ਰਸੋਈ ਗੈਸ ਕੁਨੈਕਸ਼ਨ ਲੈਣ 'ਤੇ ਮਿਲਦਾ 40 ਲੱਖ, ਜਾਣੋ ਕਿਵੇਂ ਲੈ ਸਕਦੇ ਹੋ ਇਸ ਦਾ ਫ਼ਾਇਦਾ?
ਰਸੋਈ ਗੈਸ ਕੁਨੈਕਸ਼ਨ ਲੈਣ 'ਤੇ ਪੈਟਰੋਲੀਅਮ ਕੰਪਨੀਆਂ ਗਾਹਕ ਨੂੰ ਨਿੱਜੀ ਦੁਰਘਟਨਾ ਕਵਰ ਪ੍ਰਦਾਨ ਕਰਦੀਆਂ ਹਨ। ਇਹ 40 ਲੱਖ ਰੁਪਏ ਤੱਕ ਦਾ ਬੀਮਾ LPG ਸਿਲੰਡਰ ਤੋਂ ਗੈਸ ਲੀਕ ਹੋਣ ਜਾਂ ਧਮਾਕੇ ਦੀ ਸਥਿਤੀ 'ਚ ਵਿੱਤੀ ਸਹਾਇਤਾ ਵਜੋਂ ਦਿੱਤਾ ਜਾਂਦਾ ਹੈ।
LPG Insurance For Consumers: ਜੇਕਰ ਤੁਸੀਂ ਐਲਪੀਜੀ ਗੈਸ ਕਨੈਕਸ਼ਨ (LPG Gas Connection) ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਗੈਸ ਸਿਲੰਡਰ (Gas Cylinder) ਦੀ ਵਰਤੋਂ ਵੀ ਜ਼ਰੂਰ ਕਰਦੇ ਹੋਵੋਗੇ। ਅਜਿਹੀ ਸਥਿਤੀ 'ਚ ਤੁਹਾਨੂੰ ਇਸ ਦੀ ਵਰਤੋਂ 'ਚ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਤੁਹਾਡੀ ਇੱਕ ਛੋਟੀ ਜਿਹੀ ਗਲਤੀ ਇੱਕ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਅਜਿਹੇ 'ਚ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਨੂੰ ਕਵਰ ਕਰਦੇ ਹੋਏ ਸਰਕਾਰ ਸਿਲੰਡਰ 'ਤੇ 40 ਲੱਖ ਰੁਪਏ ਦਾ ਕਵਰ ਦਿੰਦੀ ਹੈ। ਇਸ ਖਬਰ 'ਚ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ।
ਇੰਨਾ ਮਿਲੇਗਾ ਇੰਸ਼ੋਰੈਂਸ
ਐਲਪੀਜੀ ਮਤਲਬ ਰਸੋਈ ਗੈਸ ਕੁਨੈਕਸ਼ਨ ਲੈਣ 'ਤੇ ਪੈਟਰੋਲੀਅਮ ਕੰਪਨੀਆਂ ਗਾਹਕ ਨੂੰ ਨਿੱਜੀ ਦੁਰਘਟਨਾ ਕਵਰ ਪ੍ਰਦਾਨ ਕਰਦੀਆਂ ਹਨ। ਇਹ 40 ਲੱਖ ਰੁਪਏ ਤੱਕ ਦਾ ਬੀਮਾ LPG ਸਿਲੰਡਰ ਤੋਂ ਗੈਸ ਲੀਕ ਹੋਣ ਜਾਂ ਧਮਾਕੇ ਦੀ ਸਥਿਤੀ 'ਚ ਵਿੱਤੀ ਸਹਾਇਤਾ ਵਜੋਂ ਦਿੱਤਾ ਜਾਂਦਾ ਹੈ। ਇਸ ਬੀਮੇ ਲਈ ਪੈਟਰੋਲੀਅਮ ਕੰਪਨੀਆਂ ਦੀ ਬੀਮਾ ਕੰਪਨੀਆਂ ਨਾਲ ਭਾਈਵਾਲੀ ਹੈ।
ਪੈਟਰੋਲੀਅਮ ਕੰਪਨੀ ਲੈਂਦੀ ਹੈ ਪਲਾਨ
ਭਾਰਤ 'ਚ ਤੇਲ ਕੰਪਨੀਆਂ (OMCs) ਮਤਲਬ ਐਚਪੀਸੀ (HPC), ਇੰਡੀਅਨ ਆਇਲ (Indian Oil) ਅਤੇ BPC, LPG ਦੁਰਘਟਨਾਵਾਂ ਦੇ ਵਿਰੁੱਧ ਕਵਰੇਜ ਲਈ ਬੀਮਾ ਪਾਲਿਸੀਆਂ ਲੈਂਦੀਆਂ ਹਨ। ਇਸ 'ਚ ਵਿਅਕਤੀਆਂ ਅਤੇ ਜਾਇਦਾਦ ਦੇ ਨੁਕਸਾਨ ਲਈ ਤੀਜੀ ਧਿਰ ਦੀ ਦੇਣਦਾਰੀ ਕਵਰ ਸ਼ਾਮਲ ਹੈ। ਇਸ ਤੋਂ ਇਲਾਵਾ ਇਹ ਤੇਲ ਕੰਪਨੀਆਂ ਦੇਸ਼ 'ਚ ਆਪਣੇ ਉਦਯੋਗਾਂ ਲਈ ਬੀਮਾ ਪਾਲਿਸੀਆਂ ਵੀ ਲੈਂਦੀਆਂ ਹਨ। ਹਾਲਾਂਕਿ ਇਹ ਬੀਮਾ ਯੋਜਨਾ ਐਲਪੀਜੀ ਦੇ ਵਿਅਕਤੀਗਤ ਉਪਭੋਗਤਾ ਦੇ ਨਾਮ 'ਤੇ ਨਹੀਂ ਲਈ ਜਾਂਦੀ ਹੈ। ਇਸ ਲਈ ਗਾਹਕ ਤੋਂ ਕੋਈ ਪ੍ਰੀਮੀਅਮ ਦਾ ਭੁਗਤਾਨ ਨਹੀਂ ਕੀਤਾ ਜਾਣਾ ਚਾਹੀਦਾ ਹੈ। ਇਹ ਦਾਅਵਾ ਤੇਲ ਕੰਪਨੀ ਨੂੰ ਸੌਂਪਿਆ ਜਾਂਦਾ ਹੈ ਅਤੇ ਲਾਭਪਾਤਰੀ ਨੂੰ ਭੁਗਤਾਨ ਕੀਤਾ ਜਾਂਦਾ ਹੈ।
ਬੀਮੇ ਦਾ ਦਾਅਵਾ ਕਿਵੇਂ ਕਰਨਾ ਹੈ?
ਐਲਪੀਜੀ ਖਪਤਕਾਰ ਆਪਣੀ ਐਲਪੀਜੀ ਬੀਮਾ ਪਾਲਿਸੀ ਰਾਹੀਂ ਬੀਮੇ ਦਾ ਦਾਅਵਾ ਕਰ ਸਕਦੇ ਹਨ। ਜਿਸ 'ਚ ਗੈਸ ਸਿਲੰਡਰ ਫਟਣ ਕਾਰਨ ਜ਼ਖਮੀ ਹੋਣ ਜਾਂ ਅਚਾਨਕ ਮੌਤ ਹੋਣ ਦੇ ਹਾਦਸੇ ਕਵਰੇਜ ਹੁੰਦੇ ਹੈ। ਐਲਪੀਜੀ ਕਾਰਨ ਕਿਸੇ ਦੁਰਘਟਨਾ ਦਾ ਸਾਹਮਣਾ ਕਰਨ ਵਾਲੇ ਖਪਤਕਾਰ 40 ਲੱਖ ਰੁਪਏ ਤੱਕ ਦੇ ਬੀਮਾ ਕਵਰੇਜ ਦਾ ਦਾਅਵਾ ਕਰ ਸਕਦੇ ਹਨ। ਤੁਸੀਂ LPG ਸਿਲੰਡਰ 'ਤੇ ਬੀਮੇ ਦਾ ਦਾਅਵਾ ਕਰਨ ਲਈ ਅਧਿਕਾਰਤ ਵੈੱਬਸਾਈਟ MyLPG.in (https://www.mylpg.in/docs/Public_Liability_Insurance_policies_for_accidents_involvin_LPG.pdf) 'ਤੇ ਜਾ ਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।