸ਼ੀ ਕਰਜ਼ 'ਤੇ Retail Prime Lending Rate (RPLR) 'ਚ 0.05 ਫ਼ੀਸਦੀ ਕਟੌਤੀ ਦਾ ਫ਼ੈਸਲਾ ਕੀਤਾ ਹੈ। ਨਵੀਂ ਦਰਾਂ 6 ਜਨਵਰੀ, 2020 ਤੋਂ ਲਾਗੂ ਹੋਣਗੀਆਂ।
ਬੈਂਕ ਨੇ ਕਿਹਾ ਹੈ ਕਿ ਨਵੀਂ ਦਰਾਂ 8.20 ਫ਼ੀਸਦੀ ਤੋਂ 9 ਫ਼ੀਸਦੀ ਵਿਚਕਾਰ ਰਹਿਣਗੀਆਂ। HDFC Bank ਨੇ ਕਿਹਾ ਹੈ ਕਿ ਵਿਆਜ ਦਰਾਂ 'ਚ ਬਦਲਾਅ ਨਾਲ ਸਾਰੇ ਪੁਰਾਣੇ ਗਾਹਕਾਂ ਨੂੰ ਵੀ ਫਾਇਦਾ ਹੋਵੇਗਾ। ਦਸੰਬਰ 'ਚ RBI ਵੱਲੋਂ ਰੈਪੋ ਦਰਾਂ 5.15 ਫ਼ੀਸਦੀ 'ਤੇ ਅਪਰਿਵਰਤਿਤ ਰੱਖਣ ਦੇ ਬਾਵਜੂਦ ਬੈਂਕਾਂ ਨੇ ਵਿਆਜ ਦਰਾਂ 'ਚ ਇਹ ਕਟੌਤੀ ਕੀਤੀ ਹੈ।
RBI ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਪੰਜ ਦਸੰਬਰ ਨੂੰ ਮੌਦਰਿਕ ਨੀਤੀ ਦੇ ਐਲਾਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਕੇਂਦਰੀ ਬੈਂਕ ਵਿਆਜ ਦਰਾਂ ਘਟਾਉਣ ਦੀ ਜਲਦੀ 'ਚ ਨਹੀਂ ਹੈ, ਇਸ ਦੇ ਬਾਵਜੂਦ ਉਹ ਇਹ ਯਕੀਨੀ ਬਣਾਏਗਾ ਕਿ ਦਰਾਂ 'ਚ ਕਟੌਤੀ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਗਾਹਕਾਂ ਤਕ ਪਹੁੰਚੇ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਸਪੋਰਟਸ
ਤਕਨਾਲੌਜੀ
ਵਿਸ਼ਵ
Advertisement