(Source: ECI/ABP News)
ਵੱਡੀ ਰਾਹਤ! ਅੱਜ ਤੋਂ 135 ਰੁਪਏ ਸਸਤਾ ਹੋਇਆ LPG ਸਿਲੰਡਰ, ਜਾਣੋ ਨਵੇਂ ਰੇਟ
LPG Cylinder Price: ਤੇਲ ਕੰਪਨੀ ਇੰਡੇਨ ਨੇ ਅੱਜ ਤੋਂ 19 ਕਿਲੋ ਦੇ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ 135 ਰੁਪਏ ਦੀ ਕਟੌਤੀ ਕਰ ਦਿੱਤੀ ਹੈ, ਜੋ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਵੱਡੀ ਰਾਹਤ ਦੀ ਗੱਲ ਹੈ

LPG Cylinder Price: ਤੇਲ ਕੰਪਨੀ ਇੰਡੇਨ ਨੇ ਅੱਜ ਤੋਂ 19 ਕਿਲੋ ਦੇ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ 135 ਰੁਪਏ ਦੀ ਕਟੌਤੀ ਕਰ ਦਿੱਤੀ ਹੈ, ਜੋ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਵੱਡੀ ਰਾਹਤ ਦੀ ਗੱਲ ਹੈ, ਅੱਜ ਤੋਂ ਗੈਸ ਸਿਲੰਡਰ ਦੇ ਨਵੇਂ ਰੇਟ ਜਾਰੀ ਕੀਤੇ ਗਏ ਹਨ। ਇੰਡੇਨ ਦਾ LPG ਗੈਸ ਸਿਲੰਡਰ ਅੱਜ ਤੋਂ 135 ਰੁਪਏ ਸਸਤਾ ਹੋ ਗਿਆ ਹੈ। ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਨੇ ਕਮਰਸ਼ੀਅਲ ਸਿਲੰਡਰ ਦੇ ਰੇਟਾਂ 'ਚ ਇਹ ਕਟੌਤੀ ਕੀਤੀ ਹੈ, ਜਦਕਿ ਘਰੇਲੂ ਐੱਲਪੀਜੀ ਸਿਲੰਡਰ ਖਪਤਕਾਰਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ। 14.2 ਕਿਲੋ ਦਾ ਘਰੇਲੂ ਸਿਲੰਡਰ ਨਾ ਤਾਂ ਸਸਤਾ ਹੋਇਆ ਹੈ ਅਤੇ ਨਾ ਹੀ ਮਹਿੰਗਾ ਹੋਇਆ ਹੈ। ਪਹਿਲਾਂ ਦੀ ਤਰ੍ਹਾਂ, ਇਹ ਹੁਣ ਵੀ 19 ਮਈ ਨੂੰ ਉਸੇ ਰੇਟ 'ਤੇ ਉਪਲਬਧ ਹੈ।
ਘਰੇਲੂ ਖਪਤਕਾਰਾਂ ਨੂੰ ਨਹੀਂ ਮਿਲੀ ਰਾਹਤ
ਘਰੇਲੂ ਖਪਤਕਾਰਾਂ ਭਾਵ 14.2 ਕਿਲੋਗ੍ਰਾਮ ਸਿਲੰਡਰ ਦੀ ਵਰਤੋਂ ਕਰਨ ਵਾਲੇ ਗਾਹਕਾਂ ਨੂੰ ਅੱਜ ਇਸ ਸਿਲੰਡਰ 'ਤੇ ਕੋਈ ਰਾਹਤ ਨਹੀਂ ਮਿਲੀ ਹੈ। ਇਸ ਦੇ ਰੇਟ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਇਹ 19 ਮਈ ਦੀ ਦਰ 'ਤੇ ਹੀ ਬਰਕਰਾਰ ਹੈ।
LPG ਗੈਸ ਸਿਲੰਡਰ ਦੇ ਨਵੇਂ ਰੇਟ ਅੱਜ ਤੋਂ ਜਾਰੀ, ਵੇਖੋ...
ਕਮਰਸ਼ੀਅਲ 19 ਕਿਲੋ ਦੇ ਐਲਪੀਜੀ ਸਿਲੰਡਰ 'ਤੇ ਅੱਜ ਤੋਂ ਭਾਵ 1 ਜੂਨ ਤੋਂ ਲੋਕਾਂ ਨੂੰ 135 ਰੁਪਏ ਤੱਕ ਦੀ ਰਾਹਤ ਮਿਲੀ ਹੈ।ਹੁਣ 19 ਕਿਲੋ ਦਾ ਸਿਲੰਡਰ ਦਿੱਲੀ 'ਚ 2354 ਦੀ ਬਜਾਏ 2219, ਕੋਲਕਾਤਾ 'ਚ 2454 ਦੀ ਬਜਾਏ 2322, ਕੋਲਕਾਤਾ 'ਚ 2306 ਦੀ ਬਜਾਏ 2171.50 ਰੁਪਏ ਹੈ। ਮੁੰਬਈ ਅਤੇ ਚੇਨਈ 'ਚ ਇਹ 2507 ਦੀ ਬਜਾਏ 2373 ਰੁਪਏ 'ਚ ਵਿਕੇਗਾ।
ਅਪ੍ਰੈਲ-ਮਈ 'ਚ ਕੀਮਤਾਂ 'ਚ ਹੋਇਆ ਲਗਾਤਾਰ ਵਾਧਾ
ਦੱਸ ਦੇਈਏ ਕਿ 1 ਮਈ ਨੂੰ 19 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ ਵਿੱਚ ਕਰੀਬ 100 ਰੁਪਏ ਦਾ ਵਾਧਾ ਕੀਤਾ ਗਿਆ ਸੀ। ਮਾਰਚ 2012 ਵਿੱਚ, ਦਿੱਲੀ ਵਿੱਚ ਇੱਕ 19 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ ਸਿਰਫ ਰੁਪਏ ਸੀ। ਫਿਰ 1 ਅਪ੍ਰੈਲ ਨੂੰ ਇਸ ਦੀ ਕੀਮਤ ਵਧ ਕੇ 2253 ਹੋ ਗਈ ਅਤੇ 1 ਮਈ ਨੂੰ ਇਹ 2355 ਰੁਪਏ 'ਤੇ ਪਹੁੰਚ ਗਈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
