(Source: ECI/ABP News/ABP Majha)
Maruti Cars Price Hiked: ਮਾਰੂਤੀ ਦੀ ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਕੰਪਨੀ ਨੇ ਅੱਜ ਤੋਂ ਕਿੰਨੀ ਵਧਾ ਦਿੱਤੀ ਕੀਮਤ
Maruti Cars Price Hiked: ਜੇ ਤੁਸੀਂ ਮਾਰੂਤੀ ਸੁਜ਼ੂਕੀ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਅੱਜ ਤੋਂ ਤੁਹਾਨੂੰ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਕੰਪਨੀ ਨੇ ਅੱਜ ਤੋਂ ਆਪਣੀਆਂ ਸਾਰੀਆਂ ਕਾਰਾਂ ਤੇ SUV ਦੀਆਂ ਕੀਮਤਾਂ ਵਧਾ ਦਿੱਤੀਆਂ ਹਨ।
Maruti Cars Price Hiked: ਦੇਸ਼ ਦੀ ਸਭ ਤੋਂ (Maruti Suzuki) ਵੱਡੀ ਆਟੋਮੋਬਾਈਲ ਕੰਪਨੀ ਮਾਰੂਤੀ ਸੁਜ਼ੂਕੀ ਨੇ ਅੱਜ ਤੋਂ ਆਪਣੀਆਂ ਕਾਰਾਂ ਮਹਿੰਗੀਆਂ ਕਰ ਦਿੱਤੀਆਂ ਹਨ। ਜੇ ਤੁਸੀਂ ਇਸ ਕੰਪਨੀ ਦੀਆਂ ਕਾਰਾਂ, SUV ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਅੱਜ ਤੋਂ ਹੀ ਜ਼ਿਆਦਾ ਖਰਚ ਕਰਨਾ ਹੋਵੇਗਾ। ਦਰਅਸਲ ਕੰਪਨੀ ਨੇ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ 'ਚ ਇਹ ਐਲਾਨ ਕੀਤਾ ਹੈ।
ਨਵੀਆਂ ਕੀਮਤਾਂ ਅੱਜ ਤੋਂ ਲਾਗੂ
ਮਾਰੂਤੀ ਸੁਜ਼ੂਕੀ ਵੱਲੋਂ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਿੱਚ ਕੀਤਾ ਗਿਆ ਵਾਧਾ ਅੱਜ ਤੋਂ ਲਾਗੂ ਹੋ ਗਿਆ ਹੈ। ਮਾਰੂਤੀ ਸੁਜ਼ੂਕੀ ਨੇ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ 'ਚ ਦੱਸਿਆ ਹੈ ਕਿ ਕੰਪਨੀ ਦੀਆਂ ਕਾਰਾਂ ਦੇ ਮਾਡਲਾਂ 'ਚ 1.1 ਫੀਸਦੀ ਵਾਧੇ ਦੀ ਉਮੀਦ ਹੈ। ਕੰਪਨੀ ਨੇ ਕਿਹਾ ਹੈ ਕਿ 2 ਦਸੰਬਰ ਨੂੰ ਹੀ ਮਾਰੂਤੀ ਨੇ ਇਸ ਬਾਰੇ ਜਾਣਕਾਰੀ ਜਾਰੀ ਕੀਤੀ ਸੀ ਅਤੇ ਅੱਜ ਤੋਂ ਇਹ ਵਾਧਾ ਲਾਗੂ ਹੋ ਗਿਆ ਹੈ, ਜੋ ਕਈ ਮਾਰੂਤੀ ਕਾਰਾਂ ਦੇ ਵੱਖ-ਵੱਖ ਮਾਡਲਾਂ 'ਤੇ ਪ੍ਰਭਾਵੀ ਹੋਵੇਗਾ।
Ex-Showroom ਕੀਮਤਾਂ 'ਤੇ ਅਸਰ ਪਵੇਗਾ
ਮਾਰੂਤੀ ਸੁਜ਼ੂਕੀ ਨੇ ਐਲਾਨ ਕੀਤਾ ਹੈ ਕਿ ਉਸ ਦੀਆਂ ਗੱਡੀਆਂ ਦੀਆਂ ਕੀਮਤਾਂ 'ਚ ਵਾਧੇ ਦਾ ਫੈਸਲਾ ਅੱਜ ਤੋਂ ਲਾਗੂ ਹੋ ਗਿਆ ਹੈ ਅਤੇ ਇਹ ਦਿੱਲੀ 'ਚ ਐਕਸ-ਸ਼ੋਰੂਮ ਕੀਮਤਾਂ 'ਤੇ ਲਾਗੂ ਹੋਵੇਗਾ।55
ਦਸੰਬਰ 'ਚ ਕੀਤਾ ਗਿਆ ਸੀ ਇਸ ਦਾ ਐਲਾਨ
ਮਾਰੂਤੀ ਸੁਜ਼ੂਕੀ ਨੇ ਦਸੰਬਰ 2022 'ਚ ਹੀ ਦੱਸਿਆ ਸੀ ਕਿ ਲਾਗਤ ਵਧਣ ਕਾਰਨ ਜਨਵਰੀ 2023 'ਚ ਕੰਪਨੀ ਦੇ ਵਾਹਨਾਂ ਦੀਆਂ ਕੀਮਤਾਂ ਵਧਣ ਜਾ ਰਹੀਆਂ ਹਨ। ਹਾਲਾਂਕਿ, ਕੀਮਤ 'ਚ ਵਾਧਾ ਕਿਸ ਤਰੀਕ ਤੋਂ ਹੋਵੇਗਾ ਅਤੇ ਕਿੰਨਾ ਹੋਵੇਗਾ, ਕੰਪਨੀ ਨੇ ਉਸ ਸਮੇਂ ਇਸ ਦਾ ਖੁਲਾਸਾ ਨਹੀਂ ਕੀਤਾ ਸੀ।
ਮਾਰੂਤੀ ਨੇ ਕੀਮਤ ਵਧਾਉਣ ਦਾ ਕਿਉਂ ਕੀਤਾ ਫੈਸਲਾ?
ਮਾਰੂਤੀ ਸੁਜ਼ੂਕੀ ਨੇ ਸਟਾਕ ਐਕਸਚੇਂਜ ਨੂੰ ਰੈਗੂਲੇਟਰੀ ਫਾਈਲਿੰਗ 'ਚ ਸੂਚਿਤ ਕੀਤਾ ਸੀ ਕਿ ਕੰਪਨੀ ਮਹਿੰਗਾਈ ਵਧਣ ਕਾਰਨ ਲਾਗਤ ਦਬਾਅ ਮਹਿਸੂਸ ਕਰ ਰਹੀ ਹੈ। ਹਾਲ ਹੀ 'ਚ ਰੈਗੂਲੇਟਰੀ ਨਿਯਮਾਂ 'ਚ ਵੀ ਬਦਲਾਅ ਕੀਤਾ ਗਿਆ ਹੈ, ਜਿਸ ਕਾਰਨ ਲਾਗਤ 'ਤੇ ਦਬਾਅ ਵਧਿਆ ਹੈ। ਕੰਪਨੀ ਨੇ ਕਿਹਾ ਕਿ ਇਸ ਲਈ ਕੀਮਤਾਂ ਵਧਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ। ਮਾਰੂਤੀ ਸੁਜ਼ੂਕੀ ਨੇ ਦੱਸਿਆ ਸੀ ਕਿ ਜਨਵਰੀ 2023 'ਚ ਕੰਪਨੀ ਨੇ ਕਈ ਮਾਡਲਾਂ ਦੀਆਂ ਗੱਡੀਆਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ।