300 ਰੁਪਏ ਸਸਤਾ LPG ਸਿਲੰਡਰ; ਮੋਦੀ ਸਰਕਾਰ ਦੀ ਇਸ ਸਕੀਮ 'ਚ ਗਾਹਕਾਂ ਨੂੰ ਮਿਲਦੀ ਹੈ ਸਬਸਿਡੀ
ਇਸ ਵਾਧੇ ਦੇ ਬਾਵਜੂਦ ਕੁਝ ਉਪਭੋਕਤਾਵਾਂ ਨੂੰ 300 ਰੁਪਏ ਤੱਕ ਸਸਤਾ ਗੈਸ ਸਿਲੰਡਰ ਮਿਲ ਰਿਹਾ ਹੈ। ਆਓ ਜਾਣੀਏ ਇਸ ਸਕੀਮ ਬਾਰੇ ਵਿਸਥਾਰ ਨਾਲ।

Modi Government Scheme: ਕਾਫ਼ੀ ਸਮੇਂ ਬਾਅਦ ਗੁਜ਼ਰੇ ਅਪ੍ਰੈਲ ਮਹੀਨੇ 'ਚ ਕੇਂਦਰ ਸਰਕਾਰ ਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ 'ਚ ਵਾਧਾ ਕੀਤਾ ਸੀ। ਇਸ ਦੇ ਤਹਿਤ ਉਪਭੋਕਤਾਵਾਂ ਲਈ ਐਲਪੀਜੀ ਸਿਲੰਡਰ (LPG Cylinder) ਦੀ ਕੀਮਤ ਵਿੱਚ 50 ਰੁਪਏ ਦਾ ਇਜ਼ਾਫਾ ਕੀਤਾ ਗਿਆ। ਹਾਲਾਂਕਿ, ਇਸ ਵਾਧੇ ਦੇ ਬਾਵਜੂਦ ਕੁਝ ਉਪਭੋਕਤਾਵਾਂ ਨੂੰ 300 ਰੁਪਏ ਤੱਕ ਸਸਤਾ ਗੈਸ ਸਿਲੰਡਰ ਮਿਲ ਰਿਹਾ ਹੈ। ਆਓ ਜਾਣੀਏ ਇਸ ਸਕੀਮ ਬਾਰੇ ਵਿਸਥਾਰ ਨਾਲ।
ਕਿਨ੍ਹਾਂ ਉਪਭੋਕਤਾਵਾਂ ਨੂੰ ਮਿਲ ਰਿਹਾ ਹੈ ਫ਼ਾਇਦਾ?
ਅਸਲ ਵਿੱਚ, ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (PMUY) ਦੇ ਲਾਭਪਾਤਰੀਆਂ ਨੂੰ ਐਲਪੀਜੀ ਸਿਲੰਡਰ 'ਤੇ 300 ਰੁਪਏ ਦੀ ਸਬਸਿਡੀ ਮਿਲਦੀ ਹੈ। ਇਸ ਤਰੀਕੇ ਨਾਲ ਆਮ ਗਾਹਕਾਂ ਦੇ ਮੁਕਾਬਲੇ ਉੱਜਵਲਾ ਯੋਜਨਾ ਵਾਲੇ ਉਪਭੋਕਤਾਵਾਂ ਨੂੰ 300 ਰੁਪਏ ਤੋਂ ਵੱਧ ਦਾ ਲਾਭ ਹੁੰਦਾ ਹੈ। ਮੌਜੂਦਾ ਸਮੇਂ ਵਿੱਚ ਉੱਜਵਲਾ ਯੋਜਨਾ ਦੇ ਤਹਿਤ ਸਿਲੰਡਰ 550 ਰੁਪਏ ਦਾ ਮਿਲ ਰਿਹਾ ਹੈ, ਜਦਕਿ ਆਮ ਉਪਭੋਕਤਾਵਾਂ ਲਈ ਇਹ 853 ਰੁਪਏ ਦਾ ਹੈ।
ਜਾਣੋ ਯੋਜਨਾ ਬਾਰੇ
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਮਈ, 2016 ਨੂੰ ਕੀਤੀ ਸੀ। ਇਸ ਯੋਜਨਾ ਦੇ ਤਹਿਤ ਸਰਕਾਰ ਨੇ ਗਰੀਬ ਪਰਿਵਾਰਾਂ ਨੂੰ 5 ਕਰੋੜ ਐਲਪੀਜੀ ਕਨੈਕਸ਼ਨ ਦੇਣ ਦਾ ਲਕਸ਼ ਰੱਖਿਆ ਸੀ। ਬਾਅਦ ਵਿੱਚ ਇਹ ਲਕਸ਼ 8 ਕਰੋੜ ਤੱਕ ਵਧਾ ਦਿੱਤਾ ਗਿਆ, ਜੋ ਕਿ ਮੌਕੇ ਤੋਂ ਸੱਤ ਮਹੀਨੇ ਪਹਿਲਾਂ, 7 ਸਤੰਬਰ, 2019 ਨੂੰ ਪੂਰਾ ਕਰ ਲਿਆ ਗਿਆ।
ਅਗਸਤ 2021 ਵਿੱਚ PMUY ਦਾ ਦੂਜਾ ਚਰਨ (ਉੱਜਵਲਾ 2.0) ਸ਼ੁਰੂ ਕੀਤਾ ਗਿਆ ਸੀ ਅਤੇ ਜਨਵਰੀ 2023 ਤੱਕ 1.60 ਕਰੋੜ ਉੱਜਵਲਾ 2.0 ਕਨੈਕਸ਼ਨ ਜਾਰੀ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ, ਸਤੰਬਰ 2023 ਵਿੱਚ ਸਰਕਾਰ ਨੇ ਵਾਧੂ 75 ਲੱਖ PMUY ਕਨੈਕਸ਼ਨ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਸੀ। ਜੁਲਾਈ 2024 ਤੱਕ ਇਹ 75 ਲੱਖ ਕਨੈਕਸ਼ਨ ਜਾਰੀ ਕਰਨ ਦਾ ਕੰਮ ਮੁਕੰਮਲ ਕਰ ਲਿਆ ਗਿਆ। ਹੁਣ ਦੇਸ਼ ਭਰ ਵਿੱਚ 10 ਕਰੋੜ ਤੋਂ ਵੱਧ ਲਾਭਪਾਤਰੀ ਹਨ।
ਇਸ ਵੈਬਸਾਈਡ ਉੱਤੇ ਜਾ ਕੇ ਕਰ ਸਕਦੇ ਹੋ ਅਪਲਾਈ
ਇਹ ਵੀ ਜਾਣੋ ਕਿ PMUY ਕਨੈਕਸ਼ਨ ਲਈ ਜ਼ਰੂਰੀ ਦਸਤਾਵੇਜ਼ਾਂ ਦੇ ਨਾਲ www.pmuy.gov.in 'ਤੇ ਆਨਲਾਈਨ ਅਰਜ਼ੀ ਕਰ ਸਕਦੇ ਹੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















