Gold and Silver Price: ਰੱਖੜੀ ਮੌਕੇ ਸੋਨਾ ਸਸਤਾ ਹੋਇਆ ਜਾਂ ਮਹਿੰਗਾ? ਜਾਣੋ ਅੱਜ ਦੀਆਂ ਕੀਮਤਾਂ
Gold and Silver Price: ਰੱਖੜੀ ਵਾਲੇ ਦਿਨ ਸੋਨੇ ਅਤੇ ਚਾਂਦੀ ਨੂੰ ਲੈ ਕੇ ਤਾਜ਼ਾ ਅਪਡੇਟ ਆਇਆ ਹੈ। ਤਾਜ਼ਾ ਅਪਡੇਟ ਦੇ ਅਨੁਸਾਰ, ਅੱਜ ਬੈਂਗਲੁਰੂ 'ਚ 22 ਕੈਰੇਟ ਸੋਨੇ ਦੀ ਕੀਮਤ 6,670 ਰੁਪਏ ਪ੍ਰਤੀ ਗ੍ਰਾਮ ਅਤੇ 24 ਕੈਰੇਟ ਸੋਨੇ ਦੀ ਕੀਮਤ 7,277 ਰੁਪਏ ਪ੍ਰਤੀ ਗ੍ਰਾਮ 'ਤੇ ਸਥਿਰ ਹੈ।
Gold and Silver Price: ਰੱਖੜੀ ਵਾਲੇ ਦਿਨ ਸੋਨੇ ਅਤੇ ਚਾਂਦੀ ਨੂੰ ਲੈ ਕੇ ਤਾਜ਼ਾ ਅਪਡੇਟ ਆਇਆ ਹੈ। ਅੱਜ 19 ਅਗਸਤ ਨੂੰ ਸਰਾਫਾ ਬਜ਼ਾਰ ਵਿੱਚ ਸੁਸਤੀ ਦੇਖਣ ਨੂੰ ਮਿਲ ਰਹੀ ਹੈ। ਤਾਜ਼ਾ ਅਪਡੇਟ ਦੇ ਅਨੁਸਾਰ, ਅੱਜ ਬੈਂਗਲੁਰੂ 'ਚ 22 ਕੈਰੇਟ ਸੋਨੇ ਦੀ ਕੀਮਤ 6,670 ਰੁਪਏ ਪ੍ਰਤੀ ਗ੍ਰਾਮ ਅਤੇ 24 ਕੈਰੇਟ ਸੋਨੇ ਦੀ ਕੀਮਤ 7,277 ਰੁਪਏ ਪ੍ਰਤੀ ਗ੍ਰਾਮ 'ਤੇ ਸਥਿਰ ਹੈ। ਵਾਇਦਾ ਬਾਜ਼ਾਰਾਂ 'ਚ ਸੋਨੇ ਦੀ ਕੀਮਤ ਵਿੱਚ ਵਾਧਾ ਹੋਇਆ ਹੈ। ਉੱਥੇ ਹੀ ਅੰਤਰਰਾਸ਼ਟਰੀ ਬਾਜ਼ਾਰ 'ਚ COMEX 'ਤੇ ਸੋਨਾ ਪਹਿਲੀ ਵਾਰ 2500 ਡਾਲਰ ਪ੍ਰਤੀ ਆਨਸ ਨੂੰ ਪਾਰ ਕਰ ਗਿਆ ਹੈ।
ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ। 22 ਕੈਰੇਟ ਸੋਨੇ ਦੀ ਕੀਮਤ 66700 ਰੁਪਏ ਪ੍ਰਤੀ 10 ਗ੍ਰਾਮ ਹੈ। 24 ਕੈਰੇਟ ਸੋਨੇ ਦੀ ਕੀਮਤ 72770 ਰੁਪਏ ਪ੍ਰਤੀ 10 ਗ੍ਰਾਮ ਹੈ। ਇਸ ਦੇ ਨਾਲ ਹੀ 18 ਕੈਰੇਟ ਸੋਨੇ ਦੀ ਕੀਮਤ 54570 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਹੀ ਹੈ।
ਘਰੇਲੂ ਵਾਇਦਾ ਬਾਜ਼ਾਰ 'ਚ ਅੱਜ ਚਮਕ ਦੇਖਣ ਨੂੰ ਮਿਲ ਰਹੀ ਹੈ। MCX 'ਤੇ ਸੋਨਾ 150 ਰੁਪਏ ਦੇ ਵਾਧੇ ਨਾਲ 71522 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ। ਜਦਕਿ ਆਲ ਟਾਈਮ ਹਾਈ 75128 ਰੁਪਏ ਪ੍ਰਤੀ 10 ਗ੍ਰਾਮ ਹੈ। ਇਸੇ ਤਰ੍ਹਾਂ ਚਾਂਦੀ ਦੀ ਕੀਮਤ ਵੀ 573 ਰੁਪਏ ਮਜ਼ਬੂਤ ਹੋ ਗਈ ਹੈ। 1 ਕਿਲੋ ਗ੍ਰਾਮ ਦੀ ਕੀਮਤ 83786 ਰੁਪਏ ਤੱਕ ਪਹੁੰਚ ਗਈ ਹੈ। ਤੁਹਾਨੂੰ ਦੱਸ ਦਈਏ ਕਿ ਚਾਂਦੀ ਦੀ ਆਲ ਟਾਈਮ ਕੀਮਤ 98220 ਰੁਪਏ ਪ੍ਰਤੀ ਕਿਲੋਗ੍ਰਾਮ ਹੈ।
ਗਲੋਬਲ ਬਾਜ਼ਾਰ 'ਚ ਵੀ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। COMEX 'ਤੇ ਸੋਨੇ ਦਾ ਸਪਾਟ ਰੇਟ ਪਹਿਲੀ ਵਾਰ 2500 ਡਾਲਰ ਪ੍ਰਤੀ ਆਨਸ ਨੂੰ ਪਾਰ ਕਰ ਗਿਆ ਹੈ। ਦਰਅਸਲ, ਕੀਮਤਾਂ ਦੇ ਮਜ਼ਬੂਤ ਹੋਣ ਕਰਕੇ ਸਤੰਬਰ ਪਾਲਿਸੀ ਵਿੱਚ ਵਿਆਜ ਦਰਾਂ ਵਿੱਚ ਕਮੀ ਆਉਣ ਦੀ ਉਮੀਦ ਹੈ। ਇਸ ਤੋਂ ਇਲਾਵਾ ਮਿਡਲ ਈਸਟ 'ਚ ਤਣਾਅ ਦਾ ਅਸਰ ਵੀ ਸੋਨੇ ਦੀਆਂ ਕੀਮਤਾਂ 'ਤੇ ਪੈ ਰਿਹਾ ਹੈ। ਚਾਂਦੀ ਦੀ ਕੀਮਤ ਵੀ 29 ਡਾਲਰ ਪ੍ਰਤੀ ਆਨਸ 'ਤੇ ਕਾਰੋਬਾਰ ਕਰ ਰਹੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।