ਪੜਚੋਲ ਕਰੋ
Advertisement
ਹੁਣ ਆਨਲਾਈਨ ਦਵਾਈਆਂ ਦੀ ਡਿਲੀਵਰੀ ਕਰੇਗੀ ਰਿਲਾਇੰਸ, ਨੇਟਮੇਡਜ਼ ਵਿਚ ਖਰੀਦੀ 60% ਹਿੱਸੇਦਾਰੀ
ਰਿਲਾਇੰਸ ਰਿਟੇਲ ਨੇ ਆਨਲਾਈਨ ਦਵਾਈਆਂ ਵੇਚਣ ਵਾਲੀ ਕੰਪਨੀ ਨੈਟਮੇਡਜ਼ ਵਿੱਚ 60 ਪ੍ਰਤੀਸ਼ਤ ਤੋਂ ਵੱਧ ਦੀ ਹਿੱਸੇਦਾਰੀ ਖਰੀਦੀ ਹੈ। ਕੰਪਨੀ ਨੇ ਇਹ ਸੌਦਾ 620 ਕਰੋੜ ਰੁਪਏ ਵਿੱਚ ਕੀਤਾ ਹੈ। ਨੈਟਮੈਡਸ ਦੀ ਕੀਮਤ 1000 ਕਰੋੜ ਰੁਪਏ ਦੇ ਨੇੜੇ ਹੋਣ ਦਾ ਅਨੁਮਾਨ ਹੈ।
ਨਵੀਂ ਦਿੱਲੀ: ਰਿਲਾਇੰਸ ਜਿਓ ਦੇ ਜ਼ਰੀਏ ਟੈਲੀਕਾਮ ਸੈਕਟਰ 'ਚ ਮਜ਼ਬੂਤੀ ਬਣਾਉਣ ਤੋਂ ਬਾਅਦ ਮੁਕੇਸ਼ ਅੰਬਾਨੀ ਹੁਣ ਰਿਟੇਲ ਸੈਕਟਰ 'ਚ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਇਸ ਸੜੀ 'ਚ ਉਨ੍ਹਾਂ ਦੀ ਕੰਪਨੀ ਰਿਲਾਇੰਸ ਰਿਟੇਲ ਨੇ ਆਨਲਾਈਨ ਦਵਾਈਆਂ ਵੇਚਣ ਵਾਲੀ ਕੰਪਨੀ ਨੈਟਮੇਡਜ਼ ਵਿੱਚ 60% ਤੋਂ ਵੱਧ ਦੀ ਹਿੱਸੇਦਾਰੀ ਖਰੀਦੀ ਹੈ। ਕੰਪਨੀ ਨੇ ਇਹ ਸੌਦਾ 620 ਕਰੋੜ ਰੁਪਏ ਵਿੱਚ ਕੀਤਾ ਹੈ।
ਦੱਸ ਦਈਏ ਕਿ ਨੈਟਮੈਡਸ ਦੀ ਕੀਮਤ 1000 ਕਰੋੜ ਰੁਪਏ ਦੇ ਨੇੜੇ ਹੋਣ ਦਾ ਅਨੁਮਾਨ ਹੈ। ਦੋਵਾਂ ਕੰਪਨੀਆਂ ਵਿਚਾਲੇ ਸੌਦਾ ਕੈਸ਼ 'ਚ ਹੋਈ ਹੈ। ਨੈੱਟਮੇਡਜ਼ ਵਿੱਚ ਵਿਟਲਿਕ ਹੈਲਥ ਅਤੇ ਸਹਾਇਕ ਕੰਪਨੀਆਂ ਹਨ।
ਰਿਲਾਇੰਸ ਰਿਟੇਲ ਦੀ ਡਾਇਰੈਕਟਰ ਈਸ਼ਾ ਅੰਬਾਨੀ ਨੇ ਕਿਹਾ ਕਿ ਇਹ ਨਿਵਸ਼ ਸਾਡੇ ਸੰਕਲਪ ਨੂੰ ਹੋਰ ਪੱਕਾ ਕਰਦਾ ਹੈ ਕਿ ਅਸੀਂ ਭਾਰਤ ਵਿਚ ਹਰ ਕਿਸੇ ਨੂੰ ਡਿਜੀਟਲ ਪਹੁੰਚ ਪ੍ਰਦਾਨ ਕਰਾਂਗੇ। ਨੈਟਮੈਡਸ ਦੀ ਪ੍ਰਾਪਤੀ ਨਾਲ ਰਿਲਾਇੰਸ ਰਿਟੇਲ ਹੁਣ ਲੋਕਾਂ ਨੂੰ ਗੁਣਵੱਤਾ ਅਤੇ ਸਸਤੀ ਸਿਹਤ ਸੰਭਾਲ ਉਤਪਾਦਾਂ ਅਤੇ ਸੇਵਾਵਾਂ ਪ੍ਰਦਾਨ ਕਰਨ ਦੇ ਯੋਗ ਹੋ ਜਾਵੇਗਾ।
ਡਿਜੀਟਲ ਫਾਰਮਾ ਵਿੱਚ ਨੈੱਟਮੇਡਜ਼ ਵੱਡਾ ਨਾਂ:
ਵਿਟਾਲਿਕ ਅਤੇ ਇਸ ਦੀਆਂ ਸਹਾਇਕ ਕੰਪਨੀਆਂ ਫਾਰਮਾਂ ਦੀ ਡਿਸਟ੍ਰੀਬਿਊਸ਼ਨ, ਵਿਕਰੀ ਅਤੇ ਵਪਾਰ ਸਹਾਇਤਾ ਸੇਵਾਵਾਂ ਦੇ ਕਾਰੋਬਾਰ ਵਿਚ ਹਨ। ਇਹ 2015 ਤੋਂ ਕੰਮ ਕਰ ਰਹੀ ਹੈ, ਇਸਦੀ ਸਹਾਇਕ ਕੰਪਨੀ ਇੱਕ ਆਨਲਾਈਨ ਫਾਰਮੇਸੀ ਪਲੇਟਫਾਰਮ - ਨੈਟਮੈਡਜ਼ - ਨੂੰ ਗਾਹਕਾਂ ਨੂੰ ਫਾਰਮਾਸਿਸਟਾਂ ਨਾਲ ਜੋੜਨ ਅਤੇ ਦਵਾਈਆਂ, ਪੋਸ਼ਣ ਸਬੰਧੀ ਸਿਹਤ ਅਤੇ ਤੰਦਰੁਸਤੀ ਦੇ ਉਤਪਾਦਾਂ ਦੀ ਸਪੁਰਦਗੀ ਨੂੰ ਸਮਰੱਥ ਬਣਾਉਣ ਲਈ ਚਲਾ ਰਹੀ ਹੈ।
US-China Air Travel: ਅਮਰੀਕਾ-ਚੀਨ 'ਚ ਘਟੀ ਕੁੜੱਤਣ? ਦੋਵਾਂ ਦੇਸ਼ਾਂ 'ਚ ਉਡਾਣਾਂ ਵਧਾਉਣ ਦਾ ਫੈਸਲਾ
Mumbai Rooftop Aircraft: ਸ਼ਖ਼ਸ ਨੇ ਘਰ ਦੀ ਛੱਤ 'ਤੇ ਹੀ ਬਣਾਇਆ ਜਹਾਜ਼, ਮਦਦ ਲਈ ਅੱਗੇ ਆਈ ਮਹਾਰਾਸ਼ਟਰ ਸਰਕਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement