ਪੜਚੋਲ ਕਰੋ
(Source: ECI/ABP News)
ਐਸਬੀਆਈ ਦਾ ਗਾਹਕਾਂ ਨੂੰ ਵੱਡਾ ਤੋਹਫਾ, ਬਿਲਡਰ ਨੇ ਕੀਤਾ ਦੇਰੀ ਤਾਂ ਵਾਪਸ ਮਿਲੇਗੀ ਕਰਜ਼ ਦੀ ਰਕਮ
ਬੈਂਕ ਮੁਤਾਬਕ ਜੇ ਕੋਈ ਗਾਹਕ ਕਿਸੇ ਬਿਲਡਰ ਤੋਂ ਮਕਾਨ ਬਣਾਉਂਦਾ ਹੈ, ਤਾਂ ਬਿਲਡਰ ਨੂੰ ਤੈਅ ਸਮੇਂ ਲਈ ਇਸ ਨੂੰ ਬਣਾਉਣਾ ਹੋਵੇਗਾ। ਜੇ ਬਿਲਡਰ ਆਪਣਾ ਪ੍ਰੋਜੈਕਟ ਤੈਅ ਸਮੇਂ ਅੰਦਰ ਪੂਰਾ ਨਹੀਂ ਕਰਦਾ, ਤਾਂ ਬੈਂਕ ਆਪਣੇ ਗਾਹਕਾਂ ਨੂੰ ਪੂਰੀ ਰਕਮ ਅਦਾ ਕਰੇਗਾ।
![ਐਸਬੀਆਈ ਦਾ ਗਾਹਕਾਂ ਨੂੰ ਵੱਡਾ ਤੋਹਫਾ, ਬਿਲਡਰ ਨੇ ਕੀਤਾ ਦੇਰੀ ਤਾਂ ਵਾਪਸ ਮਿਲੇਗੀ ਕਰਜ਼ ਦੀ ਰਕਮ Home loan customers will get refund if builder delays project, says SBI ਐਸਬੀਆਈ ਦਾ ਗਾਹਕਾਂ ਨੂੰ ਵੱਡਾ ਤੋਹਫਾ, ਬਿਲਡਰ ਨੇ ਕੀਤਾ ਦੇਰੀ ਤਾਂ ਵਾਪਸ ਮਿਲੇਗੀ ਕਰਜ਼ ਦੀ ਰਕਮ](https://static.abplive.com/wp-content/uploads/sites/5/2019/05/01102044/sb.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਸਟੇਟ ਬੈਂਕ ਆਫ਼ ਇੰਡੀਆ ਆਪਣੇ ਗਾਹਕਾਂ ਨੂੰ ਸਮੇਂ-ਸਮੇਂ 'ਤੇ ਤੋਹਫੇ ਦਿੰਦਾ ਰਹਿੰਦਾ ਹੈ। ਅਜਿਹਾ ਹੀ ਤੋਹਫਾ ਇੱਕ ਵਾਰ ਫਿਰ ਐਸਬੀਆਈ ਗਾਹਕਾਂ ਲਈ ਲਿਆਇਆ ਗਿਆ ਹੈ। ਦਰਅਸਲ ਐਸਬੀਆਈ ਨੇ 'ਰੈਜ਼ੀਡੈਂਸ਼ੀਅਲ ਬਿਲਡਰ ਫਾਈਨਾਂਸ ਵਿਦ ਬਾਇਰ ਗਾਰੰਟੀ ਸਕੀਮ' ਸ਼ੁਰੂ ਕੀਤੀ ਹੈ।
ਬੈਂਕ ਮੁਤਾਬਕ ਜੇ ਕੋਈ ਗਾਹਕ ਕਿਸੇ ਬਿਲਡਰ ਤੋਂ ਮਕਾਨ ਬਣਾਉਂਦਾ ਹੈ, ਤਾਂ ਬਿਲਡਰ ਨੂੰ ਤੈਅ ਸਮੇਂ ਲਈ ਇਸ ਨੂੰ ਬਣਾਉਣਾ ਹੋਵੇਗਾ। ਜੇ ਬਿਲਡਰ ਆਪਣਾ ਪ੍ਰੋਜੈਕਟ ਤੈਅ ਸਮੇਂ ਅੰਦਰ ਪੂਰਾ ਨਹੀਂ ਕਰਦਾ, ਤਾਂ ਬੈਂਕ ਆਪਣੇ ਗਾਹਕਾਂ ਨੂੰ ਪੂਰੀ ਰਕਮ ਅਦਾ ਕਰੇਗਾ। ਬੈਂਕ ਨੇ ਕਿਹਾ ਹੈ ਕਿ ਅਜਿਹੀ ਸਥਿਤੀ 'ਚ ਬੈਂਕ ਸਿਰਫ ਗਾਹਕਾਂ ਨੂੰ ਅਸਲ ਰਕਮ ਵਾਪਸ ਕਰੇਗਾ। ਇਸ ਸਕੀਮ 'ਚ ਵਿਆਜ ਦਾ ਭੁਗਤਾਨ ਨਹੀਂ ਕੀਤਾ ਜਾਏਗਾ।
ਐਸਬੀਆਈ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਕਿਹਾ ਹੈ ਕਿ ਇਹ ਯੋਜਨਾ ਇਸ ਢੰਗ ਨਾਲ ਤਿਆਰ ਕੀਤੀ ਗਈ ਹੈ ਕਿ ਇਸ ਨਾਲ ਬਿਲਡਰਾਂ ਤੇ ਘਰੇਲੂ ਖਰੀਦਦਾਰਾਂ ਦੋਵਾਂ ਨੂੰ ਲਾਭ ਹੋਵੇਗਾ। ਇਹ ਘਰੇਲੂ ਲੋਨ ਨੂੰ ਸਸਤਾ ਬਣਾ ਦੇਵੇਗਾ।
ਅਸਲ 'ਚ ਐਸਬੀਆਈ ਨੇ EBR ਯਾਨੀ ਐਕਸਟਰਨਲ ਬੈਂਚਮਾਰਕ ਅਧਾਰਤ ਦਰ ਨੂੰ ਘਟਾ ਦਿੱਤਾ ਹੈ। ਕਟੌਤੀ ਤੋਂ ਬਾਅਦ ਗਾਹਕਾਂ ਨੂੰ ਬਹੁਤ ਫਾਇਦਾ ਹੋਏਗਾ। ਘਰੇਲੂ ਲੋਨ ਦੀ ਈਐਮਆਈ 'ਚ ਕਮੀ ਆਵੇਗੀ। ਹੁਣ ਹੋਮ ਲੇਨ ਲੈਣ 'ਤੇ ਵਿਆਜ ਦਰ 7.90 ਪ੍ਰਤੀਸ਼ਤ ਤੋਂ ਸਲਾਨਾ ਸ਼ੁਰੂ ਹੋਵੇਗੀ। ਪਹਿਲਾਂ ਇਹ ਦਰ 8.15 ਪ੍ਰਤੀਸ਼ਤ ਸੀ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਵਿਸ਼ਵ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)