ਬਿਨਾਂ ਕੁਝ ਕਰੇ ਇਸ ਤਰ੍ਹਾਂ ਬਣ ਸਕਦੇ ਹੋ ਅਮੀਰ
ਬਜ਼ਾਰ 'ਚ 5-10 ਫੀਸਦ ਦੀ ਗਿਰਾਵਟ ਆਪਣੇ ਤਜ਼ਰਬੇ ਜਾਂ ਸਲਾਹਕਾਰਾਂ ਵੱਲੋਂ ਮੈਨੇਜ ਕੀਤੀ ਜਾ ਸਕਦੀ ਹੈ। ਪਰ ਇਹ ਵੀ ਮੰਨਣਾ ਪਵੇਗਾ ਕਿ ਬਜ਼ਾਰਾਂ 'ਚ ਹਰ ਥੋੜੇ ਸਾਲਾਂ ਬਾਅਦ 20 ਫੀਸਦ ਤੋਂ ਵੱਧ ਦੀ ਗਿਰਾਵਟ ਹੰਦੀ ਹੈ।
ਅੱਜ ਦੇ ਦੌਰ 'ਚ ਹਰ ਕੋਈ ਅਮੀਰ ਬਣਨਾ ਚਾਹੁੰਦਾ ਹੈ। ਪਰ ਇਸ ਚ ਸਮਾਂ ਜ਼ਰੂਰ ਲੱਗਦਾ ਹੈ। ਤੁਸੀਂ ਵੀ ਅਮੀਰ ਬਣ ਸਕਦੇ ਹੋ, ਪਰ ਇਕੱਲੀ ਕਿਸਮਤ ਕੁਝ ਨਹੀਂ ਕਰ ਸਕਦੀ। ਜਦੋਂ ਬਜ਼ਾਰ 'ਚ ਉਛਾਲ ਆਉਂਦਾ ਹੈ ਤਾਂ ਨਿਵੇਸ਼ਕ ਪੈਸਾ ਕਮਾਉਂਦੇ ਹਨ। ਜਦੋਂ ਬਜ਼ਾਰ 'ਚ ਇਹ ਉਛਾਲ ਬਰਕਰਾਰ ਰਹਿੰਦਾ ਹੈ ਤਾਂ ਅਸੀਂ ਹੋਰ ਜ਼ਿਆਦਾ ਪੈਸਾ ਕਮਾਉਂਦੇ ਹਾਂ। ਇਨਸਾਨ ਦੁਨੀਆਂ 'ਚ ਸਭ ਤੋਂ ਜ਼ਿਆਦਾ ਇਸ ਗੱਲ ਤੋਂ ਨਫ਼ਰਤ ਕਰਦਾ ਹੈ ਜਦੋਂ ਉਸ ਦਾ ਪੈਸਾ ਜਾ ਰਿਹਾ ਹੋਵੇ।
ਬਜ਼ਾਰ 'ਚ 5-10 ਫੀਸਦ ਦੀ ਗਿਰਾਵਟ ਆਪਣੇ ਤਜ਼ਰਬੇ ਜਾਂ ਸਲਾਹਕਾਰਾਂ ਵੱਲੋਂ ਮੈਨੇਜ ਕੀਤੀ ਜਾ ਸਕਦੀ ਹੈ। ਪਰ ਇਹ ਵੀ ਮੰਨਣਾ ਪਵੇਗਾ ਕਿ ਬਜ਼ਾਰਾਂ 'ਚ ਹਰ ਥੋੜੇ ਸਾਲਾਂ ਬਾਅਦ 20 ਫੀਸਦ ਤੋਂ ਵੱਧ ਦੀ ਗਿਰਾਵਟ ਹੰਦੀ ਹੈ। ਇਕ ਭਾਵੁਕ ਇਨਸਾਨ ਇਸ ਸਥਿਤੀ ਲਈ ਕਿਵੇਂ ਤਿਆਰ ਰਹਿੰਦਾ ਹੈ?
ਕੋਈ ਵੀ ਜੋ ਬਜ਼ਾਰ ਉਤਰਾਅ-ਚੜਾਅ ਤੋਂ ਲੰਘਿਆ ਹੈ ਉਸ ਨੇ ਚਿੰਤਾ, ਨਿਰਾਸ਼ਾ, ਡਰ ਤੇ ਘਬਰਾਹਟ ਦੇਖੀ ਹੈ। ਕਿਉਂਕਿ ਦੌਲਤ ਜਾਣੀ ਸ਼ੁਰੂ ਹੁੰਦੀ ਹੈ ਤਾਂ ਨੁਕਸਾਨ ਦਿਖਣ ਲੱਗਦਾ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਸ ਸਥਿਤੀ 'ਚ ਤੁਹਾਡੀ ਕੀ ਪ੍ਰਤੀਕਿਰਿਆ ਰਹਿੰਦੀ ਹੈ। ਤੁਹਾਡੀ ਵਾਪਸੀ ਕਿਵੇਂ ਹੋਵੇਗੀ। ਤੁਸੀਂ ਕਿਸ ਤਰ੍ਹਾਂ ਦੇ ਨਿਵੇਸ਼ਕ ਹੋ। ਇਹ ਵੀ ਜਾਣਨਾ ਜ਼ਰੂਰੀ ਹੈ ਕਿ ਵੱਖ-ਵੱਖ ਲੋਕ ਨੁਕਸਾਨ ਪ੍ਰਤੀ ਵੱਖ-ਵੱਖ ਪ੍ਰਤੀਕਿਰਿਆ ਰੱਖਦੇ ਹਨ।
ਬਹੁਤ ਸਾਰੇ ਲੋਕ ਆਪਣੀ ਦੌਲਤ ਘਟਦੀ ਦੇਖ ਕੇ ਘਬਰਾ ਜਾਣਗੇ। ਜਦਕਿ ਕੁਝ ਵਧੇਰੇ ਖਤਰਾ ਸਹਿ ਸਕਦੇ ਹਨ। ਜ਼ਿੰਦਗੀ 'ਚ ਜਦੋਂ ਆਲੇ-ਦੁਆਲੇ ਦੀਆਂ ਚੀਜ਼ਾਂ ਹਨ੍ਹੇਰੇ ਚ ਜਾਣ ਲੱਗਦੀਆਂ ਹਨ ਤਾਂ ਸਾਡਾ ਦਿਮਾਗ ਬੁਰੇ ਦਿਨਾਂ ਦੀ ਭਵਿੱਖਬਾਣੀ ਕਰਦਾ ਹੈ। ਇਸ ਸਮੇਂ ਦੌਰਾਨ ਅਨੁਭਵ, ਆਮ ਸਮਝ, ਕਿਸੇ ਯੋਜਨਾ 'ਚ ਭਰੋਸਾ ਇਹ ਸਭ ਛੱਡ ਕੇ ਸਾਨੂੰ ਮਾਨਸਿਕ ਮਜਬੂਤੀ ਦੀ ਲੋੜ ਹੁੰਦੀ ਹੈ। ਕੀ ਤੁਸੀਂ ਔਖੇ ਹਾਲਾਤ 'ਚ ਵੀ ਆਪਣੀ ਯੋਜਨਾ ਨਾਲ ਜੁੜੇ ਰਹਿ ਸਕਦੇ ਹੋ? ਕੀ ਤੁਹਾਡੇ ਕੋਲ ਕੋਈ ਹੋਰ ਯੋਜਨਾ ਵੀ ਹੈ?
ਤਜ਼ਰਬੇਕਾਰ ਨਿਵੇਸ਼ਕ ਸਲਾਹਕਾਰਾਂ ਤੋਂ ਸਹਾਇਤਾ ਲੈਂਦੇ ਹਨ ਤਾਂ ਜੋ ਸਫ਼ਲ ਨਿਵੇਸ਼ਕ ਬਣਿਆ ਜਾ ਸਕੇ। ਭਾਵਨਾਤਮਕ ਅਸਥਿਰਤਾ ਨਾਲ ਨਜਿੱਠਣ ਦਾ ਇਕ ਹੋਰ ਤਰੀਕਾ ਇਹ ਹੈ ਕਿ ਇਸ ਬਾਰੇ ਭੁੱਲ ਜਾਓ, ਰੋਜ਼ਾਨਾ ਬਜ਼ਾਰ ਦਾ ਉਤਰਾਅ-ਚੜਾਅ ਨਾ ਦੇਖੋ। ਜੇਕਰ ਤੁਹਾਡੇ ਕੋਲ ਕੋਈ ਸੁਰਾਗ ਨਹੀਂ ਹੈ ਕਿ ਬਾਹਰ ਕੀ ਹੋ ਰਿਹਾ ਹੈ ਤਾਂ ਇਹ ਨਿਵੇਸ਼ ਕੀਤੇ ਰਹਿਣ ਤੇ ਸੇਵਿੰਗ ਕਰਨ ਦੀਆਂ ਤੁਹਾਡੀਆਂ ਸੰਭਾਵਨਾਵਾਂ ਨੂੰ ਸੁਧਾਰ ਸਕਦਾ ਹੈ। ਟੈਕਨਾਲੋਜੀ ਤੇ ਸੋਸ਼ਲ ਮੀਡੀਆ ਦਾ ਪ੍ਰਸਾਰ, ਸਮਾਰਟ ਯੰਤਰ ਜੋ ਆਪਣੇ ਆਪ ਦਾ ਵਿਸਥਾਰ ਹਨ। ਇਹ ਸਾਨੂੰ ਆਰਾਮ ਨਹੀਂ ਕਰਨ ਦਿੰਦੇ। ਬੇਸ਼ੁਮਾਰ ਜਾਣਕਾਰੀ ਤਕ ਪਹੁੰਚ ਦੋ-ਧਾਰੀ ਤਲਵਾਰ ਹੈ।
ਇਕ ਅਲਟਰਨੇਟਿਵ ਅਪਰੋਚ ਜੋ ਸਹਾਇਤਾ ਕਰਦੀ ਹੈ ਉਹ ਹੈ ਸਮਾਰਟ ਬੀਟਾ ਤੇ ਨਿਯਮ ਆਧਾਰਤ ਜ਼ੋਖਮ ਪ੍ਰਬੰਧਨ ਤਕਨੀਕਾਂ ਅਪਣਾਉਣਾ। ਫਲਸਫੇ ਦੀਆਂ ਜੜ੍ਹਾਂ ਸੰਭਾਵਨਾਵਾਂ ਤੇ ਅੰਕੜਿਆਂ 'ਚ ਹਨ ਤੇ ਫੈਸਲੇ ਲੈਣ ਦੇ ਸਬੰਧ 'ਚ ਵਿਹਾਰਕ ਪਹਿਲੂ ਨੂੰ ਖਤਮ ਕਰਦਾ ਹੈ। ਸਮਝਦਾਰ ਨਿਵੇਸ਼ਕਾਂ ਵੱਲੋਂ ਇਹ ਅਪਣਾਉਣਾ ਸਮੇਂ ਦੀ ਗੱਲ ਹੈ।