ਪੜਚੋਲ ਕਰੋ

ਪਹਿਲੀ ਛਿਮਾਹੀ 'ਚ ਘੱਟ ਲੋਕਾਂ ਦੀ ਛਾਂਟੀ, ਸੀਨੀਅਰ ਪੇਸ਼ੇਵਰ ਸਭ ਤੋਂ ਵੱਧ ਪ੍ਰਭਾਵਿਤ ਹੋਣ ਦੀ ਸੰਭਾਵਨਾ : ਸਰਵੇਖਣ

ਮੁੰਬਈ : ਰੋਜ਼ਗਾਰਦਾਤਾਵਾਂ ਦਾ ਮੰਨਣਾ ਹੈ ਕਿ ਸਾਲ 2023 ਦੀ ਪਹਿਲੀ ਛਿਮਾਹੀ ਵਿਚ ਛਾਂਟੀ ਘਟੇਗੀ। ਹਾਲਾਂਕਿ, ਸੂਚਨਾ ਤਕਨਾਲੋਜੀ (ਆਈ.ਟੀ.) ਸੈਕਟਰ ਵਿੱਚ ਨੌਕਰੀਆਂ ਅਤੇ ਸੀਨੀਅਰ ਅਹੁਦਿਆਂ 'ਤੇ ਤਾਇਨਾਤ ਪੇਸ਼ੇਵਰਾਂ 'ਤੇ ਛਾਂਟੀ ਦੀ ਮਾਰ ਘੱਟ ਪੈਣ ਦੀ ਉਮੀਦ ਹੈ।ਨੌਕਰੀ ਪੋਰਟਲ Naukri.co

ਮੁੰਬਈ : ਰੋਜ਼ਗਾਰਦਾਤਾਵਾਂ ਦਾ ਮੰਨਣਾ ਹੈ ਕਿ ਸਾਲ 2023 ਦੀ ਪਹਿਲੀ ਛਿਮਾਹੀ ਵਿਚ ਛਾਂਟੀ ਘਟੇਗੀ। ਹਾਲਾਂਕਿ, ਸੂਚਨਾ ਤਕਨਾਲੋਜੀ (ਆਈ.ਟੀ.) ਸੈਕਟਰ ਵਿੱਚ ਨੌਕਰੀਆਂ ਅਤੇ ਸੀਨੀਅਰ ਅਹੁਦਿਆਂ 'ਤੇ ਤਾਇਨਾਤ ਪੇਸ਼ੇਵਰਾਂ 'ਤੇ ਛਾਂਟੀ ਦੀ ਮਾਰ ਘੱਟ ਪੈਣ ਦੀ ਉਮੀਦ ਹੈ। ਜੌਬ ਪੋਰਟਲ Naukri.com ਦੁਆਰਾ 1,400 ਰੁਜ਼ਗਾਰਦਾਤਾਵਾਂ ਵਿੱਚ ਕੀਤੇ ਗਏ ਸਰਵੇਖਣ ਵਿੱਚ ਇਹ ਅਨੁਮਾਨ ਸਾਹਮਣੇ ਆਇਆ ਹੈ। 

 
ਵੀਰਵਾਰ ਨੂੰ ਜਾਰੀ ਕੀਤੀ ਗਈ ਇਸ ਸਰਵੇਖਣ ਰਿਪੋਰਟ ਦੇ ਅਨੁਸਾਰ ਸਿਰਫ ਚਾਰ ਪ੍ਰਤੀਸ਼ਤ ਭਾਗੀਦਾਰਾਂ ਨੇ ਪਹਿਲੀ ਛਿਮਾਹੀ 'ਚ ਛਾਂਟੀ ਦੀ ਆਸ਼ੰਕਾ ਜਤਾਈ ਹੈ। ਹਾਲਾਂਕਿ, 10 ਸੈਕਟਰਾਂ ਵਿੱਚ ਰੁਜ਼ਗਾਰਦਾਤਾਵਾਂ ਵਿੱਚ ਕਰਵਾਏ ਗਏ ਇੱਕ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ ਅਗਲੇ ਕੁਝ ਮਹੀਨਿਆਂ ਵਿੱਚ ਆਈਟੀ ਉਦਯੋਗ ਸਭ ਤੋਂ ਵੱਧ ਛਾਂਟੀ ਨਾਲ ਪ੍ਰਭਾਵਿਤ ਹੋ ਸਕਦਾ ਹੈ। ਇਸ ਤੋਂ ਇਲਾਵਾ ਬਿਜ਼ਨਸ ਡਿਵੈਲਪਮੈਂਟ, ਮਾਰਕੀਟਿੰਗ, ਹਿਊਮਨ ਰਿਸੋਰਸ ਅਤੇ ਆਪਰੇਸ਼ਨ ਨਾਲ ਸਬੰਧਤ ਨੌਕਰੀਆਂ 'ਚ ਵੀ ਕਟੌਤੀ ਕੀਤੀ ਜਾ ਸਕਦੀ ਹੈ।

ਸਰਵੇਖਣ ਕਹਿੰਦਾ ਹੈ, "ਜ਼ਿਆਦਾਤਰ ਛਾਂਟੀ ਸੀਨੀਅਰ ਅਹੁਦਿਆਂ 'ਤੇ ਪੇਸ਼ੇਵਰਾਂ ਵਿੱਚੋਂ ਹੋਣ ਦੀ ਉਮੀਦ ਕੀਤੀ ਜਾਂਦੀ ਹੈ। ਕਰੀਬ 20 ਫੀਸਦੀ ਮਾਲਕਾਂ ਨੇ ਅਜਿਹਾ ਅਨੁਮਾਨ ਲਗਾਇਆ ਹੈ। ਇਸ ਦੇ ਨਾਲ ਹੀ ਛਾਂਟੀ ਦਾ ਪ੍ਰਭਾਵ ਉਨ੍ਹਾਂ ਨੌਜਵਾਨ ਕਰਮਚਾਰੀਆਂ 'ਤੇ ਘੱਟ ਤੋਂ ਘੱਟ ਹੋਣ ਦੀ ਉਮੀਦ ਹੈ ਜਿਨ੍ਹਾਂ ਨੇ ਹਾਲ ਹੀ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਹੈ।

ਸਰਵੇਖਣ ਦੇ ਅਨੁਸਾਰ ਲਗਭਗ ਅੱਧੇ ਰੁਜ਼ਗਾਰਦਾਤਾ ਸਾਲ ਦੀ ਪਹਿਲੀ ਛਿਮਾਹੀ ਵਿੱਚ ਕਰਮਚਾਰੀਆਂ ਦੀ ਛਾਂਟੀ ਦਰ 15 ਪ੍ਰਤੀਸ਼ਤ ਤੋਂ ਵੱਧ ਹੋਣ ਦੀ ਉਮੀਦ ਕਰਦੇ ਹਨ, ਜਿਸ ਵਿੱਚ ਆਈਟੀ ਉਦਯੋਗ ਦੀ ਸਭ ਤੋਂ ਵੱਧ ਹਿੱਸੇਦਾਰੀ ਹੋਣ ਦੀ ਉਮੀਦ ਹੈ। ਹਾਲਾਂਕਿ, ਗਲੋਬਲ ਜੌਬ ਮਾਰਕੀਟ ਵਿੱਚ ਅਨਿਸ਼ਚਿਤਤਾ ਦੇ ਬਾਵਜੂਦ 92 ਪ੍ਰਤੀਸ਼ਤ ਮਾਲਕ ਜਨਵਰੀ-ਜੂਨ 2023 ਦੀ ਮਿਆਦ ਵਿੱਚ ਨਵੀਂ ਭਰਤੀ ਨੂੰ ਲੈ ਕੇ ਆਸ਼ਾਵਾਦੀ ਹਨ।
 
ਇਹ ਵੀ ਪੜ੍ਹੋ :  ਲਖਬੀਰ ਲੰਡਾ ਪੰਜਾਬ 'ਚ ਕਰਵਾ ਰਿਹੈ ਧਮਾਕੇ ! NIA ਨੇ ਸਿਰ 'ਤੇ ਰੱਖਿਆ ਇਨਾਮ

ਲਗਭਗ ਅੱਧੇ ਉੱਤਰਦਾਤਾਵਾਂ ਨੇ ਨਵੀਆਂ ਭਰਤੀਆਂ ਤੋਂ ਇਲਾਵਾ ਪੁਰਾਣੀਆਂ ਅਸਾਮੀਆਂ 'ਤੇ ਨਿਯੁਕਤੀਆਂ ਦੀ ਉਮੀਦ ਪ੍ਰਗਟਾਈ ਹੈ। ਦੂਜੇ ਪਾਸੇ 29 ਫੀਸਦੀ ਮਾਲਕਾਂ ਨੇ ਸਿਰਫ ਨਵੀਂ ਭਰਤੀ ਦੀ ਗੱਲ ਕੀਤੀ ਹੈ, ਜਦਕਿ 17 ਫੀਸਦੀ ਨੇ ਮੁਲਾਜ਼ਮਾਂ ਦੀ ਗਿਣਤੀ ਬਰਕਰਾਰ ਰੱਖਣ ਦੀ ਗੱਲ ਕਹੀ ਹੈ।
 
ਰੁਜ਼ਗਾਰਦਾਤਾ ਭਰਤੀ ਬਾਰੇ ਆਸ਼ਾਵਾਦੀ ਹੋਣ ਦੇ ਨਾਲ ਕਰਮਚਾਰੀ ਆਪਣੇ ਸਾਲਾਨਾ ਪ੍ਰਦਰਸ਼ਨ ਮੁਲਾਂਕਣਾਂ ਵਿੱਚ ਬਿਹਤਰ ਵਾਧੇ ਦੀ ਉਮੀਦ ਕਰ ਸਕਦੇ ਹਨ। ਸਰਵੇਖਣ ਭਾਗੀਦਾਰਾਂ ਵਿੱਚੋਂ ਇੱਕ ਤਿਹਾਈ ਤੋਂ ਵੱਧ ਇਸ ਸਾਲ 20 ਪ੍ਰਤੀਸ਼ਤ ਤੋਂ ਵੱਧ ਦੀ ਔਸਤ ਤਨਖਾਹ ਵਾਧੇ ਦੀ ਉਮੀਦ ਕਰਦੇ ਹਨ। ਇਸ ਤੋਂ ਇਲਾਵਾ ਕਾਲਜਾਂ ਅਤੇ ਉੱਚ ਵਿਦਿਅਕ ਸੰਸਥਾਵਾਂ ਤੋਂ ਪਾਸ ਆਊਟ ਹੋਣ ਵਾਲੇ ਨੌਜਵਾਨ ਵੀ ਕੈਂਪਸ ਭਰਤੀ ਸਬੰਧੀ ਰੁਜ਼ਗਾਰਦਾਤਾਵਾਂ ਦੇ ਅਨੁਕੂਲ ਰਵੱਈਏ ਤੋਂ ਉਤਸ਼ਾਹਿਤ ਹੋ ਸਕਦੇ ਹਨ। 
 

ਟਾਪ ਹੈਡਲਾਈਨ

FD vs Gold Investment Planning : ਐਮਰਜੈਂਸੀ ਫੰਡ ਬਣਾਉਣ ਦਾ ਸਹੀ ਤਰੀਕਾ ਕੀ ਹੈ? FD 'ਚ ਪੈਸਾ ਲਗਾਏ ਜਾਂ ਸੋਨੇ 'ਚ ?
FD vs Gold Investment Planning : ਐਮਰਜੈਂਸੀ ਫੰਡ ਬਣਾਉਣ ਦਾ ਸਹੀ ਤਰੀਕਾ ਕੀ ਹੈ? FD 'ਚ ਪੈਸਾ ਲਗਾਏ ਜਾਂ ਸੋਨੇ 'ਚ ?
 Home Loan ਲੈਣ ਤੋਂ ਪਹਿਲਾਂ ਬੈਂਕ ਨੂੰ ਜ਼ਰੂਰ ਪੁੱਛੋ ਇਹ ਇੱਕ ਸਵਾਲ, ਸਿੱਧੇ ਬਚ ਸਕਦੇ ਹਨ 25 ਲੱਖ ਰੁਪਏ, ਜਾਣੋ ਪੂਰਾ ਹਿਸਾਬ
 Home Loan ਲੈਣ ਤੋਂ ਪਹਿਲਾਂ ਬੈਂਕ ਨੂੰ ਜ਼ਰੂਰ ਪੁੱਛੋ ਇਹ ਇੱਕ ਸਵਾਲ, ਸਿੱਧੇ ਬਚ ਸਕਦੇ ਹਨ 25 ਲੱਖ ਰੁਪਏ, ਜਾਣੋ ਪੂਰਾ ਹਿਸਾਬ
Gold- Silver Rate: ਸੋਨਾ-ਚਾਂਦੀ ਮਹਿੰਗਾ ਜਾਂ ਸਸਤਾ, 6200 ਰੁਪਏ ਨਾਲ ਵਧੀਆਂ Silver ਦੀਆਂ ਕੀਮਤਾਂ, ਜਾਣੋ 10 ਗ੍ਰਾਮ ਸਣੇ 22-24 ਕੈਰੇਟ Gold ਦਾ ਅੱਜ ਕੀ ਰੇਟ?
ਸੋਨਾ-ਚਾਂਦੀ ਮਹਿੰਗਾ ਜਾਂ ਸਸਤਾ, 6200 ਰੁਪਏ ਨਾਲ ਵਧੀਆਂ Silver ਦੀਆਂ ਕੀਮਤਾਂ, ਜਾਣੋ 10 ਗ੍ਰਾਮ ਸਣੇ 22-24 ਕੈਰੇਟ Gold ਦਾ ਅੱਜ ਕੀ ਰੇਟ?
6 ਅਗਸਤ ਨੂੰ ਕਿੰਨਾ ਹੋਇਆ ਗੈਸ ਸਿਲੰਡਰ, ਜਾਣੋ 14 ਅਤੇ 19 ਕਿਲੋ ਵਾਲੇ LPG ਦੇ ਰੇਟ
6 ਅਗਸਤ ਨੂੰ ਕਿੰਨਾ ਹੋਇਆ ਗੈਸ ਸਿਲੰਡਰ, ਜਾਣੋ 14 ਅਤੇ 19 ਕਿਲੋ ਵਾਲੇ LPG ਦੇ ਰੇਟ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Congress News: ਸਿਆਸੀ ਜਗਤ 'ਚ ਮੱਚੀ ਤਰਥੱਲੀ, ਕਾਂਗਰਸ ਦਾ ਵੱਡਾ ਸੰਗਠਨਾਤਮਕ ਫੈਸਲਾ, ਸਾਰੇ ਵਿਭਾਗ ਅਤੇ ਸੈੱਲ ਕੀਤੇ ਭੰਗ, ਮੁੜ ਬਣੇਗੀ ਨਵੀਂ ਟੀਮ...
ਸਿਆਸੀ ਜਗਤ 'ਚ ਮੱਚੀ ਤਰਥੱਲੀ, ਕਾਂਗਰਸ ਦਾ ਵੱਡਾ ਸੰਗਠਨਾਤਮਕ ਫੈਸਲਾ, ਸਾਰੇ ਵਿਭਾਗ ਅਤੇ ਸੈੱਲ ਕੀਤੇ ਭੰਗ, ਮੁੜ ਬਣੇਗੀ ਨਵੀਂ ਟੀਮ...
Ludhiana News: ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...
ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...
Retired Captain Wife Murder: ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਸੇਵਾਮੁਕਤ ਕੈਪਟਨ ਦੀ ਪਤਨੀ ਦਾ ਕਤਲ, ਨੌਕਰਾਣੀ ਨੇ ਪੁੱਤਰ ਨਾਲ ਮਿਲ ਇੰਝ ਟਿਕਾਣੇ ਲਗਾਈ ਲਾਸ਼, ਜਾਣੋ ਪੂਰਾ ਮਾਮਲਾ...
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਸੇਵਾਮੁਕਤ ਕੈਪਟਨ ਦੀ ਪਤਨੀ ਦਾ ਕਤਲ, ਨੌਕਰਾਣੀ ਨੇ ਪੁੱਤਰ ਨਾਲ ਮਿਲ ਇੰਝ ਟਿਕਾਣੇ ਲਗਾਈ ਲਾਸ਼, ਜਾਣੋ ਪੂਰਾ ਮਾਮਲਾ...
Jalandhar Dentist Fraud Case : ਸਿੰਗਲ ਬਣ ਕੇ ਬਣਵਾਇਆ ਪਾਸਪੋਰਟ, ਕੈਨੇਡਾ ਭੱਜੀ ਮਹਿਲਾ ਡਾਕਟਰ ,ਪਤੀ ਦਾ ਆਰੋਪ 
Jalandhar Dentist Fraud Case : ਸਿੰਗਲ ਬਣ ਕੇ ਬਣਵਾਇਆ ਪਾਸਪੋਰਟ, ਕੈਨੇਡਾ ਭੱਜੀ ਮਹਿਲਾ ਡਾਕਟਰ ,ਪਤੀ ਦਾ ਆਰੋਪ 
Agra : ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋਈ ਬੇਟੀ ,ਪਿਤਾ ਨੇ ਕਰ ਦਿੱਤਾ ਵੱਡਾ ਕਾਰਨਾਮਾ , ਲੋਕਾਂ ਦੇ ਉਡ ਗਏ ਹੋਸ਼ 
Agra : ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋਈ ਬੇਟੀ ,ਪਿਤਾ ਨੇ ਕਰ ਦਿੱਤਾ ਵੱਡਾ ਕਾਰਨਾਮਾ , ਲੋਕਾਂ ਦੇ ਉਡ ਗਏ ਹੋਸ਼ 
Gurdaspur ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ 
Gurdaspur ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ 
Polymer Currency : ਜਨਤਾ ਨੂੰ ਕਦੋਂ ਮਿਲਣਗੇ ਪਲਾਸਟਿਕ ਦੇ ਨੋਟ? RBI ਗਵਰਨਰ ਨੇ ਦੱਸੀ ਤਾਰੀਖ
Polymer Currency : ਜਨਤਾ ਨੂੰ ਕਦੋਂ ਮਿਲਣਗੇ ਪਲਾਸਟਿਕ ਦੇ ਨੋਟ? RBI ਗਵਰਨਰ ਨੇ ਦੱਸੀ ਤਾਰੀਖ
Punjab News: ਪੰਜਾਬ 'ਚ ਸਿਆਸੀ ਘਮਸਾਣ, ਸਾਬਕਾ CM ਚੰਨੀ ਨੂੰ ਹਾਈਕਮਾਨ ਨੇ ਲਗਾਈ ਫਟਕਾਰ, ਬੋਲੇ- ਸਮਰਥਕਾਂ ਨੂੰ ਕਰਨ ਕੰਟਰੋਲ, ਨਹੀਂ ਤਾਂ 15 ਦਿਨਾਂ 'ਚ ਵੱਡਾ ਫੈਸਲਾ...
ਪੰਜਾਬ 'ਚ ਸਿਆਸੀ ਘਮਸਾਣ, ਸਾਬਕਾ CM ਚੰਨੀ ਨੂੰ ਹਾਈਕਮਾਨ ਨੇ ਲਗਾਈ ਫਟਕਾਰ, ਬੋਲੇ- ਸਮਰਥਕਾਂ ਨੂੰ ਕਰਨ ਕੰਟਰੋਲ, ਨਹੀਂ ਤਾਂ 15 ਦਿਨਾਂ 'ਚ ਵੱਡਾ ਫੈਸਲਾ...
Embed widget