ਪੜਚੋਲ ਕਰੋ
Advertisement
Mother Dairy Milk Price Hike : ਹੁਣ ਮਦਰ ਡੇਅਰੀ ਦਾ ਦੁੱਧ ਹੋਇਆ ਮਹਿੰਗਾ, ਜਾਣੋਂ ਕਿੰਨਾ ਵਧਿਆ ਰੇਟ
ਦਿੱਲੀ-ਐਨਸੀਆਰ ਵਿੱਚ ਦੁੱਧ ਦੀ ਸਭ ਤੋਂ ਵੱਡੀ ਸਪਲਾਇਰ ਮਦਰ ਡੇਅਰੀ ਦਾ ਦੁੱਧ ਹੁਣ ਮਹਿੰਗਾ ਹੋ ਗਿਆ ਹੈ। ਕੰਪਨੀ ਨੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕੀਤਾ ਹੈ।
Mother Dairy Milk Price Hike : ਦਿੱਲੀ-ਐਨਸੀਆਰ ਵਿੱਚ ਦੁੱਧ ਦੀ ਸਭ ਤੋਂ ਵੱਡੀ ਸਪਲਾਇਰ ਮਦਰ ਡੇਅਰੀ ਦਾ ਦੁੱਧ ਹੁਣ ਮਹਿੰਗਾ ਹੋ ਗਿਆ ਹੈ। ਕੰਪਨੀ ਨੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕੀਤਾ ਹੈ।
ਪੀਟੀਆਈ ਦੀ ਖ਼ਬਰ ਮੁਤਾਬਕ ਦੁੱਧ ਦੀਆਂ ਇਹ ਵਧੀਆਂ ਕੀਮਤਾਂ 6 ਮਾਰਚ ਯਾਨੀ ਐਤਵਾਰ ਤੋਂ ਲਾਗੂ ਹੋਣਗੀਆਂ। ਇਸ ਤੋਂ ਪਹਿਲਾਂ ਅਮੂਲ ਨੇ 1 ਮਾਰਚ ਤੋਂ ਦੇਸ਼ ਭਰ 'ਚ ਦੁੱਧ ਦੀ ਕੀਮਤ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।
ਪੀਟੀਆਈ ਦੀ ਖ਼ਬਰ ਮੁਤਾਬਕ ਦੁੱਧ ਦੀਆਂ ਇਹ ਵਧੀਆਂ ਕੀਮਤਾਂ 6 ਮਾਰਚ ਯਾਨੀ ਐਤਵਾਰ ਤੋਂ ਲਾਗੂ ਹੋਣਗੀਆਂ। ਇਸ ਤੋਂ ਪਹਿਲਾਂ ਅਮੂਲ ਨੇ 1 ਮਾਰਚ ਤੋਂ ਦੇਸ਼ ਭਰ 'ਚ ਦੁੱਧ ਦੀ ਕੀਮਤ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।
ਇਹ ਹੋਣਗੀਆਂ ਦੁੱਧ ਦੀਆਂ ਨਵੀਆਂ ਕੀਮਤਾਂ
ਮਦਰ ਡੇਅਰੀ ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਐਤਵਾਰ ਤੋਂ ਫੁੱਲ ਕਰੀਮ ਦੁੱਧ ਦੀ ਕੀਮਤ 59 ਰੁਪਏ ਪ੍ਰਤੀ ਲੀਟਰ ਹੋਵੇਗੀ, ਹੁਣ ਇਹ 57 ਰੁਪਏ ਪ੍ਰਤੀ ਲੀਟਰ ਹੈ। ਇਸੇ ਤਰ੍ਹਾਂ ਮਦਰ ਡੇਅਰੀ ਟੋਨਡ ਮਿਲਕ ਦੀ ਕੀਮਤ ਹੁਣ 49 ਰੁਪਏ ਪ੍ਰਤੀ ਲੀਟਰ 'ਤੇ ਉਪਲਬਧ ਹੋਵੇਗੀ, ਜਦੋਂ ਕਿ ਡਬਲ ਟੋਨਡ ਦੁੱਧ ਦੀ ਕੀਮਤ 43 ਰੁਪਏ ਪ੍ਰਤੀ ਲੀਟਰ ਹੋਵੇਗੀ। ਮਦਰ ਡੇਅਰੀ ਗਾਂ ਦੇ ਦੁੱਧ ਦੀ ਕੀਮਤ ਹੁਣ 51 ਰੁਪਏ ਪ੍ਰਤੀ ਲੀਟਰ ਅਤੇ ਮਦਰ ਡੇਅਰੀ ਬੂਥ 'ਤੇ ਉਪਲਬਧ ਟਨ ਦੁੱਧ ਦੀ ਕੀਮਤ 44 ਰੁਪਏ ਦੀ ਬਜਾਏ 46 ਰੁਪਏ ਪ੍ਰਤੀ ਲੀਟਰ ਹੋਵੇਗੀ।
ਅੱਧਾ ਲੀਟਰ ਦੀ ਪੈਕਿੰਗ 'ਤੇ 1 ਰੁਪਏ ਦਾ ਵਾਧਾ
ਮਦਰ ਡੇਅਰੀ ਦਾ ਅੱਧਾ ਲਿਟਰ ਦੁੱਧ ਵਾਲਾ ਪੈਕਟ ਸਭ ਤੋਂ ਵੱਧ ਵਿਕਣ ਵਾਲੇ ਉਤਪਾਦਾਂ ਵਿੱਚੋਂ ਇੱਕ ਹੈ। ਹੁਣ ਅੱਧਾ ਲੀਟਰ ਦੇ ਪੈਕਿੰਗ 'ਤੇ ਇਕ ਰੁਪਿਆ ਵਾਧੂ ਦੇਣਾ ਪਵੇਗਾ। ਇਸ ਪੈਕਿੰਗ ਲਈ ਮਦਰ ਡੇਅਰੀ ਦੀ ਨਵੀਂ ਕੀਮਤ ਫੁੱਲ ਕਰੀਮ ਦੁੱਧ ਦੀ 30 ਰੁਪਏ, ਟੋਨਡ ਦੁੱਧ ਦੀ 25 ਰੁਪਏ, ਡਬਲ ਟੋਨਡ ਦੁੱਧ ਦੀ 22 ਰੁਪਏ ਅਤੇ ਗਾਂ ਦੇ ਦੁੱਧ ਦੀ 26 ਰੁਪਏ ਹੋਵੇਗੀ।
ਪ੍ਰੀਮੀਅਮ ਦੁੱਧ ਦੀ ਨਵੀਂ ਕੀਮਤ
ਮਦਰ ਡੇਅਰੀ ਵੀ ਪ੍ਰੀਮੀਅਮ ਸ਼੍ਰੇਣੀ ਵਿੱਚ ਦੁੱਧ ਵੇਚਦੀ ਹੈ। ਵਧੀਆਂ ਕੀਮਤਾਂ ਤੋਂ ਬਾਅਦ ਅੱਧਾ ਲੀਟਰ ਮਦਰ ਡੇਅਰੀ ਅਲਟਰਾ ਪ੍ਰੀਮੀਅਮ ਦੁੱਧ ਹੁਣ 31 ਰੁਪਏ ਦੀ ਬਜਾਏ 32 ਰੁਪਏ, ਸੁਪਰ-ਟੀ ਦੁੱਧ 26 ਰੁਪਏ ਦੀ ਬਜਾਏ 27 ਰੁਪਏ ਮਹਿੰਗਾ ਹੋ ਜਾਵੇਗਾ।
ਇਹਨਾਂ ਖੇਤਰਾਂ ਵਿੱਚ ਪ੍ਰਭਾਵ
ਮਦਰ ਡੇਅਰੀ ਦੇ ਦੁੱਧ ਦੀਆਂ ਕੀਮਤਾਂ ਵਧਣ ਦਾ ਅਸਰ ਦਿੱਲੀ-ਐਨਸੀਆਰ ਦੇ ਨਾਲ-ਨਾਲ ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਖੇਤਰਾਂ ਵਿੱਚ ਵੀ ਪਵੇਗਾ। ਕੰਪਨੀ ਦੇਸ਼ ਦੇ 100 ਤੋਂ ਵੱਧ ਸ਼ਹਿਰਾਂ ਵਿੱਚ ਆਪਣੇ ਉਤਪਾਦ ਵੇਚਦੀ ਹੈ।
Mother Dairy to hike milk prices by Rs 2 per litre in Delhi-NCR from Sunday
— Press Trust of India (@PTI_News) March 5, 2022
ਇਹ ਵੀ ਪੜ੍ਹੋ : ਕੀ ਤੁਹਾਡਾ ਬੱਚਾ ਵੀ ਘੰਟਿਆਂ ਬੱਧੀ ਦੇਖਦਾ ਹੈ ਟੀਵੀ , ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement