ਜੇ ਡੈਬਿਡ ਤੇ ਕ੍ਰੈਡਿਟ ਕਾਰਡ ਗਵਾਚ ਜਾਏ ਤਾਂ ਕੀ ਕਰੀਏ?
ਰੋਜ਼ਾਨਾ ਦੀ ਜ਼ਿੰਦਗੀ ਵਿੱਚ ਡੈਬਿਡ ਕਾਰਡ ਤੇ ਕ੍ਰੈਡਿਟ ਕਾਰਡ ਬੇਹੱਦ ਖਾਸ ਜ਼ਰੂਰਤ ਬਣ ਚੁੱਕੇ ਹਨ। ਜੇਕਰ ਤੁਹਾਡਾ ਇਹ ਕਾਰਡ ਗੁੰਮ ਜਾਂ ਚੋਰੀ ਹੋ ਜਾਵੇ ਤਾਂ ਤੁਸੀਂ ਕੀ ਕਰੋਗੇ? ਅਜਿਹੀ ਹਾਲਤ ਵਿੱਚ ਸਭ ਤੋਂ ਪਹਿਲਾ ਡਰ ਪੈਸੇ ਗਵਾਚ ਜਾਣ ਦਾ ਹੁੰਦਾ ਹੈ।
ਨਵੀਂ ਦਿੱਲੀ: ਰੋਜ਼ਾਨਾ ਦੀ ਜ਼ਿੰਦਗੀ ਵਿੱਚ ਡੈਬਿਡ ਕਾਰਡ ਤੇ ਕ੍ਰੈਡਿਟ ਕਾਰਡ ਬੇਹੱਦ ਖਾਸ ਜ਼ਰੂਰਤ ਬਣ ਚੁੱਕੇ ਹਨ। ਜੇਕਰ ਤੁਹਾਡਾ ਇਹ ਕਾਰਡ ਗੁੰਮ ਜਾਂ ਚੋਰੀ ਹੋ ਜਾਵੇ ਤਾਂ ਤੁਸੀਂ ਕੀ ਕਰੋਗੇ? ਅਜਿਹੀ ਹਾਲਤ ਵਿੱਚ ਸਭ ਤੋਂ ਪਹਿਲਾ ਡਰ ਪੈਸੇ ਗਵਾਚ ਜਾਣ ਦਾ ਹੁੰਦਾ ਹੈ ਪਰ ਤੁਹਾਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅਸੀਂ ਦੱਸਦੇ ਹਾਂ ਅਜਿਹੀ ਹਾਲਤ ਨਾਲ ਨਜਿੱਠਣ ਦਾ ਰਾਹ।
1. ਸਭ ਤੋਂ ਪਹਿਲਾਂ ਤੁਸੀਂ ਆਪਣੇ ਖਾਤੇ ਨੂੰ ਨੈੱਟਬੈਂਕਿੰਗ ਨਾਲ ਜੋੜ ਲਵੋ। ਇਸ ਵਿੱਚ ਇਹ ਹੋਵੇਗਾ ਕਿ ਜੇਕਰ ਤੁਹਾਡਾ ਕਾਰਡ ਕਦੇ ਗਵਾਚ ਜਾਂਦਾ ਹੈ ਤਾਂ ਤੁਸੀਂ ਆਪਣਾ ਨੈੱਟਬੈਂਕਿੰਗ ਲਾਗ ਇੰਨ ਕਰਕੇ ਡਿਐਕਟਿਵ ਕਰ ਸਕਦੇ ਹੋ। ਤੁਸੀਂ ਨੈੱਟਬੈਂਕਿੰਗ ਜ਼ਰੀਏ ਆਪਣਾ ਅਕਾਉਂਟ ਪਾਸਵਰਡ ਵੀ ਬਦਲ ਸਕਦੇ ਹੋ, ਜਿਸ ਨਾਲ ਤੁਸੀਂ ਖੋਏ ਹੋਏ ਕਾਰਡ ਦਾ ਕੋਈ ਇਸਤੇਮਾਲ ਨਹੀਂ ਕਰ ਸਕੇਗਾ।
2. ਤੁਸੀਂ ਆਪਣੇ ਬੈਂਕ ਜਾਂ ਬੈਂਕ ਦੇ ਕਸਟਮਰ ਕੇਅਰ ਨੰਬਰ ਉੱਤੇ ਕਾਲ ਕਰਕੇ ਤੁਰੰਤ ਆਪਣੇ ਕਾਰਡ ਦੀ ਸਾਰੀ ਸਰਵਿਸ ਬੰਦ ਕਰ ਸਕਦੇ ਹੋ। ਇਸ ਨਾਲ ਕੋਈ ਵੀ ਸ਼ਖ਼ਸ ਤੁਹਾਡੇ ਕਾਰਡ ਦਾ ਇਸਤੇਮਾਲ ਨਹੀਂ ਕਰ ਸਕਦਾ। ਜੇਕਰ ਤੁਹਾਨੂੰ ਆਪਣੇ ਬੈਂਕ ਦਾ ਕਸਟਮਰ ਕੇਅਰ ਨੰਬਰ ਨਹੀਂ ਦੱਸਿਆ ਹੈ ਤਾਂ ਤੁਸੀਂ ਇੰਟਰਨੈੱਟ ਜ਼ਰੀਏ ਇਹ ਪਤਾ ਕਰ ਸਕਦੇ ਹੋ। ਚੰਗਾ ਹੋਵੇਗਾ ਕਿ ਤੁਸੀਂ ਆਪਣੇ ਫੋਨ ਜਾਂ ਕਿਸੇ ਡਾਇਰੀ ਵਿੱਚ ਆਪਣੇ ਬੈਂਕ ਦਾ ਕਸਟਮਰ ਕੇਅਰ ਨੰਬਰ ਲਿਖ ਕੇ ਰੱਖੋ।
3. ਕਾਰਡ ਬਲਾਕ ਹੋ ਜਾਣ ਮਗਰੋਂ ਤੁਸੀਂ ਆਪਣੇ ਨੈੱਟਬੈਂਕਿਗ ਜ਼ਰੀਏ ਨਵੇਂ ਕਾਰਡ ਲਈ ਅਪਲਾਈ ਕਰ ਸਕਦੇ ਹੋ। ਬੈਂਕ ਤੁਹਾਡੇ ਰਜਿਸਟਰਡ ਪਤੇ ਉੱਤੇ 5-7 ਦਿਨਾਂ ਦੇ ਅੰਦਰ ਨਵਾਂ ਕਾਰਡ ਤੇ ਪਿਨ ਭੇਜ ਦੇਵੇਗਾ। ਤੁਸੀਂ ਖੁਦ ਆਪਣੇ ਬੈਂਕ ਵਿੱਚ ਜਾ ਕੇ ਨਵੇਂ ਕਾਰਡ ਲਈ ਅਪਲਾਈ ਕਰ ਸਕਦੇ ਹੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin