LPG Subsidy: ਮੁਫਤ LPG ਕੁਨੈਕਸ਼ਨ ਦੇ ਨਿਯਮਾਂ 'ਚ ਵੱਡੇ ਬਦਲਾਅ? ਇੱਥੇ ਜਾਣੋ
New LPG connection: ਉੱਜਵਲਾ ਯੋਜਨਾ ਦੇ ਤਹਿਤ ਮੁਫਤ ਐਲਪੀਜੀ ਗੈਸ ਕੁਨੈਕਸ਼ਨ 'ਤੇ ਉਪਲਬਧ ਸਬਸਿਡੀ ਵਿੱਚ ਬਦਲਾਅ ਹੋ ਸਕਦਾ ਹੈ।
ਨਵੀਂ ਦਿੱਲੀ: LPG 'ਤੇ ਸਬਸਿਡੀ ਲੈਣ ਵਾਲੇ ਗਾਹਕਾਂ ਲਈ ਅਹਿਮ ਖ਼ਬਰ ਹੈ। ਉੱਜਵਲਾ ਯੋਜਨਾ ਤਹਿਤ ਮੁਫਤ LPG ਗੈਸ ਕੁਨੈਕਸ਼ਨ 'ਤੇ ਮਿਲਣ ਵਾਲੀ ਸਬਸਿਡੀ 'ਚ ਵੱਡਾ ਬਦਲਾਅ ਹੋ ਸਕਦਾ ਹੈ। ਇਸ ਲਈ ਜੇਕਰ ਤੁਸੀਂ ਵੀ ਉੱਜਵਲਾ ਯੋਜਨਾ ਤਹਿਤ ਮੁਫਤ LPG ਕੁਨੈਕਸ਼ਨ ਲੈਣ ਦੀ ਯੋਜਨਾ ਬਣਾ ਰਹੇ ਹੋ, ਤਾਂ ਪਹਿਲਾਂ ਇਸ ਖ਼ਬਰ ਨੂੰ ਧਿਆਨ ਨਾਲ ਪੜ੍ਹੋ।
ਰਿਪੋਰਟ ਮੁਤਾਬਕ ਸਕੀਮ ਤਹਿਤ ਨਵੇਂ ਕੁਨੈਕਸ਼ਨਾਂ ਲਈ ਸਬਸਿਡੀ ਦੇ ਮੌਜੂਦਾ ਢਾਂਚੇ ਵਿੱਚ ਬਦਲਾਅ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪੈਟਰੋਲੀਅਮ ਮੰਤਰਾਲੇ ਨੇ ਦੋ ਨਵੇਂ ਢਾਂਚੇ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਇਸ ਨੂੰ ਜਲਦੀ ਹੀ ਜਾਰੀ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਵਿੱਚ ਇੱਕ ਕਰੋੜ ਨਵੇਂ ਕੁਨੈਕਸ਼ਨ ਦੇਣ ਦਾ ਐਲਾਨ ਕੀਤਾ ਸੀ, ਪਰ ਹੁਣ ਸਰਕਾਰ OMCs ਵਲੋਂ ਐਡਵਾਂਸ ਪੇਮੈਂਟ ਮਾਡਲ ਨੂੰ ਬਦਲ ਸਕਦੀ ਹੈ।
ਕੀ ਅਡਵਾਂਸ ਪੇਮੈਂਟ ਦਾ ਤਰੀਕਾ ਬਦਲੇਗਾ?
ਮਨੀ ਕੰਟਰੋਲ ਨੇ ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ 1600 ਰੁਪਏ ਦਾ ਐਡਵਾਂਸ ਪੇਮੈਂਟ ਕੰਪਨੀ ਇਕਮੁਸ਼ਤ ਵਸੂਲੀ ਕਰੇਗੀ। ਵਰਤਮਾਨ ਵਿੱਚ, OMCs EMI ਦੇ ਰੂਪ ਵਿੱਚ ਅਡਵਾਂਸ ਪੇਮੈਂਟ ਵਸੂਲਦੇ ਹਨ, ਜਦੋਂ ਕਿ ਇਸ ਮਾਮਲੇ ਤੋਂ ਜਾਣੂ ਇੱਕ ਸੂਤਰ ਮੁਤਾਬਕ, ਸਰਕਾਰ ਇਸ ਸਕੀਮ ਵਿੱਚ ਬਾਕੀ ਬਚੀ 1600 ਦੀ ਸਬਸਿਡੀ ਜਾਰੀ ਰਹੇਗੀ।
ਸਰਕਾਰ ਦਿੰਦੀ ਹੈ ਮੁਫਤ LPG ਸਿਲੰਡਰ
ਸਰਕਾਰ ਦੀ ਉੱਜਵਲਾ ਸਕੀਮ ਤਹਿਤ ਗਾਹਕਾਂ ਨੂੰ 14.2 ਕਿਲੋ ਦਾ ਸਿਲੰਡਰ ਅਤੇ ਸਟੋਵ ਦਿੱਤਾ ਜਾਂਦਾ ਹੈ। ਇਸਦੀ ਕੀਮਤ ਲਗਪਗ 3200 ਰੁਪਏ ਹੈ ਅਤੇ ਇਸ 'ਤੇ ਸਰਕਾਰ ਤੋਂ 1600 ਰੁਪਏ ਦੀ ਸਬਸਿਡੀ ਮਿਲਦੀ ਹੈ ਜਦੋਂ ਕਿ ਤੇਲ ਮਾਰਕੀਟਿੰਗ ਕੰਪਨੀਆਂ (OMCs) 1600 ਰੁਪਏ ਐਡਵਾਂਸ ਦਿੰਦੀਆਂ ਹਨ। ਹਾਲਾਂਕਿ, OMC ਰੀਫਿਲ 'ਤੇ ਸਬਸਿਡੀ ਦੀ ਰਕਮ ਨੂੰ EMI ਵਜੋਂ ਵਸੂਲਦੇ ਹਨ।
ਕਿਵੇਂ ਰਜਿਸਟਰ ਕਰਨਾ ਹੈ ਉੱਜਵਲਾ ਸਕੀਮ ਵਿੱਚ
-
ਉੱਜਵਲਾ ਸਕੀਮ ਲਈ ਰਜਿਸਟਰ ਕਰਨਾ ਬਹੁਤ ਆਸਾਨ ਹੈ।
-
ਉੱਜਵਲਾ ਸਕੀਮ ਦੇ ਤਹਿਤ, ਇੱਕ ਬੀਪੀਐਲ ਪਰਿਵਾਰ ਦੀ ਇੱਕ ਔਰਤ ਗੈਸ ਕੁਨੈਕਸ਼ਨ ਲਈ ਅਰਜ਼ੀ ਦੇ ਸਕਦੀ ਹੈ।
-
ਤੁਸੀਂ ਅਧਿਕਾਰਤ ਵੈੱਬਸਾਈਟ pmujjwalayojana.com 'ਤੇ ਜਾ ਕੇ ਇਸ ਸਕੀਮ ਬਾਰੇ ਪੂਰੀ ਜਾਣਕਾਰੀ ਹਾਸਲ ਕਰੋਗੇ।
-
ਰਜਿਸਟਰ ਕਰਨ ਲਈ ਤੁਹਾਨੂੰ ਪਹਿਲਾਂ ਇੱਕ ਫਾਰਮ ਭਰਨਾ ਹੋਵੇਗਾ ਅਤੇ ਇਸਨੂੰ ਨਜ਼ਦੀਕੀ ਐਲਪੀਜੀ ਵਿਤਰਕ ਨੂੰ ਦੇਣਾ ਹੋਵੇਗਾ।
-
ਇਸ ਫਾਰਮ ਵਿੱਚ ਅਪਲਾਈ ਕਰਨ ਵਾਲੀ ਔਰਤ ਨੂੰ ਆਪਣਾ ਪੂਰਾ ਪਤਾ, ਜਨ ਧਨ ਬੈਂਕ ਖਾਤਾ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਆਧਾਰ ਨੰਬਰ ਵੀ ਦੇਣਾ ਹੋਵੇਗਾ।
-
ਬਾਅਦ ਵਿੱਚ ਇਸ ਨੂੰ ਪ੍ਰੋਸੈਸ ਕਰਨ ਤੋਂ ਬਾਅਦ ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਯੋਗ ਲਾਭਪਾਤਰੀ ਨੂੰ ਐਲਪੀਜੀ ਕੁਨੈਕਸ਼ਨ ਜਾਰੀ ਕਰਦੀਆਂ ਹਨ।
-
ਜੇਕਰ ਕੋਈ ਉਪਭੋਗਤਾ EMI ਦੀ ਚੋਣ ਕਰਦਾ ਹੈ, ਤਾਂ EMI ਰਕਮ ਨੂੰ ਸਿਲੰਡਰ 'ਤੇ ਪ੍ਰਾਪਤ ਸਬਸਿਡੀ ਦੇ ਵਿਰੁੱਧ ਐਡਜਸਟ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਰਿਲਾਇੰਸ ਐਚਐਨ ਹਸਪਤਾਲ ਤੇ ਧੀਰੂਭਾਈ ਅੰਬਾਨੀ ਸਕੂਲ ਨੂੰ ਸਰਵੇ 'ਚ ਮਿਲੀ ਟੌਪ ਰੇਟਿੰਗ, ਨੀਤਾ ਅੰਬਾਨੀ ਨੇ ਕਹੀ ਇਹ ਗੱਲ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: