ਪੜਚੋਲ ਕਰੋ
(Source: ECI/ABP News)
Manohari Gold Tea: 75,000 ਰੁਪਏ ਕਿਲੋ ਵਿੱਕੀ ਮਨੋਹਰੀ ਗੋਲਡ ਚਾਹਪੱਤੀ, ਜਾਣੋ ਕਿਸ ਨੇ ਖਰੀਦੀ ਇਹ ਖਾਸ ਚਾਹ
Guwahati Auction: ਗੁਹਾਟੀ ਟੀ ਆਕਸ਼ਨ ਕੇਂਦਰ ਨੇ ਮਨੋਹਰੀ ਗੋਲਡ ਇੱਕ ਖਾਸ ਕਿਸਮ ਦੀ ਚਾਹਪੱਤੀ ਨੂੰ ਨਿਲਾਮੀ ਵਿੱਚ 75 ਹਜ਼ਾਰ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਿਆ ਹੈ।
![Manohari Gold Tea: 75,000 ਰੁਪਏ ਕਿਲੋ ਵਿੱਕੀ ਮਨੋਹਰੀ ਗੋਲਡ ਚਾਹਪੱਤੀ, ਜਾਣੋ ਕਿਸ ਨੇ ਖਰੀਦੀ ਇਹ ਖਾਸ ਚਾਹ Manohari Gold Speciality Tea sold at Rs 75 000 per kg at GTAC Manohari Gold Tea: 75,000 ਰੁਪਏ ਕਿਲੋ ਵਿੱਕੀ ਮਨੋਹਰੀ ਗੋਲਡ ਚਾਹਪੱਤੀ, ਜਾਣੋ ਕਿਸ ਨੇ ਖਰੀਦੀ ਇਹ ਖਾਸ ਚਾਹ](https://static.abplive.com/wp-content/uploads/sites/5/2020/10/29223418/tea-manohari-gold.jpg?impolicy=abp_cdn&imwidth=1200&height=675)
ਗੁਹਾਟੀ: ਗੁਹਾਟੀ ਟੀ ਆਕਸ਼ਨ ਕੇਂਦਰ (GTSC) ਨੇ ਮਨੋਹਰੀ ਗੋਲਡ ਚਾਹਪੱਤੀ (Manohari Gold Tea) ਜੋ ਇੱਕ ਖਾਸ ਕਿਸਮ ਦੇ ਚਾਹ ਦੇ ਪੱਤੇ ਹਨ, ਨੂੰ ਇੱਕ ਨਿਲਾਮੀ ਵਿੱਚ 75 ਹਜ਼ਾਰ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਿਆ ਹੈ। ਦੱਸ ਦਈਏ ਇਹ ਨਿਲਾਮੀ ਕੋਰੋਨਾਵਾਇਰਸ ਮਹਾਮਾਰੀ ਦੇ ਵਿਚਕਾਰ ਹੋਈ। ਕੇਂਦਰ ਦੇ ਇੱਕ ਅਧਿਕਾਰੀ ਨੇ ਵੀਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਇਸ ਸਾਲ ਮਿਲੀ ਇਹ ਸਭ ਤੋਂ ਜ਼ਿਆਦਾ ਰਕਮ:
ਅਧਿਕਾਰੀ ਨੇ ਦੱਸਿਆ ਕਿ ਇਹ ਰਿਕਾਰਡ ਦਰ ਇਸ ਸਾਲ ਹੁਣ ਤੱਕ ਪਾਈ ਗਈ ਸਭ ਤੋਂ ਵੱਧ ਕੀਮਤ ਹੈ। ਉਨ੍ਹਾਂ ਕਿਹਾ ਕਿ ਇੱਕ ਸਾਲ ਦੇ ਅੰਤਰਾਲ ਤੋਂ ਬਾਅਦ ਜੀਟੀਏਸੀ ਨੂੰ 75,000 ਕਿਲੋ ਆਕਰਸ਼ਕ (Guwahati Auction) ਸੋਨੇ ਦੀ ਚਾਹ ਪੱਤੀ ਵੇਚਣ ਦਾ ਮੌਕਾ ਮਿਲਿਆ। ਗੁਹਾਟੀ ਚਾਹ ਆਕਸ਼ਨ ਖਰੀਦਦਾਰ ਸੰਗਠਨ ਦੇ ਸੈਕਟਰੀ ਦਿਨੇਸ਼ ਬਿਹਾਨੀ ਨੇ ਦੱਸਿਆ ਕਿ ਇਹ ਵਿਕਰੀ ਸਮਕਾਲੀ ਬ੍ਰੋਕਰਜ਼ ਪ੍ਰਾਈਵੇਟ ਲਿਮਟਿਡ ਦੁਆਰਾ ਕੀਤੀ ਗਈ ਤੇ ਇਸ ਨੂੰ ਗੁਹਾਟੀ ਸਥਿਤ ਚਾਹ ਦਾ ਕਾਰੋਬਾਰ ਵਿਸ਼ਨੂੰ ਟੀ ਕੰਪਨੀ ਨੇ ਖਰੀਦਿਆ।
ਵਿਸ਼ਨੂੰ ਟੀ ਕੰਪਨੀ ਇਸ ਚਾਹਪੱਤੀ ਨੂੰ ਆਪਣੀ ਡਿਜੀਟਲ ਈ-ਕਾਮਰਸ ਵੈਬਸਾਈਟ ਨਾਇਨਐਮਟੀ ਡਾਟ ਕਾਮ ਰਾਹੀਂ ਦੁਨੀਆ ਭਰ ਵਿੱਚ ਵੇਚੇਗੀ। ਬਿਹਾਨੀ ਨੇ ਕਿਹਾ, “ਜਦੋਂ ਸਾਰਾ ਸੰਸਾਰ ਮਹਾਮਾਰੀ ਨਾਲ ਪ੍ਰਭਾਵਿਤ ਹੈ, ਤਾਂ ਇਹ ਇੱਕ ਵੱਡੀ ਪ੍ਰਾਪਤੀ ਹੁੰਦੀ ਹੈ। ਮਨੋਹਰੀ ਟੀ ਅਸਟੇਟ ਨੇ ਸਤੰਬਰ ਵਿਚ ਇਸ ਵਿਸ਼ੇਸ਼ ਕਿਸਮ ਦੇ ਉਤਪਾਦਨ ਲਈ ਸਖਤ ਮਿਹਨਤ ਕੀਤੀ ਹੈ ਤੇ ਇਸ ਨੂੰ ਜੀਟੀਏਸੀ ਕੋਲ ਵੇਚਣ ਲਈ ਭੇਜਿਆ ਹੈ।"
ਪੰਜਾਬੀ ਗਾਇਕ ਰੁਪਿੰਦਰ ਹਾਂਡਾ ਦਾ 'ਤੇਰੀ ਕਾਲੀ ਐਕਟਿਵਾ ਦਾ' ਗਾਣੇ ਦੀ ਯੂਟਿਊਬ 'ਤੇ ਧੂਮ, ਦੇਖੋ ਵੀਡੀਓ
ਚੰਡੀਗੜ੍ਹ- ਕਿਸਾਨਾਂ ਦੀ ਕੈਬਨਿਟ ਮੰਤਰੀਆਂ ਨਾਲ ਹੋਈ ਮੀਟਿੰਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਵਿਸ਼ਵ
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)