ਪੜਚੋਲ ਕਰੋ

LPG Crisis: ਇਨ੍ਹਾਂ ਸੂਬਿਆਂ ਵਿੱਚ LPG ਦਾ ਸੰਕਟ, ਲੋਕਾਂ ਲਈ ਸਿਲੰਡਰ ਰੀਫਿਲ ਕਰਵਾਉਣ ਸਕਦੈ ਮੁਸ਼ਕਿਲ

IOC Cylinder Transporters: ਸਰਕਾਰੀ ਗੈਸ ਕੰਪਨੀ ਦੇ ਸਿਲੰਡਰ ਟਰਾਂਸਪੋਰਟਰਾਂ ਦੀ ਹੜਤਾਲ ਕਾਰਨ ਲੋਕਾਂ ਨੂੰ ਸਿਲੰਡਰ ਭਰਵਾਉਣਾ ਔਖਾ ਹੋਣ ਦਾ ਖਦਸ਼ਾ ਹੋਰ ਡੂੰਘਾ ਹੋ ਗਿਆ ਹੈ।

IOC Cylinder Transporters: ਮਹਿੰਗਾਈ ਤੋਂ ਰਾਹਤ ਦੇ ਵਿਚਕਾਰ ਦੇਸ਼ ਦੇ ਕਈ ਸੂਬਿਆਂ ਦੇ ਲੋਕਾਂ ਨੂੰ ਰਸੋਈ ਦੇ ਨਵੇਂ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਡਰ ਹੈ ਕਿ ਪ੍ਰਭਾਵਿਤ ਸੂਬਿਆਂ ਵਿੱਚ ਐਲਪੀਜੀ ਦੀ ਕਮੀ ਦੀ ਸਥਿਤੀ ਪੈਦਾ ਹੋ ਸਕਦੀ ਹੈ। ਰਸੋਈ ਗੈਸ ਸਿਲੰਡਰ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸੰਕਟ ਆਉਣ ਦੀ ਹੈ ਸੰਭਾਵਨਾ 

ਉੱਤਰ-ਪੂਰਬੀ ਸੂਬਿਆਂ ਦੇ ਲੋਕਾਂ ਲਈ ਇਹ ਸੰਕਟ ਆਉਣ ਦੀ ਸੰਭਾਵਨਾ ਹੈ। ਦਰਅਸਲ, ਸਰਕਾਰੀ ਤੇਲ ਅਤੇ ਗੈਸ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸਿਲੰਡਰ ਟਰਾਂਸਪੋਰਟਰਾਂ ਦੀ ਇੱਕ ਐਸੋਸੀਏਸ਼ਨ ਮੰਗਲਵਾਰ ਤੋਂ ਹੜਤਾਲ 'ਤੇ ਚਲੀ ਗਈ ਹੈ। ਟਰਾਂਸਪੋਰਟਰ ਐਸੋਸੀਏਸ਼ਨ ਨੇ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਹੈ। ਐਸੋਸੀਏਸ਼ਨ ਦਾ ਨਾਮ ਨਾਰਥ ਈਸਟ ਪੈਕਡ ਐਲਪੀਜੀ ਟਰਾਂਸਪੋਰਟਰ ਐਸੋਸੀਏਸ਼ਨ ਹੈ।

ਹਫਤੇ ਦੇ ਅੰਤ ਤੱਕ ਹੋ ਸਕਦੀਆਂ ਸਮੱਸਿਆਵਾਂ

ਐਸੋਸੀਏਸ਼ਨ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਜੋ ਟੈਂਡਰ ਆਏ ਹਨ, ਉਨ੍ਹਾਂ ਵਿੱਚ ਰੇਟ ਬਹੁਤ ਘੱਟ ਹਨ। ਇਸ ਤੋਂ ਇਲਾਵਾ ਐਸੋਸੀਏਸ਼ਨ ਨੇ ਹੜਤਾਲ ਦਾ ਕਾਰਨ ਪੁਰਾਣੇ ਬਕਾਏ ਵੀ ਦੱਸਿਆ ਹੈ। ਇਸ ਹੜਤਾਲ ਕਾਰਨ ਉੱਤਰ-ਪੂਰਬੀ ਰਾਜਾਂ ਖਾਸ ਕਰਕੇ ਅਸਾਮ, ਅਰੁਣਾਚਲ ਪ੍ਰਦੇਸ਼, ਮੇਘਾਲਿਆ ਅਤੇ ਮਿਜ਼ੋਰਮ ਵਿੱਚ ਐਲਪੀਜੀ ਸਿਲੰਡਰ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਪੀਟੀਆਈ ਦੀ ਇੱਕ ਰਿਪੋਰਟ ਦੇ ਅਨੁਸਾਰ, ਜੇਕਰ ਹੜਤਾਲ ਜਲਦੀ ਖਤਮ ਨਾ ਕੀਤੀ ਗਈ ਤਾਂ ਇਸ ਹਫਤੇ ਦੇ ਅੰਤ ਤੱਕ ਸਿਲੰਡਰ ਦੀ ਕਮੀ ਹੋ ਜਾਵੇਗੀ।

ਇਨ੍ਹਾਂ ਕਾਰਨਾਂ ਕਰਕੇ ਟਰਾਂਸਪੋਰਟਰਾਂ ਦੀ ਹੜਤਾਲ

ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਹ ਫਲੈਸ਼ ਹੜਤਾਲ ਹੈ। ਉਨ੍ਹਾਂ ਅਨੁਸਾਰ 2018 ਤੋਂ ਕੁਝ ਬਕਾਏ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ। ਕੰਪਨੀ ਨੂੰ ਜਲਦ ਤੋਂ ਜਲਦ ਭੁਗਤਾਨ ਕਰਨ ਲਈ ਕਿਹਾ ਗਿਆ ਹੈ। ਐਸੋਸੀਏਸ਼ਨ ਮੁਤਾਬਕ ਇਹ ਹੜਤਾਲ ਨਹੀਂ ਹੈ, ਸਗੋਂ ਅਸੀਂ ਸੋਮਵਾਰ ਤੋਂ ਆਪਣੇ ਵਾਹਨਾਂ ਨੂੰ ਰੋਕ ਦਿੱਤਾ ਹੈ। ਇਸ ਦੇ ਨਾਲ ਹੀ ਆਈਓਸੀ ਨੇ ਟਰਾਂਸਪੋਰਟਰਾਂ ਨੂੰ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਇਸ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ।


ਬਹੁਤ ਜ਼ਿਆਦਾ ਹੋ ਰਹੀਆਂ ਨੇ ਸੰਭਾਵਨਾਵਾਂ ਪ੍ਰਭਾਵਿਤ 

ਇੰਡੀਅਨ ਆਇਲ ਏਓਡੀ, ਇੰਡੀਅਨ ਆਇਲ ਕਾਰਪੋਰੇਸ਼ਨ ਦਾ ਉੱਤਰ-ਪੂਰਬੀ ਡਿਵੀਜ਼ਨ, ਹਰ ਰੋਜ਼ 1.4 ਲੱਖ ਐਲਪੀਜੀ ਸਿਲੰਡਰ ਦਾ ਉਤਪਾਦਨ ਕਰਦਾ ਹੈ। ਇਸਦੇ ਉੱਤਰ-ਪੂਰਬੀ ਸੂਬਿਆਂ ਵਿੱਚ 9 ਸਿਲੰਡਰ ਬੋਟਲਿੰਗ ਪਲਾਂਟ ਹਨ। ਫਲੈਸ਼ ਹੜਤਾਲ ਕਾਰਨ 9 ਵਿੱਚੋਂ 6 ਬੋਟਲਿੰਗ ਪਲਾਂਟ ਪ੍ਰਭਾਵਿਤ ਹੋਏ ਹਨ, ਜੋ ਅਸਾਮ ਵਿੱਚ ਸਥਿਤ ਹਨ। ਪ੍ਰਭਾਵਿਤ ਬੋਟਲਿੰਗ ਪਲਾਂਟਾਂ ਦੀ ਸੰਯੁਕਤ ਸਮਰੱਥਾ ਪ੍ਰਤੀ ਦਿਨ 1.1 ਲੱਖ ਸਿਲੰਡਰ ਹੈ।

ਟਾਪ ਹੈਡਲਾਈਨ

SBI Data Leak : ਕੀ ਤੁਹਾਡੇ ਨਾਂ 'ਤੇ ਵੀ ਕੋਈ ਬਣਵਾ ਸਕਦਾ ਹੈ ਕ੍ਰੈਡਿਟ ਕਾਰਡ? ਜਾਣੋ ਕਿੰਨਾ ਹੈ ਖ਼ਤਰਾ
SBI Data Leak : ਕੀ ਤੁਹਾਡੇ ਨਾਂ 'ਤੇ ਵੀ ਕੋਈ ਬਣਵਾ ਸਕਦਾ ਹੈ ਕ੍ਰੈਡਿਟ ਕਾਰਡ? ਜਾਣੋ ਕਿੰਨਾ ਹੈ ਖ਼ਤਰਾ
ਸਿਰਫ 5000 ਹੀ ਕਢਵਾ ਸਕੋਗੇ, ਜਾਣੋ ਕਿਹੜੇ ਬੈਂਕ 'ਤੇ RBI ਨੇ ਲਿਆ ਐਕਸ਼ਨ; ਜਾਣੋ ਵਜ੍ਹਾ
ਸਿਰਫ 5000 ਹੀ ਕਢਵਾ ਸਕੋਗੇ, ਜਾਣੋ ਕਿਹੜੇ ਬੈਂਕ 'ਤੇ RBI ਨੇ ਲਿਆ ਐਕਸ਼ਨ; ਜਾਣੋ ਵਜ੍ਹਾ
Driving License ਬਣਾਉਣਾ ਹੋਵੇਗਾ ਸੌਖਾ! ਖ਼ਤਮ ਹੋ ਸਕਦੀ ਐਡਰੈਸ ਬਦਲਣ ਦੀ ਫੀਸ
Driving License ਬਣਾਉਣਾ ਹੋਵੇਗਾ ਸੌਖਾ! ਖ਼ਤਮ ਹੋ ਸਕਦੀ ਐਡਰੈਸ ਬਦਲਣ ਦੀ ਫੀਸ
Sugar Price: ਚੀਨੀ ਦੇ ਧੜੰਮ ਡਿੱਗਣਗੇ ਰੇਟ, ਤਿਉਹਾਰੀ ਸੀਜ਼ਨ ਵਿਚਾਲੇ ਹੋਏਗੀ ਸਸਤੀ, ਸਰਕਾਰ ਨੇ 31 ਦਸੰਬਰ ਤੱਕ ਵਧਾਇਆ ਡਿਊਟੀ-ਮੁਕਤ ਦਰਾਮਦ...
ਚੀਨੀ ਦੇ ਧੜੰਮ ਡਿੱਗਣਗੇ ਰੇਟ, ਤਿਉਹਾਰੀ ਸੀਜ਼ਨ ਵਿਚਾਲੇ ਹੋਏਗੀ ਸਸਤੀ, ਸਰਕਾਰ ਨੇ 31 ਦਸੰਬਰ ਤੱਕ ਵਧਾਇਆ ਡਿਊਟੀ-ਮੁਕਤ ਦਰਾਮਦ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਇਸ ਗੈਂਗਸਟਰ ਨੇ ਜ਼ਿੰਮੇਵਾਰੀ ਲਈ, ਬੋਲਿਆ- ASI ਨੂੰ...
ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਇਸ ਗੈਂਗਸਟਰ ਨੇ ਜ਼ਿੰਮੇਵਾਰੀ ਲਈ, ਬੋਲਿਆ- ASI ਨੂੰ...
Senior BJP Leader Resign: ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਭਾਜਪਾ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ, ਬੋਲੇ...
ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਭਾਜਪਾ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ, ਬੋਲੇ...
Congress Leader: ਸਿਆਸੀ ਜਗਤ 'ਚ ਪਸਰਿਆ ਮਾਤਮ, ਯੂਥ ਕਾਂਗਰਸ ਦੇ ਉਪ ਪ੍ਰਧਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ, ਅੰਤਿਮ ਸੰਸਕਾਰ 'ਚ ਸ਼ਾਮਲ ਹੋਣਗੇ ਕਈ ਸੀਨੀਅਰ ਆਗੂ...
ਸਿਆਸੀ ਜਗਤ 'ਚ ਪਸਰਿਆ ਮਾਤਮ, ਯੂਥ ਕਾਂਗਰਸ ਦੇ ਉਪ ਪ੍ਰਧਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ, ਅੰਤਿਮ ਸੰਸਕਾਰ 'ਚ ਸ਼ਾਮਲ ਹੋਣਗੇ ਕਈ ਸੀਨੀਅਰ ਆਗੂ...
ਚੰਡੀਗੜ੍ਹ 'ਚ ਸਾਲ ਦੇ ਅਖੀਰ ਤੱਕ ਹੋਣਗੀਆਂ ਨਗਰ ਨਿਗਮ ਚੋਣਾਂ, ਪੋਲਿੰਗ ਸਟੇਸ਼ਨਾਂ ਦੀ ਡਰਾਫਟ ਲਿਸਟ ਜਾਰੀ
ਚੰਡੀਗੜ੍ਹ 'ਚ ਸਾਲ ਦੇ ਅਖੀਰ ਤੱਕ ਹੋਣਗੀਆਂ ਨਗਰ ਨਿਗਮ ਚੋਣਾਂ, ਪੋਲਿੰਗ ਸਟੇਸ਼ਨਾਂ ਦੀ ਡਰਾਫਟ ਲਿਸਟ ਜਾਰੀ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ, ਕਈ ਗੰਭੀਰ ਮੁੱਦਿਆਂ ’ਤੇ ਹੋ ਸਕਦੀ ਚਰਚਾ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ, ਕਈ ਗੰਭੀਰ ਮੁੱਦਿਆਂ ’ਤੇ ਹੋ ਸਕਦੀ ਚਰਚਾ
1 ਸਾਲ ਦੀ FD ‘ਤੇ ਬੰਪਰ ਰਿਟਰਨ, ਕਿਹੜਾ ਬੈਂਕ ਦੇ ਰਿਹਾ ਸਭ ਤੋਂ ਜ਼ਿਆਦਾ ਵਿਆਜ?
1 ਸਾਲ ਦੀ FD ‘ਤੇ ਬੰਪਰ ਰਿਟਰਨ, ਕਿਹੜਾ ਬੈਂਕ ਦੇ ਰਿਹਾ ਸਭ ਤੋਂ ਜ਼ਿਆਦਾ ਵਿਆਜ?
ਪੰਜਾਬ-ਚੰਡੀਗੜ੍ਹ 'ਚ ਮੌਸਮ ਸਾਫ, 2 ਦਿਨ ਬਾਰਿਸ਼ ਦੇ ਆਸਾਰ, ਸਵੇਰੇ-ਸ਼ਾਮ ਹੋਣ ਲੱਗੀ ਠੰਡ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਮੌਸਮ ਸਾਫ, 2 ਦਿਨ ਬਾਰਿਸ਼ ਦੇ ਆਸਾਰ, ਸਵੇਰੇ-ਸ਼ਾਮ ਹੋਣ ਲੱਗੀ ਠੰਡ; ਜਾਣੋ ਮੌਸਮ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਅਕਤੂਬਰ 2026
Embed widget