Joint Home Loan Benefits: ਹਰ ਵਿਅਕਤੀ ਦੀ ਇੱਛਾ ਹੁੰਦੀ ਹੈ ਕਿ ਉਸ ਦਾ ਆਪਣਾ ਸੁਪਨਿਆਂ ਦਾ ਘਰ ਹੋਵੇ। ਇਸ ਲਈ ਲੋਕ ਹੋਮ ਲੋਨ (Home Loan) ਦੀ ਮਦਦ ਲੈਂਦੇ ਹਨ। ਅੱਜਕੱਲ੍ਹ ਲਗਭਗ ਸਾਰੇ ਬੈਂਕ ਤੇ ਵਿੱਤੀ ਅਦਾਰੇ  (Financial Institution) ਲੋਕਾਂ ਨੂੰ ਹੋਮ ਲੋਨ ਦਾ ਲਾਭ ਦਿੰਦੇ ਹਨ। ਹੋਮ ਲੋਨ ਰਾਹੀਂ ਘਰ ਖਰੀਦਣਾ ਆਸਾਨ ਤੇ ਸਸਤਾ (Cheap Home Loan Options) ਹੋ ਜਾਂਦਾ ਹੈ।

ਅਜਿਹੇ 'ਚ ਕਈ ਵਾਰ ਦੇਖਿਆ ਗਿਆ ਹੈ ਕਿ ਦੋ ਲੋਕ ਇਕੱਠੇ ਕਰਜ਼ਾ ਲੈਂਦੇ ਹਨ। ਇਸ ਨੂੰ ਜੁਆਇੰਟ ਹੋਮ ਲੋਨ ਕਿਹਾ ਜਾਂਦਾ ਹੈ। ਤੁਸੀਂ ਆਪਣੀ ਭੈਣ ਜਾਂ ਪਤਨੀ ਆਦਿ ਨਾਲ ਵੀ ਅਜਿਹਾ ਕਰਜ਼ਾ ਲੈ ਸਕਦੇ ਹੋ। ਜੇਕਰ ਇੱਕ ਵਿਅਕਤੀ ਹੋਮ ਲੋਨ ਲੈਣ ਦੇ ਯੋਗ ਨਹੀਂ ਹੈ ਤਾਂ ਦੋ ਲੋਕ ਇਕੱਠੇ ਕਰਜ਼ਾ ਲੈ ਸਕਦੇ ਹਨ। ਇਸ ਕਿਸਮ ਦੇ ਕਰਜ਼ੇ ਨੂੰ ਜੁਆਇੰਟ ਹੋਮ ਲੋਨ ਕਿਹਾ ਜਾਂਦਾ ਹੈ।

ਔਰਤਾਂ ਨੂੰ ਕਈ ਫ਼ਾਇਦੇ ਮਿਲਦੇ
ਜੇਕਰ ਹੋਮ ਲੋਨ 'ਚ ਕੋਈ ਇੱਕ ਮਹਿਲਾ ਬਿਨੈਕਾਰ (Female Applicant for Home Loan) ਹੈ ਤਾਂ ਉਸ ਨੂੰ ਬਹੁਤ ਸਾਰੇ ਫ਼ਾਇਦੇ ਮਿਲਦੇ ਹਨ। ਇਸ 'ਚ ਸਭ ਤੋਂ ਮਹੱਤਵਪੂਰਨ ਹੈ ਘੱਟ ਵਿਆਜ ਦਰ। ਔਰਤਾਂ ਨੂੰ ਆਮ ਵਿਆਜ ਦਰ ਤੋਂ ਲਗਪਗ 5 ਫ਼ੀਸਦੀ (5 Basis Points) ਦੀ ਛੋਟ ਮਿਲਦੀ ਹੈ।

ਇਹ ਹਨ ਜੁਆਇੰਟ ਹੋਮ ਲੋਨ ਦੇ ਫ਼ਾਇਦੇ
ਸੰਯੁਕਤ ਹੋਮ ਲੋਨ ਦਾ ਸਭ ਤੋਂ ਵੱਡਾ ਫ਼ਾਇਦਾ (Joint Home Loan Benefits) ਇਹ ਹੈ ਕਿ ਘੱਟ ਕ੍ਰੈਡਿਟ ਸਕੋਰ (Credit Score) ਦੇ ਬਾਅਦ ਵੀ ਤੁਹਾਨੂੰ ਦੋ ਲੋਕਾਂ ਕਾਰਨ ਜ਼ਿਆਦਾ ਲੋਨ ਮਿਲਦਾ ਹੈ। ਇਸ ਦੇ ਨਾਲ ਹੀ ਜੁਆਇੰਟ ਹੋਮ ਲੋਨ ਦੇ ਤਹਿਤ ਇਨਕਮ ਟੈਕਸ ਛੋਟ (Income Tax Rebate) ਵੀ ਮਿਲਦੀ ਹੈ। ਤੁਹਾਨੂੰ ਹੋਮ ਲੋਨ ਲੈਣ 'ਤੇ ਧਾਰਾ 80C ਦੇ ਤਹਿਤ ਟੈਕਸ ਛੋਟ ਮਿਲਦੀ ਹੈ। ਦੋਵੇਂ ਕਰਜ਼ਦਾਤਾ 2 ਲੱਖ ਤੇ 5 ਲੱਖ ਰੁਪਏ ਦੇ ਲਾਭ ਲੈ ਸਕਦੇ ਹਨ।

ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਜੁਆਇੰਟ ਹੋਮ ਲੋਨ ਲੈਣ ਦੇ ਕੁਝ ਨੁਕਸਾਨ ਵੀ ਹਨ। ਇਸ ਦੇ ਤਹਿਤ ਜੇਕਰ ਤੁਸੀਂ ਸਮੇਂ 'ਤੇ ਲੋਨ ਦੀ EMI ਦਾ ਭੁਗਤਾਨ ਨਹੀਂ ਕਰਦੇ ਤਾਂ ਤੁਹਾਡਾ ਕ੍ਰੈਡਿਟ ਸਕੋਰ ਵੀ ਪ੍ਰਭਾਵਿਤ ਹੁੰਦਾ ਹੈ। ਇਸ ਦੇ ਨਾਲ ਜੁਆਇੰਟ ਹੋਮ ਲੋਨ ਆਸਾਨੀ ਨਾਲ ਉਪਲੱਬਧ ਹੈ ਪਰ ਇਹ ਬੈਂਕਾਂ ਲਈ ਜ਼ੋਖ਼ਮ ਭਰਿਆ ਹੋ ਸਕਦਾ ਹੈ, ਕਿਉਂਕਿ ਜੁਆਇੰਟ ਹੋਮ ਲੋਨ (Joint Home Loan Disadvantages) ਨੂੰ ਤੁਸੀਂ ਲੋਨ ਗਰੰਟੀ (Loan Guarantee) ਦੇ ਰੂਪ 'ਚ ਵਰਤੋਂ ਨਹੀਂ ਕਰ ਸਕਦੇ।


ਇਹ ਵੀ ਪੜ੍ਹੋ: RBI ਨੂੰ ਕਰੋ ਸਿਰਫ 12500 ਰੁਪਏ ਦੀ ਅਦਾਇਗੀ, ਬਦਲੇ 'ਚ ਮਿਲਣਗੇ ਪੂਰੇ 4 ਕਰੋੜ 62 ਲੱਖ ਰੁਪਏ, ਜਾਣੋ ਪੂਰਾ ਮਾਮਲਾ?


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904