ਪੜਚੋਲ ਕਰੋ

1 ਅਗਸਤ ਤੋਂ ਪਹਿਲਾਂ ਆ ਸਕਦੀ ਖੁਸ਼ਖਬਰੀ! ਭਾਰਤ-ਅਮਰੀਕਾ ਵਿਚਾਲੇ ਵਪਾਰ ਸਮਝੌਤੇ 'ਤੇ ਮੋਹਰ ਲੱਗਣ ਦੀ ਉਮੀਦ

ਭਾਰਤ ਅਤੇ ਅਮਰੀਕਾ ਦੇ ਵਿਚਕਾਰ ਟਰੇਡ ਡੀਲ 'ਤੇ ਜਲਦੀ ਹੀ ਮੋਹਰ ਲੱਗ ਸਕਦੀ ਹੈ। ਹਾਲ ਹੀ ਵਿੱਚ ਦੋਹਾਂ ਦੇ ਵਿਚਕਾਰ ਪੰਜਵੀਂ ਰਾਊਂਡ ਦੀ ਗੱਲਬਾਤ ਵੀ ਪੂਰੀ ਹੋ ਚੁੱਕੀ ਹੈ, ਜਿਸਦਾ ਮੁੱਖ ਉਦੇਸ਼ ਟਰੇਡ ਡੀਲ ਨੂੰ ਅੰਤਿਮ ਰੂਪ ਦੇਣਾ ਸੀ।

ਭਾਰਤ ਅਤੇ ਅਮਰੀਕਾ ਦੇ ਵਿਚਕਾਰ ਟਰੇਡ ਡੀਲ 'ਤੇ ਜਲਦੀ ਹੀ ਮੋਹਰ ਲੱਗ ਸਕਦੀ ਹੈ। ਹਾਲ ਹੀ ਵਿੱਚ ਦੋਹਾਂ ਦੇ ਵਿਚਕਾਰ ਪੰਜਵੀਂ ਰਾਊਂਡ ਦੀ ਗੱਲਬਾਤ ਵੀ ਪੂਰੀ ਹੋ ਚੁੱਕੀ ਹੈ, ਜਿਸਦਾ ਮੁੱਖ ਉਦੇਸ਼ ਟਰੇਡ ਡੀਲ ਨੂੰ ਅੰਤਿਮ ਰੂਪ ਦੇਣਾ ਸੀ। ਇਹ ਡੀਲ ਭਾਰਤ ਲਈ ਕਾਫੀ ਮਹੱਤਵਪੂਰਣ ਮੰਨੀ ਜਾ ਰਹੀ ਹੈ, ਤਾਂ ਜੋ ਰਿਸੀਪ੍ਰੋਕਲ ਟੈਰਿਫ਼ ਤੋਂ ਬਚਿਆ ਜਾ ਸਕੇ ਅਤੇ ਹੋਰ ਏਸ਼ੀਆਈ ਦੇਸ਼ਾਂ ਨਾਲ ਮੁਕਾਬਲੇ 'ਚ ਅੱਗੇ ਰਿਹਾ ਜਾ ਸਕੇ। ਇਹ ਗੱਲਬਾਤ ਵਾਸ਼ਿੰਗਟਨ ਵਿੱਚ 14 ਜੁਲਾਈ ਤੋਂ 17 ਜੁਲਾਈ ਤੱਕ ਚਾਰ ਦਿਨ ਚੱਲੀ।

ਦੱਸਣਯੋਗ ਹੈ ਕਿ ਅਮਰੀਕਾ ਨੇ ਰਿਸੀਪ੍ਰੋਕਲ ਟੈਰਿਫ਼ ਲਾਗੂ ਕਰਨ ਲਈ 1 ਅਗਸਤ ਦੀ ਡੈਡਲਾਈਨ ਤੈਅ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਹਾਲ ਹੀ 'ਚ ਕਿਹਾ ਸੀ ਕਿ ਭਾਰਤ ਨਾਲ ਡੀਲ ਲਗਭਗ ਤਿਆਰ ਹੈ, ਪਰ ਜੇਕਰ ਇਸ ਦੌਰਾਨ ਦੋਵੇਂ ਦੇਸ਼ ਕਿਸੇ ਸਮਝੌਤੇ 'ਤੇ ਨਹੀਂ ਪਹੁੰਚਦੇ, ਤਾਂ ਅਮਰੀਕਾ ਭਾਰਤ 'ਤੇ 26% ਟੈਰਿਫ਼ ਲਾ ਦੇਵੇਗਾ।

ਇਨ੍ਹਾਂ ਮੁੱਦਿਆਂ 'ਤੇ ਹੋਈ ਗੱਲਬਾਤ:

ਭਾਰਤ ਚਾਹੁੰਦਾ ਹੈ ਕਿ ਅਮਰੀਕਾ ਉਸ 'ਤੇ ਹੋਰ ਏਸ਼ੀਆਈ ਦੇਸ਼ਾਂ ਦੇ ਮੁਕਾਬਲੇ ਘੱਟ ਟੈਰਿਫ਼ ਲਾਏ। ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਗੱਲਬਾਤ ਸਿਰਫ ਵਪਾਰਕ ਮੁੱਦਿਆਂ ਤੱਕ ਸੀਮਿਤ ਨਹੀਂ ਰਹੀ, ਸਗੋਂ ਇਹ ਕਈ ਪੱਧਰਾਂ ਤੱਕ ਅੱਗੇ ਵਧ ਚੁੱਕੀ ਹੈ। ਇਸ ਦੌਰਾਨ ਡਿਜਿਟਲ ਅਰਥਵਿਵਸਥਾ ਤੋਂ ਲੈ ਕੇ 'ਹਾਈ ਟੈਕਨੋਲੋਜੀ ਟਰੇਡ' ਵਰਗੇ ਮੁੱਦਿਆਂ 'ਤੇ ਵੀ ਵਿਚਾਰ-ਚਰਚਾ ਹੋਈ।

ਦ ਫਾਇਨੈਂਸ਼ਲ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ, ਭਾਰਤ ਨੇ ਅਮਰੀਕਾ ਤੋਂ ਆਟੋ ਸੈਕਟਰ 'ਤੇ ਲਗਾਏ 25 ਫੀਸਦੀ ਅਤੇ ਸਟੀਲ ਅਤੇ ਐਲੂਮੀਨਿਅਮ 'ਤੇ 50 ਫੀਸਦੀ ਟੈਰਿਫ਼ ਤੋਂ ਛੋਟ ਦੀ ਮੰਗ ਕੀਤੀ ਹੈ। ਦੋਹਾਂ ਦੇਸ਼ਾਂ ਵਿਚਕਾਰ SCOMET (ਸਪੈਸ਼ਲ ਕੇਮਿਕਲਜ਼, ਆਰਗੇਨਿਜ਼ਮਜ਼, ਮਟੀਰੀਅਲਜ਼, ਇਕੁਇਪਮੈਂਟਸ ਅਤੇ ਟੈਕਨੋਲੋਜੀ) ਬਾਰੇ ਵੀ ਗੱਲਬਾਤ ਹੋਈ। ਇਹ ਚੀਜ਼ਾਂ ਬਹੁਤ ਹੀ ਨਿਯੰਤਰਤ ਤਰੀਕੇ ਨਾਲ ਵਪਾਰ ਵਿਚ ਆਉਂਦੀਆਂ ਹਨ ਅਤੇ ਸਿਰਫ ਭਰੋਸੇਯੋਗ ਸਾਥੀਆਂ ਨਾਲ ਹੀ ਇਨ੍ਹਾਂ ਦੀ ਲੈਣ-ਦੇਣ ਹੁੰਦੀ ਹੈ।

ਅਮਰੀਕਾ ਦੀ ਭਾਰਤ ਤੋਂ ਮੰਗ

ਅਮਰੀਕਾ ਚਾਹੁੰਦਾ ਹੈ ਕਿ ਭਾਰਤ ਆਪਣੇ ਆਟੋਮੋਬਾਈਲ ਉਤਪਾਦਾਂ 'ਤੇ ਇੰਪੋਰਟ ਡਿਊਟੀ ਘਟਾਏ ਅਤੇ ਅਮਰੀਕਾ ਤੋਂ ਵੱਧ ਤੋਂ ਵੱਧ ਊਰਜਾ ਉਤਪਾਦ ਖਰੀਦੇ। ਦੂਜੇ ਪਾਸੇ, ਭਾਰਤ ਘੱਟ ਟੈਰਿਫ਼ ਦੇ ਨਾਲ ਨਾਲ ਆਪਣੇ ਖੇਤੀਬਾੜੀ ਅਤੇ ਡੇਅਰੀ ਸੈਕਟਰ ਲਈ ਰੱਖਿਆਤਮਕ ਰਵੱਈਆ ਰੱਖਣਾ ਚਾਹੁੰਦਾ ਹੈ, ਕਿਉਂਕਿ ਅਮਰੀਕਾ ਇਨ੍ਹਾਂ ਦੋ ਸੈਕਟਰਾਂ ਵਿੱਚ ਭਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕਾ ਚਾਹੁੰਦਾ ਹੈ ਕਿ ਭਾਰਤ ਜੈਣੇਟਿਕਲੀ ਮੋਡੀਫਾਈਡ ਖੇਤੀਬਾੜੀ ਉਤਪਾਦਾਂ (GM ਫਸਲਾਂ) ਨੂੰ ਵੀ ਆਪਣੇ ਦੇਸ਼ ਵਿੱਚ ਆਉਣ ਦੀ ਇਜਾਜ਼ਤ ਦੇਵੇ।

ਭਾਰਤ ਨੇ ਆਪਣੀਆਂ ਮੰਗਾਂ ਰੱਖੀਆਂ

ਭਾਰਤ ਨੇ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਦਿਆਂ, ਖਾਸ ਕਰਕੇ ਡੇਅਰੀ ਖੇਤਰ ਅਤੇ ਕਣਕ-ਚੌਲ ਵਰਗੀਆਂ ਫਸਲਾਂ ਲਈ, ਆਪਣੀ ਮਿਹਨਤ-ਅਧਾਰਿਤ ਉਦਯੋਗਾਂ ਅਤੇ ਇਲੈਕਟ੍ਰੌਨਿਕਸ ਵਰਗੇ ਉਭਰਦੇ ਨਿਰਮਾਣ ਖੇਤਰਾਂ ਨੂੰ ਵਧੇਰੇ ਬਾਜ਼ਾਰ ਤੱਕ ਪਹੁੰਚ ਦੀ ਮੰਗ ਕੀਤੀ ਹੈ।

ਸਿਰਫ਼ ਵਪਾਰਕ ਵਸਤੂਆਂ ਹੀ ਨਹੀਂ, ਅਮਰੀਕਾ ਇਹ ਵੀ ਚਾਹੁੰਦਾ ਹੈ ਕਿ ਭਾਰਤ ਵਿੱਚ ਉਸ ਦੀਆਂ ਟੈਕਨੋਲੋਜੀ ਕੰਪਨੀਆਂ ਲਈ ਹੋਰ ਲਚਕੀਲਾ ਅਤੇ ਉਦਾਰ ਨਿਯਮਾਤਮਕ ਮਾਹੌਲ ਬਣੇ। ਹੁਣ ਤੱਕ ਅਮਰੀਕਾ ਯੂਕੇ, ਇੰਡੋਨੇਸ਼ੀਆ ਅਤੇ ਵਿਆਤਨਾਮ ਨਾਲ ਟਰੇਡ ਡੀਲ ਦਾ ਐਲਾਨ ਕਰ ਚੁੱਕਾ ਹੈ।

ਟਾਪ ਹੈਡਲਾਈਨ

Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ
Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ
Blinkit ਤੋਂ ਲੈ ਕੇ Zepto ਤੱਕ, 10 ਮਿੰਟ 'ਚ ਡਿਲਿਵਰੀ ਕਰਨ ਵਾਲਿਆਂ ਦੀ ਖੁੱਲ੍ਹ ਰਹੀ ਪੋਲ
Blinkit ਤੋਂ ਲੈ ਕੇ Zepto ਤੱਕ, 10 ਮਿੰਟ 'ਚ ਡਿਲਿਵਰੀ ਕਰਨ ਵਾਲਿਆਂ ਦੀ ਖੁੱਲ੍ਹ ਰਹੀ ਪੋਲ
Gold-Silver Rate: ਸੋਨੇ-ਚਾਂਦੀ ਦੀਆਂ ਕੀਮਤਾਂ ਨੂੰ ਲੈ ਮੱਚਿਆ ਹਾਹਾਕਾਰ, ਕੱਲ੍ਹ ਦੇ ਮੁਕਾਬਲੇ ਅੱਜ 1.53 ਲੱਖ ਰੁਪਏ ਤੋਂ ਪਾਰ, ਜਾਣੋ 22-24 ਅਤੇ 18 ਕੈਰੇਟ ਦਾ ਕਿੰਨਾ ਰੇਟ
ਸੋਨੇ-ਚਾਂਦੀ ਦੀਆਂ ਕੀਮਤਾਂ ਨੂੰ ਲੈ ਮੱਚਿਆ ਹਾਹਾਕਾਰ, ਕੱਲ੍ਹ ਦੇ ਮੁਕਾਬਲੇ ਅੱਜ 1.53 ਲੱਖ ਰੁਪਏ ਤੋਂ ਪਾਰ, ਜਾਣੋ 22-24 ਅਤੇ 18 ਕੈਰੇਟ ਦਾ ਕਿੰਨਾ ਰੇਟ
ਮਹਿੰਗਾ ਹੋਇਆ ਪਹਾੜਾਂ ਦਾ ਸਫਰ! ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ; ਜਾਣੋ ਨਵੀਆਂ ਕੀਮਤਾਂ
ਮਹਿੰਗਾ ਹੋਇਆ ਪਹਾੜਾਂ ਦਾ ਸਫਰ! ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ; ਜਾਣੋ ਨਵੀਆਂ ਕੀਮਤਾਂ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ
Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ
Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ
Cristiano Ronaldo ਨੇ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, 10 ਸਾਲ ਤੋਂ ਕਰ ਰਹੇ ਸਨ ਡੇਟ , ਬਿਕਨੀ ਲੁੱਕ 'ਚ ਢਾਹੁੰਦੀ ਹੈ ਕਹਿਰ
Cristiano Ronaldo ਨੇ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, 10 ਸਾਲ ਤੋਂ ਕਰ ਰਹੇ ਸਨ ਡੇਟ , ਬਿਕਨੀ ਲੁੱਕ 'ਚ ਢਾਹੁੰਦੀ ਹੈ ਕਹਿਰ
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
ਪੰਜਾਬ SIR: ਕੱਲ੍ਹ ਆਵੇਗੀ Draft Voter List, ਤੁਹਾਡਾ ਨਾਮ ਹੈ ਜਾਂ ਕੱਟ ਗਿਆ? ਇਦਾਂ ਕਰੋ ਚੈੱਕ

Embed widget