ਲਗਾਤਾਰ ਝਟਕੇ ਦੇ ਰਹੀ ਸਰਕਾਰ ! ਪੈਟਰੋਲ ਤੇ ਡੀਜ਼ਲ ਤੋਂ ਬਾਅਦ ਹੁਣ LPG ਗੈਸ ਦੀ ਵਧਾਈ ਕੀਮਤ, 50 ਰੁਪਏ ਦਾ ਕੀਤਾ ਵਾਧਾ
LPG Gas Price: ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, LPG ਗੈਸ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕੀਤਾ ਜਾ ਰਿਹਾ ਹੈ। ਇਹ ਵਾਧਾ ਸਾਰੇ ਖਪਤਕਾਰਾਂ ਯਾਨੀ ਉੱਜਵਲਾ ਯੋਜਨਾ ਤੇ ਗੈਰ-ਉਜਵਲਾ 'ਤੇ ਲਾਗੂ ਹੋਵੇਗਾ।
LPG Gas Price: ਪੈਟਰੋਲ ਅਤੇ ਡੀਜ਼ਲ ਤੋਂ ਬਾਅਦ ਹੁਣ LPG ਗੈਸ ਦੀ ਕੀਮਤ ਵਿੱਚ ਵੀ 50 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਕੀਮਤਾਂ ਵਿੱਚ ਵਾਧੇ ਦਾ ਐਲਾਨ ਕਰਦੇ ਹੋਏ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਇਸਦੀ ਸਮੀਖਿਆ ਕਰਾਂਗੇ। ਅੱਜ ਹੀ ਕੇਂਦਰ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ 2 ਰੁਪਏ ਦਾ ਵਾਧਾ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਐਲਪੀਜੀ ਗੈਸ ਅਤੇ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਅੱਜ ਰਾਤ 12 ਵਜੇ ਤੋਂ ਲਾਗੂ ਹੋਣਗੀਆਂ।
ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਮੰਗਲਵਾਰ, 8 ਅਪ੍ਰੈਲ, 2025 ਤੋਂ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕੀਤਾ ਜਾ ਰਿਹਾ ਹੈ। ਇਹ ਵਾਧਾ ਸਾਰੇ ਖਪਤਕਾਰਾਂ ਯਾਨੀ ਉੱਜਵਲਾ ਯੋਜਨਾ ਅਤੇ ਗੈਰ-ਉਜਵਲਾ 'ਤੇ ਲਾਗੂ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (PMUY) ਦੇ ਤਹਿਤ, ਗਰੀਬ ਔਰਤਾਂ ਨੂੰ ਮੁਫਤ ਗੈਸ ਕਨੈਕਸ਼ਨ ਦਿੱਤੇ ਜਾਂਦੇ ਹਨ ਤਾਂ ਜੋ ਉਹ ਸਾਫ਼ ਖਾਣਾ ਪਕਾਉਣ ਵਾਲਾ ਬਾਲਣ ਯਾਨੀ LPG ਪ੍ਰਾਪਤ ਕਰ ਸਕਣ। ਇਸ ਯੋਜਨਾ ਦਾ ਲਾਭ ਪੇਂਡੂ ਖੇਤਰਾਂ ਦੀਆਂ ਗਰੀਬ ਔਰਤਾਂ ਨੂੰ ਦਿੱਤਾ ਜਾਂਦਾ ਹੈ। ਹੁਣ, ਨਵੀਆਂ ਕੀਮਤਾਂ ਦੇ ਅਨੁਸਾਰ, ਉੱਜਵਲਾ ਯੋਜਨਾ ਅਤੇ ਹੋਰ ਖਪਤਕਾਰਾਂ ਦੋਵਾਂ ਨੂੰ ਗੈਸ ਸਿਲੰਡਰ ਲਈ 50 ਰੁਪਏ ਹੋਰ ਦੇਣੇ ਪੈਣਗੇ।
ਹਰਦੀਪ ਸਿੰਘ ਪੁਰੀ ਨੇ ਕੀ ਕਿਹਾ?
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕੀਤਾ ਜਾਵੇਗਾ। ਉੱਜਵਲਾ ਯੋਜਨਾ (ਪੀਐਮਯੂਵਾਈ) ਦੇ ਲਾਭਪਾਤਰੀਆਂ ਲਈ, ਗੈਸ ਸਿਲੰਡਰ ਦੀ ਕੀਮਤ ਹੁਣ 500 ਰੁਪਏ ਤੋਂ ਵੱਧ ਕੇ 550 ਰੁਪਏ ਹੋ ਜਾਵੇਗੀ, ਜਦੋਂ ਕਿ ਹੋਰ ਖਪਤਕਾਰਾਂ ਨੂੰ ਹੁਣ 803 ਰੁਪਏ ਦੀ ਬਜਾਏ 853 ਰੁਪਏ ਦੇਣੇ ਪੈਣਗੇ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਸਥਾਈ ਨਹੀਂ ਹੈ ਤੇ ਇਸਦੀ ਹਰ 2 ਤੋਂ 3 ਹਫ਼ਤਿਆਂ ਵਿੱਚ ਸਮੀਖਿਆ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪੈਟਰੋਲ ਅਤੇ ਡੀਜ਼ਲ 'ਤੇ ਵਧੀ ਹੋਈ ਐਕਸਾਈਜ਼ ਡਿਊਟੀ ਦਾ ਬੋਝ ਆਮ ਲੋਕਾਂ 'ਤੇ ਨਹੀਂ ਪਾਇਆ ਜਾਵੇਗਾ। ਇਹ ਵਾਧਾ ਤੇਲ ਕੰਪਨੀਆਂ ਨੂੰ ਗੈਸ ਵੇਚਣ ਵਿੱਚ ਹੋਏ 43,000 ਕਰੋੜ ਰੁਪਏ ਦੇ ਨੁਕਸਾਨ ਦੀ ਭਰਪਾਈ ਲਈ ਕੀਤਾ ਗਿਆ ਹੈ।
#WATCH | Delhi | Union Minister for Petroleum and Natural Gas, Hardeep Singh Puri says, "You would have seen a notification from the Ministry of Finance saying that the excise rates are going up by Rs 2 on petrol and diesel. Let me clarify upfront on the record, this will not be… pic.twitter.com/snSlkfEUFs
— ANI (@ANI) April 7, 2025






















