LPG Price Reduced: ਸਵੇਰੇ ਸਵੇਰੇ ਆਈ ਖੁਸ਼ਖਬਰੀ, LPG ਸਿਲੰਡਰ ਦੀਆਂ ਕੀਮਤਾਂ 'ਚ ਹੋਈ ਕਟੌਤੀ, ਦੇਖੋ ਨਵੇਂ ਭਾਅ
Commercial LPG Price Update: ਅੱਜ ਕੀਮਤਾਂ 'ਚ ਬਦਲਾਅ ਤੋਂ ਬਾਅਦ ਮੁੰਬਈ 'ਚ ਸਭ ਤੋਂ ਸਸਤਾ LPG ਸਿਲੰਡਰ ਮਿਲ ਰਿਹਾ ਹੈ, ਜਦਕਿ ਚੇਨਈ ਦੇ ਗਾਹਕਾਂ ਨੂੰ ਸਭ ਤੋਂ ਜ਼ਿਆਦਾ ਕੀਮਤ ਚੁਕਾਉਣੀ ਪਵੇਗੀ। ਚਾਰ ਮਹਾਨਗਰਾਂ ਵਿੱਚੋਂ, ਐਲਪੀਜੀ ਦੀਆਂ
LPG Price Reduced: ਮਹਿੰਗਾਈ ਦੇ ਦੌਰ 'ਚ ਜਦੋਂ ਚੋਣਾਂ ਨੇੜੇ ਆ ਜਾਣ ਤਾਂ ਆਮ ਜਨਤਾ ਨੂੰ ਰਾਹਤ ਜ਼ਰੂਰ ਮਿਲਦੀ ਹੈ। ਇਸੇ ਤਹਿਤ ਅੱਜ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਆਪਣੇ ਗਾਹਕਾਂ ਨੂੰ ਖੁਸ਼ਖਬਰੀ ਦੇ ਦਿੱਤੀ ਹੈ। ਖਾਸ ਕਰਕੇ LPG ਸਿਲੰਡਰ ਧਾਰਕਾਂ ਨਾਲ ਜੁੜੀ ਇਹ ਵੱਡੀ ਖ਼ਬਰ ਹੈ ਕਿ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ ਕਟੌਤੀ ਦੇਖਣ ਨੂੰ ਮਿਲੀ ਹੈ।
ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਇਸ ਤੋਂ ਬਾਅਦ ਹੁਣ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੇ ਗਾਹਕਾਂ ਨੂੰ ਹਰ ਸਿਲੰਡਰ 'ਤੇ ਲਗਭਗ 40-40 ਰੁਪਏ ਦਾ ਮੁਨਾਫਾ ਮਿਲਣ ਵਾਲਾ ਹੈ। ਜਦਕਿ ਘਰੇਲੂ ਰਸੋਈ ਗੈਸ ਸਿਲੰਡਰ ਦੇ ਮਾਮਲੇ 'ਚ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਨਵੇਂ ਭਾਅ ਅੱਜ ਤੋਂ ਹੋਣਗੇ ਲਾਗੂ
ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਯਾਨੀ OMCs ਨੇ 19 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ 39.50 ਰੁਪਏ ਪ੍ਰਤੀ ਸਿਲੰਡਰ ਘਟਾ ਦਿੱਤੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਕਿਹਾ ਹੈ ਕਿ ਵਪਾਰਕ ਸਿਲੰਡਰਾਂ ਦੀਆਂ ਨਵੀਆਂ ਕੀਮਤਾਂ ਅੱਜ ਯਾਨੀ 22 ਦਸੰਬਰ ਤੋਂ ਲਾਗੂ ਹੋ ਗਈਆਂ ਹਨ। ਇਸ ਦਾ ਮਤਲਬ ਹੈ ਕਿ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ 'ਚ ਅੱਜ ਤੋਂ 19 ਕਿਲੋ ਦੇ ਵਪਾਰਕ LPG ਸਿਲੰਡਰ ਦੀ ਕੀਮਤ ਘੱਟ ਗਈ ਹੈ।
ਚਾਰ ਵੱਡੇ ਸ਼ਹਿਰਾਂ 'ਚ ਨਵੀਆਂ ਕੀਮਤਾਂ
ਅੱਜ ਕੀਮਤਾਂ 'ਚ ਬਦਲਾਅ ਤੋਂ ਬਾਅਦ ਮੁੰਬਈ 'ਚ ਸਭ ਤੋਂ ਸਸਤਾ LPG ਸਿਲੰਡਰ ਮਿਲ ਰਿਹਾ ਹੈ, ਜਦਕਿ ਚੇਨਈ ਦੇ ਗਾਹਕਾਂ ਨੂੰ ਸਭ ਤੋਂ ਜ਼ਿਆਦਾ ਕੀਮਤ ਚੁਕਾਉਣੀ ਪਵੇਗੀ। ਚਾਰ ਮਹਾਨਗਰਾਂ ਵਿੱਚੋਂ, ਐਲਪੀਜੀ ਦੀਆਂ ਕੀਮਤਾਂ ਮੁੰਬਈ ਵਿੱਚ ਸਭ ਤੋਂ ਘੱਟ ਅਤੇ ਚੇਨਈ ਵਿੱਚ ਸਭ ਤੋਂ ਵੱਧ ਹਨ।
ਕਟੌਤੀ ਤੋਂ ਬਾਅਦ, ਜਿੱਥੇ ਮੁੰਬਈ ਵਿੱਚ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਅੱਜ ਤੋਂ 1,710 ਰੁਪਏ 'ਤੇ ਆ ਗਈ ਹੈ, ਉਥੇ ਹੀ ਚੇਨਈ ਵਿੱਚ ਪ੍ਰਭਾਵੀ ਕੀਮਤ 1,929 ਰੁਪਏ 'ਤੇ ਆ ਗਈ ਹੈ। ਇਸੇ ਤਰ੍ਹਾਂ ਹੁਣ ਦਿੱਲੀ ਵਿੱਚ ਕੀਮਤ 1,757 ਰੁਪਏ ਅਤੇ ਕੋਲਕਾਤਾ ਵਿੱਚ 1,868.50 ਰੁਪਏ ਹੋ ਗਈ ਹੈ।
3 ਮਹੀਨਿਆਂ 'ਚ ਇੰਨੀ ਵਧੀ ਕੀਮਤ
ਇਸ ਤੋਂ ਪਹਿਲਾਂ ਵਪਾਰਕ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਸਨ। ਪਿਛਲੇ 3 ਮਹੀਨਿਆਂ 'ਚ ਇਨ੍ਹਾਂ ਦੀਆਂ ਕੀਮਤਾਂ 'ਚ ਤਿੰਨ ਵਾਰ ਵਾਧਾ ਕੀਤਾ ਗਿਆ ਸੀ ਅਤੇ ਇਸ ਦੌਰਾਨ ਕੀਮਤਾਂ 320 ਰੁਪਏ ਤੋਂ ਉੱਪਰ ਚਲੀਆਂ ਗਈਆਂ ਸਨ। ਪਿਛਲੀ ਵਾਰ ਇਸ ਮਹੀਨੇ ਦੀ ਪਹਿਲੀ ਤਾਰੀਖ਼ ਨੂੰ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 21 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਨਵੰਬਰ ਮਹੀਨੇ ਵਿੱਚ ਇਨ੍ਹਾਂ ਦੀਆਂ ਕੀਮਤਾਂ ਵਿੱਚ 101 ਰੁਪਏ ਅਤੇ ਅਕਤੂਬਰ ਮਹੀਨੇ ਵਿੱਚ 209 ਰੁਪਏ ਦਾ ਵਾਧਾ ਕੀਤਾ ਗਿਆ ਸੀ।