ਪੜਚੋਲ ਕਰੋ
Advertisement
US-China Air Travel: ਅਮਰੀਕਾ-ਚੀਨ 'ਚ ਘਟੀ ਕੁੜੱਤਣ? ਦੋਵਾਂ ਦੇਸ਼ਾਂ 'ਚ ਉਡਾਣਾਂ ਵਧਾਉਣ ਦਾ ਫੈਸਲਾ
International Travel: ਚੀਨ ਤੋਂ ਕੋਰੋਨਾਵਾਇਰਸ ਦੇ ਫੈਲਣ ਦੀ ਖ਼ਬਰ ਸਾਹਮਣੇ ਆਉਣ ਮਗਰੋਂ ਅਮਰੀਕਾ ਨਾਲ ਇਸ ਦੇ ਸਬੰਧ ਵਿਗੜਨੇ ਸ਼ੁਰੂ ਹੋ ਗਏ। ਦੋਵਾਂ ਦੇਸ਼ਾਂ ਦੀਆਂ ਉਡਾਣਾਂ ਘਟਾ ਦਿੱਤੀਆਂ ਗਈਆਂ। ਹਾਲਾਂਕਿ, ਹੁਣ ਦੋਵਾਂ ਦੇਸ਼ਾਂ ਦੇ ਰਿਸ਼ਤੇ ਮੁੜ ਟ੍ਰੈਕ 'ਤੇ ਆਉਣ ਦੇ ਸੰਕੇਤ ਮਿਲੇ ਹਨ।
ਵਾਸ਼ਿੰਗਟਨ: ਚੀਨ ਉੱਪਰ ਦੁਨੀਆ ਵਿੱਚ ਕੋਰੋਨਾ ਫੈਲਾਉਣ ਦੇ ਇਲਜ਼ਾਮਾਂ ਤੋਂ ਬਾਅਦ ਚੀਨ-ਅਮਰੀਕਾ 'ਚ ਤਕਰਾਰ ਵਧ ਗਈ ਸੀ। ਟਰੰਪ ਨੇ ਖੁੱਲ੍ਹੇ ਮੰਚ ਤੋਂ ਕਈ ਵਾਰ ਚੀਨ ਨੂੰ ਕੋਰੋਨਾ ਫੈਲਾਉਣ ਲਈ ਜ਼ਿੰਮੇਵਾਰ ਠਹਿਰਾਇਆ ਸੀ। ਹੁਣ ਇੱਕ ਵਾਰ ਫੇਰ ਤੋਂ ਅਮਰੀਕਾ ਤੇ ਚੀਨ ਦੋਵੇਂ ਦੇਸ਼ ਇੱਕ-ਦੂਜੇ ਦੀਆਂ ਹਵਾਈ ਕੰਪਨੀਆਂ ਦੀਆਂ ਉਡਾਣਾਂ ਨੂੰ ਦੁਗਣਾ ਕਰਨ 'ਤੇ ਸਹਿਮਤ ਹੋਏ ਹਨ। ਮੰਨਿਆ ਜਾ ਰਿਹਾ ਕਿ ਇਸ ਸਮਝੌਤੇ ਨਾਲ ਕੋਵਿਡ-19 ਮਹਾਮਾਰੀ ਦੌਰਾਨ ਲਗਾਈ ਗਈ ਯਾਤਰਾ ਪਾਬੰਦੀ ਨੂੰ ਲੈ ਕੇ ਦੁਨੀਆ ਦੀਆਂ ਦੋ ਵੱਡੀਆਂ ਅਰਥਵਿਵਸਥਾਵਾਂ ਦਰਮਿਆਨ ਖੜੋਤ ਨੂੰ ਘੱਟ ਕੀਤਾ ਜਾਏਗਾ।
ਦੱਸ ਦਈਏ ਕਿ ਇਸ ਤੋਂ ਇਲਾਵਾ ਵਿਭਾਗ ਨੇ ਕਿਹਾ ਕਿ ਚੀਨੀ ਏਅਰਲਾਈਨਸ ਜੋ ਪਹਿਲਾਂ ਅਮਰੀਕਾ ਲਈ ਉਡਦੀਆਂ ਹਨ- ਏਅਰ ਚਾਈਨਾ, ਚਾਈਨਾ ਈਸਟਰਨ ਏਅਰਲਾਈਨਸ, ਚਾਈਨਾ ਸਾਊਥ ਏਅਰਲਾਈਨਸ, ਸ਼ਿਆਮੇਨ ਏਅਰਲਾਈਨਸ ਨੂੰ ਚਾਰ ਦੀ ਥਾਂ ਹਰ ਹਫ਼ਤੇ 8 ਰਾਊਂਡ ਟ੍ਰਿਪ ਕਰਨ ਦੀ ਇਜਾਜ਼ਤ ਹੋਏਗੀ।
ਜਨਵਰੀ ਦੀ ਸ਼ੁਰੂਆਤ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਹਰ ਹਫ਼ਤੇ 300 ਤੋਂ ਵੱਧ ਉਡਾਣਾਂ ਸੀ ਪਰ ਮਹਾਮਾਰੀ ਕਰਕੇ ਅੰਤਰਰਾਸ਼ਟਰੀ ਹਵਾਈ ਉਡਾਣਾਂ 'ਤੇ ਪਾਬੰਦੀਆਂ ਨੇ ਉਡਾਣਾਂ ਦੀ ਗਿਣਤੀ ਸੀਮਤ ਕਰ ਦਿੱਤੀ। ਯੂਨਾਈਟਿਡ, ਡੈਲਟਾ ਤੇ ਅਮੈਰੀਕਨ ਏਅਰਲਾਇੰਸ ਨੇ ਮਾਰਚ ਵਿੱਚ ਚੀਨ ਲਈ ਉਡਾਣਾਂ ਰੋਕ ਦਿੱਤੀਆਂ ਸੀ।
ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਬਣਾਇਆ ਬੰਧਕ, ਤਖ਼ਤਾਪਲਟ ਦੇ ਯਤਨ
ਕਮਲਾ ਹੈਰਿਸ ਖ਼ਿਲਾਫ਼ ਟਰੰਪ ਦੀਆਂ ਟਿੱਪਣੀਆਂ, ਕੀ ਹਾਰ ਤੋਂ ਡਰ ਰਹੇ ਟਰੰਪ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਹੁਣ ਅਮਰੀਕੀ ਆਵਾਜਾਈ ਵਿਭਾਗ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਚੀਨ ਦੀ ਹਵਾਬਾਜ਼ੀ ਅਥਾਰਟੀ ਨੇ ਇਸ ਹਫਤੇ ਯੂਨਾਈਟਿਡ ਤੇ ਡੈਲਟਾ ਲਈ ਵਧੇਰੇ ਉਡਾਣਾਂ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਹੈ। ਇਸ ਐਲਾਨ ਤੋਂ ਥੋੜ੍ਹੀ ਦੇਰ ਬਾਅਦ ਸ਼ਿਕਾਗੋ ਬੇਸਡ ਯੂਨਾਈਟਿਡ ਏਅਰਲਾਇੰਸ ਨੇ ਕਿਹਾ ਕਿ ਉਹ ਹਰ ਹਫ਼ਤੇ ਸੈਨ ਫਰਾਂਸਿਸਕੋ ਤੇ ਸ਼ੰਘਾਈ ਦੇ ਵਿਚਕਾਰ ਸੋਲ ਦੇ ਰਸਤੇ 4 ਉਡਾਣਾਂ ਚਲਾਏਗੀ।
ਇਸ ਦੇ ਨਾਲ ਹੀ ਅਮਰੀਕਾ ਨੇ ਉਮੀਦ ਕੀਤੀ ਹੈ ਕਿ ਚੀਨ-ਅਮਰੀਕੀ ਏਅਰਲਾਇੰਸ ਦੇ ਸਮਝੌਤੇ ਦੇ ਅਧਿਕਾਰਾਂ ਨੂੰ ਪੂਰੀ ਤਰ੍ਹਾਂ ਬਹਾਲ ਕਰੇਗਾ। ਵਰਤਮਾਨ ਵਿੱਚ ਉਡਾਣਾਂ ਦੀ ਗਿਣਤੀ ਵਿੱਚ ਵਾਧਾ ਕਰਨਾ ਸਹੀ ਦਿਸ਼ਾ ਵਿੱਚ ਇੱਕ ਕਦਮ ਦੱਸਿਆ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement