ਪੜਚੋਲ ਕਰੋ

ਕਿਸਾਨਾਂ ਲਈ ਅਲਰਟ! ਜੇ ਤੁਸੀਂ ਵੀ ਬਣਵਾਇਆ ਕਿਸਾਨ ਕ੍ਰੈਡਿਟ ਕਾਰਡ ਤਾਂ ਘਰ ਬੈਠਿਆਂ ਹੀ ਕਰ ਲਓ ਇਹ ਕੰਮ

Kisan Credit Card : ਕਿਸਾਨ ਕ੍ਰੈਡਿਟ ਕਾਰਡ ਇੱਕ ਅਜਿਹੀ ਸਕੀਮ ਹੈ ਜਿਸ ਰਾਹੀਂ ਕਿਸਾਨਾਂ ਨੂੰ ਪਸ਼ੂ ਪਾਲਣ, ਖੇਤੀਬਾੜੀ, ਡੇਅਰੀ ਫਾਰਮਿੰਗ ਆਦਿ ਲਈ ਸਸਤੇ ਰੇਟ 'ਤੇ ਕਰਜ਼ਾ ਮਿਲਦਾ ਹੈ।

Kisan Credit Card: ਸਮੇਂ-ਸਮੇਂ 'ਤੇ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਲਈ ਵੱਖ-ਵੱਖ ਯੋਜਨਾਵਾਂ (Government Schemes for Farmers) ਲੈ ਕੇ ਆਉਂਦੀਆਂ ਹਨ। ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਲੋਕ ਅਜੇ ਵੀ ਖੇਤੀਬਾੜੀ ਉੱਤੇ ਨਿਰਭਰ ਹਨ। ਅਜਿਹੇ 'ਚ ਇਨ੍ਹਾਂ ਲੋਕਾਂ ਦੀ ਮਦਦ ਲਈ ਸਰਕਾਰ ਕੋਲ ਕਈ ਯੋਜਨਾਵਾਂ ਹਨ ਜਿਵੇਂ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ(PM Kisan Scheme), ਪ੍ਰਧਾਨ ਮੰਤਰੀ ਕੁਸੁਮ ਯੋਜਨਾ, ਕਿਸਾਨ ਟਰੈਕਟਰ ਯੋਜਨਾ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (Fasal Bima Yojana), ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ, ਕਿਸਾਨ ਕ੍ਰੈਡਿਟ ਕਾਰਡ (Kisan Credit Card) ਆਦਿ।

ਇਨ੍ਹਾਂ ਸਾਰੀਆਂ ਸਕੀਮਾਂ ਦਾ ਮਕਸਦ ਇਹ ਹੈ ਕਿ ਇਸ ਸਕੀਮ ਰਾਹੀਂ ਸਰਕਾਰ ਕਿਸਾਨਾਂ ਦੀ ਆਰਥਿਕ ਮਦਦ ਕਰ ਸਕਦੀ ਹੈ। ਕਿਸਾਨ ਕ੍ਰੈਡਿਟ ਕਾਰਡ (Kisan Credit Card) ਇੱਕ ਅਜਿਹੀ ਸਕੀਮ ਹੈ ਜਿਸ ਰਾਹੀਂ ਕਿਸਾਨਾਂ ਨੂੰ ਪਸ਼ੂ ਪਾਲਣ, ਖੇਤੀਬਾੜੀ, ਡੇਅਰੀ ਫਾਰਮਿੰਗ ਆਦਿ ਲਈ ਸਸਤੇ ਰੇਟ 'ਤੇ ਕਰਜ਼ਾ (Loan for Farmers)  ਮਿਲਦਾ ਹੈ। ਕਿਸਾਨ ਕ੍ਰੈਡਿਟ ਕਾਰਡ ਇੱਕ ਸਮਾਂ ਸੀਮਾ ਲਈ ਜਾਰੀ ਕੀਤਾ ਜਾਂਦਾ ਹੈ ਤੇ ਜਦੋਂ ਇਸ ਦੀ ਮਿਆਦ ਖਤਮ ਹੋ ਜਾਂਦੀ ਹੈ, ਇਸਨੂੰ ਦੁਬਾਰਾ ਜਾਰੀ ਕਰਨਾ ਪੈਂਦਾ ਹੈ।

ਕਿਸਾਨ ਘਰ ਬੈਠੇ ਹੀ ਆਪਣਾ ਕਰੈਡਿਟ ਕਾਰਡ ਰੀਨਿਊ ਕਰ ਸਕਦੇ ਹਨ

ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੇ ਕੁਝ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਆਨਲਾਈਨ ਕ੍ਰੈਡਿਟ ਕਾਰਡ ਨਵਿਆਉਣ ਦੀ ਸਹੂਲਤ ਦਿੱਤੀ ਹੈ। ਇਹਨਾਂ ਬੈਂਕਾਂ ਵਿੱਚੋਂ ਇੱਕ ਇੰਡੀਅਨ ਬੈਂਕ (Indian Bank) ਹੈ। ਹਾਲ ਹੀ 'ਚ ਬੈਂਕ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਰਾਹੀਂ ਇਸ ਮਾਮਲੇ 'ਤੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਹੁਣ ਕਿਸਾਨ ਘਰ ਬੈਠੇ ਕਿਸਾਨ ਕ੍ਰੈਡਿਟ ਕਾਰਡ ਨੂੰ ਆਸਾਨੀ ਨਾਲ ਰੀਨਿਊ ਕਰਵਾ ਸਕਦੇ ਹਨ। ਇਸ ਮਾਮਲੇ 'ਤੇ ਟਵੀਟ ਕਰਦੇ ਹੋਏ ਇੰਡੀਅਨ ਬੈਂਕ ਨੇ ਕਿਹਾ ਹੈ ਕਿ ਅਸੀਂ ਤੁਹਾਡੇ ਸਮੇਂ ਦੀ ਮਹੱਤਤਾ ਨੂੰ ਸਮਝਦੇ ਹਾਂ। ਤੁਸੀਂ ਆਪਣੇ ਕਿਸਾਨ ਕ੍ਰੈਡਿਟ ਕਾਰਡ ਨੂੰ ਘਰ ਬੈਠੇ ਹੀ ਰੀਨਿਊ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਕੁਝ ਦਸਤਾਵੇਜ਼ ਜਮ੍ਹਾ ਕਰਨੇ ਹੋਣਗੇ।

ਘਰ ਬੈਠੇ ਕਿਸਾਨ ਕ੍ਰੈਡਿਟ ਕਾਰਡ ਨੂੰ ਕਿਵੇਂ ਰੀਨਿਊ ਕਰਨਾ ਹੈ-

  1. ਇਸਦੇ ਲਈ, ਬੈਂਕ ਦੀ ਕਿਸਾਨ ਕ੍ਰੈਡਿਟ ਕਾਰਡ ਰੀਨਿਊਅਲ ਵੈੱਬਸਾਈਟ https://www.indianbank.in/departments/digital-lending/ ਦੇ ਲਿੰਕ 'ਤੇ ਕਲਿੱਕ ਕਰੋ।
  2. ਇਸ ਤੋਂ ਬਾਅਦ ਤੁਸੀਂ Apply For KCC Digital Renew ਆਪਸ਼ਨ 'ਤੇ ਜਾਓ।
  3. ਅੱਗੇ ਤੁਸੀਂ ਆਪਣੀ ਭਾਸ਼ਾ ਚੁਣੋ।
  4. ਇਸ ਤੋਂ ਬਾਅਦ ਆਪਣਾ KCC ਨੰਬਰ ਦਰਜ ਕਰੋ ਅਤੇ ਲਾਗਇਨ ਕਰੋ।
  5. ਇਸ ਤੋਂ ਬਾਅਦ, ਤੁਸੀਂ ਸਾਰੇ ਵੇਰਵੇ ਦਰਜ ਕਰਕੇ ਕਾਰਡ ਨੂੰ ਰੀਨਿਊ ਕਰੋ।

KCC ਨੂੰ ਆਫ਼ਲਾਈਨ ਵੀ ਰਿਨਿਊ ਕਰ ਸਕਦੇ ਹਨ

ਆਨਲਾਈਨ ਤੋਂ ਇਲਾਵਾ, ਤੁਸੀਂ ਕਿਸਾਨ ਕ੍ਰੈਡਿਟ ਕਾਰਡ ਨੂੰ ਆਫਲਾਈਨ ਵੀ ਰੀਨਿਊ ਕਰ ਸਕਦੇ ਹੋ। ਇਸਦੇ ਲਈ ਤੁਸੀਂ ਆਪਣੇ ਬੈਂਕ ਦੇ ਕੇਸੀਸੀ ਕਾਰਡ ਲੈਕੇ ਬੈਂਕ ਵਿੱਚ ਜਾਓ ਅਤੇ ਉੱਥੇ ਇੱਕ ਰੀਨਿਊਅਲ ਫਾਰਮ ਭਰੋ। ਇਸ ਤੋਂ ਬਾਅਦ ਬੈਂਕ ਤੁਹਾਨੂੰ ਕੁਝ ਦਸਤਾਵੇਜ਼ ਜਮ੍ਹਾ ਕਰਨ ਲਈ ਕਹੇਗਾ। ਕੁਝ ਦਿਨਾਂ ਬਾਅਦ ਤੁਹਾਡਾ ਕ੍ਰੈਡਿਟ ਕਾਰਡ ਰੀਨਿਊ ਹੋ ਜਾਵੇਗਾ। ਧਿਆਨ ਵਿੱਚ ਰੱਖੋ ਕਿ ਇਸ ਪ੍ਰਕਿਰਿਆ ਨਾਲ ਤੁਸੀਂ SBI, BOB, PNB ਵਰਗੇ ਕਿਸੇ ਵੀ ਬੈਂਕ ਵਿੱਚ ਕਾਰਡ ਰੀਨਿਊ ਕਰਵਾ ਸਕਦੇ ਹੋ।

ਕਿਸਾਨ ਕ੍ਰੈਡਿਟ ਕਾਰਡ ਦੇ ਫਾਇਦਿਆਂ ਬਾਰੇ ਜਾਣੋ-

ਕਿਸਾਨ ਕ੍ਰੈਡਿਟ ਕਾਰਡ ਰਾਹੀਂ ਸਰਕਾਰ ਕਿਸਾਨਾਂ ਨੂੰ 3 ਲੱਖ ਰੁਪਏ ਤੱਕ ਦਾ ਕਰਜ਼ਾ ਦਿੰਦੀ ਹੈ। ਇਸ ਕਰਜ਼ੇ 'ਤੇ ਸਿਰਫ 4 ਫੀਸਦੀ ਵਿਆਜ ਦਰ ਵਸੂਲੀ ਜਾਂਦੀ ਹੈ। ਕਿਸਾਨ ਕਰੈਡਿਟ ਕਾਰਡ ਰਾਹੀਂ ਖੇਤੀ ਨਾਲ ਸਬੰਧਤ ਕਿਸੇ ਵੀ ਕੰਮ ਲਈ ਪੈਸੇ ਖਰਚ ਕਰ ਸਕਦੇ ਹਨ। ਇਸ ਨਾਲ ਕਿਸਾਨ ਖਾਦ, ਬੀਜ ਆਦਿ ਸਾਰੇ ਕੰਮ ਲਈ ਪੈਸੇ ਲੈ ਸਕਦੇ ਹਨ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Scheme) ਦੇ ਲਾਭਪਾਤਰੀਆਂ ਲਈ KCC ਲਈ ਅਰਜ਼ੀ ਦੇਣਾ ਆਸਾਨ ਹੋ ਗਿਆ ਹੈ। ਹੁਣ ਪੀਐਮ ਕਿਸਾਨ ਦੇ ਲਾਭਪਾਤਰੀ ਕੇਸੀਸੀ ਲਈ ਆਸਾਨੀ ਨਾਲ ਅਪਲਾਈ ਕਰ ਸਕਦੇ ਹਨ।

ਤੁਸੀਂ ਦੇਸ਼ ਵਿੱਚ ਕਿਸੇ ਵੀ RRB, ਸਮਾਲ ਫਾਈਨਾਂਸ ਬੈਂਕ ਅਤੇ ਕੋਆਪਰੇਟਿਵ ਬੈਂਕ ਵਿੱਚ ਜਾ ਕੇ ਕਿਸਾਨ ਕ੍ਰੈਡਿਟ ਕਾਰਡ ਲਈ ਅਰਜ਼ੀ ਦੇ ਸਕਦੇ ਹੋ। ਸਟੇਟ ਬੈਂਕ ਆਫ਼ ਇੰਡੀਆ (State Bank of India), ਪੰਜਾਬ ਨੈਸ਼ਨਲ ਬੈਂਕ (Punjab National Bank)  ਦੇ ਗਾਹਕ ਸਿਰਫ਼ ਆਧਾਰ ਕਾਰਡ, ਪੈਨ ਕਾਰਡ, ਜ਼ਮੀਨ ਦੇ ਦਸਤਾਵੇਜ਼, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਆਈਡੀ ਪਾਸਵਰਡ ਆਦਿ ਦਸਤਾਵੇਜ਼ ਜਮ੍ਹਾ ਕਰਵਾਉਣਗੇ। ਇਸ ਤੋਂ ਬਾਅਦ ਬੈਂਕ ਤੁਹਾਨੂੰ ਕਿਸਾਨ ਕ੍ਰੈਡਿਟ ਕਾਰਡ ਆਸਾਨੀ ਨਾਲ ਜਾਰੀ ਕਰੇਗਾ। ਧਿਆਨ ਵਿੱਚ ਰੱਖੋ ਕਿ ਇਹ ਪ੍ਰਕਿਰਿਆ ਉਨ੍ਹਾਂ ਸਾਰੇ ਬੈਂਕਾਂ ਵਿੱਚ ਕੀਤੀ ਜਾਂਦੀ ਹੈ ਜੋ ਕਿਸਾਨ ਕ੍ਰੈਡਿਟ ਕਾਰਡ ਨੂੰ ਨਵਿਆਉਣ ਦੀ ਸਹੂਲਤ ਪ੍ਰਦਾਨ ਕਰਦੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Iran Israel Crisis: 'ਮਿਡਲ ਇਸਟ 'ਚ ਭੜਕੀ ਅੱਗ ਨਰਕ ਦੇ ਦਰਵਾਜ਼ੇ ਖੋਲ੍ਹ ਰਹੀ', ਈਰਾਨ-ਇਜ਼ਰਾਈਲ ਯੁੱਧ ਨੂੰ ਲੈ ਕੇ ਬੋਲੇ ਸੰਯੁਕਤ ਰਾਸ਼ਟਰ ਮੁਖੀ
Iran Israel Crisis: 'ਮਿਡਲ ਇਸਟ 'ਚ ਭੜਕੀ ਅੱਗ ਨਰਕ ਦੇ ਦਰਵਾਜ਼ੇ ਖੋਲ੍ਹ ਰਹੀ', ਈਰਾਨ-ਇਜ਼ਰਾਈਲ ਯੁੱਧ ਨੂੰ ਲੈ ਕੇ ਬੋਲੇ ਸੰਯੁਕਤ ਰਾਸ਼ਟਰ ਮੁਖੀ
22 ਸਾਲਾ ਫੌਜੀ ਜਵਾਨ ਲੇਹ-ਲੱਦਾਖ 'ਚ ਹੋਇਆ ਸ਼ਹੀਦ, ਅਗਲੇ ਮਹੀਨੇ ਸੀ ਵਿਆਹ
22 ਸਾਲਾ ਫੌਜੀ ਜਵਾਨ ਲੇਹ-ਲੱਦਾਖ 'ਚ ਹੋਇਆ ਸ਼ਹੀਦ, ਅਗਲੇ ਮਹੀਨੇ ਸੀ ਵਿਆਹ
ਅੱਜ ਕਿਸਾਨ ਤਿੰਨ ਘੰਟਿਆਂ ਲਈ ਰੋਕਣਗੇ ਰੇਲਾਂ, ਆਪਣੀਆਂ ਮੰਗਾਂ ਨੂੰ ਲੈਕੇ ਕਰਨਗੇ ਵਿਰੋਧ ਪ੍ਰਦਰਸ਼ਨ
ਅੱਜ ਕਿਸਾਨ ਤਿੰਨ ਘੰਟਿਆਂ ਲਈ ਰੋਕਣਗੇ ਰੇਲਾਂ, ਆਪਣੀਆਂ ਮੰਗਾਂ ਨੂੰ ਲੈਕੇ ਕਰਨਗੇ ਵਿਰੋਧ ਪ੍ਰਦਰਸ਼ਨ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 3 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 3 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Advertisement
ABP Premium

ਵੀਡੀਓਜ਼

Sukhjinder Randhawa ਦੀ ਅਫ਼ਸਰਾਂ ਨੂੰ ਚੇਤਾਵਨੀ, ਅਹੁਦੇ ਦਾ ਗਲਤ ਇਸਤੇਮਾਲ ਨਾ ਕਰੋPanchayat Eleciton 2024| ਲੋਕਾਂ ਦੀਆਂ ਕੱਟੀਆਂ ਗਈਆਂ ਵੋਟਾਂ, ਕੋਣ ਕਰੂਗਾ ਹੱਲBDPO ਦਫਤਰ 'ਚ ਹੰਗਾਮਾ, MP Sher Singh Ghubhaya ਨੂੰ ਅੰਦਰ ਜਾਣ ਤੋਂ ਰੋਕਿਆBarnala | ਗਾਂਧੀ ਜਯੰਤੀ ਨੂੰ ਲੈ ਕੇ ਸਕੂਲੀ ਬੱਚਿਆਂ ਨੇ ਕੱਢੀ ਰੈਲੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Iran Israel Crisis: 'ਮਿਡਲ ਇਸਟ 'ਚ ਭੜਕੀ ਅੱਗ ਨਰਕ ਦੇ ਦਰਵਾਜ਼ੇ ਖੋਲ੍ਹ ਰਹੀ', ਈਰਾਨ-ਇਜ਼ਰਾਈਲ ਯੁੱਧ ਨੂੰ ਲੈ ਕੇ ਬੋਲੇ ਸੰਯੁਕਤ ਰਾਸ਼ਟਰ ਮੁਖੀ
Iran Israel Crisis: 'ਮਿਡਲ ਇਸਟ 'ਚ ਭੜਕੀ ਅੱਗ ਨਰਕ ਦੇ ਦਰਵਾਜ਼ੇ ਖੋਲ੍ਹ ਰਹੀ', ਈਰਾਨ-ਇਜ਼ਰਾਈਲ ਯੁੱਧ ਨੂੰ ਲੈ ਕੇ ਬੋਲੇ ਸੰਯੁਕਤ ਰਾਸ਼ਟਰ ਮੁਖੀ
22 ਸਾਲਾ ਫੌਜੀ ਜਵਾਨ ਲੇਹ-ਲੱਦਾਖ 'ਚ ਹੋਇਆ ਸ਼ਹੀਦ, ਅਗਲੇ ਮਹੀਨੇ ਸੀ ਵਿਆਹ
22 ਸਾਲਾ ਫੌਜੀ ਜਵਾਨ ਲੇਹ-ਲੱਦਾਖ 'ਚ ਹੋਇਆ ਸ਼ਹੀਦ, ਅਗਲੇ ਮਹੀਨੇ ਸੀ ਵਿਆਹ
ਅੱਜ ਕਿਸਾਨ ਤਿੰਨ ਘੰਟਿਆਂ ਲਈ ਰੋਕਣਗੇ ਰੇਲਾਂ, ਆਪਣੀਆਂ ਮੰਗਾਂ ਨੂੰ ਲੈਕੇ ਕਰਨਗੇ ਵਿਰੋਧ ਪ੍ਰਦਰਸ਼ਨ
ਅੱਜ ਕਿਸਾਨ ਤਿੰਨ ਘੰਟਿਆਂ ਲਈ ਰੋਕਣਗੇ ਰੇਲਾਂ, ਆਪਣੀਆਂ ਮੰਗਾਂ ਨੂੰ ਲੈਕੇ ਕਰਨਗੇ ਵਿਰੋਧ ਪ੍ਰਦਰਸ਼ਨ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 3 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 3 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Weather Update: ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਸ਼ਾਮ ਤੋਂ ਬਦਲੇਗਾ ਮੌਸਮ ਦਾ ਮਿਜਾਜ਼, ਜਾਣੋ ਤੁਹਾਡੇ ਸ਼ਹਿਰ 'ਚ ਮੌਮਸ ਦਾ ਹਾਲ
Weather Update: ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਸ਼ਾਮ ਤੋਂ ਬਦਲੇਗਾ ਮੌਸਮ ਦਾ ਮਿਜਾਜ਼, ਜਾਣੋ ਤੁਹਾਡੇ ਸ਼ਹਿਰ 'ਚ ਮੌਮਸ ਦਾ ਹਾਲ
ਛਿੜ ਗਿਆ ਨਵਾਂ ਯੁੱਧ! ਇਰਾਨ ਤੋਂ ਬਾਅਦ ਹੁਣ ਲੇਬਨਾਨ ਐਕਸ਼ਨ 'ਚ, ਦਾਗੇ 100 ਤੋਂ ਵੱਧ ਰਾਕੇਟ
Israel-Iran War: ਛਿੜ ਗਿਆ ਨਵਾਂ ਯੁੱਧ! ਇਰਾਨ ਤੋਂ ਬਾਅਦ ਹੁਣ ਲੇਬਨਾਨ ਐਕਸ਼ਨ 'ਚ, ਦਾਗੇ 100 ਤੋਂ ਵੱਧ ਰਾਕੇਟ
Internship Scheme: ਬਜਟ 'ਚ ਪੇਸ਼ ਕੀਤੀ ਗਈ ਇੰਟਰਨਸ਼ਿਪ ਸਕੀਮ ਇਸ ਮਹੀਨੇ ਸ਼ੁਰੂ ਹੋਣ ਜਾ ਰਹੀ, ਨੌਜਵਾਨਾਂ ਨੂੰ ਹਰ ਮਹੀਨੇ ਮਿਲਣਗੇ 5000 ਰੁਪਏ
Internship Scheme: ਬਜਟ 'ਚ ਪੇਸ਼ ਕੀਤੀ ਗਈ ਇੰਟਰਨਸ਼ਿਪ ਸਕੀਮ ਇਸ ਮਹੀਨੇ ਸ਼ੁਰੂ ਹੋਣ ਜਾ ਰਹੀ, ਨੌਜਵਾਨਾਂ ਨੂੰ ਹਰ ਮਹੀਨੇ ਮਿਲਣਗੇ 5000 ਰੁਪਏ
Shardiya Navratri 2024: ਅੱਜ ਸ਼ਾਰਦੀਆ ਨਰਾਤਿਆਂ ਦਾ ਪਹਿਲਾ ਦਿਨ, ਜਾਣੋ ਮਾਤਾ ਸ਼ੈਲਪੁਤਰੀ ਦੀ ਪੂਜਾ ਦਾ ਮੁਹੂਰਤ ਅਤੇ ਸਮੱਗਰੀ
Shardiya Navratri 2024: ਅੱਜ ਸ਼ਾਰਦੀਆ ਨਰਾਤਿਆਂ ਦਾ ਪਹਿਲਾ ਦਿਨ, ਜਾਣੋ ਮਾਤਾ ਸ਼ੈਲਪੁਤਰੀ ਦੀ ਪੂਜਾ ਦਾ ਮੁਹੂਰਤ ਅਤੇ ਸਮੱਗਰੀ
Embed widget