ਮੁੰਬਈ : ਰੋਜ਼ਗਾਰਦਾਤਾਵਾਂ ਦਾ ਮੰਨਣਾ ਹੈ ਕਿ ਸਾਲ 2023 ਦੀ ਪਹਿਲੀ ਛਿਮਾਹੀ ਵਿਚ ਛਾਂਟੀ ਘਟੇਗੀ। ਹਾਲਾਂਕਿ, ਸੂਚਨਾ ਤਕਨਾਲੋਜੀ (ਆਈ.ਟੀ.) ਸੈਕਟਰ ਵਿੱਚ ਨੌਕਰੀਆਂ ਅਤੇ ਸੀਨੀਅਰ ਅਹੁਦਿਆਂ 'ਤੇ ਤਾਇਨਾਤ ਪੇਸ਼ੇਵਰਾਂ 'ਤੇ ਛਾਂਟੀ ਦੀ ਮਾਰ ਘੱਟ ਪੈਣ ਦੀ ਉਮੀਦ ਹੈ। ਜੌਬ ਪੋਰਟਲ Naukri.com ਦੁਆਰਾ 1,400 ਰੁਜ਼ਗਾਰਦਾਤਾਵਾਂ ਵਿੱਚ ਕੀਤੇ ਗਏ ਸਰਵੇਖਣ ਵਿੱਚ ਇਹ ਅਨੁਮਾਨ ਸਾਹਮਣੇ ਆਇਆ ਹੈ।
ਵੀਰਵਾਰ ਨੂੰ ਜਾਰੀ ਕੀਤੀ ਗਈ ਇਸ ਸਰਵੇਖਣ ਰਿਪੋਰਟ ਦੇ ਅਨੁਸਾਰ ਸਿਰਫ ਚਾਰ ਪ੍ਰਤੀਸ਼ਤ ਭਾਗੀਦਾਰਾਂ ਨੇ ਪਹਿਲੀ ਛਿਮਾਹੀ 'ਚ ਛਾਂਟੀ ਦੀ ਆਸ਼ੰਕਾ ਜਤਾਈ ਹੈ। ਹਾਲਾਂਕਿ, 10 ਸੈਕਟਰਾਂ ਵਿੱਚ ਰੁਜ਼ਗਾਰਦਾਤਾਵਾਂ ਵਿੱਚ ਕਰਵਾਏ ਗਏ ਇੱਕ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ ਅਗਲੇ ਕੁਝ ਮਹੀਨਿਆਂ ਵਿੱਚ ਆਈਟੀ ਉਦਯੋਗ ਸਭ ਤੋਂ ਵੱਧ ਛਾਂਟੀ ਨਾਲ ਪ੍ਰਭਾਵਿਤ ਹੋ ਸਕਦਾ ਹੈ। ਇਸ ਤੋਂ ਇਲਾਵਾ ਬਿਜ਼ਨਸ ਡਿਵੈਲਪਮੈਂਟ, ਮਾਰਕੀਟਿੰਗ, ਹਿਊਮਨ ਰਿਸੋਰਸ ਅਤੇ ਆਪਰੇਸ਼ਨ ਨਾਲ ਸਬੰਧਤ ਨੌਕਰੀਆਂ 'ਚ ਵੀ ਕਟੌਤੀ ਕੀਤੀ ਜਾ ਸਕਦੀ ਹੈ।
ਸਰਵੇਖਣ ਕਹਿੰਦਾ ਹੈ, "ਜ਼ਿਆਦਾਤਰ ਛਾਂਟੀ ਸੀਨੀਅਰ ਅਹੁਦਿਆਂ 'ਤੇ ਪੇਸ਼ੇਵਰਾਂ ਵਿੱਚੋਂ ਹੋਣ ਦੀ ਉਮੀਦ ਕੀਤੀ ਜਾਂਦੀ ਹੈ। ਕਰੀਬ 20 ਫੀਸਦੀ ਮਾਲਕਾਂ ਨੇ ਅਜਿਹਾ ਅਨੁਮਾਨ ਲਗਾਇਆ ਹੈ। ਇਸ ਦੇ ਨਾਲ ਹੀ ਛਾਂਟੀ ਦਾ ਪ੍ਰਭਾਵ ਉਨ੍ਹਾਂ ਨੌਜਵਾਨ ਕਰਮਚਾਰੀਆਂ 'ਤੇ ਘੱਟ ਤੋਂ ਘੱਟ ਹੋਣ ਦੀ ਉਮੀਦ ਹੈ ਜਿਨ੍ਹਾਂ ਨੇ ਹਾਲ ਹੀ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਹੈ।
ਸਰਵੇਖਣ ਦੇ ਅਨੁਸਾਰ ਲਗਭਗ ਅੱਧੇ ਰੁਜ਼ਗਾਰਦਾਤਾ ਸਾਲ ਦੀ ਪਹਿਲੀ ਛਿਮਾਹੀ ਵਿੱਚ ਕਰਮਚਾਰੀਆਂ ਦੀ ਛਾਂਟੀ ਦਰ 15 ਪ੍ਰਤੀਸ਼ਤ ਤੋਂ ਵੱਧ ਹੋਣ ਦੀ ਉਮੀਦ ਕਰਦੇ ਹਨ, ਜਿਸ ਵਿੱਚ ਆਈਟੀ ਉਦਯੋਗ ਦੀ ਸਭ ਤੋਂ ਵੱਧ ਹਿੱਸੇਦਾਰੀ ਹੋਣ ਦੀ ਉਮੀਦ ਹੈ। ਹਾਲਾਂਕਿ, ਗਲੋਬਲ ਜੌਬ ਮਾਰਕੀਟ ਵਿੱਚ ਅਨਿਸ਼ਚਿਤਤਾ ਦੇ ਬਾਵਜੂਦ 92 ਪ੍ਰਤੀਸ਼ਤ ਮਾਲਕ ਜਨਵਰੀ-ਜੂਨ 2023 ਦੀ ਮਿਆਦ ਵਿੱਚ ਨਵੀਂ ਭਰਤੀ ਨੂੰ ਲੈ ਕੇ ਆਸ਼ਾਵਾਦੀ ਹਨ।
ਇਹ ਵੀ ਪੜ੍ਹੋ : ਲਖਬੀਰ ਲੰਡਾ ਪੰਜਾਬ 'ਚ ਕਰਵਾ ਰਿਹੈ ਧਮਾਕੇ ! NIA ਨੇ ਸਿਰ 'ਤੇ ਰੱਖਿਆ ਇਨਾਮ
ਲਗਭਗ ਅੱਧੇ ਉੱਤਰਦਾਤਾਵਾਂ ਨੇ ਨਵੀਆਂ ਭਰਤੀਆਂ ਤੋਂ ਇਲਾਵਾ ਪੁਰਾਣੀਆਂ ਅਸਾਮੀਆਂ 'ਤੇ ਨਿਯੁਕਤੀਆਂ ਦੀ ਉਮੀਦ ਪ੍ਰਗਟਾਈ ਹੈ। ਦੂਜੇ ਪਾਸੇ 29 ਫੀਸਦੀ ਮਾਲਕਾਂ ਨੇ ਸਿਰਫ ਨਵੀਂ ਭਰਤੀ ਦੀ ਗੱਲ ਕੀਤੀ ਹੈ, ਜਦਕਿ 17 ਫੀਸਦੀ ਨੇ ਮੁਲਾਜ਼ਮਾਂ ਦੀ ਗਿਣਤੀ ਬਰਕਰਾਰ ਰੱਖਣ ਦੀ ਗੱਲ ਕਹੀ ਹੈ।
ਲਗਭਗ ਅੱਧੇ ਉੱਤਰਦਾਤਾਵਾਂ ਨੇ ਨਵੀਆਂ ਭਰਤੀਆਂ ਤੋਂ ਇਲਾਵਾ ਪੁਰਾਣੀਆਂ ਅਸਾਮੀਆਂ 'ਤੇ ਨਿਯੁਕਤੀਆਂ ਦੀ ਉਮੀਦ ਪ੍ਰਗਟਾਈ ਹੈ। ਦੂਜੇ ਪਾਸੇ 29 ਫੀਸਦੀ ਮਾਲਕਾਂ ਨੇ ਸਿਰਫ ਨਵੀਂ ਭਰਤੀ ਦੀ ਗੱਲ ਕੀਤੀ ਹੈ, ਜਦਕਿ 17 ਫੀਸਦੀ ਨੇ ਮੁਲਾਜ਼ਮਾਂ ਦੀ ਗਿਣਤੀ ਬਰਕਰਾਰ ਰੱਖਣ ਦੀ ਗੱਲ ਕਹੀ ਹੈ।
ਰੁਜ਼ਗਾਰਦਾਤਾ ਭਰਤੀ ਬਾਰੇ ਆਸ਼ਾਵਾਦੀ ਹੋਣ ਦੇ ਨਾਲ ਕਰਮਚਾਰੀ ਆਪਣੇ ਸਾਲਾਨਾ ਪ੍ਰਦਰਸ਼ਨ ਮੁਲਾਂਕਣਾਂ ਵਿੱਚ ਬਿਹਤਰ ਵਾਧੇ ਦੀ ਉਮੀਦ ਕਰ ਸਕਦੇ ਹਨ। ਸਰਵੇਖਣ ਭਾਗੀਦਾਰਾਂ ਵਿੱਚੋਂ ਇੱਕ ਤਿਹਾਈ ਤੋਂ ਵੱਧ ਇਸ ਸਾਲ 20 ਪ੍ਰਤੀਸ਼ਤ ਤੋਂ ਵੱਧ ਦੀ ਔਸਤ ਤਨਖਾਹ ਵਾਧੇ ਦੀ ਉਮੀਦ ਕਰਦੇ ਹਨ। ਇਸ ਤੋਂ ਇਲਾਵਾ ਕਾਲਜਾਂ ਅਤੇ ਉੱਚ ਵਿਦਿਅਕ ਸੰਸਥਾਵਾਂ ਤੋਂ ਪਾਸ ਆਊਟ ਹੋਣ ਵਾਲੇ ਨੌਜਵਾਨ ਵੀ ਕੈਂਪਸ ਭਰਤੀ ਸਬੰਧੀ ਰੁਜ਼ਗਾਰਦਾਤਾਵਾਂ ਦੇ ਅਨੁਕੂਲ ਰਵੱਈਏ ਤੋਂ ਉਤਸ਼ਾਹਿਤ ਹੋ ਸਕਦੇ ਹਨ।