ਨੋਇਡਾ: ਜੇਵਾਰ ਏਅਰਪੋਰਟ ਨੇ ਜਿਨ੍ਹਾਂ 6 ਪਿੰਡਾਂ ਦੇ ਕਿਸਾਨਾਂ ਦੀ ਜ਼ਮੀਨਾਂ ਲਈਆਂ, ਹੁਣ ਉਨ੍ਹਾਂ ਕਿਸਾਨਾਂ ਦਾ ਰਹਿਣ ਸਹਿਣ 'ਚ ਵੱਡਾ ਬਦਲਾਅ ਆਇਆ ਹੈ। ਕਿਸਾਨ ਪਰਿਵਾਰ ਕਾਰ ਤੇ ਬਾਈਕ ਖਰੀਦ ਰਹੇ ਹਨ। ਇਸ ਨਾਲ ਇਕੱਲੇ ਰੋਹੀ ਪਿੰਡ 'ਚ ਪਿਛਲੇ ਤਿੰਨ ਮਹੀਨਿਆਂ '50 ਰਾਈਲ ਐਨਫੀਲਡ ਬਾਈਕਸ ਨੌਜਵਾਨਾਂ ਨੇ ਖਰੀਦੀਆਂ ਹਨ।


ਹੁਣ ਇੱਥੇ ਦੇ ਕਿਸਾਨ ਪਰਿਵਾਰਾਂ ਲਈ ਪਰੀ ਚੌਕ ਤੇ ਅੱਟਾ ਚੌਕ ਆਉਣਾ ਜਾਣਾ ਆਮ ਜਿਹੀ ਗੱਲ ਹੈ। ਨੋਇਡਾ ਦੇ ਜੀਆਈਪੀ ਮਾਲ ਤੇ ਗ੍ਰੇਟਰ ਨੋਇਡਾ ਦੇ ਗ੍ਰੈਂਡ ਵੈਨਿਸ ਮਾਲ ਵਿੱਚ ਪੂਰਾ ਪਰਿਵਾਰ ਇਕੱਠੇ ਸ਼ੌਪਿੰਗ ਕਰਦਾ ਹੈ। ਲੋਕਾਂ ਨੂੰ ਪਿੰਡ ਹੁਣ ਪਿਛੜਿਆ ਲੱਗਦਾ ਹੈ ਤੇ ਉਹ ਮਥੁਰਾ, ਗ੍ਰੇਟਰ ਨੋਇਡਾ ਤੇ ਅਲੀਗੜ੍ਹ ਵੱਲ ਵਧ ਰਹੇ ਹਨ। ਨੌਂ ਮਹੀਨਿਆਂ 'ਚ ਇੱਥੇ ਸਭ ਕੁਝ ਬਦਲ ਗਿਆ। 1200 ਕਿਸਾਨਾਂ ਨੂੰ ਇੱਕ ਕਰੋੜ ਜਾਂ ਇਸ ਤੋਂ ਵਧ ਪੈਸਾ ਮਿਲਿਆ ਹੈ।

ਜੇਵਾਰ ਨੇੜੇ ਬਣੇ ਨੋਇਡਾ ਕੌਮਾਂਤਰੀ ਹਵਾਈ ਅੱਡੇ ਵਿੱਚ ਪੂਰਾ ਸਰਕਾਰੀ ਸਟਾਫ ਜ਼ੋਰਦਾਰ ਢੰਗ ਨਾਲ ਸ਼ਾਮਲ ਹੈ। ਮੰਗਲਵਾਰ ਨੂੰ ਪੇਸ਼ ਕੀਤੇ ਗਏ ਯੂਪੀ ਦੇ ਬਜਟ 'ਚ ਸਰਕਾਰ ਨੇ ਏਅਰਪੋਰਟ ਦੇ ਦੂਜੇ ਪੜਾਅ ‘ਤੇ ਕੰਮ ਸ਼ੁਰੂ ਕਰਨ ਲਈ 2,000 ਕਰੋੜ ਰੁਪਏ ਦੀ ਵੱਡੀ ਰਕਮ ਅਲਾਟ ਕੀਤੀ ਹੈ।

ਜੇਵਾਰ ਅੰਤਰਰਾਸ਼ਟਰੀ ਹਵਾਈ ਅੱਡੇ ਲਈ, ਪਹਿਲੇ ਪੜਾਅ 'ਚ ਛੇ ਪਿੰਡਾਂ ਚੋਂ 1,334 ਹੈਕਟੇਅਰ ਜ਼ਮੀਨ ਗ੍ਰਹਿਣ ਕੀਤੀ ਗਈ ਹੈ। ਇਸ ਦੇ ਬਦਲੇ 5,823 ਕਿਸਾਨਾਂ ਨੂੰ 3,167 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਹੈ। ਕੁਝ ਕਿਸਾਨ ਪਰਿਵਾਰ ਹਨ, ਜਿਨ੍ਹਾਂ ਨੂੰ 5-5 ਕਰੋੜ ਰੁਪਏ ਦਾ ਮੁਆਵਜ਼ਾ ਮਿਲਿਆ ਹੈ।

ਕੁਝ ਲੋਕਾਂ ਨੇ ਗੌਤਮ ਬੁੱਧ ਨਗਰ ਜ਼ਿਲ੍ਹਾ, ਬੁਲੰਦਸ਼ਹਿਰ, ਅਲੀਗੜ੍ਹ ਤੇ ਬਦਾਉਂ 'ਚ ਜ਼ਮੀਨ ਖਰੀਦੀ ਹੈ। ਕਿਸਾਨਾਂ ਨੂੰ ਪੈਸਾ ਮਿਲਿਆ ਪਰ ਉਨ੍ਹਾਂ ਸਾਹਮਣੇ ਸਭ ਤੋਂ ਵੱਡਾ ਪ੍ਰਸ਼ਨ ਇਹ ਹੈ ਕਿ ਇਸ ਨਾਲ ਕੀ ਕਰਨਾ ਹੈ।

ਪੈਸੇ ਦੀ ਆਮਦ ਤੋਂ ਬਾਅਦ, ਇਸ ਖੇਤਰ 'ਚ ਵਪਾਰਕ ਗਤੀਵਿਧੀਆਂ ਵੱਡੇ ਪੱਧਰ 'ਤੇ ਵਧੀਆਂ ਹਨ। ਪ੍ਰਾਈਵੇਟ ਤੇ ਜਨਤਕ ਬੈਂਕਾਂ ਨੇ ਇਨ੍ਹਾਂ ਪਿੰਡਾਂ ਦੇ ਆਲੇ ਦੁਆਲੇ ਨਵੀਆਂ ਸ਼ਾਖਾਵਾਂ ਖੋਲ੍ਹੀਆਂ ਹਨ। ਵੱਡੀ ਗਿਣਤੀ 'ਚ ਕਿਸਾਨ ਪਰਿਵਾਰਾਂ ਨੇ ਬਾਂਡ, ਮਿਉਚੁਅਲ ਫੰਡ, ਐਫਡੀ ਤੇ ਬੀਮਾ ਪਾਲਸੀਆਂ ਖਰੀਦੀਆਂ ਹਨ। ਹਰ ਬੈਂਕ ਨੇ ਵੱਧ ਤੋਂ ਵੱਧ ਪੈਸਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਨਵੇਂ ਖਾਤੇ ਖੋਲ੍ਹੇ ਗਏ ਤੇ ਬੈਂਕਾਂ ਨੂੰ ਬੀਮਾ ਅਤੇ ਐਫਡੀ 'ਚ ਸਭ ਤੋਂ ਜ਼ਿਆਦਾ ਪੈਸਾ ਮਿਲਿਆ।